11.26C Vancouver
ADS

Nov 2, 2025 10:11 PM -

ਕੈਨੇਡਾ ਪੋਸਟ ਵੱਲੋਂ ਸਿੱਖ ਸਿਪਾਹੀਆਂ ਦੀ ਯਾਦ ਵਿੱਚ ਨਵੀਂ ਰਿਮੈਂਬਰੈਂਸ ਡੇ ਡਾਕ ਟਿਕਟ ਜਾਰੀ

Share On
canada-post-honours-sikh-soldiers-with-new-remembrance-day-stamp-unveiled-in-kitchener
A new Canada Post stamp unveiled in Kitchener honours Sikh soldiers who served in the world wars, including Private Buckam Singh


ਕੈਨੇਡਾ ਪੋਸਟ ਨੇ ਰਿਮੈਂਬਰੈਂਸ ਡੇ ਮੌਕੇ ਨਵੀਂ ਡਾਕ ਟਿਕਟ ਜਾਰੀ ਕੀਤੀ ਹੈ ਜੋ ਕੈਨੇਡਾ ਅਤੇ ਸਹਿਯੋਗੀ ਫੌਜਾਂ ਨਾਲ ਸੇਵਾ ਕਰਨ ਵਾਲੇ ਸਿੱਖ ਸਿਪਾਹੀਆਂ ਦੇ ਇਤਿਹਾਸਕ ਯੋਗਦਾਨ ਨੂੰ ਸਨਮਾਨ ਦਿੰਦੀ ਹੈ। ਇਹ ਟਿਕਟ ਐਤਵਾਰ ਨੂੰ ਕਿਚਨਰ, ਓਨਟਾਰਿਓ ਦੇ ਮਾਊਂਟ ਹੋਪ ਕਬਰਸਤਾਨ ਵਿੱਚ ਹੋਈ ਸਲਾਨਾ ਸਿੱਖ ਰਿਮੈਂਬਰੈਂਸ ਡੇ ਸਮਾਰੋਹ ਦੌਰਾਨ ਜਾਰੀ ਕੀਤੀ ਗਈ।

ਇਸ ਡਾਕ ਟਿਕਟ ਦਾ ਡਿਜ਼ਾਇਨ ਪ੍ਰਾਈਵੇਟ ਬੱਕਮ ਸਿੰਘ ਨੂੰ ਸਮਰਪਿਤ ਹੈ, ਜੋ ਪਹਿਲੇ ਵਿਸ਼ਵ ਯੁੱਧ ਦੌਰਾਨ ਕੈਨੇਡੀਅਨ ਫੌਜ ਵਿੱਚ ਸ਼ਾਮਲ ਹੋਏ ਪਹਿਲੇ ਸਿੱਖਾਂ ਵਿੱਚੋਂ ਇੱਕ ਸਨ। 22 ਸਾਲ ਦੀ ਉਮਰ ਵਿੱਚ ਸ਼ਾਮਲ ਹੋਏ ਸਿੰਘ ਯੂਰਪ ਵਿੱਚ ਲੜਾਈ ਦੌਰਾਨ ਦੋ ਵਾਰ ਜ਼ਖਮੀ ਹੋਏ ਅਤੇ 1919 ਵਿੱਚ ਟੀ. ਬੀ. ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਕਬਰ ਕਿਚਨਰ ਦੇ ਮਾਊਂਟ ਹੋਪ ਕਬਰਸਤਾਨ ਵਿੱਚ ਹੈ ਅਤੇ ਇਹ ਵਿਸ਼ਵ ਯੁੱਧਾਂ ਦੌਰਾਨ ਕਿਸੇ ਸਿੱਖ ਸਿਪਾਹੀ ਦੀ ਕੈਨੇਡਾ ਵਿੱਚ ਇਕੱਲੀ ਜਾਣੀ ਜਾਣ ਵਾਲੀ ਫੌਜੀ ਕਬਰ ਹੈ।

ਦੋਵੇਂ ਵਿਸ਼ਵ ਯੁੱਧਾਂ ਦੌਰਾਨ ਬ੍ਰਿਟਿਸ਼ ਕਮਾਂਡ ਹੇਠ ਤਿੰਨ ਲੱਖ ਤੋਂ ਵੱਧ ਸਿੱਖਾਂ ਨੇ ਸੇਵਾ ਕੀਤੀ। ਪਰ ਕੈਨੇਡਾ ਵਿੱਚ ਭੇਦਭਾਵ ਦੇ ਕਾਰਨ ਕੇਵਲ ਦੱਸ ਸਿੱਖ ਮਰਦਾਂ ਨੂੰ ਹੀ ਪਹਿਲੇ ਵਿਸ਼ਵ ਯੁੱਧ ਦੌਰਾਨ ਫੌਜ ਵਿੱਚ ਸ਼ਾਮਲ ਹੋਣ ਦੀ ਆਗਿਆ ਮਿਲੀ। ਉਨ੍ਹਾਂ ਦੀਆਂ ਕਹਾਣੀਆਂ ਹੁਣ ਹਿੰਮਤ, ਸਮਾਨਤਾ ਅਤੇ ਸੇਵਾ ਦੇ ਪ੍ਰਤੀਕ ਵਜੋਂ ਮੰਨੀਆਂ ਜਾਂਦੀਆਂ ਹਨ।

