18.76C Vancouver
ADS

Feb 6, 2021 1:05 AM -

ਮਾਰਚ ਦੇ ਅੰਤ ਤੱਕ ਫਾਈਜ਼ਰ ਤੇ ਮੌਡਰਨਾ ਦੀ 6 ਮਿਲੀਅਨ ਡੋਜ਼ ਹਾਸਿਲ ਕਰਨ ਲਈ ਸਹੀ ਰਸਤੇ 'ਤੇ ਵਧ ਰਿਹਾ ਕੈਨੇਡਾ: ਪ੍ਰਧਾਨ ਮੰਤਰੀ ਟਰੂਡੋ

Share On
canada-very-much-on-track-to-receive-six-million-doses-of-pfizer-biontech-and-moderna-vaccine-doses-pm-trudeau
Prime Minister Justin Trudeau holds a press conference at Rideau Cottage in Ottawa on Tuesday, Feb. 2, 2021., to provide an update on the COVID-19 pandemic. THE CANADIAN PRESS/Sean Kilpatrick

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਸਹੀ ਰਾਹ 'ਤੇ ਅੱਗੇ ਵਧ ਰਿਹਾ ਹੈ ਅਤੇ ਦੇਸ਼ ਨੂੰ ਫਾਈਜ਼ਰ ਬਾਇਓਐਨਟੈਕ ਅਤੇ ਮੌਡਰਨਾ ਵੈਕਸੀਨ ਦੀਆਂ 6 ਮਿਲੀਅਨ ਡੋਜ਼ ਮਾਰਚ ਦੇ ਅੰਤ ਤੱਕ ਹਾਸਿਲ ਹੋ ਜਾਣਗੀਆਂ।

ਉਨ੍ਹਾਂ ਕਿਹਾ ਕਿ ਦੋਨਾਂ ਕੰਪਨੀਆਂ ਦੇ ਸੀ.ਈ.ਓ. ਦੇ ਨਾਲ ਉਨ੍ਹਾਂ ਦੀ ਕਰੀਬ ਹਰ ਹਫ਼ਤੇ ਗੱਲ ਹੋ ਰਹੀ ਹੈ।

ਟਰੂਡੋ ਨੇ ਕਿਹਾ ਕਿ, ਉਨ੍ਹਾਂ ਨੂੰ ਫਿਰ ਤੋਂ ਭਰੋਸਾ ਦਵਾਇਆ ਗਿਆ ਹੈ ਕਿ ਇਹ ਖੁਰਾਕਾਂ ਕੈਨੇਡਾ ਨੂੰ ਉਪਲਬਧ ਹੋਣਗੀਆਂ।

ਅੱਜ ਟਰੂਡੋ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਉੱਤਰੀ ਮੈਨੀਟੋਬਾ ਦੇ ਇੱਕ ਫਰਸਟ ਨੇਸ਼ਨ 'ਚ ਮਿਲਟਰੀ ਸਹਾਇਤਾ ਪਹੁੰਚਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਇਲਾਕੇ 'ਚ ਮਿਲਟਰੀ ਵੱਲੋਂ ਕੋਵਿਡ-19 ਪੈਂਡੈਮਿਕ ਵਿਚਾਲੇ ਵੱਖ-ਵੱਖ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਕੋਵੈਕਸ ਉਪਰਾਲੇ 'ਚ ਕੈਨੇਡਾ ਇੱਕ ਵੱਡਾ ਡੋਨਰ: ਪ੍ਰਧਾਨ ਮੰਤਰੀ ਟਰੂਡੋ

ਵਿਸ਼ਵ ਦੇ 2 ਵੱਡੇ ਐਂਟੀ-ਪਾਵਰਟੀ ਸੰਗਠਨਾਂ ਨੇ ਕੈਨੇਡਾ ਵੱਲੋਂ ਕੋਵਿਡ-19 ਵੈਕਸੀਨ ਹਾਸਿਲ ਕਰਨ ਲਈ ਅੰਤਰਰਾਸ਼ਟਰੀ ਫੰਡ ਦੀ ਵਰਤੋਂ ਕਰਨ ਦੀ ਆਲੋਚਨਾ ਕੀਤੀ ਹੈ।

