27.77C Vancouver
ADS

Jul 9, 2020 2:02 AM -

ਜੰਮੂ-ਕਸ਼ਮੀਰ 'ਚ ਭਾਜਪਾ ਆਗੂ ਵਸੀਮ ਬਾਰੀ ਦਾ ਗੋਲੀਆਂ ਮਾਰ ਕੇ ਕਤਲ

Share On
bjp-leader-waseem-bari-brother-and-father-shot-dead-by-terrorists-in-j-ks-bandipora
Former Bandipora BJP president Wasim Bari, his father and brother, succumbed to their injuries after terrorists fired upon them, said Police on Wednesday. Photo-ANI

ਭਾਰਤ ਦੇ ਜੰਮੂ ਕਸ਼ਮੀਰ 'ਚ ਭਾਜਪਾ ਦੇ ਬੰਦੀਪੁਰਾ ਤੋਂ ਸਾਬਕਾ ਪ੍ਰਦਾਨ ਵਸੀਮ ਬਾਰੀ ਅਤੇ ਉਨ੍ਹਾਂ ਦੇ ਪਿਤਾ ਅਤੇ ਭਰਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਸ ਘਟਨਾ ਨੂੰ ਅੱਤਵਾਦੀਆਂ ਨੇ ਅੰਜਾਮ ਦਿੱਤਾ ਹੈ।

ਜੰਮੂ ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਕਿਹਾ ਕਿ, "ਭਾਜਪਾ ਦੇ ਬੰਦੀਪੁਰਾ ਤੋਂ ਸਾਬਕਾ ਪ੍ਰਦਾਨ ਵਸੀਮ ਬਾਰੀ, ਉਨ੍ਹਾਂ ਦੇ ਪਿਤਾ ਅਤੇ ਭਰਾ, ਤਿੰਨਾਂ ਨੇ ਜ਼ਖਮੀ ਹਾਲਤ 'ਚ ਦਮ ਤੋੜ ਦਿੱਤਾ ਹੈ।

ਭਾਰਤੀ ਸਮੇਂ ਅਨੁਸਾਰ ਘਟਨਾ ਨੂੰ ਬੁੱਧਵਾਰ ਰਾਤ ਕਰੀਬ 9 ਵਜੇ ਅੰਜਾਮ ਦਿੱਤਾ ਗਿਆ।

ਘਟਨਾ ਮੌਕੇ ਵਸੀਮ ਬਾਰੀ ਅਤੇ ਉਸ ਦੇ ਪਰਿਵਾਰਿਕ ਮੈਂਬਰ ਆਪਣੀ ਦੁਕਾਨ ਦੇ ਬਾਹਰ ਖੜੇ ਸਨ।

ਡੀ.ਜੀ.ਪੀ. ਨੇ ਦੱਸਿਆ ਕਿ ਇਸ ਪਰਿਵਾਰ ਨੂੰ 8 ਸੁਰੱਖਿਆ ਕਰਮੀ ਵੀ ਉਪਲੱਬਧ ਸਨ, ਪਰ ਘਟਨਾ ਮੌਕੇ ਇਨ੍ਹਾਂ ਵਿੱਚੋਂ ਕੋਈ ਵੀ ਪੀੜਤਾਂ ਦੇ ਕੋਲ ਮੌਜੂਦ ਨਹੀਂ ਸੀ।


ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਪੂਰੀ ਘਟਨਾ ਦੀ ਜਾਣਕਾਰੀ ਹਾਸਿਲ ਕੀਤੀ ਹੈ। ਉਨ੍ਹਾਂ ਘਟਨਾ ਸੰਬੰਧੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਤੋਂ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਇਸ ਦੀ ਜਾਣਕਾਰੀ ਦਿੱਤੀ।

Latest news

peel-police-announce-17-arrests-in-alleged-extortion-network-targeting-punjabi-business-owners
Punjabi

ਪੀਲ ਪੁਲਿਸ ਨੇ ਪੰਜਾਬੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕਥਿਤ ਜਬਰੀ ਵਸੂਲੀ ਦੇ ਨੈੱਟਵਰਕ 'ਚ ਕੀਤੀਆਂ 17 ਗ੍ਰਿਫ਼ਤਾਰੀਆਂ

