Oct 28, 2020 3:44 PM -

ਬਲੌਕ ਕਿਊਬਿਕੁਆ ਦੇ ਲੀਡਰ ਈਵ-ਫਰੌਨਸੁਆ ਬਲਾਨਸ਼ੈਟ ਸਰਕਾਰ ਤੋਂ 50 ਸਾਲ ਪਹਿਲਾਂ ਕਿਊਬੈਕ ਦੇ ਅਕਤੂਬਰ ਸੰਕਟ ਦੌਰਾਨ ਹੋਂਦ ਵਿੱਚ ਆਏ ਕਾਨੂੰਨ ਲਈ ਮੁਆਫੀ ਮੰਗਣ ਦੀ ਮੰਗ ਕਰ ਰਹੇ ਹਨ।
ਅਕਤੂਬਰ 1970 ਵਿੱਚ ਪ੍ਰਧਾਨ ਮੰਤਰੀ ਪੀਅਰ ਟਰੂਡੋ ਦੀ ਅਗਵਾਈ ਹੇਠ ਲਿਬਰਲ ਸਰਕਾਰ ਨੇ ਕਿਊਬੈਕ ਦੇ ਕੈਬਿਨੇਟ ਮੰਤਰੀ ਅਤੇ ਇੱਕ ਬ੍ਰਿਟਿਸ਼ ਡਿਪਲੋਮੈਟ ਦੇ ਖਾੜਕੂ ਐਫ.ਐਲ.ਕਿਯੂ ਵੱਖਵਾਦੀ ਸਮੂਹ ਦੇ ਮੈਂਬਰਾਂ ਦੁਆਰਾ ਅਗਵਾ ਕੀਤੇ ਜਾਣ ਦੇ ਜਵਾਬ ਵਿੱਚ ‘ਵਾਰ ਮੈਜ਼ਰਜ਼ ਐਕਟ’ (War Measures Act) ਦੀ ਮੰਗ ਕਰਦਿਆਂ ਨਾਗਰਿਕ ਅਜ਼ਾਦੀ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਸੀ।
ਕਿਊਬੈਕ ਦੇ ਪ੍ਰੀਮਿਅਰ ਅਤੇ ਮੌਂਟਰੀਅਲ ਦੇ ਮੇਅਰ ਦੀ ਦਰਖ਼ਾਸਤ ‘ਤੇ ਪਾਸ ਕੀਤੇ ਇਸ ਕਾਨੂੰਨ ਸਦਕਾ ਅਗਵਾਕਾਰਾਂ ਵਿਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਅਧਿਕਾਰੀਆਂ ਨੇ ਸੈਂਕੜੇ ਵਸਨੀਕਾਂ ਨੂੰ ਘੇਰ ਲਿਆ ਅਤੇ ਸੜਕਾਂ ਉੱਤੇ ਸਿਪਾਹੀ ਗਸ਼ਤ ਕਰਦੇ ਨਜ਼ਰ ਆਏ।
ਆਪਣੇ ਪਿਤਾ ਵਲੋਂ ਤੈਨਾਤ ਸੈਨਾ ਰਾਹੀਂ ਕਿਊਬੈਕ ਦੇ ਲਗਭਗ 500 ਲੋਕਾਂ ਨੂੰ ਬਿਨਾਂ ਸ਼ਰਤ ਗ੍ਰਿਫਤਾਰ ਕਰਨ ਅਤੇ ਹਿਰਾਸਤ ਵਿੱਚ ਲੈਣ ਲਈ ਬਲਾਨਸ਼ੈਟ ਵਲੋਂ ਬੁੱਧਵਾਰ ਨੂੰ ਪ੍ਰਸਤਾਵਤ ਕੀਤੇ ਗਏ ਇਸ ਮਤੇ ਵਿੱਚ ਪ੍ਰਧਾਨ ਮੰਤਰੀ ਤੋਂ ਅਧਿਕਾਰਤ ਮੁਆਫੀ ਮੰਗੀ ਗਈ ਹੈ।
ਬਲਾਨਸ਼ੈਟ ਮੁਤਾਬਕ ਇਸ ਸੰਬੰਧ ਵਿੱਚ ਉਨ੍ਹਾਂ ਨੇ ਕਿਸੇ ਹੋਰ ਪਾਰਟੀ ਦਾ ਸਮਰਥਨ ਪ੍ਰਾਪਤ ਨਹੀਂ ਕੀਤਾ ਅਤੇ ਉਨ੍ਹਾਂ ਕੰਜ਼ਰਵੇਟਿਵ ਕਿਊਬੈਕ ਲਿਉਟੈਨੈਂਟ ਰਿਚਰਡ ਮਾਰਟਲ ਦੀ ਮੁਆਫੀ ਦੀ ਮੰਗ ਨਾ ਕਰਨ ਲਈ ਆਲੋਚਨਾ ਵੀ ਕੀਤੀ।
ਕਿਊਬੈਕ ਦੇ ਲੇਬਰ ਮੰਤਰੀ ਪੀਅਰ ਲਾਪੋਰਤ ਦੀ ਮ੍ਰਿਤਕ ਦੇਹ ਇੱਕ ਕਾਰ ਦੇ ਟਰੰਕ ਵਿਚੋਂ ਮਿਲਣ ਤੋਂ ਬਾਅਦ ਸ਼ੁਰੂ ਹੋਏ ਅਕਤੂਬਰ ਸੰਕਟ ਦੌਰਾਨ ਪਹਿਲੀ ਵਾਰ ਸ਼ਾਂਤ ਸਮੇਂ ਵਿੱਚ ਯੁੱਧ ਉਪਾਅ ਐਕਟ ਲਾਗੂ ਕੀਤੇ ਜਾਣ ਦੀ ਨਿਸ਼ਾਨਦੇਹੀ ਕੀਤੀ ਗਈ ਸੀ।




