18.92C Vancouver
ADS

Jan 15, 2021 6:40 PM -

ਜਨਵਰੀ ਦੇ ਅੰਤ ਤੱਕ ਕੈਨੇਡਾ 'ਚ ਹਰ ਰੋਜ਼ ਰਿਪੋਰਟ ਹੋ ਸਕਦੇ 10,000 ਤੱਕ ਕੋਵਿਡ-19 ਮਾਮਲੇ: ਡਾ. ਥਰੈਸਾ ਟੈਮ

Share On
canada-is-on-track-to-hit-10-000-new-daily-infections-of-covid-19-by-the-end-of-month-dr-theresa-tam
A registered pharmacist technician carefully fills the Pfizer-BioNTech COVID-19 mRNA vaccine at a vaccine clinic during the COVID-19 pandemic in Toronto on December 15, 2020. THE CANADIAN PRESS/Nathan Denette

ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਅਫ਼ਸਰ, ਡਾ. ਥਰੈਸਾ ਟੈਮ ਦਾ ਕਹਿਣਾ ਹੈ ਕਿ ਕੈਨੇਡਾ 'ਚ ਕੋਵਿਡ-19 ਮਾਮਲੇ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਰਹੇ ਹਨ।

ਨਵੇਂ ਮਾਡਲਿੰਗ ਅੰਕੜੇ ਪੇਸ਼ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦਾ ਅੰਤ ਤੱਕ ਕੈਨੇਡਾ 'ਚ ਹਰ ਰੋਜ਼ 10,000 ਤੱਕ ਮਾਮਲੇ ਰਿਪੋਰਟ ਹੋਣੇ ਸ਼ੁਰੂ ਹੋ ਸਕਦੇ ਹਨ।

ਨਵੇਂ ਮਾਡਲਿੰਗ ਅੰਕੜੇ ਦਰਸ਼ਾਉਂਦੇ ਹਨ ਕਿ 24 ਜਨਵਰੀ ਤੱਕ ਕੈਨੇਡਾ 'ਚ ਕੋਵਿਡ-19 ਸੰਬੰਧੀ ਮਾਮਲਿਆਂ ਦੀ ਗਿਣਤੀ 796,630 ਤੱਕ ਪਹੁੰਚ ਸਕਦੀ ਹੈ।

ਇਸ ਤੋਂ ਇਲਾਵਾ 2,000 ਹੋਰ ਲੋਕਾਂ ਦੀ ਜਾਨ ਜਾ ਸਕਦੀ ਹੈ।

ਅੱਜ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ, ਉਹ ਜਾਣਦੇ ਹਨ ਕਿ, ਇਹ ਅਜਿਹੇ ਅੰਕੜੇ ਹਨ ਜੋ ਕਨੇਡੀਅਨ ਲੋਕ ਸੁਣਨਾ ਨਹੀਂ ਚਾਹੁੰਦੇ।

ਯਾਦ ਰਹੇ ਅੱਜ ਫੈਡਰਲ ਪ੍ਰੋਕਿਉਰਮੈਂਟ ਮੰਤਰੀ ਅਨੀਤਾ ਆਨੰਦ ਦਾ ਕਹਿਣਾ ਸੀ ਕਿ ਯੂਰੋਪ ਦੇ ਵਿੱਚ ਉਤਪਾਦਨ ਨਾਲ ਜੁੜੇ ਕੁਝ ਮਸਲਿਆਂ ਕਾਰਨ ਫਾਈਜ਼ਰ ਵੱਲੋਂ ਕੈਨੇਡਾ ਤੱਕ ਵੈਕਸੀਨ ਪਹੁੰਚਾਣ ਵਿੱਚ ਅਸਥਾਈ ਤੌਰ ’ਤੇ ਵਿਘਨ ਪਵੇਗਾ।

