20.4C Vancouver
ADS

Mar 25, 2024 3:08 PM - Connect Newsroom

ਭਾਜਪਾ ਨੇ ਕੰਗਣਾ ਰਣੌਤ ਨੂੰ ਉਤਾਰਿਆ ਚੋਣ ਮੈਦਾਨ ’ਚ, ਮੰਡੀ ਤੋਂ ਮਿਲੀ ਟਿਕਟ

Share On
bjp-fielded-kangana-ranaut-in-the-election-field-the-ticket-was-obtained-from-mandi
It was already being speculated that Kangana might contest the elections on the BJP ticket. Himachal Pradesh's Jampal Kangana has been in the headlines for her controversial comments in the past few years.(Photo:Instagram/Kangana Ranaut)

ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰਦੇ ਹੋਏ ਬਾਲੀਵੁੱਡ ਦੀ ਵਿਵਾਦਤ ਅਦਾਕਾਰਾ ਕੰਗਨਾ ਰਣੌਤ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਟਿਕਟ ਦਿੱਤੀ ਹੈ। ਇਹ ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਕੰਗਨਾ ਭਾਜਪਾ ਦੀ ਟਿਕਟ ’ਤੇ ਚੋਣ ਲੜ ਸਕਦੀ ਹੈ।

ਹਿਮਾਚਲ ਪ੍ਰਦੇਸ਼ ਦੀ ਜਮਪਲ ਕੰਗਨਾ ਪਿਛਲੇ ਕੁਝ ਸਾਲਾਂ ਵਿਚ ਆਪਣੀਆਂ ਵਿਵਾਦਤ ਟਿੱਪਣੀਆਂ ਨੂੰ ਲੈ ਕੇ ਸੁਰਖੀਆਂ ਵਿਚ ਰਹੀ ਹੈ।

ਕੰਗਨਾ ਨੇ ਕਿਹਾ ਕਿ ਉਸ ਨੇ ਹਮੇਸ਼ਾ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕੀਤਾ, ਹੁਣ ਪਾਰਟੀ ਨੇ ਉਸ ਨੂੰ ਚੋਣ ਲੜਨ ਦਾ ਮੌਕਾ ਦਿੱਤਾ ਹੈ, ਅਜਿਹੇ ਵਿੱਚ ਉਹ ਪੂਰੀ ਲਗਨ ਨਾਲ ਕੰਮ ਕਰਨ ਲਈ ਤਿਆਰ ਹੈ। ਦੱਸ ਦੇਈਏ ਕਿ ਐਤਵਾਰ ਨੂੰ ਭਾਜਪਾ ਨੇ ਲੋਕ ਸਭਾ ਚੋਣਾਂ ਲਈ ਆਪਣੀ ਪੰਜਵੀਂ ਸੂਚੀ ਜਾਰੀ ਕੀਤੀ ਸੀ।

Latest news

edmonton-gurdwara-attack-criminal-charges-laid-against-27-year-old-man
Punjabi

ਐਡਮਿੰਟਨ ਗੁਰਦੁਆਰਾ ਹਮਲਾ: 27 ਸਾਲਾ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ

ਐਡਮਿੰਟਨ ਪੁਲਿਸ ਨੇ ਪਿਛਲੇ ਮਹੀਨੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਹੋਏ ਹਮਲੇ ਦੇ ਸਬੰਧ ਵਿਚ 27 ਸਾਲਾ ਹਮਲਾਵਰ ਵਿਰੁੱਧ ਅਪਰਾਧਿਕ ਮਾਮਲੇ ਦਰਜ ਕਰ ਦਿੱਤੇ ਹਨ। ਪੁਲਿਸ ਮੁਤਾਬਕ ਮੁਲਜ਼ਮ Austin Sim-Pelletier 'ਤੇ bodily harm ਦੇ ਦੋ ਮਾਮਲੇ ਅਤੇ ਇਸ ਤੋਂ ਇਲਾਵਾ ਖ਼ਤਰਨਾਕ ਮਕਸਦ ਲਈ ਹਥਿਆਰ ਰੱਖਣ ਤੇ mischief ਦੇ ਚਾਰਜਿਜ਼ ਵੀ ਲਗਾਏ ਗਏ ਹਨ।
surrey-elections-on-october-17-voting-to-take-place-at-52-locations
Punjabi

