Nov 17, 2020 2:13 AM -

ਅੱਜ ਕੈਨੇਡਾ 'ਚ ਕੋਵਿਡ-19 ਸੰਬੰਧੀ ਮਾਮਲਿਆਂ ਦੀ ਗਿਣਤੀ 300,000 ਦੇ ਪਾਰ ਪਹੁੰਚ ਗਈ ਹੈ।
ਅੱਜ ਦਿਨ ਭਰ ਦੀਆਂ ਵੱਖੋ-ਵੱਖਰੇ ਸੂਬਿਆਂ ਤੋਂ ਆਈਆਂ ਵਾਇਰਸ ਸੰਬੰਧੀ ਅਪਡੇਟਸ ਤੋਂ ਬਾਅਦ, ਕੈਨੇਡਾ 'ਚ ਕੁੱਲ ਵਾਇਰਸ ਸੰਬੰਧੀ ਮਾਮਲਿਆਂ ਦੀ ਗਿਣਤੀ 302,192 ਹੋ ਗਈ ਹੈ।
ਕੈਨੇਡਾ 'ਚ ਕਿਊਬੈਕ ਦਾ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ 125,072 ਮਾਮਲੇ ਰਿਪੋਰਟ ਹੋ ਚੁੱਕੇ ਹਨ।
ਔਂਟੈਰੀਓ 'ਚ ਵਾਇਰਸ ਪੀੜਤਾਂ ਦੀ ਗਿਣਤੀ 95,000 ਤੋਂ ਪਾਰ ਹੋ ਗਈ ਹੈ।
ਅੱਜ ਜਿਵੇਂ ਹੀ ਬੀ.ਸੀ. 'ਚ 1,959 ਮਾਮਲੇ ਰਿਪੋਰਟ ਹੋਏ, ਉਸ ਦੇ ਨਾਲ ਹੀ ਦੇਸ਼ ਦਾ ਵਾਇਰਸ ਸੰਬੰਧੀ ਮਾਮਲਿਆਂ ਦਾ ਅੰਕੜਾ 300,000 ਦੇ ਪਾਰ ਹੋ ਗਿਆ।
ਅੱਜ ਕਿਊਬੈਕ 'ਚ 1,218 ਅਤੇ ਔਂਟੈਰੀਓ 'ਚ 1,487 ਮਾਮਲੇ ਰਿਪੋਰਟ ਹੋਏ ਹਨ।
ਇਸ ਤੋਂ ਇਲਾਵਾ ਅੱਜ ਐਲਬਰਟਾ 'ਚ 860 ਮਾਮਲੇ ਰਿਪੋਰਟ ਹੋਏ ਹਨ।




