10.15C Vancouver
ADS

Mar 18, 2023 4:20 PM -

ਪੰਜਾਬ ਪੁਲਿਸ ਨੇ ਕੀਤੀ ਪੁਸ਼ਟੀ ਭਾਈ ਅੰਮ੍ਰਿਤਪਾਲ ਸਿੰਘ ਭਗੌੜਾ ਹੈ ਅਤੇ ਗ੍ਰਿਫਤਾਰ ਨਹੀਂ ਕੀਤਾ ਗਿਆ

Share On
bhai-amritpal-singh-arrested-along-with-his-nine-accomplices
Bhai Amritpal Singh

ਪਹਿਲਾਂ ਤੋਂ ਆਈ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀ ਖ਼ਬਰ ਵਿਚ ਪੰਜਾਬ ਪੁਲਿਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਵਾਰਿਸ ਪੰਜਾਬ ਦੇ ਖਿਲਾਫ ਮੈਗਾ ਕਰੈਕਡਾਉਨ ਤੋਂ ਬਾਅਦ 78 ਗ੍ਰਿਫਤਾਰ। ਅੰਮ੍ਰਿਤਪਾਲ ਸਿੰਘ ਭਗੌੜਾ, ਪੁਲਿਸ ਟੀਮਾਂ ਕਰ ਰਹੀਆਂ ਨੇ ਛਾਪੇਮਾਰੀ। ਆਪਰੇਸ਼ਨ ਦੌਰਾਨ 8 ਰਾਈਫਲਾਂ, ਇਕ ਰਿਵਾਲਵਰ ਸਮੇਤ 9 ਹਥਿਆਰ ਬਰਾਮਦ ਕੀਤੇ ਗਏ। ਸਥਿਤੀ ਕਾਬੂ ਹੇਠ, ਨਾਗਰਿਕਾਂ ਨੂੰ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

https://twitter.com/PunjabPoli...


ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਖਾਲ਼ਿਸਤਾਨੀ ਪੱਖੀ ਆਗੂ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ 9 ਸਾਥੀਆਂ ਨੂੰ ਵੀ ਵੱਖ-ਵੱਖ ਥਾਂਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੀ ਇਹ ਗ੍ਰਿਫਤਾਰੀ ਪਿਛਲੇ ਦਿਨੀਂ ਵਾਪਰੇ ਅਜਨਾਲਾ ਕਾਂਡ ਦੇ ਸਬੰਧ ਵਿੱਚ ਦਰਜ ਤਿੰਨ ਵੱਖ-ਵੱਖ ਕੇਸਾਂ ਦੇ ਸਬੰਧ ਵਿੱਚ ਕੀਤੀਆਂ ਹਨ।

ਇਹਨਾਂ ਗ੍ਰਿਫ਼ਤਾਰੀਆਂ ਦੇ ਸਬੰਧ ਵਿੱਚ ਕਈ ਥਾਂਵਾਂ ਉੱਤੇ ਵਿਰੋਧ ਦੇ ਪ੍ਰਦਰਸ਼ਨ ਵੀ ਕੀਤੇ ਗਏ। ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਦੀਆਂ ਵੀ ਖ਼ਬਰਾਂ ਆਈਆਂ ਕਿ ਪੁਲਿਸ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਰਾਸ਼ਟਰੀ ਸੁਰੱਖਿਆ ਐਕਟ ਵੀ ਲਾਗੂ ਕਰ ਸਕਦੀ ਹੈ। ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਅਲਰਟ ਜਾਰੀ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਅਜਨਾਲਾ ਕਾਂਡ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਰੀ ਦਬਾਅ ਪੈ ਰਿਹਾ ਸੀ। ਵਿਰੋਧੀ ਧਿਰਾਂ ਵੱਲੋਂ ਇਸ ਮਾਮਲੇ ਬਾਰੇ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ ਜਾ ਰਹੇ ਸਨ।

