11.31C Vancouver
ADS

Aug 11, 2021 3:40 PM -

ਮਾਈਕਲ ਸਪਾਵੋਰ ਨੂੰ ਮਿਲੀ 11 ਸਾਲਾਂ ਦੀ ਜੇਲ੍ ਦੀ ਸਜ਼ਾ ਦੀ ਕੈਨੇਡਾ ਨੇ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ।

Share On
canada-condemns-china-after-court-sentences-michael-spavor-to-11-years-in-prison
ਮਾਈਕਲ ਸਪਾਵੋਰ ਨੂੰ ਮਿਲੀ 11 ਸਾਲਾਂ ਦੀ ਜੇਲ੍ ਦੀ ਸਜ਼ਾ ਦੀ ਕੈਨੇਡਾ ਨੇ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ।

ਮਾਈਕਲ ਸਪਾਵੋਰ ਨੂੰ ਮਿਲੀ 11 ਸਾਲਾਂ ਦੀ ਜੇਲ੍ ਦੀ ਸਜ਼ਾ ਤੋਂ ਬਾਅਦ ਫ਼ੋਰਨ ਅਫ਼ੇਰਸ ਮਿਨਿਸਟਰ ਮਾਰਕ ਗਾਰਨਯੂ ਨੇ ਕਿਹਾ ਕਿ ਕੈਨੇਡਾ ਉਹਨਾਂ ਦੀ ਰਿਹਾਈ ਲਈ ਆਪਣੀ ਲੜਾਈ ਜਾਰੀ ਰੱਖੇਗਾ। ਗਾਰਨਯੂ ਨੇ ਅੱਜ ਸਵੇਰੇ ਇੱਕ ਨਿਊਜ਼ ਕਾਨਫਰੰਸ ਨੂੰ ਸੰਮਬੋਧਨ ਕਰਦੇ ਹੋਏ ਸਪਾਵੋਰ ਨੂੰ ਸੁਣਾਈ ਸਜ਼ਾ ਦੀ ਨਿਖੇਦੀ ਕੀਤੀ ਅਤੇ ਕਿਹਾ ਕਿ ਮਾਰਚ ਵਿੱਚ ਬੰਦ ਦਰਵਾਜ਼ੇ ਪਿੱਛੇ ਹੋਈ ਸੁਣਵਾਈ ਵੀ ਅੰਤਰਰਾਸ਼ਟਰੀ ਕਨੂੰਨ ਦੇ ਮੁਤਾਬਿਕ ਸਹੀ ਨਹੀਂ ਸੀ।

ਉਹਨਾਂ ਨੇ ਕਿਹਾ ਕਿ ਕੈਨੇਡਾ ਯੂ ਐਸ ਏ ਸਮੇਤ ਆਪਣੇ ਸਹਯੋਗੀਆਂ ਨਾਲ ਰਲ ਕੇ ਸਪਾਵੋਰ ਅਤੇ ਮਾਈਕਲ ਕੋਵਰਿਗ ਦੀ ਰਿਹਾਈ ਲਈ ਕੋਸ਼ਿਸ਼ ਕਰ ਰਿਹਾ ਹੈ, ਹਲਾਂ ਕਿ ਉਹਨਾਂ ਨੇ ਕੋਈ ਵੀ ਵੇਰਵੇ ਜਾਰੀ ਕਰਨ ਤੋਂ ਇਨਕਾਰ ਕੀਤਾ।

ਇਹਨਾਂ ਦੋਵਾਂ ਮਾਈਕਲਸ ਨੂੰ ਉੱਥੇ ਹਿਰਾਸਤ ਵਿੱਚ ਲਏ 3 ਸਾਲ ਹੋ ਗਏ ਹਨ। ਇਹਨਾਂ ਨੂੰ ਜਾਸੂਸੀ ਕਰਨ ਦੇ ਦੋਸ਼ ਅਧੀਨ 2018 ਵਿੱਚ ਵੈਨਕੂਵਰ ਏਅਰਪੋਰਟ ਤੇ ਮੇਂਗ ਵਨਜ਼ੋ ਦੀ ਹੋਈ ਗਿਰਫਤਾਰੀ ਤੋਂ ਬਾਅਦ ਫ਼ੜਿਆ ਗਿਆ ਸੀ।