ਹਾਲਾਂਕਿ ਅੱਜ ਔਟਵਾ 'ਚ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ 'ਕੋਵੈਕਸ' ਉਪਰਾਲੇ 'ਚ ਕੈਨੇਡਾ ਇੱਕ ਵੱਡਾ ਡੋਨਰ ਹੈ।

ਇਹ ਉਪਰਾਲਾ ਵਰਲਡ ਹੈਲਥ ਔਰਗੇਨਾਈਜ਼ੇਸ਼ਨ ਦੇ ਹੇਠ ਇੱਕ ਨਵੀਂ ਅੰਤਰਰਾਸ਼ਟਰੀ ਪਾਰਟਨਰਸ਼ਿਪ ਦਰਸ਼ਾਉਂਦਾ ਹੈ।

ਟਰੂਡੋ ਨੇ ਕਿਹਾ ਕਿ ਜਦ ਕੋਈ ਦੇਸ਼ ਇਸ 'ਚ ਡੋਨੇਟ ਕਰਦਾ ਹੈ ਤਾਂ ਉਸ 'ਚ ਅੱਧਾ ਘਟ ਅਮੀਰ ਦੇਸ਼ਾਂ ਦੀਆਂ ਖੁਰਾਕਾਂ ਲਈ ਹੁੰਦਾ ਹੈ ਅਤੇ ਅੱਧਾ ਆਪਣੇ ਖੁਦ ਲਈ ਖੁਰਾਕਾਂ ਹਾਸਿਲ ਕਰਨ ਲਈ ਹੁੰਦਾ ਹੈ।

ਇਹ ਟਿੱਪਣੀ ਉਸ ਵੇਲੇ ਕੀਤੀ ਗਈ ਹੈ ਜਦ ਔਕਸਫੈਮ ਕੈਨੇਡਾ (Oxfam Canada) ਅਤੇ ਵਨ ਕੈਂਪੇਨ (ONE Campaign) ਨੇ ਕਿਹਾ ਹੈ ਕਿ ਫੈਡਰਲ ਸਰਕਾਰ ਦਾ ਇਸ ਉਪਰਾਲੇ ਆਸਰੇ 1.9 ਮਿਲੀਅਨ ਡੋਜ਼ ਹਾਸਿਲ ਕਰਨਾ ਸਹੀ ਨਹੀਂ ਹੈ।

ਐਸਟ੍ਰਾਜ਼ੈਨਕਾ ਦਾ ਪੂਰਾ ਵੈਕਸੀਨ ਆਰਡਰ 1 ਜੁਲਾਈ ਤੋਂ ਪਹਿਲਾਂ ਪਹੁੰਚਣ ਦੀ ਆਸ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਦੱਸਿਆ ਕਿ ਕੈਨੇਡਾ ਕੋਲ ਐਸਟ੍ਰਾਜ਼ੈਨਕਾ ਦੀ ਕੋਵਿਡ-19 ਵੈਕਸੀਨ ਦੇ ਪੂਰੇ ਆਰਡਰ ਦੇ 1 ਜੁਲਾਈ ਤੋਂ ਪਹਿਲਾਂ ਪਹੁੰਚ ਜਾਣ ਦੀ ਆਸ ਹੈ।

ਹਾਲਾਂਕਿ ਅਜੇ ਇਸ ਵੈਕਸੀਨ ਨੂੰ ਹੈਲਥ ਕੈਨੇਡਾ ਦੀ ਮਨਜ਼ੂਰੀ ਹਾਸਿਲ ਨਹੀਂ ਹੈ ਪਰ ਅਗਲੇ ਹਫ਼ਤੇ ਤੱਕ ਇਸ ਵੈਕਸੀਨ ਨੂੰ ਮਨਜ਼ੂਰੀ ਦੇਣ ਦੀ ਗੱਲ ਆਖੀ ਜਾ ਰਹੀ ਹੈ।

