11.61C Vancouver
ADS

Jul 27, 2021 9:10 PM -

ਟੋਕਿਓ ਓਲੰਪਿਕਸ ਦੇ ਚੌਥੇ ਦਿਨ ਕੈਨੇਡਾ ਨੇ ਜਿੱਤੇ ਚਾਰ ਮੈਡਲ; ਮੌਡ ਸ਼ੈਰਨ ਨੇ ਜਿੱਤਿਆ ਗੋਲਡ

Share On
canadas-medalists-at-tokyo-games-so-far
Women's 64 kg Maude Charron, of Rimouski, Que. won Gold medal for Canada. (Photo - Team Canada/Twitter)

ਕੈਨੇਡਾ ਨੂੰ ਟੋਕੀਓ ਖੇਡਾਂ ਦੇ ਚੌਥੇ ਦਿਨ 4 ਮੈਡਲ ਹਾਸਿਲ ਹੋਏ। ਇਸ 'ਚ ਇੱਕ ਗੋਲਡ ਮੈਡਲ, ਇੱਕ ਸਿਲਵਰ ਮੈਡਲ ਅਤੇ 2 ਕਾਂਸੀ ਦੇ ਤਗਮੇ ਸ਼ਾਮਿਲ ਸਨ।

ਮੌਡ ਸ਼ੈਰਨ ਨੇ ਜਿੱਤਿਆ ਗੋਲਡ

ਟੋਕਿਓ ਓਲੰਪਿਕਸ ਵਿੱਚ ਕੈਨੇਡਾ ਦੀ ਝੋਲੀ ਦੂਜਾ ਗੋਲਡ ਮੈਡਲ ਪੈ ਗਿਆ ਹੈ। ਵੇਟਲਿਫਟਿੰਗ 'ਚ ਔਰਤਾਂ ਦੀ 64kg ਕੈਟੇਗਰੀ 'ਚ ਮੌਡ ਸ਼ੈਰਨ ਨੇ ਕੈਨੇਡਾ ਦੀ ਝੋਲੀ ਸੋਨ ਤਗਮਾ ਪਾਇਆ। ਮੌਡ ਸ਼ੈਰਨ ਨੇ ਸਨੈਚ ਵਿੱਚ 105kg ਅਤੇ ਕਲੀਨ ਐਂਡ ਜਰਕ ਵਿੱਚ 131kg ਦੀ ਪਰਫਾਰਮੈਂਸ ਨਾਲ ਗੋਲਡ ਮੈਡਲ ਜਿੱਤਿਆ। ਉਹ ਕਿਊਬੈਕ 'ਚ ਰਿਮੋਸਕੀ ਦੇ ਇਲਾਕੇ ਤੋਂ ਵਾਸਤਾ ਰੱਖਦੀ ਹੈ।

ਕਾਇਲੀ ਮਾਸ ਨੇ ਜਿੱਤਿਆ ਸਿਲਵਰ ਮੈਡਲ

ਕੈਨੇਡਾ ਨੂੰ ਤੈਰਾਕੀ 'ਚ ਇੱਕ ਹੋਰ ਮੈਡਲ ਹਾਸਿਲ ਹੋ ਗਿਆ ਹੈ। ਕਾਇਲੀ ਮਾਸ ਨੇ 100 ਮੀਟਰ ਬੈਕਸਟਰੋਕ ਈਵੈਂਟ 'ਚ ਸਿਲਵਰ ਮੈਡਲ ਜਿੱਤ ਲਿਆ ਹੈ। ਇਸੇ ਈਵੈਂਟ 'ਚ ਉਨ੍ਹਾਂ ਰੀਓ ਓਲੰਪਿਕਸ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। 25 ਸਾਲਾ ਕਾਇਲੀ ਮਾਸ ਨੇ 57.72ਸੈਕਿੰਡਸ ਦੇ ਸਮੇਂ ਨਾਲ ਇਸ ਈਵੈਂਟ 'ਚ ਸਿਲਵਰ ਮੈਡਲ ਜਿੱਤਿਆ ਹੈ। ਆਸਟ੍ਰੇਲੀਆ ਦੀ ਕਾਇਲੀ ਮੈਕੋਵਨ ਨੂੰ ਇਸ ਈਵੈਂਟ 'ਚ ਗੋਲਡ ਮੈਡਲ ਹਾਸਿਲ ਹੋਇਆ ਹੈ। ਮੈਕੋਵਨ ਨੇ 57.47 ਸੈਕਿੰਡਸ ਦੇ ਸਮੇਂ ਨਾਲ ਨਵਾਂ ਓਲੰਪਿਕ ਰਿਕਾਰਡ ਸਥਾਪਿਤ ਕਰਦੇ ਹੋਏ ਗੋਲਡ ਮੈਡਲ ਜਿੱਤਿਆ।

