15.63C Vancouver
ADS

Jul 10, 2026 1:41 PM - Connect Newsroom - Ramandeep Kaur with files from The Canadian Press

ਕੈਨੇਡਾ ਵਿਚ ਜੂਨ ਮਹੀਨੇ ਦੌਰਾਨ 18,200 ਨਵੀਆਂ ਨੌਕਰੀਆਂ ਦਾ ਹੋਇਆ ਵਾਧਾ

Share On
canada-adds-18-200-jobs-in-june-as-unemployment-rate-falls-to-6-5
The largest job gains were reported in wholesale and retail trade, as well as accommodation and food services, with younger workers benefiting the most from the hiring. (Photo: The Canadian Press)

ਕੈਨੇਡਾ ਵਿਚ ਜੂਨ ਮਹੀਨੇ ਦੌਰਾਨ 18,200 ਨਵੀਆਂ ਨੌਕਰੀਆਂ ਦਾ ਨੈਟ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਦੇਸ਼ ਦੀ ਬੇਰੁਜ਼ਗਾਰੀ ਦਰ ਘੱਟ ਕੇ 6.5 ਫੀਸਦੀ ਰਹਿ ਗਈ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ਵਿਚ ਵੀ 87,800 ਨੌਕਰੀਆਂ ਦਾ ਵਾਧਾ ਦਰਜ ਕੀਤਾ ਗਿਆ ਸੀ।

ਸਟੈਟਿਸਟਿਕਸ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਜੂਨ ਮਹੀਨੇ ਦੌਰਾਨ ਜੌਬਸ ਵਿਚ ਹੋਇਆ ਇਹ ਵਾਧਾ ਮੁੱਖ ਤੌਰ 'ਤੇ ਸਰਵਿਸ ਸੈਕਟਰ ਅਤੇ ਪਾਰਟ-ਟਾਈਮ ਨੌਕਰੀਆਂ ਵਿਚ ਹੋਇਆ ਹੈ। ਇਸ ਦੌਰਾਨ ਹੋਲਸੇਲ ਤੇ ਰਿਟੇਲ ਟਰੇਡ ਇੰਡਸਟਰੀ ਅਤੇ ਫੂਡ accommodation ਸੈਕਟਰ ਵਿਚ ਸਭ ਤੋਂ ਵੱਧ ਨੌਕਰੀਆਂ ਮਿਲੀਆਂ ਹਨ, ਜਿਸ ਦਾ ਫਾਇਦਾ ਨੌਜਵਾਨ ਕਾਮਿਆਂ ਨੂੰ ਮਿਲਿਆ ਹੈ।

ਦੂਜੇ ਪਾਸੇ, Manufacturing ਸੈਕਟਰ ਅਮਰੀਕਾ ਵੱਲੋਂ ਲਗਾਏ ਗਏ ਟੈਰਿਫ ਦੇ ਪ੍ਰਭਾਵ ਕਾਰਨ ਲਗਾਤਾਰ ਦਬਾਅ ਵਿਚ ਹੈ, ਨਤੀਜੇ ਵਜੋਂ ਜਨਵਰੀ 2025 ਦੇ ਉੱਚ ਪੱਧਰ ਤੋਂ ਲੈ ਕੇ ਹੁਣ ਤੱਕ ਇਸ ਸੈਕਟਰ ਵਿਚ ਲਗਭਗ 61,000 ਨੌਕਰੀਆਂ ਘਟੀਆਂ ਹਨ।

