Jun 13, 2024 7:09 PM - The Canadian Press

ਬੀ.ਸੀ. ਸਰਕਾਰ ਨੇ ਉਬੇਰ, ਸਕਿਪ ਦੇ ਡਿਸ਼ਿਸ ਵਰਗੀਆਂ ਐਪ ਬੇਸਡ ਕੰਪਨੀਆਂ ਨਾਲ ਕੰਮ ਕਰਦੇ ਵਰਕਰਾਂ ਵਾਸਤੇ ਘੱਟੋ-ਘੱਟ ਤਨਖਾਹ ਨਿਰਧਾਰਿਤ ਕਰਨ ਅਤੇ ਵਰਕਰ ਸੁਰੱਖਿਆ ਲਈ ਨਿਯਮ ਤਿਆਰ ਕਰ ਲਏ ਹਨ।
ਸਰਕਾਰ ਦਾ ਕਹਿਣਾ ਹੈ ਕਿ ਇਹ ਰੈਗੂਲੇਸ਼ਨ ਕੈਨੇਡਾ ’ਚ ਆਪਣੇ ਕਿਸਮ ਦੀ ਪਹਿਲੀ ਰੈਗੂਲੇਸ਼ਨ ਹੋਵੇਗੀ। ਇਨ੍ਹਾਂ ਨਵੇਂ ਨਿਯਮਾਂ ਦੇ ਮੁਤਾਬਕ ਗੱਡੀ ਦੇ ਪਰ ਕੰਮ ਦੇ ਹਿਸਾਬ ਨਾਲ ਘੱਟੋ-ਘੱਟ ਤਨਖਾਹ ਸੈਟ ਕੀਤੀ ਗਈ ਹੈ।
ਇਸ ਦੇ ਨਾਲ ਹੀ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਗਿਆ ਹੈ ਕਿ ਇਹ ਕਾਮੇ ਕੰਮ ਸੇਫ ਬੀ.ਸੀ. ਅਧੀਨ ਕਵਰ ਹੋਣ। ਜੇ ਕਿਸੇ ਨੂੰ ਬਿਨਾਂ ਕਿਸੇ ਕਾਰਨ ਦੇ ਕੰਮ ਤੋਂ ਕੱਢਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਜਾਂ ਤਾਂ ਨੋਟਿਸ ਦੇਣਾ ਲਾਜ਼ਮੀ ਹੋਵੇਗਾ ਜਾਂ ਫਿਰ ਮੁਆਵਜ਼ਾ।
ਬੀ.ਸੀ. ਪਾਰਲੀਮੈਂਟਰੀ ਸੈਕਟਰੀ ਫਾਰ ਲੇਬਰ ਦਾ ਕਹਿਣਾ ਸੀ ਕਿ ਇਹ ਕਾਮੇ ਲੰਬੇ ਘੰਟੇ ਕੰਮ ਕਰਦੇ ਹਾਂ ਪਰ ਆਪਣੀ ਗੱਡੀ ਦੇ ਖਰਚੇ ਕੱਢ ਕੇ ਵੀ ਇਨ੍ਹਾਂ ਨੂੰ ਬਹੁਤੀ ਕਮਾਈ ਨਹੀਂ ਹੁੰਦੀ। ਇਨ੍ਹਾਂ ਹਾਲਾਤਾਂ ਨੂੰ ਬਦਲਣ ਦੀ ਕੋਸ਼ਿਸ਼ ਅਧੀਨ ਸਰਕਾਰ ਵਲੋਂ ਇਹ ਨਵੇਂ ਨਿਯਮ ਲਗਾਏ ਗਏ ਹਨ।