ਸੌਫਟਬਾਲ ਟੀਮ ਨੇ ਮੈਕਸੀਕੋ ਨੂੰ ਦਿੱਤੀ ਮਾਤ

ਕੈਨੇਡਾ ਦੀ ਸੌਫਟਬਾਲ ਟੀਮ ਨੇ ਓਲੰਪਿਕਸ 'ਚ ਕਾਂਸੀ ਦਾ ਤਗਮਾ ਜਿੱਤ ਲਿਆ ਹੈ। ਇਹ ਕੈਨੇਡਾ ਦੀ ਔਰਤਾਂ ਦੀ ਟੀਮ ਲਈ ਪਹਿਲਾ ਮੌਕਾ ਹੈ, ਜਦ ਉਨ੍ਹਾਂ ਸੌਫਟਬਾਲ 'ਚ ਓਲੰਪਿਕ ਖੇਡਾਂ 'ਚ ਕੋਈ ਤਗਮਾ ਜਿੱਤਿਆ ਹੋਵੇ।

ਜੂਡੋ 'ਚ ਮਿਲੀ ਕਾਮਯਾਬੀ

ਕੈਨੇਡਾ ਨੂੰ ਟੋਕੀਓ ਖੇਡਾਂ ਦੇ ਚੌਥੇ ਦਿਨ ਜੂਡੋ 'ਚ ਕਾਮਯਾਬੀ ਹਾਸਿਲ ਹੋਈ। 65kg ਕੈਟੇਗਰੀ 'ਚ ਕੈਥਰੀਨ ਬੋਸ਼ਮੈਨ ਪਿਨਾਰਡ ਨੇ ਕਾਂਸੀ ਦਾ ਤਗਮਾ ਜਿੱਤਿਆ। ਇਹ ਕੈਨੇਡਾ ਲਈ ਜੂਡੋ ਦੀ ਖੇਡ 'ਚ ਔਰਤਾਂ ਦੀ ਕੈਟੇਗਰੀ 'ਚ ਓਲੰਪਿਕ ਇਤਿਹਾਸ 'ਚ ਦੂਜਾ ਮੈਡਲ ਹੈ। ਇਸ ਤੋਂ ਪਹਿਲਾਂ ਇਸ ਓਲੰਪਿਕਸ ਵਿੱਚ 57kg ਕੈਟੇਗਰੀ 'ਚ ਜੈਸਿਕਾ ਕਲਿਮਕੈਟ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ।

Latest news

senior-leaders-of-edmonton-based-infantry-battalion-removed-amid-investigation
Punjabi

ਐਡਮਿੰਟਨ ਬੇਸਡ ਫੌਜੀ ਬਟਾਲੀਅਨ ਦੇ ਦੋ ਸੀਨੀਅਰ ਅਧਿਕਾਰੀ ਜਾਂਚ ਦੌਰਾਨ ਅਹੁਦਿਆਂ ਤੋਂ ਹਟਾਏ ਗਏ

ਐਡਮਿੰਟਨ ਬੇਸਡ ਇਨਫੈਂਟਰੀ ਬਟਾਲੀਅਨ ਦੇ ਦੋ ਸੀਨੀਅਰ ਆਗੂਆਂ ਨੂੰ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਅਹੁਦਿਆਂ ਤੋਂ ਅਸਥਾਈ ਤੌਰ 'ਤੇ ਹਟਾ ਦਿੱਤਾ ਗਿਆ ਹੈ। ਨੈਸ਼ਨਲ ਡਿਫੈਂਸ ਵਿਭਾਗ ਮੁਤਾਬਕ ਲੈਫਟੀਨੈਂਟ-ਕਰਨਲ ਜੇਸਨ ਹਡਸਨ ਅਤੇ ਚੀਫ ਵਾਰੰਟ ਅਫ਼ਸਰ ਕਿਮ ਡੋਅਰ ਨੂੰ 3rd ਬਟਾਲੀਅਨ, ਪ੍ਰਿੰਸਿਸ ਪੈਟਰੀਸ਼ੀਆ ਦੀ ਕੈਨੇਡੀਅਨ ਲਾਈਟ ਇਨਫੈਂਟਰੀ ਵਿੱਚੋਂ ਹਟਾਇਆ ਗਿਆ ਹੈ।
marco-rubio-meets-uae-leaders-in-abu-dhabi-to-discuss-iran-and-regional-security
Punjabi

ਅਬੂ ਧਾਬੀ ਵਿੱਚ ਮਾਰਕੋ ਰੂਬੀਓ ਅਤੇ ਯੂ.ਏ.ਈ. ਨੇਤਾਵਾਂ ਦੀ ਅਹਿਮ ਮੀਟਿੰਗ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਯੂ.ਏ.ਈ. ਦੇ ਆਪਣੇ ਦੌਰੇ ਦੌਰਾਨ ਅਬੂ ਧਾਬੀ ਵਿੱਚ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਨੇ ਇਰਾਨ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਝੌਤੇ, ਹੋਰਮੁਜ਼ ਔਫ ਸਟ੍ਰੇਟ ਰਾਹੀਂ ਜਹਾਜ਼ਾਂ ਦੇ ਸੁਰੱਖਿਅਤ ਰਸਤੇ ਨੂੰ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਅਤੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਬਾਰੇ ਚਰਚਾ ਕੀਤੀ।
missing-person-for-location-ganavi-ksheer-sagar
Punjabi