Latest news

american-doctors-move-to-b-c-amid-eased-licensing-rules
Punjabi

ਅਮਰੀਕੀ ਡਾਕਟਰਾਂ ਨੂੰ ਬੀ.ਸੀ. ਦੇ ਸੌਖੇ ਨਿਯਮ ਪਸੰਦ ਆਏ, ਪਰਿਵਾਰਾਂ ਸਮੇਤ ਸੂਬੇ ਵੱਲ ਕੀਤਾ ਰੁਖ

ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਸੌਖੇ ਨਿਯਮਾਂ ਸਦਕਾ ਕਈ ਅਮਰੀਕੀ ਡਾਕਟਰ ਆਪਣੇ ਪਰਿਵਾਰਾਂ ਸਮੇਤ ਇੱਥੇ ਸ਼ਿਫਟ ਹੋ ਰਹੇ ਹਨ। ਹਾਲ ਹੀ ਵਿਚ ਬੀ. ਸੀ. ਦੇ ਰਿਮੋਟ ਕੋਸਟਲ ਇਲਾਕੇ ਪੇਂਡਰ ਹਾਰਬਰ ਵਿਚ ਦੋ ਡਾਕਟਰ ਆ ਕੇ ਵਸੇ ਹਨ ਅਤੇ ਉੱਥੋਂ ਦੇ ਹੈਲਥ ਸੈਂਟਰ ਵਿਚ ਸੇਵਾਵਾਂ ਦੇ ਰਹੇ ਹਨ। ਇਹ ਇਲਾਕਾ ਲੰਬੇ ਸਮੇਂ ਤੋਂ ਡਾਕਟਰਾਂ ਦੀ ਕਮੀ ਨਾਲ ਜੂਝ ਰਿਹਾ ਸੀ, ਜਿੱਥੇ 500 ਤੋਂ ਵੱਧ ਲੋਕਾਂ ਦੀ ਦੇਖਭਾਲ ਲਈ ਸਿਰਫ਼ ਇੱਕ ਪਾਰਟ-ਟਾਈਮ ਡਾਕਟਰ ਸੀ ਪਰ ਹੁਣ ਅਮਰੀਕੀ ਡਾਕਟਰ ਵੀ ਇੱਥੇ ਸੇਵਾਵਾਂ ਦੇ ਰਹੇ ਹਨ।
two-surveys-raise-concerns-over-canadas-trade-and-jobs
Punjabi

ਕੈਨੇਡਾ ਦੇ ਵਪਾਰ ਨੂੰ ਲੈ ਕੇ ਦੋ ਸਰਵੇਖਣਾਂ ਨੇ ਵਧਾਈ ਚਿੰਤਾ

ਕੈਨੇਡਾ ਦੇ ਵਪਾਰ ਨਾਲ ਸਬੰਧਤ ਦੋ ਤਾਜ਼ਾ ਸਰਵੇ ਹੋਏ ਹਨ, ਜਿਨ੍ਹਾਂ ਵਿਚ ਛੋਟੇ ਕਾਰੋਬਾਰਾਂ ਅਤੇ ਨੌਕਰੀਆਂ ਦੇ ਸਿਲਸਿਲੇ ਵਿਚ ਚਿਤਾਵਨੀ ਦਿੱਤੀ ਗਈ ਹੈ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਵਲੋਂ ਬੁੱਧਵਾਰ ਨੂੰ ਜਾਰੀ ਸਰਵੇ ਵਿਚ ਕਿਹਾ ਗਿਆ ਹੈ ਕਿ ਜੇਕਰ 50 ਫੀਸਦੀ ਨਵਾਂ ਟੈਰਿਫ ਲਾਗੂ ਹੁੰਦਾ ਹੈ ਤਾਂ ਦੇਸ਼ ਦੇ ਛੋਟੇ ਨਿਰਯਾਤਕ ਨੂੰ ਰੈਵੇਨਿਊ ਵਿਚ ਘੱਟੋ-ਘੱਟੋ ਅੱਧਾ ਨੁਕਸਾਨ ਝੱਲਣਾ ਪੈ ਸਕਦਾ ਹੈ।
canadian-government-invests-24-million-in-cannabis-and-brain-health-research
Punjabi