ਮਾਹਰਾਂ ਮੁਤਾਬਕ, ਲੇਬਰ ਮਾਰਕੀਟ ਅਜੇ ਪੂਰੀ ਤਰ੍ਹਾਂ ਮਜ਼ਬੂਤ ਨਹੀਂ ਵੀ ਹੈ ਪਰ ਸਥਿਤੀ ਤੇਜ਼ੀ ਨਾਲ ਖ਼ਰਾਬ ਵੀ ਨਹੀਂ ਹੋ ਰਹੀ। ਇਨ੍ਹਾਂ ਸਕਾਰਾਤਮਕ ਅੰਕੜਿਆਂ ਤੋਂ ਬਾਅਦ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਬੈਂਕ ਔਫ ਕੈਨੇਡਾ ਆਉਣ ਵਾਲੇ ਬੁੱਧਵਾਰ ਨੂੰ ਹੋਣ ਵਾਲੀ ਮੀਟਿੰਗ ਵਿਚ ਵਿਆਜ ਦਰਾਂ ਨੂੰ ਸਥਿਰ ਰੱਖ ਸਕਦਾ ਹੈ।

Latest news

b-c-to-add-132-involuntary-care-beds-in-surrey-and-prince-george
Punjabi

ਬੀ.ਸੀ. ਸਰਕਾਰ ਨੇ ਸਰੀ ਅਤੇ ਪ੍ਰਿੰਸ ਜਾਰਜ ਵਿੱਚ 132 ਨਵੇਂ Involuntary Care ਬੈੱਡ ਸ਼ਾਮਲ ਕਰਨ ਦਾ ਐਲਾਨ ਕੀਤਾ

ਬੀ.ਸੀ. ਸਰਕਾਰ ਨੇ ਗੰਭੀਰ ਮਾਨਸਿਕ ਬੀਮਾਰੀ, ਨਸ਼ਾਖੋਰੀ ਅਤੇ Brain Injury ਨਾਲ ਜੂਝ ਰਹੇ ਲੋਕਾਂ ਲਈ ਸਰੀ ਅਤੇ ਪ੍ਰਿੰਸ ਜਾਰਜ ਵਿਚ Involuntary Care Facilities ਜਲਦ ਖੋਲ੍ਹੇ ਜਾਣ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਮੁਤਾਬਕ, ਇਨ੍ਹਾਂ ਨਵੀਨੀਕਰਨ ਕੀਤੀਆਂ ਜਾ ਰਹੀਆਂ ਫੈਸੀਲਿਟੀ ਵਿਚ 132 ਨਵੇਂ ਬੈੱਡ ਸ਼ਾਮਲ ਕੀਤੇ ਜਾ ਰਹੇ ਹਨ।
channi-bajwa-among-senior-congress-leaders-to-meet-bhupesh-baghel
Punjabi

ਚੰਨੀ, ਬਾਜਵਾ ਸਮੇਤ ਕਾਂਗਰਸ ਦੇ ਸੀਨੀਅਰ ਆਗੂ ਭੂਪੇਸ਼ ਬਘੇਲ ਨਾਲ ਕਰਨਗੇ ਮੁਲਾਕਾਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਕਾਂਗਰਸ ਦੇ ਸੀਨੀਅਰ ਆਗੂ ਸ਼ਨੀਵਾਰ ਨੂੰ ਪਾਰਟੀ ਦੇ ਸੂਬਾ ਇੰਚਾਰਜ ਭੂਪੇਸ਼ ਬਘੇਲ ਨਾਲ ਮੁਲਾਕਾਤ ਕਰਨਗੇ। ਇਸ ਸੰਬੰਧੀ ਜਾਣਕਾਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੀ ਗਈ। ਚੰਨੀ ਨੇ ਇੱਕ ਪੋਸਟ ਵਿੱਚ ਇਹ ਵੀ ਕਿਹਾ ਕਿ ਸੀਨੀਅਰ ਆਗੂ ਅਤੇ ਪਾਰਟੀ ਵਿਧਾਇਕ ਰਾਣਾ ਗੁਰਜੀਤ ਸਿੰਘ ਆਪਣੀ ਰਿਹਾਇਸ਼ 'ਤੇ ਇਸ ਬੈਠਕ ਦੀ ਮੇਜ਼ਬਾਨੀ ਕਰਨਗੇ।
maninder-sidhu-announces-india-trade-mission-to-lead-team-canada-delegation
Punjabi

