12.71C Vancouver
ADS

May 14, 2021 7:23 PM -

ਬੀ.ਸੀ. ਵੱਲੋਂ ਭਾਰਤ 'ਚ ਵਿਗੜੇ ਕੋਵਿਡ-19 ਸੰਕਟ 'ਚ ਮਦਦ ਲਈ ਵੱਡੀ ਮਾਲੀ ਮਦਦ ਦਾ ਐਲਾਨ

Share On
british-columbia-aids-covid-19-response-in-india
British Columbia is providing relief funds to the Canadian Red Cross to help fight the current wave of COVID-19 in India.(Photo - John Horgan/Twitter)

ਭਾਰਤ ਵਿੱਚ ਬਣੇ ਕੋਵਿਡ-19 ਦੇ ਗੰਭੀਰ ਹਾਲਾਤਾਂ ਦੇ ਮੱਦੇਨਜ਼ਰ ਬੀ.ਸੀ. ਵੱਲੋਂ ਭਾਰਤ ਲਈ ਸਹਾਇਤਾ ਭੇਜਣ ਦਾ ਫੈਸਲਾ ਲਿਆ ਗਿਆ ਹੈ।

ਬੀ.ਸੀ. ਵੱਲੋਂ ਕਨੇਡੀਅਨ ਰੈੱਡ ਕਰੌਸ ਨੂੰ $500,000 ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ ਜੋ ਕਿ ਇਸ ਰਾਸ਼ੀ ਨੂੰ ਅੱਗੇ ਭਾਰਤ ਨੂੰ ਪ੍ਰਦਾਨ ਕਰਨਗੇ।

ਪ੍ਰੀਮਿਅਰ ਜੌਨ ਹੌਰਗਨ ਦਾ ਕਹਿਣਾ ਹੈ ਕਿ ਕੋਵਿਡ-19 ਪੈਂਡੈਮਿਕ ਦੇ ਭਾਰਤ 'ਚ 'ਚ ਵਿਸਤਾਰ ਦਾ ਅਸਰ ਵਿਸ਼ਵ ਭਰ 'ਚ ਵੇਖਣ ਨੂੰ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਬੀ.ਸੀ. ਵੱਲੋਂ ਪ੍ਰਦਾਨ ਕੀਤੇ ਜਾਣ ਵਾਲੇ ਫੰਡ ਦੇ ਆਸਰੇ ਤੁਰੰਤ ਲੋੜੀਂਦੀ ਮੈਡਿਕਲ ਇਕਵਿਪਮੈਂਟ ਅਤੇ ਟੈਕਨਿਕਲ ਸੱਪੋਰਟ ਨੂੰ ਹਾਸਿਲ ਕਰਨ 'ਚ ਮਦਦ ਮਿਲ ਸਕੇਗੀ।

ਉਨ੍ਹਾਂ ਕਿਹਾ ਕਿ, "ਜਿਹੜੇ ਲੋਕਾਂ ਦੇ ਪਰਿਵਾਰ ਭਾਰਤ ਵਿੱਚ ਹਨ ਅਸੀਂ ਇਸ ਮੁਸ਼ਕਿਲ ਸਮੇਂ 'ਸ਼ ਉਨ੍ਹਾਂ ਦੇ ਨਾਲ ਖੜੇ ਹਾਂ।"

ਯਾਦ ਰਹੇ ਇਸ ਤੋਂ ਪਹਿਲਾਂ ਫੈਡਰਲ ਸਰਕਾਰ ਨੇ ਭਾਰਤ ਲਈ $10 ਮਿਲੀਅਨ ਦੀ ਮਦਦ ਭੇਜੀ ਹੈ ਅਤੇ ਹੋਰ ਉਪਕਰਨ ਭੇਜ ਕੇ ਵੀ ਮਦਦ ਕੀਤੀ ਜਾ ਰਹੀ ਹੈ।