ਇਹ ਡਾਕ ਟਿਕਟ ਲੈਰੀ ਬਰਕ ਅਤੇ ਐਨਾ ਸਟ੍ਰੇਡੁਲਿੰਸਕੀ ਵੱਲੋਂ ਡਿਜ਼ਾਇਨ ਕੀਤੀ ਗਈ ਹੈ ਅਤੇ ਪਰਮ ਸਿੰਘ ਵੱਲੋਂ ਇਲਾਸਟਰੇਟ ਕੀਤੀ ਗਈ ਹੈ। ਇਸ ਵਿੱਚ ਕੈਨੇਡੀਅਨ ਸਿੱਖ ਸਿਪਾਹੀ ਦੀ ਤਸਵੀਰ ਦਰਸਾਈ ਗਈ ਹੈ ਜੋ ਪ੍ਰਾਈਵੇਟ ਬੱਕਮ ਸਿੰਘ ਦੀ ਕਬਰ ਦੇ ਕੋਲ ਖੜਾ ਹੈ। ਕਿਚਨਰ ਨੂੰ ਟਿਕਟ ਦੇ ਕੈਂਸਲੇਸ਼ਨ ਸਥਾਨ ਵਜੋਂ ਚੁਣਿਆ ਗਿਆ ਹੈ। ਡਿਜ਼ਾਇਨ ਵਿੱਚ ਵਰਤਿਆ ਪਾਪੀ ਚਿੰਨ੍ਹ ਰੋਇਲ ਕੈਨੇਡੀਅਨ ਲੀਜਨ ਦੀ ਇਜਾਜ਼ਤ ਨਾਲ ਵਰਤਿਆ ਗਿਆ ਹੈ।

Latest news

calgary-police-officer-suspended-with-pay-after-assault-charge-tied-to-2025-arrest
Punjabi

2025 ਦੀ ਗ੍ਰਿਫ਼ਤਾਰੀ ਦੌਰਾਨ ਕਥਿਤ ਹਮਲੇ ਦੇ ਮਾਮਲੇ 'ਚ ਕੈਲਗਰੀ ਪੁਲਿਸ ਅਧਿਕਾਰੀ ਤਨਖਾਹ ਸਮੇਤ ਮੁਅੱਤਲ

ਕੈਲਗਰੀ ਪੁਲਿਸ ਦੇ ਇਕ ਕਾਂਸਟੇਬਲ 'ਤੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਮੁਤਾਬਕ ਇਹ ਘਟਨਾ 22 ਮਈ, 2025 ਨੂੰ ਵਾਪਰੀ ਸੀ, ਜਿੱਥੇ ਦੋਸ਼ਾਂ ਅਨੁਸਾਰ ਉਕਤ ਪੁਲਿਸ ਮੁਲਾਜ਼ਮ ਨੇ ਹਿਰਾਸਤ ਵਿੱਚ ਲਏ ਵਿਅਕਤੀ 'ਤੇ ਬੇਲੋੜੀ ਤਾਕਤ ਦਾ ਇਸਤੇਮਾਲ ਕਰਦਿਆਂ ਉਸ ਦੇ ਕਈ ਮੁੱਕੇ ਮਾਰੇ ਸਨ।
cbsa-issues-dozens-of-removal-orders-in-gta-amid-extortion-related-immigration-investigations
Punjabi

ਜੀ.ਟੀ.ਏ. ਵਿਚ ਐਕਸਟੋਸ਼ਨ ਨਾਲ ਸੰਭਾਵਿਤ ਸਬੰਧਾਂ ਕਾਰਨ ਦਰਜਨਾਂ ਸ਼ੱਕੀਆਂ ਖ਼ਿਲਾਫ਼ ਰੀਮੂਵਲ ਔਰਡਰ ਜਾਰੀ

ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਐਕਸਟੋਸ਼ਨ ਦੀਆਂ ਗਤੀਵਿਧੀਆਂ ਨਾਲ ਸੰਭਾਵਿਤ ਸਬੰਧਾਂ ਦੇ ਚੱਲਦਿਆਂ ਗ੍ਰੇਟਰ ਟੋਰਾਂਟੋ ਏਰੀਏ ਵਿਚ ਦਰਜਨਾਂ ਲੋਕਾਂ ਖ਼ਿਲਾਫ਼ ਰੀਮੂਵਲ ਔਰਡਰ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਅਗਸਤ ਵਿਚ ਪੈਸੀਫਿਕ ਅਤੇ ਪ੍ਰੈਰੀ ਖੇਤਰਾਂ ਤੋਂ ਸ਼ੁਰੂ ਹੋਈ ਇਮੀਗ੍ਰੇਸ਼ਨ ਜਾਂਚ ਦੇ ਦਾਇਰੇ ਨੂੰ ਨਵੰਬਰ ਵਿਚ ਜੀ.ਟੀ.ਏ.ਤੱਕ ਵਧਾਇਆ ਗਿਆ ਸੀ।
new-charges-laid-against-two-men-in-surrey-extortion-and-shooting-case
Punjabi

