23.32C Vancouver
ADS

Dec 10, 2020 4:41 PM -

ਦੋਨਾਂ ਮਾਇਕਲਾਂ ‘ਤੇ ਚੀਨ ਵਿੱਚ ਮੁਕਦਮਾ ਨਹੀਂ ਚੱਲਿਆ, ਕੈਨੇਡਾ ਨੇ ਕੀਤੀ ਪੁਸ਼ਟੀ

Share On
canada-says-reports-that-detained-canadians-were-put-on-trial-in-china-not-correct
Michael Kovrig (left) and Michael Spavor are shown in these 2018 images taken from video. THE CANADIAN PRESS/AP

ਗਲੋਬਲ ਅਫੇਅਰਜ਼ ਕੈਨੇਡਾ ਮੁਤਾਬਕ ਚੀਨ ਵਲੋਂ ਮਾਈਕਲ ਕੋਵਰਿਗ ਅਤੇ ਮਾਈਕਲ ਸਪਾਵੋਰ ‘ਤੇ ਕੀਤੇ ਮੁਕੱਦਮੇ ਦੀਆਂ ਖਬਰਾਂ ਸਹੀ ਨਹੀਂ ਹਨ।

ਇਨ੍ਹਾਂ ਮੀਡੀਆ ਰਿਪੋਰਟਾਂ ਦੇ ਸੰਬੰਧ ਵਿਚ ਕਨੇਡੀਅਨ ਅੰਬੈਸੀ ਅਧਿਕਾਰੀਆਂ ਨੇ ਬੇਜਿੰਗ ਵਿੱਚ ਚੀਨ ਦੀ ਮਨਿਸਟਰੀ ਆਫ ਫਾਰਨ ਅਫੇਅਰਜ਼ ਦੇ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਕੀਤੀ ਹੈ।

ਉਨ੍ਹਾਂ ਕਿਹਾ ਕਿ ਦੋਵਾਂ ਦੇ ਮਾਮਲਿਆਂ ਵਿੱਚ ਅਜਿਹੀ ਕੋਈ ਵੀ ਨਵੀਂ ਜਾਣਕਾਰੀ ਸਾਹਮਣੇ ਨਹੀਂ ਆਈ ਅਤੇ ਇਹ ਉਲਝਣ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਲੋਂ ਪ੍ਰਕਿਰਿਆ ਬਾਰੇ ਸਾਂਝੀ ਕੀਤੀ ਗਲਤ ਜਾਣਕਾਰੀ ਕਾਰਨ ਪੈਦਾ ਹੋਈ ਸੀ।

ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਅਤੇ ਬਿਜ਼ਨਸਮੈਨ ਮਾਈਕਲ ਸਪਾਵੋਰ ਦਿਸੰਬਰ 2018 ਤੋਂ ਚੀਨ ਵਿੱਚ ਹਿਰਾਸਤ ਵਿੱਚ ਹਨ।

ਹਵਾਵੇ ਦੀ ਉੱਚ ਅਧਿਕਾਰੀ ਮੰਗ ਵੈਨਜੋ ਦੀ ਵੈਨਕੂਵਰ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਦੋਵਾਂ ਨੂੰ ਚੀਨ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ।

ਚੀਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰਾਸ਼ਟਰੀ ਸੁਰੱਖਿਆ ਅਪਰਾਧ ਦੇ ਸ਼ੱਕ ਦੇ ਅਧਾਰ 'ਤੇ ਰੱਖਿਆ ਜਾ ਰਿਹਾ ਹੈ ਪਰ ਨਾ ਤਾਂ ਚੀਨ ਨੇ ਅਤੇ ਨਾ ਹੀ ਕੈਨੇਡਾ ਨੇ ਇਨ੍ਹਾਂ ਦੇ ਮਾਮਲਿਆਂ ਬਾਰੇ ਕੋਈ ਵੇਰਵੇ ਜਾਰੀ ਕੀਤੇ ਹਨ ।

Latest news

punjab-government-plans-1-000-crore-additional-market-borrowing-in-june
Punjabi

ਪੰਜਾਬ ਸਰਕਾਰ ਹਜ਼ਾਰ ਕਰੋੜ ਦਾ ਚੁੱਕੇਗੀ ਹੋਰ ਕਰਜ਼ਾ

ਪੰਜਾਬ ਸਰਕਾਰ ਵਿੱਤੀ ਸਾਲ 2026-27 ਦੇ ਤੀਜੇ ਮਹੀਨੇ,ਜੂਨ ਵਿੱਚ ਬਾਜ਼ਾਰ ਤੋਂ 1,000 ਕਰੋੜ ਰੁਪਏ ਦਾ ਮੁੜ ਤੋਂ ਕਰਜ਼ੇ ਲੈਣ ਦੀ ਤਿਆਰੀ ਕਰ ਰਹੀ ਹੈ। ਜਿਸ ਨਾਲ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਹੋ ਵੀ ਜਿਆਦਾ ਭਾਰੀ ਹੋ ਜਾਵੇਗੀ। ਦੱਸ ਦੇਈਏ ਕਿ ਇਸ ਨਵੇਂ ਕਰਜ਼ੇ ਦੇ ਨਾਲ ਵਿੱਤੀ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਸੂਬੇ ਦਾ ਕੁੱਲ ਕਰਜ਼ਾ 6,300 ਕਰੋੜ ਰੁਪਏ ਹੋ ਜਾਵੇਗਾ। ਸਰਕਾਰ ਨੇ ਅਪ੍ਰੈਲ ਵਿੱਚ 2,800 ਕਰੋੜ ਰੁਪਏ ਅਤੇ ਮਈ ਵਿੱਚ 2,500 ਕਰੋੜ ਰੁਪਏ ਉਧਾਰ ਲਏ ਸਨ।
oil-prices-fall-as-markets-respond-to-prospects-of-u-s-iran-peace-deal
Punjabi