ਓਨਟਾਰੀਓ ਦੀ ਪੀਲ ਪੁਲਿਸ ਨੇ ਪੰਜਾਬੀ ਭਾਈਚਾਰੇ ਦੇ ਕਾਰੋਬਾਰੀ ਮਾਲਕ ਨੂੰ ਟਾਰਗੇਟ ਕਰਨ ਵਾਲੇ ਇੱਕ ਵੱਡੇ ਐਕਸਟੋਸ਼ਨ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ 17 ਸ਼ੱਕੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਐਲਾਨ ਕੀਤਾ ਹੈ। ਪੀਲ ਪੁਲਿਸ ਮੁਤਾਬਕ, ਇਹ ਜਾਂਚ ਇੱਕ ਜੁਆਇੰਟ ਇਨਵੈਸਟੀਗੇਸ਼ਨ ਦਾ ਹਿੱਸਾ ਸੀ, ਜਿਸ ਵਿਚ ਸਰੀ ਪੁਲਿਸ ਸਰਵਿਸ, CBSA ਅਤੇ ਐਫ.ਬੀ.ਆਈ. ਵੀ ਸ਼ਾਮਲ ਸਨ।
surrey-home-targeted-in-second-shooting-in-six-weeks-police-investigating-possible-extortion-link
Punjabi

ਸਰੀ ਦੇ ਘਰ ’ਤੇ ਛੇ ਹਫ਼ਤਿਆਂ ਵਿੱਚ ਦੂਜੀ ਵਾਰ ਫਾਇਰਿੰਗ, ਐਕਸਟੋਸ਼ਨ ਨਾਲ ਸਬੰਧ ਹੋਣ ਦਾ ਸ਼ੱਕ

ਸਰੀ ਦੇ 94 ਐਵੇਨਿਊ ਅਤੇ 127 ਸਟ੍ਰੀਟ ਦੇ ਨਜ਼ਦੀਕ ਸਥਿਤ ਇੱਕ ਘਰ 'ਤੇ ਇੱਕ ਵਾਰ ਫਿਰ ਗੋਲੀਆਂ ਚਲਾਏ ਜਾਣ ਦੀ ਵਾਰਦਾਤ ਹੋਈ ਹੈ। ਸਰੀ ਪੁਲਿਸ ਸਰਵਿਸਸ ਮੁਤਾਬਕ, ਘਟਨਾ ਐਤਵਾਰ ਤੜਕਸਾਰ ਕਰੀਬ 1:40 ਵਜੇ ਵਾਪਰੀ। ਸ਼ੂਟਿੰਗ ਸਮੇਂ ਘਰ ਵਿਚ ਲੋਕ ਮੌਜੂਦ ਸਨ ਪਰ ਇਸ ਹਮਲੇ ਵਿਚ ਕਿਸੇ ਦੇ ਵੀ ਜ਼ਖਮੀ ਹੋਣ ਤੋਂ ਬਚਾਅ ਰਿਹਾ।
dog-owner-showed-wanton-disregard-in-fatal-edmonton-dog-attack-judge-says
Punjabi

ਐਡਮਿੰਟਨ 'ਚ ਕੁੱਤਿਆਂ ਦੇ ਹਮਲੇ 'ਚ ਮਾਰੇ ਗਏ ਬੱਚੇ ਦੇ ਮਾਮਲੇ ਵਿੱਚ ਔਰਤ 'ਤੇ ਲੱਗੇ ਅਪਰਾਧਿਕ ਅਣਗਹਿਲੀ ਦੇ ਦੋਸ਼