ਇੱਧਰ ਬੀ ਸੀ ਸੁਪਰੀਮ ਕੋਰਟ ਵਿੱਚ ਮੇਂਗ ਦੀ ਯੂ ਐਸ ਨੂੰ ਸਪੁਰਦਗੀ ਦੇ ਕੇਸ ਵਿੱਚ ਫਾਈਨਲ ਸੁਣਵਾਈ ਅੱਜ ਤੋਂ ਸ਼ੁਰੂ ਹੋ ਰਹੀ ਹੈ।

ਸਪਾਵੋਰ ਨੂੰ ਸੁਣਾਈ ਸਜ਼ਾ ਤੋਂ ਪਹਿਲਾਂ ਚੀਨ ਦੀ ਕੋਰਟ ਨੇ ਕੈਨੇਡਾ ਦੇ ਨਾਗਰਿਕ ਰੋਬਰਟ ਸ਼ੈਲੇਨਬਰਗ ਦੀ ਮੌਤ ਦੀ ਸਜ਼ਾ ਨੂੰ ਵੀ ਬਰਕਰਾਰ ਰੱਖਣ ਦੇ ਹੁਕੁਮ ਸੁਣਾਏ ਹਨ।

Latest news

calgary-police-officer-suspended-with-pay-after-assault-charge-tied-to-2025-arrest
Punjabi

2025 ਦੀ ਗ੍ਰਿਫ਼ਤਾਰੀ ਦੌਰਾਨ ਕਥਿਤ ਹਮਲੇ ਦੇ ਮਾਮਲੇ 'ਚ ਕੈਲਗਰੀ ਪੁਲਿਸ ਅਧਿਕਾਰੀ ਤਨਖਾਹ ਸਮੇਤ ਮੁਅੱਤਲ

ਕੈਲਗਰੀ ਪੁਲਿਸ ਦੇ ਇਕ ਕਾਂਸਟੇਬਲ 'ਤੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਮੁਤਾਬਕ ਇਹ ਘਟਨਾ 22 ਮਈ, 2025 ਨੂੰ ਵਾਪਰੀ ਸੀ, ਜਿੱਥੇ ਦੋਸ਼ਾਂ ਅਨੁਸਾਰ ਉਕਤ ਪੁਲਿਸ ਮੁਲਾਜ਼ਮ ਨੇ ਹਿਰਾਸਤ ਵਿੱਚ ਲਏ ਵਿਅਕਤੀ 'ਤੇ ਬੇਲੋੜੀ ਤਾਕਤ ਦਾ ਇਸਤੇਮਾਲ ਕਰਦਿਆਂ ਉਸ ਦੇ ਕਈ ਮੁੱਕੇ ਮਾਰੇ ਸਨ।
cbsa-issues-dozens-of-removal-orders-in-gta-amid-extortion-related-immigration-investigations
Punjabi

ਜੀ.ਟੀ.ਏ. ਵਿਚ ਐਕਸਟੋਸ਼ਨ ਨਾਲ ਸੰਭਾਵਿਤ ਸਬੰਧਾਂ ਕਾਰਨ ਦਰਜਨਾਂ ਸ਼ੱਕੀਆਂ ਖ਼ਿਲਾਫ਼ ਰੀਮੂਵਲ ਔਰਡਰ ਜਾਰੀ

ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਐਕਸਟੋਸ਼ਨ ਦੀਆਂ ਗਤੀਵਿਧੀਆਂ ਨਾਲ ਸੰਭਾਵਿਤ ਸਬੰਧਾਂ ਦੇ ਚੱਲਦਿਆਂ ਗ੍ਰੇਟਰ ਟੋਰਾਂਟੋ ਏਰੀਏ ਵਿਚ ਦਰਜਨਾਂ ਲੋਕਾਂ ਖ਼ਿਲਾਫ਼ ਰੀਮੂਵਲ ਔਰਡਰ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਅਗਸਤ ਵਿਚ ਪੈਸੀਫਿਕ ਅਤੇ ਪ੍ਰੈਰੀ ਖੇਤਰਾਂ ਤੋਂ ਸ਼ੁਰੂ ਹੋਈ ਇਮੀਗ੍ਰੇਸ਼ਨ ਜਾਂਚ ਦੇ ਦਾਇਰੇ ਨੂੰ ਨਵੰਬਰ ਵਿਚ ਜੀ.ਟੀ.ਏ.ਤੱਕ ਵਧਾਇਆ ਗਿਆ ਸੀ।
new-charges-laid-against-two-men-in-surrey-extortion-and-shooting-case
Punjabi