ਕੈਨੇਡਾ ਨੂੰ ਫਾਈਜ਼ਰ ਅਤੇ ਮੌਡਰਨਾ ਦੀ ਵੈਕਸੀਨ 'ਚ ਡਿਲੀਵਰੀ ਸੰਬੰਧੀ ਵਿਘਨ ਦਾ ਸਾਹਮਣਾ ਕਰਨਾ ਪਿਆ ਹੈ।

ਹਾਲਾਂਕਿ ਟਰੂਡੋ ਨੇ ਸਰਕਾਰ ਦੇ ਇਹਨਾਂ ਵੈਕਸੀਨਾਂ ਨਾਲ ਖੜ੍ਹਨ ਦੇ ਫੈਸਲੇ ਦਾ ਬਚਾਅ ਵੀ ਕੀਤਾ ਹੈ।

ਉਨ੍ਹਾਂ ਕਿਹਾ ਕਿ, ਸ਼ੁਰੂ ਤੋਂ ਹੀ ਇਹ ਅੰਦਾਜ਼ਾ ਸੀ ਕਿ ਡਿਲੀਵਰੀ ਦੇ ਸ਼ੁਰੂਆਤੀ ਦੌਰ 'ਚ ਕੁਝ ਵਿਘਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Latest news

b-c-conservatives-slam-eby-cabinet-shuffle
Punjabi

ਬੀ.ਸੀ. ਕੰਜ਼ਰਵੇਟਿਵਜ਼ ਵੱਲੋਂ ਈਬੀ ਦੇ ਕੈਬਨਿਟ ਫੇਰਬਦਲ ਦੀ ਤਿੱਖੀ ਆਲੋਚਨਾ

ਬੀ.ਸੀ.ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟੈਡ ਅਤੇ ਸਰੀ-ਕਲੋਵਰਡੇਲ ਦੀ ਵਿਧਾਇਕ ਏਲੇਨੋਰ ਸਟਰਕੋ ਨੇ ਪ੍ਰੀਮੀਅਰ ਡੇਵਿਡ ਈਬੀ ਦੇ ਨਵੇਂ ਕੈਬਨਿਟ ਫੇਰਬਦਲ 'ਤੇ ਤਿੱਖੇ ਹਮਲੇ ਕੀਤੇ ਹਨ। ਰਸਟੈਡ ਨੇ ਸੂਬਾ ਸਰਕਾਰ ਵਿਚ ਹੋਈਆਂ ਨਵੀਂਆਂ ਨਿਯੁਕਤੀਆਂ ਜਿਸ ਵਿਚ ਜੋਸੀ ਓਸਬੋਰਨ ਨੂੰ ਵਿੱਤ ਮੰਤਰਾਲਾ ਅਤੇ ਰਵੀ ਕਾਹਲੋਂ ਨੂੰ ਹੈਲਥ ਮਿਨਿਸਟਰੀ ਸੌਂਪੀ ਗਈ ਹੈ ਨੂੰ ਮਹਿਜ਼ ਕੁਰਸੀਆਂ ਦੀ ਅਦਲਾ-ਬਦਲੀ ਕਰਾਰ ਦਿੱਤਾ ਹੈ।
shots-fired-at-abbotsford-home-while-family-was-sleeping
Punjabi

ਐਬਟਸਫੋਰਡ ਵਿਚ ਇੱਕ ਘਰ ’ਤੇ ਚੱਲੀਆਂ ਗੋਲੀਆਂ, ਸੁੱਤੇ ਪਰਿਵਾਰ ਦਾ ਹੋਇਆ ਬਚਾਅ

ਐਬਟਸਫੋਰਡ ਵਿਚ ਇੱਕ ਘਰ 'ਤੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ। ਪੁਲਿਸ ਮੁਤਾਬਕ, ਉਨ੍ਹਾਂ ਨੂੰ ਐਤਵਾਰ ਰਾਤ ਲਗਭਗ 1 ਵਜੇ ਮੈਕਮਿਲਨ ਰੋਡ ਨੇੜੇ ਐਂਡਰਬੀ ਸਟ੍ਰੀਟ ਦੇ 2100 ਬਲਾਕ ਵਿਚ ਸਥਿਤ ਇੱਕ ਘਰ 'ਤੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਗੋਲੀਆਂ ਸਿੱਧੀਆਂ ਘਰ ਦੀ ਇਮਾਰਤ 'ਤੇ ਲੱਗੀਆਂ ਸਨ।
bjp-announces-major-organisational-reshuffle-ahead-of-2027-punjab-assembly-polls
Punjabi

