11.98C Vancouver
ADS

Aug 23, 2021 10:08 PM -

ਬੀ.ਸੀ. 'ਚ ਹੋਣ ਜਾ ਰਹੀ ਵੈਕਸੀਨ ਕਾਰਡ ਦੀ ਸ਼ੁਰੂਆਤ; ਫਿਲਮ ਥੀਏਟਰ, ਰੈਸਟੂਰੈਂਟ ਅਤੇ ਹੋਰ ਥਾਵਾਂ 'ਤੇ ਦਾਖਿਲਾ ਹੋਵੇਗਾ ਕਾਰਡ 'ਤੇ ਨਿਰਭਰ

Share On
british-columbia-bringing-in-covid-vaccine-card
British Columbia is bringing in a vaccine card for residents to get access to restaurants, clubs, sporting events and other activities. (Photo - B.C. Govt.)

ਬੀ.ਸੀ. 'ਚ ਵੈਕਸੀਨ ਕਾਰਡਸ ਨੂੰ ਹੋਂਦ 'ਚ ਲਿਆਂਦਾ ਜਾ ਰਿਹਾ ਹੈ।

ਇਸ ਦੀ ਵਰਤੋਂ ਨਾਲ ਹੀ ਫਿਲਮ ਥੀਏਟਰ, ਰੈਸਟੂਰੈਂਟ ਅਤੇ ਸਪੋਰਟਿੰਗ ਈਵੈਂਟਸ ਲਈ ਪਹੁੰਚ ਕੀਤੀ ਜਾ ਸਕੇਗੀ।

ਇਸ ਦੇ ਤਹਿਤ ਬੀ.ਸੀ. 'ਚ 13 ਸਿਤੰਬਰ ਤਕ ਵੈਕਸੀਨ ਦੀ ਪਹਿਲੀ ਖੁਰਾਕ ਅਤੇ 24 ਅਕਤੂਬਰ ਤਕ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਕਰਨੀਆਂ ਹੋਣਗੀਆਂ।

ਵੈਕਸੀਨ ਹਾਸਿਲ ਨਾ ਕਰਨ ਦੀ ਹਾਲਤ 'ਚ ਇੰਡੋਰ ਜਿੰਮ, ਇੰਡੋਰ ਵਿਆਹਾਂ ਜਾਂ ਪਾਰਟੀਆਂ, ਕਸੀਨੋਸ ਜਾਂ ਰੈਸਟੂਰੈਂਟ ਅਤੇ ਹੋਰ ਅਜਿਹੇ ਥਾਵਾਂ 'ਤੇ ਪਹੁੰਚ ਨਹੀਂ ਕੀਤੀ ਜਾ ਸਕੇਗੀ।

ਇਹ ਨਿਯਮ ਸੂਬੇ ਭਰ ਲਈ ਲਾਗੂ ਹੋਣਗੇ।

ਹਾਲਾਂਕਿ ਇਸ ਦੇ ਤਹਿਤ ਜਰੂਰੀ ਸੇਵਾਵਾਂ ਜਿਵੇਂ ਕਿ ਹੈਲਥ ਸਰਵਿਸਿਸ ਜਾਂ ਹੋਰ ਅਜਿਹੀਆਂ ਸੇਵਾਵਾਂ ਲਈ ਵੈਕਸੀਨੇਸ਼ਨ ਪਰੂਫ ਵਿਖਾਉਣ ਦੀ ਲੋੜ ਨਹੀਂ ਹੋਵੇਗੀ।

ਅੱਜ ਪ੍ਰੀਮਿਅਰ ਜੌਨ ਹੌਰਗਨ, ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਇਸ ਪ੍ਰੀਕਿਰਿਆ ਸੰਬੰਧੀ ਐਲਾਨ ਕੀਤਾ।

Latest news

b-c-supreme-court-grants-700-000-bail-to-alleged-international-drug-trafficking-ringleader
Punjabi

ਬੀ.ਸੀ. ਸੁਪਰੀਮ ਕੋਰਟ ਨੇ ਕਥਿਤ ਡਰੱਗ ਤਸਕਰੀ ਰੈਕਟ ਦੇ ਸਰਗਨਾ ਨੂੰ $7 ਲੱਖ ਦੀ ਦਿੱਤੀ ਜ਼ਮਾਨਤ

ਬੀ.ਸੀ. ਸੁਪਰੀਮ ਕੋਰਟ ਦੇ ਜੱਜ ਨੇ ਅੰਤਰਰਾਸ਼ਟਰੀ ਡਰੱਗ ਤਸਕਰੀ ਰੈਕਟ ਦੇ ਕਥਿਤ ਸਰਗਨਾ ਰਵਿੰਦਰ ਸਿੰਘ ਢਾਂਡਾ ਨੂੰ ਜ਼ਮਾਨਤ ਦੇ ਦਿੱਤੀ ਹੈ। ਜੱਜ ਐਲਨ ਰੌਸ ਨੇ ਸੋਮਵਾਰ ਸੁਣਵਾਈ ਦੌਰਾਨ 57 ਸਾਲਾ ਢਾਂਡਾ ਨੂੰ 7 ਲੱਖ ਡਾਲਰ ਦੀ ਜ਼ਮਾਨਤ ਰਾਸ਼ੀ, ਇਲੈਕਟ੍ਰਾਨਿਕ Ankle monitoring ਅਤੇ 24 ਘੰਟੇ ਘਰ ਵਿਚ ਨਜ਼ਰਬੰਦ ਰਹਿਣ ਦੇ ਹੁਕਮਾਂ ਨਾਲ ਰਿਹਾਈ ਦੀ ਮਨਜ਼ੂਰੀ ਦਿੱਤੀ।
canada-announces-27-6-billion-in-retaliatory-tariffs-on-u-s-imports
Punjabi