17 ਅਕਤੂਬਰ ਨੂੰ ਸਰੀ ਚੋਣਾਂ, 52 ਥਾਵਾਂ ’ਤੇ ਪੈਣਗੀਆਂ ਵੋਟਾਂ

ਸਰੀ ਵਿਚ ਆਉਣ ਵਾਲੀਆਂ ਚੋਣਾਂ ਲਈ ਸ਼ਹਿਰ ਭਰ ਵਿਚ 52 ਵੋਟਿੰਗ ਲੋਕੇਸ਼ਨ ਬਣਾਈਆਂ ਗਈਆਂ ਹਨ। ਜਿਹੜੇ ਲੋਕ ਪਹਿਲਾਂ ਵੋਟ ਪਾਉਣਾ ਚਾਹੁੰਦੇ ਹਨ ਉਨ੍ਹਾਂ ਲਈ 7, 10, 14 ਅਤੇ 15 ਅਕਤੂਬਰ ਨੂੰ 10 ਐਡਵਾਂਸ ਵੋਟਿੰਗ ਕੇਂਦਰਾਂ ਜਿਵੇਂ ਕਲੋਵਰਡੇਲ ਮਨੋਰੰਜਨ ਕੇਂਦਰ, ਫਲੀਟਵੁੱਡ ਕਮਿਊਨਿਟੀ ਸੈਂਟਰ ਅਤੇ ਵੱਖ-ਵੱਖ ਸੈਕੰਡਰੀ ਸਕੂਲਾਂ ਵਿਚ ਸਵੇਰੇ 8 ਤੋਂ ਰਾਤ 8 ਵਜੇ ਤੱਕ ਵੋਟਿੰਗ ਦੀ ਸਹੂਲਤ ਹੋਵੇਗੀ।
bomb-threat-forces-emergency-landing-of-indigo-flight-in-ahmedabad
Punjabi

ਬੰਬ ਦੀ ਧਮਕੀ ਤੋਂ ਬਾਅਦ ਇੰਡੀਗੋ ਉਡਾਣ ਦੀ ਅਹਿਮਦਾਬਾਦ ’ਚ ਐਮਰਜੈਂਸੀ ਲੈਂਡਿੰਗ

ਭਾਰਤ ਦੇ ਸ਼ਹਿਰ ਲਖਨਊ ਤੋਂ ਸਾਊਦੀ ਅਰਬ ਨੂੰ ਜਾ ਰਹੀ ਇੰਡੀਗੋ ਦੀ ਉਡਾਣ ਦੀ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਅਹਿਮਦਾਬਾਦ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਪੁਲਿਸ ਨੇ ਦੱਸਿਆ ਕਿ ਲਖਨਊ ਤੋਂ ਦਮਾਮ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਥਾਨਕ ਸਮੇਂ ਅਨੁਸਾਰ ਵੀਰਵਾਰ ਸ਼ਾਮ 5:45 ਵਜੇ ਨੂੰ ਅਹਿਮਦਾਬਾਦ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ, ਪਰ ਜਹਾਜ਼ ਵਿੱਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ।
truck-loaded-with-butane-canisters-catches-fire-in-burnaby-explosions-cause-panic
Punjabi

ਬਰਨਬੀ ’ਚ ਬਿਊਟੇਨ ਕੈਨਿਸਟਰਾਂ ਨਾਲ ਲੱਦੇ ਟਰੱਕ ਨੂੰ ਲੱਗੀ ਅੱਗ, ਧਮਾਕਿਆਂ ਨਾਲ ਮਚੀ ਹਫੜਾ-ਦਫੜੀ

ਬਰਨਬੀ ਵਿਚ ਲੌਹੀਡ ਮਾਲ ਅਤੇ ਸਕਾਈਟ੍ਰੇਨ ਸਟੇਸ਼ਨ ਨੇੜੇ ਇੱਕ ਵਪਾਰਕ ਟਰੱਕ ਵਿਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਇਹ ਟਰੱਕ ਬਿਊਟੇਨ ਕੈਨਿਸਟਰ ਨਾਲ ਲੱਦਿਆ ਹੋਇਆ ਸੀ, ਜਿਸ ਵਿਚ ਧਮਾਕਾ ਹੁੰਦੇ ਹੀ ਇਹ ਚਾਰੋਂ ਪਾਸੇ ਹਵਾਈ ਗੋਲਿਆਂ ਵਾਂਗ ਉੱਡਦੇ ਹੋਏ ਦਿਖਾਈ ਦਿੱਤੇ।
canada-and-ukraine-announce-100-year-agreement-on-defence-energy-and-trade
Punjabi

ਕੈਨੇਡਾ ਅਤੇ ਯੂਕਰੇਨ ਨੇ ਰੱਖਿਆ,ਊਰਜਾ ਅਤੇ ਟਰੇਡ 'ਤੇ 100 ਸਾਲਾ ਸਮਝੌਤੇ ਦਾ ਕੀਤਾ ਐਲਾਨ

ਕੈਨੇਡਾ ਅਤੇ ਯੂਕਰੇਨ ਨੇ ਰੱਖਿਆ, ਊਰਜਾ ਅਤੇ ਟਰੇਡ 'ਤੇ 100 ਸਾਲਾ ਸਮਝੌਤੇ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅੱਜ ਕੈਲਗਰੀ ਵਿਚ ਮੁਲਾਕਾਤ ਦੌਰਾਨ ਇਸ ਸਮਝੌਤੇ 'ਤੇ ਦਸਤਖ਼ਤ ਕੀਤੇ। ਰੂਸ ਨਾਲ ਜੰਗ ਵਿਚਕਾਰ ਕੈਨੇਡਾ ਦਾ ਇਹ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link