9.14C Vancouver
ADS

Jul 8, 2022 7:28 PM - The Canadian Press

ਕੈਨੇਡਾ ਨੂੰ ਜੂਨ 'ਚ ਹੋਇਆ 43,000 ਨੌਕਰੀਆਂ ਦਾ ਨੁਕਸਾਨ

Share On
canada-lost-43-000-jobs-in-june
The number of people looking for work in Canada set another record low, for the second time in as many months, as Statistics Canada reports the jobless rate fell to 4.9 per cent in June from 5.1 per cent in May. (Photo - The Canadian Press)

ਜੂਨ 'ਚ ਕੈਨੇਡਾ ਦੇ ਐਂਪਲਾਇਮੈਂਟ ਪੱਧਰ 'ਚ ਗਿਰਾਵਟ ਵੇਖਣ ਨੂੰ ਮਿਲੀ ਹੈ।

ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਅਨੁਸਾਰ ਬੀਤੇ ਮਹੀਨੇ ਦੇਸ਼ 'ਚ 43,000 ਨੌਕਰੀਆਂ ਦਾ ਨੁਕਸਾਨ ਵੇਖਣ ਨੂੰ ਮਿਲਿਆ।

ਇਸੇ ਦੌਰਾਨ ਬੀ.ਸੀ. 'ਚ ਬੇਰੁਜਗਾਰੀ ਦਰ ਦੇ ਅੰਕੜਿਆਂ 'ਚ ਬਹੁਤਾ ਬਦਲਾਅ ਰਿਪੋਰਟ ਨਹੀਂ ਹੋਇਆ ਹੈ।

ਸੂਬੇ 'ਚ ਬੇਰੁਜਗਾਰੀ ਦਰ 4.6% 'ਤੇ ਟਿਕੀ ਦੱਸੀ ਗਈ ਹੈ।

ਕੈਲੋਨਾ 'ਚ ਬੇਰੁਜਗਾਰੀ ਦਰ ਹੇਠਾਂ ਆਈ ਦੱਸੀ ਗਈ ਹੈ ਅਤੇ ਇਲਾਕੇ 'ਚ ਬੇਰੁਜਗਾਰੀ ਦਰ 4% 'ਤੇ ਦਰਜ ਹੋਈ ਦੱਸੀ ਗਈ।

ਹਾਲਾਂਕਿ ਦੇਸ਼ 'ਚ ਬੇਰੁਜਗਾਰੀ ਦਰ ਹੁਣ 4.9% 'ਤੇ ਪਹੁੰਚੀ ਦੱਸੀ ਗਈ ਹੈ।

ਏਜੈਂਸੀ ਵੱਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਜੂਨ ਅਜਿਹਾ ਪਹਿਲਾ ਮਹੀਨਾ ਸੀ ਜਦ ਬੀਤੇ ਕੁਝ ਸਮੇਂ ਮੁਕਾਬਲੇ ਕੋਵਿਡ-19 ਨੂੰ ਨੌਕਰੀਆਂ ਦੇ ਨੁਕਸਾਨ ਦੀ ਵਜ੍ਹਾ ਨਹੀਂ ਦੱਸਿਆ ਗਿਆ।

ਯਾਦ ਰਹੇ ਇਸ ਤੋਂ ਪਹਿਲਾਂ ਮਈ ਦੇ ਮਹੀਨੇ 'ਚ ਕੈਨੇਡਾ 'ਚ ਨੌਕਰੀਆਂ ਦੇ ਅੰਕੜੇ 40,000 ਜੌਬਸ ਦਾ ਵਾਧਾ ਦਰਸ਼ਾਉਂਦੇ ਸਨ।

ਅੱਜ ਦੇ ਅੰਕੜਿਆਂ 'ਚ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਯੂਨੀਅਨ ਕਰਮਚਾਰੀਆਂ ਦੀ ਔਸਤ ਪ੍ਰਤੀ ਘੰਟਾ ਤਨਖਾਹ 'ਚ $1.20 ਦਾ ਵਾਧਾ ਵੇਖਣ ਨੂੰ ਮਿਲਿਆ।

Latest news

poilievre-reshuffles-conservative-shadow-cabinet-jasraj-singh-hallan-moved-to-national-revenue-role
Punjabi