ਮਨਿੰਦਰ ਸਿੱਧੂ ਨੇ ਭਾਰਤ ਦੇ ਵਪਾਰ ਦੌਰੇ ਦਾ ਕੀਤਾ ਐਲਾਨ, ਕੈਨੇਡਾ ਟਰੇਡ ਮਿਸ਼ਨ ਦੀ ਕਰਨਗੇ ਅਗਵਾਈ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਭਾਰਤ ਦੇ ਵਪਾਰ ਦੌਰੇ ਦਾ ਰਸਮੀ ਐਲਾਨ ਕਰ ਦਿੱਤਾ ਹੈ। ਸਿੱਧੂ 12 ਤੋਂ 17 ਅਕਤੂਬਰ ਤੱਕ ਭਾਰਤ ਵਿਚ ਟੀਮ ਕੈਨੇਡਾ ਟਰੇਡ ਮਿਸ਼ਨ ਦੀ ਅਗਵਾਈ ਕਰਨਗੇ। ਇਹ ਦੌਰਾ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।
saskatchewan-man-sentenced-in-cbsa-immigration-fraud-investigation
Punjabi

ਸੀ.ਬੀ.ਐਸ.ਏ. ਦੀ ਇਮੀਗ੍ਰੇਸ਼ਨ ਧੋਖਾਧੜੀ ਜਾਂਚ ਵਿੱਚ ਸਸਕੈਚਵਨ ਦੇ ਵਿਅਕਤੀ ਨੂੰ ਹੋਈ ਸਜ਼ਾ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਲੋਂ ਇੱਕ ਇਮੀਗ੍ਰੇਸ਼ਨ ਫਰੌਡ ਦੇ ਮਾਮਲੇ ਵਿਚ ਕੀਤੀ ਗਈ ਜਾਂਚ ਦੇ ਸਬੰਧ ਵਿਚ ਸਸਕੈਚਵਨ ਵਿਚ ਇੱਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਦੋ ਸਾਲ ਤੋਂ ਇੱਕ ਦਿਨ ਘੱਟ ਦੀ Conditional ਸਜ਼ਾ ਸੁਣਾਈ ਗਈ ਹੈ। ਸੀ.ਬੀ.ਐਸ.ਏ. ਵਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਰਿਲੀਜ਼ ਮੁਤਾਬਕ, ਬਲਵੀਰ ਸਿੰਘ ਨੂੰ $10,000 ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
west-vancouvers-gurinder-singh-deo-arrested-in-france
Punjabi

ਵੈਸਟ ਵੈਨਕੂਵਰ ਦੇ ਗਰਿੰਦਰ ਸਿੰਘ ਦਿਓ ਨੂੰ ਫਰਾਂਸ 'ਚ ਕੀਤਾ ਗਿਆ ਗ੍ਰਿਫਤਾਰ

ਵੈਸਟ ਵੈਨਕੂਵਰ ਦੇ ਗੈਂਗਰਸਟਰ ਗਰਿੰਦਰ ਸਿੰਘ ਦਿਓ ਨੂੰ ਫਰਾਂਸ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ, ਇਸ ਦੀ ਪੁਸ਼ਟੀ ਕੈਨੇਡਾ ਦੀ ਫੈਡਰਲ ਪੁਲਿਸਿੰਗ ਦੀ ਪੈਸੀਫਿਕ ਰੀਜ਼ਨ ਆਰ.ਸੀ.ਐਮ.ਪੀ. ਨੇ ਕੀਤੀ ਹੈ। ਦਿਓ ਨੂੰ ਐਫ.ਬੀ.ਆਈ. ਅਤੇ ਆਰ.ਸੀ.ਐਮ.ਪੀ. ਦੇ ਹਾਲ ਹੀ ਦੇ ਓਪਰੇਸ਼ਨ ਹਾਰਡ ਬਾਲ ਵਿਚ ਨਾਮਜ਼ਦ ਕੀਤਾ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link