ਭਾਈ ਅਮ੍ਰਿਤਪਾਲ ਸਿੰਘ ਨੇ ਅੱਜ ਬਠਿੰਡਾ ਦੇ ਰਾਮਪੁਰਾ ਫੂਲ ਵਿਖੇ ਸਮਾਗਮ ਵਿੱਚ ਭਾਗ ਲੈਣ ਲਈ ਜਾਣਾ ਸੀ। ਬੀਤੇ ਦਿਨ ਕੁਝ ਹਿੰਦੂ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਠਿੰਡਾ ਤੋਂ ਨਾ ਰੋਕਿਆ ਗਿਆ ਤਾਂ ਉਹ ਵਿਰੋਧ ਪ੍ਰਦਰਸ਼ਨ ਕਰਨਗੀਆਂ। ਅੱਜ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਕਾਫਲਾ ਨਿਕਲਿਆ ਤਾਂ ਪੁਲਿਸ ਨੇ ਰਸਤੇ ਵਿੱਚ ਨਾਕਾ ਬੰਦੀ ਕੀਤੀ ਹੋਈ ਸੀ। ਇਸ ਤਰਾਂ ਉਸਦੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਅਦ ਵਿਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਪੁਲਸ ਨੇ ਅਜੇ ਤੱਕ ਇਸ ਗ੍ਰਿਫ਼ਤਾਰੀ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ। ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਆਖਿਆ ਕੇ ਉਨ੍ਹਾਂ ਨੂੰ ਗ੍ਰਿਫ਼ਤਾਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੰਜਾਬ ਪੁਲਸ ਵੱਲੋਂ ਉਨ੍ਹਾਂ ਦੇ ਪਿਤਾ ਨੂੰ ਵੀ ਨਜ਼ਰਬੰਦ ਕੀਤੇ ਜਾਣ ਦੀਆਂ ਖ਼ਬਰਾਂ ਹਨ। ਅਜੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ UAPA ਜਾਂ NSA ਨਾ ਲੱਗਾਇਆ ਜਾਵੇ ਕਿਉਂਕਿ ਉਹ ਕਿਸੇ ਅੱਤਵਾਦੀ ਸਰਗਰਮੀਆਂ ਸ਼ਾਮਿਲ ਨਹੀਂ ਹਨ। ਉਨ੍ਹਾਂ ਵਿਰੁਧ ਸਿਰਫ ਅਜਨਾਲਾ ਕਾਂਡ ਸਬੰਧੀ ਦੋਸ਼ ਲੱਗਾਏ ਜਾ ਸਕਦੇ ਹਨ।

Latest news

quebec-premier-open-to-return-of-u-s-wines-if-trade-gains-are-made
Punjabi

Quebec premier open to return of U.S. wines if trade gains are made

ਕੈਨੇਡਾ ਦੀ ਅਮਰੀਕਾ ਨਾਲ ਚੱਲ ਰਹੀ ਵਪਾਰ ਵਾਰਤਾ ਵਿਚ ਸ਼ਰਾਬ ਦੇ ਮੁੱਦੇ ਨੂੰ ਲੈ ਕੇ ਚੱਲ ਰਹੇ ਟਕਰਾਅ ਵਿਚਕਾਰ ਕਿਊਬੈਕ ਦੀ ਪ੍ਰੀਮੀਅਰ Christine Fréchette ਨੇ ਸੂਬੇ ਦੇ liquor ਸਟੋਰਾਂ ਵਿਚ ਅਮਰੀਕੀ wines ਦੀ ਵਾਪਸੀ ਦੀ ਇਜਾਜ਼ਤ ਦੇਣ ਲਈ ਸਹਿਮਤੀ ਦੇਣ ਦਾ ਸੰਕੇਤ ਦਿੱਤਾ ਹੈ ਪਰ ਕਿਹਾ ਕਿ ਉਹ ਇਸ ਤੋਂ ਪਹਿਲਾਂ ਟ੍ਰੇਡ ਮੋਰਚੇ 'ਤੇ ਕੋਈ ਸਫਲਤਾ ਦੇਖਣਾ ਚਾਹੁੰਦੇ ਹਨ।
merritt-closes-hiking-and-biking-trails-amid-wildfire-risk
Punjabi

ਮੈਰਿਟ ਵਿੱਚ ਜੰਗਲੀ ਖੇਤਰਾਂ ਦੇ ਹਾਈਕਿੰਗ ਅਤੇ ਬਾਈਕਿੰਗ ਟ੍ਰੇਲ 15 ਸਤੰਬਰ ਤੱਕ ਬੰਦ

ਬੀ.ਸੀ. ਦੇ ਮੈਰਿਟ ਸ਼ਹਿਰ ਦੇ ਆਲੇ-ਦੁਆਲੇ ਮਨੁੱਖੀ ਕਾਰਨਾਂ ਕਰਕੇ ਜੰਗਲੀ ਅੱਗ ਭੜਕਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਸਿਟੀ ਦੇ ਫਾਇਰ ਚੀਫ਼ ਨੇ ਉਨ੍ਹਾਂ ਦੇ ਘੇਰੇ ਅੰਦਰ ਆਉਂਦੇ ਸਾਰੇ ਜੰਗਲੀ ਖੇਤਰ ਵਿਚ ਹਾਈਕਿੰਗ ਅਤੇ ਬਾਈਕਿੰਗ ਲਈ ਵਰਤੇ ਜਾਣ ਵਾਲੇ ਰਸਤੇ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਹੈ। ਇਹ ਫੈਸਲਾ ਸ਼ਹਿਰ ਦੇ ਬਾਇ ਲਾਅ ਤਹਿਤ ਲਿਆ ਗਿਆ ਹੈ, ਜੋ ਪ੍ਰਸ਼ਾਸਨ ਨੂੰ ਜਨਜੀਵਨ ਅਤੇ ਸੰਪਤੀ ਦੀ ਸੁਰੱਖਿਆ ਲਈ ਅਜਿਹੇ ਖੇਤਰਾਂ ਨੂੰ ਬੰਦ ਕਰਨ ਦਾ ਅਧਿਕਾਰ ਦਿੰਦਾ ਹੈ।
overnight-highway-99-closures-planned-in-delta-for-bridge-work
Punjabi