ਪੌਲੀਐਵ ਨੇ ਕੰਜ਼ਰਵੇਟਿਵ ਸ਼ੈਡੋ ਕੈਬਨਿਟ 'ਚ ਕੀਤਾ ਫੇਰਬਦਲ ,ਜਸਰਾਜ ਸਿੰਘ ਹੱਲਣ ਨੂੰ ਨੈਸ਼ਨਲ ਰੈਵੇਨਿਊ ਦੀ ਮਿਲੀ ਜ਼ਿੰਮੇਵਾਰੀ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਆਪਣੀ ਪਾਰਟੀ ਦੇ ਓਪੋਜੀਸ਼ਨ ਫਰੰਟ ਬੈਂਚ ਅਤੇ ਸ਼ੈਡੋ ਕੈਬਨਿਟ ਵਿਚ ਫੇਰਬਦਲ ਕਰ ਦਿੱਤਾ ਹੈ, ਇਸ ਬਦਲਾਅ ਤਹਿਤ ਕੈਲਗਰੀ ਤੋਂ ਐਮ.ਪੀ. ਜਸਰਾਜ ਸਿੰਘ ਹੱਲਣ ਤੋਂ finance critic ਦੀ ਜ਼ਿੰਮੇਵਾਰੀ ਵਾਪਸ ਲੈ ਕੇ ਓਨਟਾਰੀਓ ਦੇ ਸੰਸਦ ਮੈਂਬਰ ਮਾਈਕਲ ਚੋਂਗ ਨੂੰ ਸੌਂਪ ਦਿੱਤੀ ਗਈ ਹੈ, ਚੋਂਗ ਕੰਜ਼ਰਵੇਟਿਵ ਦੇ ਪ੍ਰਮੁੱਖ ਆਗੂਆਂ ਵਿਚੋਂ ਇੱਕ ਹਨ, ਜੋ ਪਹਿਲਾਂ ਪਿਛਲੇ 6 ਸਾਲਾਂ ਤੋਂ ਪਾਰਟੀ ਦੇ ਵਿਦੇਸ਼ੀ ਮਾਮਲਿਆਂ ਦੇ ਆਲੋਚਕ ਵਜੋਂ ਜ਼ਿੰਮੇਵਾਰੀ ਸੰਭਾਲ ਰਹੇ ਸਨ।
canadian-economy-rebounds-with-0-5-gdp-growth-in-april-statistics-canada-says
Punjabi

ਸਟੈਟਿਸਟਿਕਸ ਕੈਨੇਡਾ ਮੁਤਾਬਕ ਅਪ੍ਰੈਲ ਵਿੱਚ ਕੈਨੇਡਾ ਦੀ ਜੀ.ਡੀ.ਪੀ. 0.5 ਫੀਸਦੀ ਵਧੀ

ਕੈਨੇਡੀਅਨ ਅਰਥਵਿਵਸਥਾ ਨੇ ਸਾਲ 2026 ਦੀ ਪਹਿਲੀ ਤਿਮਾਹੀ ਦੀ ਮਾਮੂਲੀ ਮੰਦੀ ਨੂੰ ਪਛਾੜਦਿਆਂ ਮੁੜ ਮਜ਼ਬੂਤ ਵਾਪਸੀ ਕੀਤੀ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਅਪ੍ਰੈਲ ਮਹੀਨੇ ਦੌਰਾਨ ਦੇਸ਼ ਦੀ ਜੀ.ਡੀ.ਪੀ. ਵਿਚ 0.5 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ, ਜੋ ਜੁਲਾਈ 2025 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਹੈ।
teen-girl-dies-following-single-vehicle-crash-in-calgary
Punjabi

