May 20, 2021 5:21 PM -

ਬੀ.ਸੀ. 'ਚ ਆਰ.ਸੀ.ਐਮ.ਪੀ. ਨੇ ਯਾਦ ਦਵਾਇਆ ਹੈ ਕਿ ਸੂਬੇ 'ਚ ਗੈਰ-ਜ਼ਰੂਰੀ ਯਾਤਰਾ 'ਤੇ ਪਬੰਦੀ ਹੈ ਅਤੇ 3 ਰੀਜਨਲ ਜ਼ੋਨਸ ਵਿਚਾਲੇ ਗੈਰ-ਜ਼ਰੂਰੀ ਕਾਰਜਾਂ ਲਈ ਯਾਤਰਾ ਨਾ ਕੀਤੀ ਜਾਵੇ।
ਜਾਣਕਾਰੀ ਦਿੱਤੀ ਗਈ ਹੈ ਕਿ ਇਸ ਲੌਂਗ ਵੀਕਐਂਡ ਦੌਰਾਨ ਰੋਡ-ਚੈੱਕਸ 'ਚ ਵਾਧਾ ਕੀਤਾ ਜਾਵੇਗਾ।
ਹਾਈਵੇਅ 1 'ਤੇ ਬੌਸਟਨ ਬਾਰ ਇਲਾਕੇ 'ਚ ਵੀ ਚੈੱਕ-ਪਾਇੰਟ ਸਥਾਪਿਤ ਕੀਤਾ ਗਿਆ ਹੈ।
ਮੈਨਿੰਗ ਪਾਰਕ ਏਰੀਆ 'ਚ ਹਾਈਵੇਅ 3, ਓਲਡ ਟੌਲ ਬੂਥ ਏਰੀਆ 'ਚ ਹਾਈਵੇਅ 5 'ਤੇ ਵੀ ਚੈੱਕ-ਪਾਇੰਟ ਸਥਾਪਿਤ ਕੀਤੇ ਗਏ ਹਨ।
ਲੀਲੋਏਟ ਦੇ ਇਲਾਕੇ 'ਚ ਹਾਈਵੇਅ 99 'ਤੇ ਚੈੱਕ-ਪਾਇੰਟ ਲਗਾਏ ਜਾ ਰਹੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਬੀਤੇ ਵੀਕਐਂਡ 'ਤੇ ਕਰੀਬ 2100 ਵਾਹਨਾਂ ਦੀ ਜਾਂਚ ਕੀਤੀ ਗਈ ਸੀ।
ਬੀ.ਸੀ. ਆਰ.ਸੀ.ਐਮ.ਪੀ. ਦਾ ਟਵੀਟ:
#BC - BC RCMP to increase COVID travel checks