ਕੈਨੇਡਾ ਵੱਲੋਂ ਅਮਰੀਕਾ ਖ਼ਿਲਾਫ਼ $27.6 ਬਿਲੀਅਨ ਦੇ ਜਵਾਬੀ ਟੈਰਿਫ ਦਾ ਐਲਾਨ

ਕੈਨੇਡਾ ਸਰਕਾਰ ਨੇ ਟਰੰਪ ਵੱਲੋਂ ਲਗਾਏ ਗਏ ਟੈਰਿਫਸ ਦੇ ਜਵਾਬ ਵਿਚ Dollar-for-Dollar ਨਾਲ ਬਰਾਬਰ ਦਾ ਪਲਟਵਾਰ ਕਰਦੇ ਹੋਏ $27.6-ਬਿਲੀਅਨ ਦੇ ਅਮਰੀਕੀ ਆਯਾਤ 'ਤੇ ਕਾਊਂਟਰ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ, ਅੱਜ ਔਟਵਾ ਵਿਚ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਇਸ ਦੀ ਘੋਸ਼ਣਾ ਕੀਤੀ, ਉਨ੍ਹਾਂ ਸਾਫ ਕੀਤਾ ਕਿ ਇਹ ਟੈਰਿਫਸ 8 ਸਤੰਬਰ ਤੋਂ ਲਾਗੂ ਹੋ ਜਾਣਗੇ।
sgpc-chief-harjinder-singh-dhami-objects-to-ram-rahim-being-granted-another-furlough
Punjabi

ਰਾਮ ਰਹੀਮ ਨੂੰ ਮੁੜ ਫਰਲੋ ਮਿਲਣ ’ਤੇ SGPC ਪ੍ਰਧਾਨ ਧਾਮੀ ਨੇ ਜਤਾਇਆ ਸਖ਼ਤ ਇਤਰਾਜ਼

ਪੰਜਾਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਵੱਲੋਂ ਮੁੜ ਪੈਰੋਲ ਦਿੱਤੇ ਜਾਣ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਦੋਹਰੀ ਅਤੇ ਪੱਖਪਾਤੀ ਪਹੁੰਚ ਨੂੰ ਸਪੱਸ਼ਟ ਕਰਦਾ ਹੈ।
former-alberta-premiers-kenney-and-notley-join-forces-to-keep-province-in-canada
Punjabi

ਐਲਬਰਟਾ ਨੂੰ ਕੈਨੇਡਾ ਨਾਲ ਜੋੜੀ ਰੱਖਣ ਲਈ ਇਕੱਠੇ ਹੋਏ ਜੇਸਨ ਕੈਨੀ ਤੇ ਰੇਚਲ ਨੌਟਲੀ

ਐਲਬਰਟਾ ਦੇ ਦੋ ਸਾਬਕਾ ਸਿਆਸੀ ਆਗੂ ਜੇਸਨ ਕੈਨੀ ਅਤੇ ਰੇਚਲ ਨੋਟਲੀ ਹੁਣ ਸੂਬੇ ਨੂੰ ਕੈਨੇਡਾ ਦਾ ਹਿੱਸਾ ਬਣਾਈ ਰੱਖਣ ਦੇ ਹੱਕ ਵਿੱਚ ਇਕੱਠੇ ਹੋ ਗਏ ਹਨ। ਕੈਨੇਡੀਅਨ ਚੈਂਬਰ ਆਫ਼ ਕਾਮਰਸ ਨੇ ਦੱਸਿਆ ਕਿ ਦੋਵੇਂ ਸਾਬਕਾ ਪ੍ਰੀਮੀਅਰ ਐਲਬਰਟਾ ਦੀ ਵੱਖਵਾਦੀ ਮੁਹਿੰਮ ਦੇ ਵਿਰੋਧ ਵਿੱਚ ਆਪਣੀ ਮੁਹਿੰਮ ਦੇ co-chairing ਹੋਣਗੇ।
18-year-old-dies-in-e-scooter-crash-in-kamloops-safety-concerns-raised
Punjabi

ਕੈਮਲੂਪਸ 'ਚ ਈ-ਸਕੂਟਰ ਹਾਦਸੇ ਵਿੱਚ 18 ਸਾਲਾ ਨੌਜਵਾਨ ਦੀ ਮੌਤ, ਸੁਰੱਖਿਆ 'ਤੇ ਉੱਠੇ ਸਵਾਲ

ਕੈਮਲੂਪਸ ਵਿਚ ਇੱਕ 18 ਸਾਲਾ ਨੌਜਵਾਨ ਦੀ ਈ-ਸਕੂਟਰ ਹਾਦਸੇ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਪੁਲਿਸ ਮੁਤਾਬਕ, 16 ਅਗਸਤ ਨੂੰ ਬੈਟਲ ਸਟ੍ਰੀਟ ਅਤੇ ਲੀ ਰੋਡ ਨੇੜੇ ਤੜਕੇ ਕਰੀਬ 4 ਵਜੇ ਇਹ ਨੌਜਵਾਨ ਈ-ਸਕੂਟਰ ਕੋਲ ਜ਼ਖਮੀ ਹਾਲਤ ਵਿਚ ਮਿਲਿਆ ਸੀ ਅਤੇ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਪਰ 20 ਅਗਸਤ ਨੂੰ ਉਸ ਨੇ ਦਮ ਤੋੜ ਦਿੱਤਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link