Aug 21, 2024 5:11 PM - The Canadian Press

ਬੀ.ਸੀ. ਵਿਚ ਸਰਗਰਮ ਜੰਗਲ ਦੀ ਅੱਗ ਦੀ ਸੰਖਿਆ 370 ਤੋਂ ਹੇਠਾਂ ਬਣੀ ਹੋਈ ਹੈ ਜਿਸ ਵਿਚੋਂ 30 ਫੀਸਦੀ ਨੂੰ ਬੇਕਾਬੂ ਦੱਸਿਆ ਜਾ ਰਿਹਾ ਹੈ। ਬੀ.ਸੀ. ਦੇ ਦੱਖਣੀ ਅੰਦਰੂਨੀ ਹਿੱਸੇ ਵਿੱਚ ਕੈਲਸਾਈਟ ਕ੍ਰੀਕ ਅੱਗ ਨੂੰ ਹੁਣ ਨੋਟ ਦੀ ਜੰਗਲੀ ਅੱਗ ਨਹੀਂ ਮੰਨਿਆ ਜਾ ਰਿਹਾ ਜਿਸ ਨਾਲ ਹੁਣ ਪੂਰੇ ਸੂਬੇ ਵਿਚ ਅਜਿਹੀਆਂ 3 ਅੱਗਾਂ ਹੀ ਬਚੀਆਂ ਹਨ।
ਬੀ.ਸੀ. ਵਾਈਲਡ ਫਾਇਰ ਸਰਵਿਸ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਦੋ ਅੱਗਾਂ ਨੂੰ ਕਾਬੂ ਵਿਚ ਦੱਸਿਆ ਜਾ ਰਿਹਾ ਹੈ ਜਿਸਦਾ ਮਤਲਬ ਹੈ ਕਿ ਉਨ੍ਹਾਂ ਦੇ ਆਪਣੇ ਮੌਜੂਦਾ ਜਾਂ ਪੂਰਵ-ਨਿਰਧਾਰਤ ਘੇਰੇ ਦੇ ਅੰਦਰ ਹੀ ਰਹਿਣ ਦੀ ਉਮੀਦ ਹੈ। ਇਸ ਨਾਲ ਨੋਰਥਵੈਸਟ ਫਾਇਰ ਸੈਂਟਰ ਵਿਚ 1.8 ਵਰਗ ਕਿਲੋਮੀਟਰ ਲੰਬੀ ਬੇਕਾਬੂ ਕੋਰਿਆ ਕ੍ਰੀਕ ਅੱਗ ਸੂਬੇ ਵਿਚ ਇਕੋ ਇਕ ਨੋਟ ਦੀ ਜੰਗਲੀ ਅੱਗ ਬਣ ਗਈ ਹੈ, ਕਿਉਂਕਿ ਦੱਖਣੀ ਪੂਰਬੀ ਬੀ.ਸੀ. ਵਿਚ 40 ਵਰਗ ਕਿਲੋਮੀਟਰ ਵਿਚ ਫੈਲੀ ਕੋਮੋਨਕੋ ਕ੍ਰੀਕ ਜੰਗਲ ਦੀ ਅੱਗ ਵੀ ਬੇਕਾਬੂ ਹੋਣ ਦੇ ਬਾਵਜੂਦ ਨੋਟ ਦੀ ਜੰਗਲੀ ਅੱਗ ਨਹੀਂ ਰਹੀ ਹੈ।
ਇਹ ਅੱਗ ਉਨ੍ਹਾਂ 110 ਅੱਗਾਂ ’ਚ ਸ਼ਾਮਲ ਹੈ ਜੋ ਸੂਬੇ ’ਚ ਲਗਭਗ 370 ਜੰਗਲੀ ਅੱਗ ਦਾ 30 ਫੀਸਦੀ ਹਿੱਸਾ ਹਨ। ਵਾਈਲਡ ਫਾਇਰ ਸਰਵਿਸੇ ਦਾ ਕਹਿਣਾ ਹੈ ਕਿ ਸੂਬੇ ਦੇ ਦੱਖਣੀ ਅੱਧੇ ਹਿੱਸੇ ਵਿਚ ਠੰਡੇ ਤਾਪਮਾਨ ਅਤੇ ਨਮੀ ਦੇ ਪੱਧਰ ਵਿਚ ਵਾਧੇ ਕਾਰਨ ਅੱਗ ਦੀਆਂ ਗਤੀਵਿਧੀਆਂ ਵਿਚ ਗਿਰਾਵਟ ਜਾਰੀ ਹੈ, ਜਦਕਿ ਗਰਮ ਤਾਪਮਾਨ ਉੱਤਰ ਵਿਚ ਅੱਗ ਦੀਆਂ ਗਤੀਵਿਧੀਆਂ ਨੂੰ ਵਧਾ ਸਕਦਾ ਹੈ।