ਸਰੀ ਸ਼ੂਟਿੰਗ ਮਾਮਲੇ ਵਿੱਚ ਦੋ ਨੌਜਵਾਨਾਂ 'ਤੇ ਨਵੇਂ ਦੋਸ਼ ਦਰਜ

ਸਰੀ ਪੁਲਿਸ ਨੇ ਜਬਰਨ ਵਸੂਲੀ ਅਤੇ ਸ਼ੂਟਿੰਗ ਦੇ ਮਾਮਲੇ ਵਿਚ 20 ਸਾਲਾ ਹਰਸ਼ਦੀਪ ਸਿੰਘ ਅਤੇ 21 ਸਾਲਾ ਹੰਸਪ੍ਰੀਤ ਸਿੰਘ 'ਤੇ ਨਵੇਂ ਚਾਰਜਿਜ਼ ਲਗਾਏ ਹਨ, ਜਿਸ ਵਿਚ ਗੋਲੀ ਚਲਾਉਣ ਅਤੇ ਲੋਡਡ ਹਥਿਆਰ ਰੱਖਣ ਦੇ ਦੋਸ਼ ਸ਼ਾਮਲ ਹਨ। ਦੋਵਾਂ ਨੂੰ ਪੁਲਿਸ ਨੇ 26 ਜਨਵਰੀ ਨੂੰ ਇੱਕ ਘਰ 'ਤੇ ਸ਼ੂਟਿੰਗ ਤੋਂ ਤੁਰੰਤ ਬਾਅਦ ਇੱਕ ਸ਼ੱਕੀ ਗੱਡੀ ਵਿਚੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ 'ਤੇ ਹਥਿਆਰਬੰਦ ਗਤੀਵਿਧੀਆਂ ਦੇ ਨਵੇਂ ਦੋਸ਼ ਲੱਗੇ ਹਨ। ​
heavy-rain-warning-issued-for-central-alberta
Punjabi

ਸੈਂਟਰਲ ਅਲਬਰਟਾ 'ਚ ਇਸ ਵੀਕਐਂਡ ਭਾਰੀ ਮੀਂਹ ਪੈਣ ਦੀ ਜਾਰੀ ਕੀਤੀ ਗਈ ਚਿਤਾਵਨੀ

ਸੈਂਟਰਲ ਅਲਬਰਟਾ ਵਿਚ ਇਸ ਵੀਕਐਂਡ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨਵਾਇਰਮੈਂਟ ਕੈਨੇਡਾ ਮੁਤਾਬਕ ਕੁਝ ਇਲਾਕਿਆਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਅਤੇ ਸੜਕਾਂ ਟੁੱਟਣ ਸਣੇ ਹੋਰ ਨੁਕਸਾਨ ਪਹੁੰਚ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਸ਼ਾਮ ਤੋਂ ਐਤਵਾਰ ਦਰਮਿਆਨ 60 ਮਿਲੀਮੀਟਰ ਤੱਕ ਮੀਂਹ ਪੈਣ ਦੀ ਉਮੀਦ ਹੈ।
powerful-earthquake-strikes-venezuela-massive-casualties-feared
Punjabi

ਭੂਚਾਲ ਦੇ ਭਿਆਨਕ ਝਟਕਿਆਂ ਨੇ ਵੈਨੇਜ਼ੁਏਲਾ ਨੂੰ ਝੰਬਿਆ,ਸੈਂਕੜੇ ਲੋਕਾਂ ਦੀ ਹੋਈ ਮੌਤ

ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਜ਼ੋਰਦਾਰ ਭੂਚਾਲ ਆਇਆ। ਇੱਕ ਮਿੰਟ ਦੇ ਫਰਕ ਨਾਲ ਆਏ 7.1 ਅਤੇ 7.5 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਕਈ ਇਮਾਰਤਾਂ ਅਤੇ ਮਕਾਨਾਂ ਦੇ ਢਹਿ ਜਾਣ ਦੀ ਖ਼ਬਰ ਹੈ,ਇਸ ਦੌਰਾਨ ਸੈਂਕੜੇ ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤੇ ਹਜਾਰਾਂ ਲੋਕ ਜ਼ਖ਼ਮੀ ਹੋਏ ਹਨ। ਭੂਚਾਲ 'ਚ 10 ਹਜ਼ਾਰ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link