ਸਰੀ ਵਿੱਚ 12 ਸਾਲਾ ਲੜਕੀ ਲਾਪਤਾ,ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਸਰੀ ਦੀ ਇੱਕ 12 ਸਾਲਾ ਲੜਕੀ ਲਾਪਤਾ ਹੋ ਗਈ ਹੈ। ਪੁਲਿਸ ਵਲੋਂ ਉਸ ਦੀ ਪਛਾਣ ਗਣਵੀ ਕਸ਼ੀਰ ਸਾਗਰ ਦੱਸੀ ਗਈ ਹੈ। ਐਸ.ਪੀ.ਐਸ.ਮੁਤਾਬਕ, ਉਸ ਨੂੰ ਆਖਰੀ ਵਾਰ ਮੰਗਲਵਾਰ ਸਵੇਰ 8:15 ਵਜੇ ਦੇ ਕਰੀਬ ਨੌਰਥ ਸਰੀ ਦੀ 146 ਸਟ੍ਰੀਟ ਦੇ 6200 ਬਲਾਕ ਵਿਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ-ਪਤਾ ਨਹੀਂ ਹੈ।
lytton-wildfire-brought-under-control-as-24-fires-remain-active-across-b-c
Punjabi

ਲਿਟਨ ਨੇੜੇ ਜੰਗਲੀ ਅੱਗ ਕਾਬੂ ਹੇਠ, ਬੀ.ਸੀ. ਵਿੱਚ 24 ਵਾਈਲਡਫਾਇਰ ਸਰਗਰਮ

ਬੀ.ਸੀ. ਦੇ ਲਿਟਨ ਵੀਲੇਜ ਨੇੜੇ ਬਲ ਰਹੀ ਜੰਗਲੀ ਅੱਗ ਕੰਟਰੋਲ ਕਰ ਲਈ ਗਈ ਹੈ। ਇਹ ਲੰਘੇ ਸ਼ੁੱਕਰਵਾਰ ਨੂੰ ਲੱਭੀ ਗਈ ਸੀ ਅਤੇ ਇਸ ਦੇ ਸ਼ੁਰੂ ਹੋਣ ਪਿੱਛੇ ਮਨੁੱਖੀ ਕਾਰਨ ਮੰਨਿਆ ਜਾਂਦਾ ਹੈ। ਇਹ ਇੱਕ ਹੀ ਰਾਤ ਵਿਚ ਛੇ ਗੁਣਾ ਵੱਧ ਗਈ ਸੀ ਅਤੇ ਇਸ ਕਾਰਨ ਨਿਕਾਸੀ ਦੇ ਹੁਕਮ ਦਿੱਤੇ ਗਏ ਸਨ ਤੇ ਇਲਾਕੇ ਵਿਚੋਂ ਲੰਘਣ ਵਾਲਾ ਹਾਈਵੇਅ 1 ਵੀ ਬੰਦ ਕਰਨਾ ਪਿਆ ਸੀ।
severe-heatwave-in-france-claims-58-lives-40-drown-while-trying-to-escape-the-heat
Punjabi

ਫਰਾਂਸ 'ਚ ਭਿਆਨਕ ਹੀਟਵੇਵ: 58 ਲੋਕਾਂ ਦੀ ਮੌਤ, 40 ਲੋਕ ਡੁੱਬਣ ਕਾਰਨ ਗੁਆ ਬੈਠੇ ਜਾਨ

ਫਰਾਂਸ ਵਿੱਚ ਗਰਮੀ ਕਾਰਨ 58 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਲੋਕ ਗਰਮੀ ਤੋਂ ਬਚਣ ਲਈ ਨਦੀਆਂ, ਝੀਲਾਂ ਅਤੇ ਨਹਿਰਾਂ ਵਿੱਚ ਨਹਾਉਣ ਜਾ ਰਹੇ ਹਨ। ਇਸ ਦੇ ਚੱਲਦੇ ਕੁਝ ਦਿਨਾਂ ਵਿੱਚ 40 ਲੋਕਾਂ ਦੀ ਡੱਬ ਕੇ ਮੌਤ ਹੋ ਗਈ,ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਸ਼ਾਮਲ ਹਨ। ਇਸ ਦੇ ਨਾਲ ਹੀ 2 ਬੱਚਿਆਂ ਸਮੇਤ 18 ਲੋਕਂ ਦੀ ਗਰਮੀ ਵਿੱਚ ਲੂ ਲੱਗਣ ਨਾਲ ਮੌਤ ਹੋ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link