Latest news

b-c-wildfire-official-warns-of-arson-risk-as-major-fires-intensify
Punjabi

ਬੀ.ਸੀ. ਵਿੱਚ ਵਾਈਲਡਫਾਇਰ ਦੀ ਸਥਿਤੀ ਗੰਭੀਰ, ਜਾਣਬੁੱਝ ਕੇ ਅੱਗ ਲਗਾਉਣ ਵਾਲਿਆਂ ਨੂੰ ਦਿੱਤੀ ਚਿਤਾਵਨੀ

ਬੀ.ਸੀ. ਵਾਈਲਡਫਾਇਰ ਸਰਵਿਸ ਦੇ ਨਿਰਦੇਸ਼ਕ ਕਲਿਫ ਚੈਪਮੈਨ ਨੇ ਸੂਬੇ ਵਿਚ ਵਾਈਲਡਫਾਇਰ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਜਤਾਉਂਦਿਆਂ ਜਾਣਬੁੱਝ ਕੇ ਲਗਾਈ ਜਾਣ ਵਾਲੀ ਅੱਗ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਉਨ੍ਹਾਂ ਅੱਜ ਜੰਗਲਾਤ ਮੰਤਰੀ ਰਵੀ ਪਰਮਾਰ ਅਤੇ Eਐਮਰਜੈਂਸੀ ਪ੍ਰਬੰਧਨ ਮੰਤਰੀ ਕੈਲੀ ਗ੍ਰੀਨ ਨਾਲ ਪ੍ਰੈਸ ਕਾਨਫਰੰਸ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਉਨ੍ਹਾਂ ਦਾ ਡਿਪਾਰਟਮੈਂਟ ਕਿਸੇ ਵੀ ਸ਼ੱਕੀ ਅੱਗ ਦੀ ਜਾਂਚ ਲਈ ਆਰ.ਸੀ.ਐੱਮ.ਪੀ. ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਕ੍ਰਾਈਮ Stoppers ਨਾਲ ਵੀ ਹੱਥ ਮਿਲਾਇਆ ਗਿਆ ਹੈ।
more-than-29-000-canadians-sign-petition-calling-for-removal-of-u-s-ambassador-pete-hoekstra
Punjabi

29,000 ਤੋਂ ਵੱਧ ਕੈਨੇਡੀਅਨਾਂ ਨੇ ਅਮਰੀਕੀ ਰਾਜਦੂਤ ਨੂੰ ਹਟਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਕੀਤੇ ਦਸਤਖਤ

ਕੈਨੇਡਾ ਦੀ ਰਾਜਨੀਤੀ ਵਿਚ ਦਖਲ ਦੇਣ ਅਤੇ ਵਿਵਾਦਪੂਰਨ ਬਿਆਨਬਾਜ਼ੀ ਦੇ ਦੋਸ਼ਾਂ ਤਹਿਤ ਅਮਰੀਕੀ ਰਾਜਦੂਤ ਪੀਟ ਹੋਇਕਸਟਰਾ ਨੂੰ ਹਟਾਉਣ ਲਈ 29,000 ਤੋਂ ਵੱਧ ਕੈਨੇਡੀਅਨ ਨਾਗਰਿਕਾਂ ਨੇ ਇੱਕ ਔਨਲਾਈਨ ਪਟੀਸ਼ਨ 'ਤੇ ਦਸਤਖਤ ਕੀਤੇ ਹਨ, ਜਿਸ ਨੂੰ ਇਸੇ ਫਾਲ ਵਿਚ ਗ੍ਰੀਨ ਪਾਰਟੀ ਦੀ ਲੀਡਰ ਐਲਿਜ਼ਾਬੈਥ ਮੇਅ ਵਲੋਂ ਹਾਊਸ ਔਫ਼ ਕਾਮਨਜ਼ ਵਿਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।
b-c-man-charged-after-police-find-more-than-14-000-child-exploitation-images-and-videos
Punjabi

ਸਰੀ 'ਚ 37 ਸਾਲਾ ਮੁਲਜ਼ਮ ਨੂੰ ਬੱਚਿਆਂ ਦੇ ਗਲਤ ਵੀਡੀਓ ਅਤੇ ਤਸਵੀਰਾਂ ਰੱਖਣ ਦੇ ਮਾਮਲੇ 'ਚ ਕੀਤਾ ਗਿਆ ਚਾਰਜ