ਸਰੀ ਸ਼ੂਟਿੰਗ ਮਾਮਲੇ ਵਿੱਚ ਦੋ ਨੌਜਵਾਨਾਂ 'ਤੇ ਨਵੇਂ ਦੋਸ਼ ਦਰਜ

ਸਰੀ ਪੁਲਿਸ ਨੇ ਜਬਰਨ ਵਸੂਲੀ ਅਤੇ ਸ਼ੂਟਿੰਗ ਦੇ ਮਾਮਲੇ ਵਿਚ 20 ਸਾਲਾ ਹਰਸ਼ਦੀਪ ਸਿੰਘ ਅਤੇ 21 ਸਾਲਾ ਹੰਸਪ੍ਰੀਤ ਸਿੰਘ 'ਤੇ ਨਵੇਂ ਚਾਰਜਿਜ਼ ਲਗਾਏ ਹਨ, ਜਿਸ ਵਿਚ ਗੋਲੀ ਚਲਾਉਣ ਅਤੇ ਲੋਡਡ ਹਥਿਆਰ ਰੱਖਣ ਦੇ ਦੋਸ਼ ਸ਼ਾਮਲ ਹਨ। ਦੋਵਾਂ ਨੂੰ ਪੁਲਿਸ ਨੇ 26 ਜਨਵਰੀ ਨੂੰ ਇੱਕ ਘਰ 'ਤੇ ਸ਼ੂਟਿੰਗ ਤੋਂ ਤੁਰੰਤ ਬਾਅਦ ਇੱਕ ਸ਼ੱਕੀ ਗੱਡੀ ਵਿਚੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ 'ਤੇ ਹਥਿਆਰਬੰਦ ਗਤੀਵਿਧੀਆਂ ਦੇ ਨਵੇਂ ਦੋਸ਼ ਲੱਗੇ ਹਨ। ​
heavy-rain-warning-issued-for-central-alberta
Punjabi

ਸੈਂਟਰਲ ਅਲਬਰਟਾ 'ਚ ਇਸ ਵੀਕਐਂਡ ਭਾਰੀ ਮੀਂਹ ਪੈਣ ਦੀ ਜਾਰੀ ਕੀਤੀ ਗਈ ਚਿਤਾਵਨੀ

ਸੈਂਟਰਲ ਅਲਬਰਟਾ ਵਿਚ ਇਸ ਵੀਕਐਂਡ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨਵਾਇਰਮੈਂਟ ਕੈਨੇਡਾ ਮੁਤਾਬਕ ਕੁਝ ਇਲਾਕਿਆਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਅਤੇ ਸੜਕਾਂ ਟੁੱਟਣ ਸਣੇ ਹੋਰ ਨੁਕਸਾਨ ਪਹੁੰਚ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਸ਼ਾਮ ਤੋਂ ਐਤਵਾਰ ਦਰਮਿਆਨ 60 ਮਿਲੀਮੀਟਰ ਤੱਕ ਮੀਂਹ ਪੈਣ ਦੀ ਉਮੀਦ ਹੈ।
powerful-earthquake-strikes-venezuela-massive-casualties-feared
Punjabi

ਭੂਚਾਲ ਦੇ ਭਿਆਨਕ ਝਟਕਿਆਂ ਨੇ ਵੈਨੇਜ਼ੁਏਲਾ ਨੂੰ ਝੰਬਿਆ,ਸੈਂਕੜੇ ਲੋਕਾਂ ਦੀ ਹੋਈ ਮੌਤ

ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਜ਼ੋਰਦਾਰ ਭੂਚਾਲ ਆਇਆ। ਇੱਕ ਮਿੰਟ ਦੇ ਫਰਕ ਨਾਲ ਆਏ 7.1 ਅਤੇ 7.5 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਕਈ ਇਮਾਰਤਾਂ ਅਤੇ ਮਕਾਨਾਂ ਦੇ ਢਹਿ ਜਾਣ ਦੀ ਖ਼ਬਰ ਹੈ,ਇਸ ਦੌਰਾਨ ਸੈਂਕੜੇ ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤੇ ਹਜਾਰਾਂ ਲੋਕ ਜ਼ਖ਼ਮੀ ਹੋਏ ਹਨ। ਭੂਚਾਲ 'ਚ 10 ਹਜ਼ਾਰ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link