ਕੈਨੇਡਾ ਸਰਕਾਰ ਵੱਲੋਂ ਕੈਨਾਬਿਸ ਅਤੇ ਦਿਮਾਗੀ ਸਿਹਤ ਖੋਜ ਲਈ $24 ਮਿਲੀਅਨ ਫੰਡ ਦੇਣ ਦਾ ਐਲਾਨ

ਕੈਨੇਡਾ ਦੀ ਸਿਹਤ ਮੰਤਰੀ ਮਾਰਜੋਰੀ ਮਿਸ਼ੇਲ ਨੇ ਦੇਸ਼ ਭਰ ਵਿਚ ਕੈਨਾਬਿਸ ਅਤੇ ਦਿਮਾਗੀ ਸਿਹਤ ਸਬੰਧਾਂ 'ਤੇ ਖੋਜ ਕਰਨ ਲਈ $24 ਮਿਲੀਅਨ ਦੇ ਫੰਡ ਦੇਣ ਦਾ ਐਲਾਨ ਕੀਤਾ ਹੈ। ਇਸ ਨਿਵੇਸ਼ ਦਾ ਉਦੇਸ਼ ਕੈਨੇਡੀਅਨ ਕੈਨਾਬਿਸ ਅਤੇ ਦਿਮਾਗੀ ਸਿਹਤ ਕਨਸੋਰਟੀਅਮ ਦੀ ਸਥਾਪਨਾ ਕਰਨਾ ਹੈ, ਜੋ CIHR ਯਾਨੀ ਕੈਨੇਡੀਅਨ ਇੰਸਟੀਚਿਊਟ ਆਫ਼ ਹੈਲਥ ਰਿਸਰਚ ਦੇ ਸਹਿਯੋਗ ਨਾਲ ਕੰਮ ਕਰੇਗਾ।
canada-warns-u-s-over-tariffs-threat-to-trade-talks
Punjabi

ਕੈਨੇਡਾ-ਅਮਰੀਕਾ ਵਪਾਰਕ ਤਣਾਅ: ਨਵੇਂ ਟੈਰਿਫ਼ਾਂ ਨੂੰ ਲੈ ਕੇ ਚਿਤਾਵਨੀ

ਕੈਨੇਡਾ ਦੀ ਮੁੱਖ ਵਪਾਰ ਵਾਰਤਾਕਾਰ ਜੈਨਿਸ ਚੈਰੇਟ ਨੇ ਹਾਲ ਹੀ ਵਿਚ ਅਮਰੀਕੀ ਵਪਾਰ ਪ੍ਰਤੀਨਿਧੀ ਨਾਲ ਮੀਟਿੰਗ ਵਿਚ ਇਹ ਸਾਫ ਚਿਤਾਵਨੀ ਦਿੱਤੀ ਹੈ ਕਿ ਜੇਕਰ ਵ੍ਹਾਈਟ ਹਾਊਸ 19 ਅਗਸਤ ਤੋਂ ਕੈਨੇਡੀਅਨ ਐਕਸਪੋਰਟਸ 'ਤੇ ਨਵੇਂ ਟੈਰਿਫਸ ਲਗਾਉਣ ਦੇ ਕਦਮ 'ਤੇ ਅੱਗੇ ਵਧਦਾ ਹੈ ਤਾਂ ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਵਪਾਰਕ ਗੱਲਬਾਤ ਦਾ ਮਾਹੌਲ ਖ਼ਤਮ ਹੋ ਸਕਦਾ ਹੈ।
clinton-residents-fined-15-000-for-violating-evacuation-order
Punjabi

ਬੀ.ਸੀ. ਦੇ ਕਲਿੰਟਨ ਨਿਵਾਸੀਆਂ ਨੂੰ ਨਿਕਾਸੀ ਆਦੇਸ਼ ਦੀ ਉਲੰਘਣਾ ਕਰਨ ਵਾਲਿਆਂ ਨੂੰ $15,000 ਜੁਰਮਾਨਾ

ਬੀ.ਸੀ. ਦੇ ਕਲਿੰਟਨ ਪਿੰਡ ਵਿਚ ਜੰਗਲੀ ਅੱਗ ਕਾਰਨ ਜਾਰੀ ਕੀਤੇ ਗਏ ਨਿਕਾਸੀ ਆਦੇਸ਼ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਪਿਛਲੇ ਦੋ ਹਫ਼ਤਿਆਂ ਵਿਚ $15,000 ਦਾ ਜੁਰਮਾਨਾ ਕੀਤਾ ਗਿਆ ਹੈ। ਕਲਿੰਟਨ ਨਿਵਾਸੀਆਂ ਨੂੰ ਲੰਘੀ 24 ਜੁਲਾਈ ਨੂੰ Pear ਲੇਕ ਵਿਖੇ ਲੱਗੀ ਅੱਗ ਕਾਰਨ ਆਪਣੇ ਘਰ ਛੱਡ ਕੇ ਜਾਣ ਲਈ ਮਜ਼ਬੂਰ ਹੋਣਾ ਪਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link