2027 ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਫੇਰਬਦਲ, ਮਨਪ੍ਰੀਤ ਬਾਦਲ ਤੇ ਤਰੁਣ ਚੁੱਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਸੰਗਠਨਾਤਮਕ ਪੱਧਰ ’ਤੇ ਵੱਡਾ ਫੇਰਬਦਲ ਕਰਦਿਆਂ ਪੰਜਾਬ ਨਾਲ ਜੁੜੇ ਦੋ ਅਹਿਮ ਚਿਹਰਿਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪਣ ਦਾ ਫੈਸਲਾ ਕੀਤਾ ਹੈ।
historic-energy-deal-reached-between-quebec-and-newfoundland-and-labrador
Punjabi

ਕਿਊਬੈਕ ਅਤੇ ਨਿਊਫਾਊਂਡਲੈਂਡ ਦੇ ਪ੍ਰੀਮੀਅਰ ਵਿਚਾਲੇ ਹੋਵੇਗਾ ਐਨਰਜੀ ਸ਼ੇਅਰ ਐਗਰੀਮੈਂਟ : ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਕਿਊਬੈਕ ਅਤੇ ਨਿਊਫਾਊਂਡਲੈਂਡ-ਲੈਬਰਾਡੋਰ ਦੇ ਪ੍ਰੀਮੀਅਰ ਵਿਚਾਲੇ ਇਤਿਹਾਸਕ ਐਨਰਜੀ ਸ਼ੇਅਰ ਐਗਰੀਮੈਂਟ ਹੋਣ ਦਾ ਐਲਾਨ ਕੀਤਾ ਹੈ, ਜਿਸ ਨਾਲ ਦੋਹਾਂ ਸੂਬਿਆਂ ਵਿਚਕਾਰ ਚਰਚਿਲ ਰਿਵਰ ਦੇ ਪਣ-ਬਿਜਲੀ ਪ੍ਰੋਜੈਕਟ ਨੂੰ ਲੈ ਕੇ ਚੱਲ ਰਿਹਾ ਦਹਾਕਿਆਂ ਪੁਰਾਣਾ ਵਿਵਾਦ ਹੁਣ ਖ਼ਤਮ ਹੋਣ ਦੀ ਉਮੀਦ ਹੈ।
edmonton-teen-girl-dies-after-weekend-shooting
Punjabi

ਐਡਮਿੰਟਨ ਵਿੱਚ ਗੋਲੀਬਾਰੀ ਦੌਰਾਨ 16 ਸਾਲਾ ਲੜਕੀ ਦੀ ਮੌਤ

ਨੌਰਥਈਸਟ ਐਡਮਿੰਟਨ ਦੇ 139 ਐਵੇਨਿਊ ਅਤੇ 32 ਸਟ੍ਰੀਟ ਇਲਾਕੇ ਵਿੱਚ ਐਤਵਾਰ ਗੋਲੀ ਚੱਲੀ, ਜਿਸ ਕਾਰਨ ਨਾਬਾਲਗ ਲੜਕੀ ਦੀ ਮੌਤ ਹੋ ਗਈ ਅਤੇ ਪੁਲਿਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੂੰ ਸਵੇਰੇ ਲਗਭਗ 7 ਵਜੇ ਇਲਾਕੇ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ, ਜਿੱਥੇ ਪਹੁੰਚਣ 'ਤੇ ਉਨ੍ਹਾਂ ਨੂੰ 16 ਸਾਲਾ ਲੜਕੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link