ਡੈਲਟਾ ਵਿੱਚ ਬ੍ਰਿਜ ਕੰਮ ਲਈ ਹਾਈਵੇ 99 ’ਤੇ ਰਾਤ ਸਮੇਂ ਬੰਦ ਰਹਿਣਗੀਆਂ ਲੇਨਾਂ

ਡੈਲਟਾ ਵਿਚ ਹਾਈਵੇਅ 99 'ਤੇ ਡਰਾਈਵਰਾਂ ਨੂੰ ਅੱਜ ਤੋਂ ਦੋ ਰਾਤਾਂ ਦੇਰੀ ਦਾ ਸਾਹਮਣਾ ਕਰਨਾ ਪਵੇਗਾ। ਸ਼ਹਿਰ ਵਲੋਂ 78th ਸਟ੍ਰੀਟ ਓਵਰਪਾਸ ਲਈ ਨਵੇਂ ਪੁਲ ਦੇ ਗਰਡਰ ਲਗਾਉਣ ਦੇ ਕੰਮ ਦੇ ਚੱਲਦਿਆਂ ਟ੍ਰੈਫ਼ਿਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸੋਮਵਾਰ ਅਤੇ ਮੰਗਲਵਾਰ ਰਾਤ ਹਾਈਵੇ 99 ਪੂਰੀ ਤਰ੍ਹਾਂ ਬੰਦ ਰਹੇਗਾ। ਇਹ ਸ਼ਾਮ ਨੂੰ ਸਿੰਗਲ ਲੇਨ ਨੂੰ ਬੰਦ ਕਰਨ ਨਾਲ ਸ਼ੁਰੂ ਹੋਵੇਗਾ ਤੇ ਇੱਕ ਘੰਟੇ ਬਾਅਦ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।
canadian-armed-forces-on-standby-as-b-c-wildfires-displace-thousands-in-okanagan
Punjabi

ਬੀ.ਸੀ. ਵਿਚ ਜੰਗਲੀ ਅੱਗ ਦੇ ਮੱਦੇਨਜ਼ਰ ਕੈਨੇਡੀਅਨ ਆਰਮਡ ਫੋਰਸਿਜ਼ ਸਟੈਂਡਬਾਏ 'ਤੇ

ਬੀ. ਸੀ. ਵਿਚ ਜੰਗਲੀ ਅੱਗ ਦੇ ਸੰਕਟ ਅਤੇ ਓਕਾਨਾਗਨ ਖੇਤਰ ਵਿਚ ਹਜ਼ਾਰਾਂ ਲੋਕਾਂ ਦੇ ਬੇਘਰ ਹੋਣ ਦੇ ਮੱਦੇਨਜ਼ਰ ਕੈਨੇਡੀਅਨ ਆਰਮਡ ਫੋਰਸਿਜ਼ ਨੂੰ ਪ੍ਰਭਾਵਿਤ ਇਲਾਕਿਆਂ ਵਿਚ ਮਦਦ ਲਈ ਸਟੈਂਡਬਾਏ ਰਹਿਣ ਦੇ ਹੁਕਮ ਦਿੱਤੇ ਗਏ ਹਨ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਪੁਸ਼ਟੀ ਕੀਤੀ ਕਿ ਬੀ.ਸੀ. ਸਰਕਾਰ ਦੇ ਆਦੇਸ਼ ਮਿਲਦੇ ਹੀ ਫੌਜੀ ਸਹਾਇਤਾ ਨੂੰ ਤਾਇਨਾਤ ਕਰ ਦਿੱਤਾ ਜਾਵੇਗਾ।
vancouver-police-seek-public-help-identifying-suspect-in-kitsilano-assault
Punjabi

ਕਿਟਸੀਲਾਨੋ ਹਮਲੇ ਦੇ ਸ਼ੱਕੀ ਦੀ ਪਛਾਣ ਲਈ ਵੈਨਕੂਵਰ ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਵੈਨਕੂਵਰ ਪੁਲਿਸ ਨੇ ਕਿਟਸੀਲਾਨੋ ਇਲਾਕੇ ਵਿਚ ਇੱਕ ਬਜ਼ੁਰਗ 'ਤੇ ਹਮਲਾ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ ਆਮ ਜਨਤਾ ਤੋਂ ਮਦਦ ਮੰਗੀ ਹੈ ਅਤੇ ਉਸ ਦੀ ਇੱਕ ਤਸਵੀਰ ਵੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਘਟਨਾ 31 ਜੁਲਾਈ ਨੂੰ ਵਾਪਰੀ, ਜਾਂਚਕਰਤਾ ਦਾ ਮੰਨਣਾ ਹੈ ਕਿ 73 ਸਾਲਾ ਬਜ਼ੁਰਗ ਨੇ ਇੱਕ ਅਣਪਛਾਤੇ ਵਿਅਕਤੀ ਨੂੰ ਉੱਥੋਂ ਲੰਘਣ ਵਾਲੇ ਲੋਕਾਂ 'ਤੇ ਉੱਚੀ-ਉੱਚੀ ਚੀਕਣ ਤੋਂ ਰੋਕਿਆ ਸੀ ਅਤੇ ਉੱਥੋਂ ਚਲੇ ਜਾਣ ਲਈ ਕਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link