Jun 29, 2021 8:35 PM -

ਸਰੀ 'ਚ ਗਰਮੀ ਦੇ ਕਾਰਨ 2 ਦਿਨਾਂ 'ਚ 35 ਮੌਤਾਂ ਰਿਪੋਰਟ ਹੋਈਆਂ ਹਨ।
ਸਰੀ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਬੀਤੇ ਕੱਲ 22 ਮੌਤਾਂ ਰਿਪੋਰਟ ਹੋਈਆਂ ਸੀ ਜਦਕਿ ਅੱਜ 13 ਮੌਤਾਂ ਰਿਪੋਰਟ ਹੋ ਚੁੱਕੀਆਂ ਹਨ।
ਇਹਨਾਂ ਮੌਤਾਂ 'ਚ ਗਰਮੀ ਨੂੰ ਅਹਿਮ ਫੈਕਟਰ ਮੰਨਿਆ ਜਾ ਰਿਹਾ ਹੈ।
ਕਾਂਸਟੇਬਲ ਸਰਬਜੀਤ ਸੰਘਾ ਨੇ ਸਰੀ 'ਚ ਹੀਟ ਵੇਵ ਕਾਰਨ ਹੋਈਆਂ ਮੰਨੀਆਂ ਜਾ ਰਹੀਆਂ ਮੌਤਾਂ ਦੇ ਅੰਕੜੇ ਮੀਡੀਆ ਨਾਲ ਸਾਂਝੇ ਕੀਤੇ ਹਨ।
ਦੂਜੇ ਪਾਸੇ ਬਰਨਬੀ 'ਚ ਪੁਲਿਸ ਦਾ ਕਹਿਣਾ ਹੈ ਕਿ ਅਚਾਨਕ ਹੋਈਆਂ ਦਰਜਨਾਂ ਮੌਤਾਂ 'ਚ ਗਰਮੀ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਪੁਲਿਸ ਨੇ ਲੋਕਾਂ ਤੋਂ ਮੰਗ ਕੀਤੀ ਹੈ ਕਿ ਆਪਣੇ ਕਰੀਬੀ ਲੋਕਾਂ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ।
ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਸੋਮਵਾਰ ਤੋਂ 24 ਘੰਟੇ ਵਿਚਾਲੇ ਅਫ਼ਸਰਾਂ ਨੂੰ ਅਚਾਨਕ 25 ਮੌਤਾਂ ਦੀ ਜਾਣਕਾਰੀ ਮਿਲੀ ਹੈ।
ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ 'ਚ ਗਰਮੀ ਨੂੰ ਵੱਡਾ ਫੈਕਟਰ ਮੰਨਿਆ ਜਾ ਰਿਹਾ ਹੈ।
ਜਾਨ ਗਵਾਉਣ ਵਾਲਿਆਂ 'ਚ ਬਹੁਤੇ ਲੋਕ ਸੀਨੀਅਰ ਸਨ।
ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਇਹ ਮੌਸਮ ਕੁਝ ਲੋਕਾਂ ਲਈ ਚੁਣੌਤੀ ਭਰਿਆ ਰਹਿ ਸਕਦਾ ਹੈ ਅਤੇ ਖਾਸ ਤੌਰ 'ਤੇ ਬੁਜ਼ੁਰਗ ਲੋਕਾਂ ਜਾਂ ਸਿਹਤ ਸੰਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਇਹ ਵਧੇਰੇ ਮੁਸ਼ਕਿਲ ਰਹਿ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦਾ ਵਧੇਰੇ ਧਿਆਨ ਕੀਤਾ ਜਾਵੇ।




