Jul 10, 2024 6:59 PM - The Canadian Press

ਕੈਨੇਡੀਅਨ ਸੁਰੱਖਿਆ ਅਧਿਕਾਰੀ ਨੇ ਸੋਸ਼ਲ ਮੀਡੀਆ ਐਕਸ ’ਤੇ ਰੂਸ ਵਲੋਂ ਚਲਾਈ ਜਾ ਰਹੀ ਪ੍ਰਚਾਰ ਮੁਹਿੰਮ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਕੈਨੇਡੀਅਨ ਸੈਂਟਰ ਫਾਰ ਸਾਈਬਰ ਸੁਰੱਖਿਆ ਦਾ ਕਹਿਣਾ ਹੈ ਕਿ ਆਰ.ਟੀ. ਜਿਸ ਨੂੰ ਰੂਸ ਟੂਡੇ ਨਾਲ ਜਾਣਿਆ ਜਾਂਦਾ ਹੈ ਉਸ ਨਾਲ ਜੁੜੇ ਲੋਕ ਰੂਸ ਸਰਕਾਰ ਦੇ ਨਿਰਦੇਸ਼ਾਂ ’ਤੇ ਗਲਤ ਜਾਣਕਾਰੀ ਫੈਲਾਉਣ ਲਈ ਏ.ਆਈ. ਸੰਚਾਲਿਤ ਬੋਟ ਫਾਰਮ ਦਾ ਇਸਤੇਮਾਲ ਕਰ ਰਹੇ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਅਲੀ ਸੋਸ਼ਲ ਮੀਡੀਆ ਉਪਭੋਗਤਾ ਅਮਰੀਕਾ ਦੇ ਰੂਪ ਵਿਚ ਗਲਤ ਸੂਚਨਾ ਫੈਲਾ ਰਹੇ ਹਨ, ਜਿਸ ਨਾਲ ਰੂਸ ਸਰਕਾਰ ਦੇ ਉਦੇਸ਼ਾਂ ਨੂੰ ਸਮਰਥਨ ਮਿਲ ਸਕੇ। ਅਧਿਕਾਰੀਆਂ ਨੇ ਕਿਹਾ ਕਿ ਕੈਨੇਡਾ, ਅਮਰੀਕਾ ਅਤੇ ਨੀਦਰਲੈਂਡ ਮਿਲਾ ਕੇ ਇਸ ਪ੍ਰਚਾਰ ਮੁਹਿੰਮ ਨੂੰ ਰੋਕਣ ਲਈ ਕੰਮ ਕਰ ਰਿਹਾ ਹੈ।
ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੀ ਗਤਵਿਧੀ ਸਾਈਟਸ ’ਤੇ ਵੀ ਹੋ ਸਕਦੀ ਹੈ। ਪਿਛਲੇ ਹਫ਼ਤੇ ਨਾਟੋ ਦੇ ਸਕੱਤਰ-ਜਨਰਲ ਜੇਨਸ ਸਟੋਲਟਨਬਰਗ ਨੇ ਕੈਨੇਡਾ ਦੌਰੇ ਦੌਰਾਨ ਅਲਰਟ ਕੀਤਾ ਸੀ ਕਿ ਇਸ ਤਰ੍ਹਾਂ ਦਾ ਪ੍ਰਚਾਰ ਮੁਹਿੰਮ ਗਠਜੋੜ ਅਤੇ ਰੂਸ ਦੇ ਹਮਲੇ ਖਿਲਾਫ ਯੂਕਰੇਨ ਨੂੰ ਹਥਿਆਰਬੰਦ ਕਰਨ ਦੇ ਯਤਨਾਂ ਲਈ ਖ਼ਤਰਾ ਹੈ।
ਇਹ ਚਿਤਾਵਨੀ ਉਸ ਸਮੇਂ ਆਈ ਹੈ ਜਦੋਂ ਅਮਰੀਕਾ ਅਤੇ ਕੈਨੇਡਾ ਏ.ਆਈ. ਅਤੇ ਗਲਤ ਸੂਚਨਾ ਜ਼ਰੀਏ ਇਲੈਕਸ਼ਨਸ ਨੂੰ ਪ੍ਰਭਾਵਿਤ ਕਰਨ ਦੀਆਂ ਵਿਦੇਸ਼ੀ ਕੋਸ਼ਿਸ਼ਾਂ ਦਾ ਮੁਕਾਬਲਾ ਕਰਨ ਲਈ ਮੰਥਨ ਕਰ ਰਹੇ ਹਨ।