ਐਡਮਿੰਟਨ ਵਿਚ ਦੋ ਸਾਲ ਪਹਿਲਾਂ ਕੁੱਤਿਆਂ ਦੇ ਹਮਲੇ ਵਿਚ ਮਾਰੇ ਗਏ ਬੱਚੇ ਦੇ ਮਾਮਲੇ ਵਿਚ ਅਦਾਲਤ ਨੇ ਜਾਨਵਰਾਂ ਦੀ ਮਾਲਕਣ ਨੂੰ ਅਪਰਾਧਿਕ ਲਾਪਰਵਾਹੀ ਦੀ ਦੋਸ਼ੀ ਕਰਾਰ ਦਿੱਤਾ ਹੈ। ਅਪ੍ਰੈਲ 2024 ਵਿੱਚ, ਕ੍ਰਿਸਟਲ ਮੈਕਡੋਨਲਡ ਦੇ ਦੋ ਕੁੱਤਿਆਂ ਨੇ 11 ਸਾਲਾ ਕਾਚੇ ਗ੍ਰਿਸਟ 'ਤੇ ਜਾਨਲੇਵਾ ਹਮਲਾ ਕੀਤਾ ਸੀ। ਇਹ ਹਾਦਸਾ ਮੈਕਡੋਨਲਡ ਦੇ ਐਡਮਿੰਟਨ ਸਥਿਤ ਘਰ ਵਿੱਚ ਵਾਪਰਿਆ ਸੀ, ਜਿੱਥੇ ਬੱਚਾ ਆਪਣੇ ਪਿਤਾ ਨੂੰ ਮਿਲਣ ਆਇਆ ਹੋਇਆ ਸੀ।
langley-rcmp-investigating-fatal-single-vehicle-crash-on-48-avenue
Punjabi

ਲੈਂਗਲੀ ਵਿਚ ਵਾਪਰਿਆ ਹਾਦਸਾ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਲੈਂਗਲੀ ਵਿਚ ਐਤਵਾਰ ਤੜਕੇ ਇੱਕ ਪਿਕਅੱਪ ਟਰੱਕ ਬੇਕਾਬੂ ਹੋ ਕੇ ਇੱਕ ਘਰ ਦੇ ਵਿਹੜੇ ਵਿਚ ਬਣੇ ਸ਼ੈੱਡ ਅਤੇ ਦਰੱਖਤ ਨਾਲ ਜਾ ਟਕਰਾਇਆ। ਇਸ ਟੱਕਰ ਕਾਰਨ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲੈਂਗਲੀ ਆਰ.ਸੀ.ਐਮ.ਪੀ. ਮੁਤਾਬਕ, ਘਟਨਾ ਕੱਲ੍ਹ ਸਵੇਰੇ ਲਗਭਗ ਦੋ ਵਜੇ ਵਾਪਰੀ, ਜਦੋਂ ਪੁਲਿਸ ਨੂੰ 48th ਐਵੇਨਿਊ ਦੇ 20200 ਬਲੌਕ ਵਿੱਚ ਇੱਕ ਵਾਹਨ ਦੇ ਦੁਰਘਟਨਾਗ੍ਰਸਤ ਹੋਣ ਦੀ ਇਤਲਾਹ ਮਿਲੀ।
punjab-civic-elections-tuesday-to-cover-103-urban-local-bodies-across-state
Punjabi

ਪੰਜਾਬ ਦੀਆਂ 103 ਸ਼ਹਿਰੀ ਸਥਾਨਕ ਸੰਸਥਾਵਾਂ ਲਈ ਭਲਕੇ ਹੋਣਗੀਆਂ ਨਗਰ ਨਿਗਮ ਚੋਣਾਂ

ਪੰਜਾਬ ਵਿੱਚ ਮੰਗਲਵਾਰ ਨੂੰ 8 ਨਗਰ ਨਿਗਮ 75 ਨਗਰ ਕੌਂਸਲ ਅਤੇ 20 ਨਗਰ ਪੰਚਾਇਤਾਂ ਦੀਆਂ ਕੁੱਲ 103 ਸੀਟਾਂ ਲਈ ਵੋਟਿੰਗ ਹੋਣ ਜਾ ਰਹੀ ਹੈ। ਇਸ ਵਿੱਚ 35,45,567 ਵੋਟਰ ਇਸ ਵੋਟਿੰਗ ਵਿੱਚ ਹਿੱਸਾ ਲੈਣਗੇ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਵਾਰ ਚੋਣਾਂ ਵਿੱਚ ਕੁੱਲ 7555 ਉਮੀਦਵਾਰ ਮੈਦਾਨ ਵਿੱਚ ਉਮੀਦਵਾਰ ਵਜੋਂ ਖੜ੍ਹੇ ਹਨ, ਜਿਨ੍ਹਾਂ ਵਿੱਚੋਂ 1613 ਨਗਰ ਨਿਗਮ, 5142 ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਲਈ 800 ਉਮੀਦਵਾਰ ਚੋਣ ਮੈਦਾਨ ਵਿੱਚ ਹੋਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link