ਕੈਲਗਰੀ ਵਿੱਚ ਵਾਪਰੇ ਸੜਕ ਹਾਦਸੇ ਵਿੱਚ 17 ਸਾਲਾ ਲੜਕੀ ਦੀ ਮੌਤ

ਕੈਲਗਰੀ ਵਿੱਚ ਪਿਛਲੇ ਹਫ਼ਤੇ ਵਾਪਰੇ ਕਾਰ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਈ 17 ਸਾਲਾ ਕੁੜੀ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ। ਇਹ ਹਾਦਸਾ 24 ਜੂਨ ਨੂੰ ਤੜਕੇ ਤਕਰੀਬਨ 3:30 ਵਜੇ ਵਾਪਰਿਆ, ਜਦੋਂ ਪੁਲਿਸ ਨੂੰ 26 ਸਟ੍ਰੀਟ ਸਾਊਥ ਈਸਟ ਅਤੇ 25 ਐਵੇਨਿਊ ਸਾਊਥ ਈਸਟ ਦੇ ਇਲਾਕੇ ਵਿੱਚ ਟੱਕਰ ਹੋਣ ਦੀ ਸੂਚਨਾ ਮਿਲੀ।
wildfire-smoke-expected-to-keep-air-quality-poor-across-parts-of-northern-alberta-and-saskatchewan
Punjabi

ਸਸਕੈਚਵਨ 'ਚ ਜੰਗਲੀ ਅੱਗ ਦੇ ਧੂੰਏਂ ਕਾਰਨ ਐਲਬਰਟਾ ਵਿਚ ਹਵਾ ਦੀ ਗੁਣਵੱਤਾ ਖਰਾਬ

ਸਸਕੈਚਵਨ ਦੇ ਜੰਗਲਾਂ ਵਿੱਚ ਲੱਗੀ ਅੱਗ ਦਾ ਧੂੰਆਂ ਹੁਣ ਐਲਬਰਟਾ ਵੱਲ ਵੱਧ ਰਿਹਾ ਹੈ, ਜਿਸ ਕਾਰਨ ਇਨਵਾਇਰਮੈਂਟ ਕੈਨੇਡਾ ਵੱਲੋਂ ਕੈਲਗਰੀ ਸ਼ਹਿਰ ਲਈ ਏਅਰ ਕੁਆਲਟੀ ਵਾਰਨਿੰਗ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸੋਮਵਾਰ ਦੁਪਹਿਰ ਤਕਰੀਬਨ 2:30 ਵਜੇ ਜਾਰੀ ਕੀਤੇ ਗਏ ਯੈਲੋ ਵਾਰਨਿੰਗ ਵਿੱਚ ਮੌਸਮ ਵਿਭਾਗ ਨੇ ਦੱਸਿਆ ਕਿ ਇਹ ਧੂੰਆਂ ਐਲਬਰਟਾ ਦੇ ਕਈ ਹਿੱਸਿਆਂ ਵਿੱਚ ਫੈਲ ਚੁੱਕਾ ਹੈ। ਅਗਲੇ ਕੁਝ ਦਿਨਾਂ ਤੱਕ ਸੂਬੇ ਵਿੱਚ ਅਜਿਹੀ ਹੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਹਵਾ ਦੀ ਗੁਣਵੱਤਾ ਵਿਗੜੇਗੀ ਅਤੇ ਵਿਜ਼ੀਬਿਲਟੀ ਵੀ ਘੱਟ ਹੋ ਸਕਦੀ ਹੈ।
canada-to-face-morocco-in-fifa-world-cup-round-of-16-on-july-4
Punjabi

ਰਾਊਂਡ ਔਫ 16 ਵਿੱਚ ਕੈਨੇਡਾ ਦਾ ਸਾਹਮਣਾ ਮੋਰੋਕੋ ਨਾਲ, 4 ਜੁਲਾਈ ਨੂੰ ਹੋਵੇਗਾ ਮੁਕਾਬਲਾ

ਕੈਨੇਡਾ ਦੇ ਫੀਫਾ ਵਰਲਡ ਕੱਪ ਦੇ ਰਾਊਂਡ ਔਫ 16 ਵਿਚ ਅਗਲਾ ਮੁਕਾਬਲਾ ਮੋਰੋਕੋ ਨਾਲ ਹੋਵੇਗਾ। ਨੌਰਥ ਅਫਰੀਕਾ ਦੀ ਇਸ ਟੀਮ ਨੇ ਸੋਮਵਾਰ ਨੂੰ ਮੈਕਸੀਕੋ ਵਿਚ ਖੇਡੇ ਗਏ ਇੱਕ ਰੋਮਾਂਚਕ ਮੈਚ ਵਿਚ ਨੀਦਰਲੈਂਡਜ਼ ਨੂੰ ਪੈਨਲਟੀ ਸ਼ੂਟਆਊਟ ਵਿਚ 3-2 ਨਾਲ ਮਾਤ ਦਿੱਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link