ਸਰੀ ਵਿਚ ਇੱਕ 37 ਸਾਲਾ ਮੁਲਜ਼ਮ ਨੂੰ ਬੱਚਿਆਂ ਦੇ 14,000 ਦੇ ਕਰੀਬ ਗਲਤ ਵੀਡੀਓ ਅਤੇ ਤਸਵੀਰਾਂ ਰੱਖਣ ਦੇ ਮਾਮਲੇ ਵਿਚ ਚਾਰਜ ਕੀਤਾ ਗਿਆ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਉਨ੍ਹਾਂ ਨੂੰ ਇੱਕ ਸ਼ੱਕੀ ਕੋਲ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਹੋਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਇਹ ਜਾਂਚ ਮਈ 2025 ਵਿਚ ਸ਼ੁਰੂ ਹੋਈ ਸੀ।
canada-u-s-trade-talks-enter-final-stage-as-possible-deal-takes-shape
Punjabi

ਕੈਨੇਡਾ-ਅਮਰੀਕਾ ਵਿਚਾਲੇ ਸੰਭਾਵੀ ਟਰੇਡ ਡੀਲ 'ਤੇ ਆਖਰੀ ਦੌਰ ਦੀ ਗੱਲਬਾਤ

ਕੈਨੇਡਾ-ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਜੈਮੀਸਨ ਗ੍ਰੀਰ ਵਲੋਂ ਸੋਮਵਾਰ ਤੱਕ ਟਰੰਪ ਕੋਲ ਸੰਭਾਵੀ ਡੀਲ ਦੀ ਰੂਪ-ਰੇਖਾ ਪੇਸ਼ ਕੀਤੀ ਜਾ ਸਕਦੀ ਹੈ। ਇਹ ਕਦਮ 19 ਅਗਸਤ ਤੋਂ ਕੈਨੇਡੀਅਨ ਨਿਰਯਾਤ 'ਤੇ ਲੱਗਣ ਵਾਲੇ 50 ਫ਼ੀਸਦੀ ਨਵੇਂ ਟੈਰਿਫਸ ਤੋਂ ਬਚਣ ਲਈ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਆਖਰੀ ਦੌਰ ਦੀ ਗੱਲਬਾਤ ਦਾ ਹਿੱਸਾ ਹੈ।
68-year-old-woman-dies-after-being-struck-by-vehicle-in-north-burnaby
Punjabi

ਨੌਰਥ ਬਰਨਬੀ ਵਿੱਚ ਵਾਹਨ ਦੀ ਟੱਕਰ ਲੱਗਣ ਨਾਲ 68 ਸਾਲਾ ਔਰਤ ਦੀ ਮੌਤ

ਨੌਰਥ ਬਰਨਬੀ ਵਿਚ ਇੱਕ ਸੜਕ ਹਾਦਸੇ ਵਿਚ ਇੱਕ ਪੈਦਲ ਜਾ ਰਹੀ 68 ਸਾਲਾ ਮਹਿਲਾ ਦੀ ਮੌਤ ਹੋਣ ਦੀ ਖ਼ਬਰ ਹੈ। ਬਰਨਬੀ ਆਰਸੀਐਮਪੀ ਮੁਤਾਬਕ, ਘਟਨਾ ਸੋਮਵਾਰ ਸ਼ਾਮ ਲਗਭਗ 6:30 ਵਜੇ ਪੇਂਡਰ ਸਟ੍ਰੀਟ ਅਤੇ ਮੈਕਡੋਨਲਡ ਐਵੇਨਿਊ ਦੇ ਖੇਤਰ ਵਿਚ ਵਾਪਰੀ। ਪੁਲਿਸ ਅਨੁਸਾਰ, ਇਸ ਟੱਕਰ ਵਿਚ ਬਰਨਬੀ ਦੀ ਰਹਿਣ ਵਾਲੀ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link