ਅਮਰੀਕਾ-ਈਰਾਨ ਸਮਝੌਤੇ ਦੀ ਬਣੀ ਸਹਿਮਤੀ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ

ਅਮਰੀਕਾ ਅਤੇ ਈਰਾਨ ਵਿਚਾਲੇ ਸ਼ਾਂਤੀ ਸਮਝੌਤੇ ਨੂੰ ਲੈ ਕੇ ਬਣੀ ਸਹਿਮਤੀ ਤੋਂ ਬਾਅਦ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਕੱਚਾ ਤੇਲ 3 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਬ੍ਰੈਂਟ ਕਰੂਡ 2.4 ਫੀਸਦੀ ਘੱਟ ਕੇ $81.15 ਪ੍ਰਤੀ ਬੈਰਲ ਹੋ ਗਿਆ। ਇਹ 4 ਮਾਰਚ ਤੋਂ ਬਾਅਦ ਇਸ ਦਾ ਸਭ ਤੋਂ ਹੇਠਲਾ ਪੱਧਰ ਹੈ।
police-seek-two-suspects-in-calgary-vehicle-vandalism-investigation
Punjabi

ਕੈਲਗਰੀ ਪੁਲਿਸ ਵੱਲੋਂ ਤਿੰਨ ਵਾਹਨਾਂ ਦੀ ਭੰਨਤੋੜ ਮਾਮਲੇ ਵਿੱਚ ਦੋ ਸ਼ੱਕੀਆਂ ਦੀ ਭਾਲ ਜਾਰੀ

ਕੈਲਗਰੀ ਪੁਲਿਸ ਵੱਲੋਂ ਪਿਛਲੇ ਹਫ਼ਤੇ ਤਿੰਨ ਵਾਹਨਾਂ ਦੀ ਭੰਨਤੋੜ ਕਰਨ ਦੇ ਮਾਮਲੇ ਵਿੱਚ ਦੋ ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਘਟਨਾ ਸ਼ਹਿਰ ਦੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਜਬਰਨ ਵਸੂਲੀ ਦੀਆਂ ਘਟਨਾਵਾਂ ਨਾਲ ਸਬੰਧਿਤ ਹੋ ਸਕਦੀ ਹੈ।
carney-says-g7-can-no-longer-claim-sole-leadership-on-global-issues
Punjabi

ਵਿਸ਼ਵ ਮਾਮਲਿਆਂ ਵਿੱਚ ਹੁਣ ਜੀ7 ਇਕੱਲਾ ਅਗਵਾਈ ਨਹੀਂ ਕਰ ਸਕਦਾ : ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਫਰਾਂਸ ਵਿਚ ਬੈਠਕ ਤੋਂ ਪਹਿਲਾਂ ਅੰਤਰਰਾਸ਼ਟਰੀ ਮੰਚ 'ਤੇ ਇੱਕ ਬਿਆਨ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਭਾਰਤ ਸਮੇਤ ਹੋਰ ਮਿਡਲ ਪਾਵਰਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੀ 7 ਹੁਣ ਇਕੱਲੇ ਵਿਸ਼ਵ ਪੱਧਰੀ ਮਾਮਲਿਆਂ 'ਤੇ ਅਗਵਾਈ ਕਰਨ ਦਾ ਦਾਅਵਾ ਨਹੀਂ ਕਰ ਸਕਦਾ।
high-risk-driving-enforcement-in-burnaby-puts-the-brakes-on-170-drivers
Punjabi

ਬਰਨਬੀ ਵਿੱਚ ਹਾਈ ਰਿਸਕ ਡਰਾਈਵਿੰਗ ਇਨਫੋਰਸਮੈਂਟ ਨੇ 170 ਡਰਾਈਵਰਾਂ 'ਤੇ ਕੀਤੀ ਕਾਰਵਾਈ

ਬਰਨਬੀ ਪੁਲਿਸ ਨੇ ਮਈ ਮਹੀਨੇ ਦੌਰਾਨ ਹਾਈ ਰਿਸਕ ਡਰਾਈਵਿੰਗ ਮੁਹਿੰਮ ਦੇ ਹਿੱਸੇ ਵਜੋਂ ਸਪੀਡਿੰਗ ਦੇ ਮਾਮਲੇ ਵਿਚ 170 ਡਰਾਈਵਰਾਂ 'ਤੇ ਕਾਰਵਾਈ ਕੀਤੀ ਹੈ। ਪੁਲਿਸ ਅਨੁਸਾਰ,ਇਹ ਕਾਰਵਾਈ ਵੱਖ-ਵੱਖ ਥਾਵਾਂ ਅਤੇ ਦਿਨ ਦੇ ਵੱਖ-ਵੱਖ ਸਮਿਆਂ 'ਤੇ ਕੀਤੀ ਗਈ। ਇਹ ਸਾਰੇ ਡਰਾਈਵਰ ਤੈਅ ਸਪੀਡ ਲਿਮਿਟ ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਵੱਧ ਦੀ ਰਫ਼ਤਾਰ ਨਾਲ ਗੱਡੀ ਚਲਾ ਰਹੇ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link