10.89C Vancouver
ADS

Apr 9, 2026 1:30 PM - Connect Newsroom - Ramandeep Kaur with files from The Canadian Press

ਕੈਨੇਡੀਅਨ ਪੁਲਾੜ ਯਾਤਰੀ ਨੇ ਪੀ.ਐਮ.ਕਾਰਨੀ ਨਾਲ ਵਿਸ਼ੇਸ਼ ਲਾਈਵ ਸੰਪਰਕ ਦੌਰਾਨ ਕੀਤੀ ਗੱਲਬਾਤ

Share On
canadian-astronaut-jeremy-hansen-speaks-with-prime-minister-mark-carney-during-artemis-ii-mission
: Canadian astronaut Jeremy Hansen participates in a live call with Prime Minister Mark Carney during the Artemis II mission. (Photo: The Canadian Press)

ਕੈਨੇਡੀਅਨ ਪੁਲਾੜ ਯਾਤਰੀ ਜੇਰੇਮੀ ਹੈਨਸਨ ਨੇ ਬੁੱਧਵਾਰ ਸ਼ਾਮ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਇੱਕ ਵਿਸ਼ੇਸ਼ ਲਾਈਵ ਸੰਪਰਕ ਦੌਰਾਨ ਗੱਲਬਾਤ ਕੀਤੀ। ਇਸ 10 ਮਿੰਟ ਦੀ ਗੱਲਬਾਤ ਵਿਚ ਪੀ.ਐਮ. ਕਾਰਨੀ ਨੇ ਹੈਨਸਨ ਅਤੇ ਉਨ੍ਹਾਂ ਦੀ ਟੀਮ ਦੇ ਹੌਸਲੇ ਦੀ ਸ਼ਲਾਘਾ ਕੀਤੀ। ਗੱਲਾਂ-ਗੱਲਾਂ ਵਿਚ ਜਿੱਥੇ ਪੁਲਾੜ ਯਾਨ ਵਿਚ ਮੌਜੂਦ ਮੈਪਲ ਸਿਰਪ ਦੀ ਚਰਚਾ ਹੋਈ, ਉੱਥੇ ਹੀ ਪੀ.ਐਮ. ਨੇ ਅੰਤਰਰਾਸ਼ਟਰੀ ਸਹਿਯੋਗ ਅਤੇ ਮਿਸ਼ਨ ਦੇ ਜੋਖਮਾਂ ਬਾਰੇ ਵੀ ਸਵਾਲ ਪੁੱਛੇ।

ਜੇਰੇਮੀ ਹੈਨਸਨ ਨੇ ਬੜੇ ਮਾਣ ਨਾਲ ਕੈਨੇਡਾ ਅਤੇ ਅਮਰੀਕਾ ਦੇ ਝੰਡਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸਾਡੀ ਏਕਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ। ਇਸ ਮੌਕੇ ਕਾਰਨੀ ਨੇ ਆਰਟੇਮਿਸ II ਮਿਸ਼ਨ ਦੇ ਕਰੂ ਨੂੰ ਕੈਨੇਡਾ ਆਉਣ ਦਾ ਵੀ ਸੱਦਾ ਦਿੱਤਾ। ਇਸ ਗੱਲਬਾਤ ਵਿਚ ਇੰਡਸਟਰੀ ਮਿਨਿਸਟਰ ਮੇਲਾਨੀ ਜੋਲੀ ਵੀ ਸ਼ਾਮਲ ਸਨ। ਇਹ ਸੰਪਰਕ ਉਦੋਂ ਹੋਇਆ ਜਦੋਂ ਆਰਟੇਮਿਸ II ਮਿਸ਼ਨ ਦਾ ਓਰੀਅਨ ਕੈਪਸੂਲ ਚੰਦਰਮਾ ਦੀ ਪਰਿਕਰਮਾ ਕਰਕੇ ਵਾਪਸ ਧਰਤੀ ਵੱਲ ਵਧ ਰਿਹਾ ਹੈ।

ਸ਼ੁੱਕਰਵਾਰ ਸ਼ਾਮ ਨੂੰ ਇਹ ਸੈਨ ਡਿਏਗੋ ਨੇੜੇ ਪ੍ਰਸ਼ਾਂਤ ਮਹਾਸਾਗਰ ਵਿਚ ਆਪਣੀ ਇਤਿਹਾਸਕ ਲੈਂਡਿੰਗ ਕਰੇਗਾ। ਨਾਸਾ ਮੁਤਾਬਕ, ਇਸ ਮਿਸ਼ਨ ਦੌਰਾਨ ਇਕੱਠਾ ਕੀਤਾ ਗਿਆ ਡੇਟਾ ਭਵਿੱਖ ਵਿਚ ਚੰਦਰਮਾ 'ਤੇ ਲੰਬੇ ਸਮੇਂ ਤੱਕ ਰਹਿਣ ਦੀਆਂ ਯੋਜਨਾਵਾਂ ਲਈ ਮਦਦਗਾਰ ਸਾਬਤ ਹੋਵੇਗਾ। ਇਸ ਮਿਸ਼ਨ ਨੇ ਮਿਲਕੀ ਵੇਅ ਦੇ ਕੇਂਦਰੀ ਖੇਤਰ ਦੀਆਂ ਖੂਬਸੂਰਤ ਤਸਵੀਰਾਂ ਵੀ ਭੇਜੀਆਂ ਹਨ, ਜੋ ਬ੍ਰਹਿਮੰਡ ਦੀ ਵਿਸ਼ਾਲਤਾ ਦਾ ਸਬੂਤ ਦਿੰਦੀਆਂ ਹਨ।

Latest news

langley-rcmp-investigating-serious-crash-one-person-in-critical-condition
Punjabi

ਲੈਂਗਲੀ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਲੈਂਗਲੀ ਪੁਲਿਸ ਮੁਤਾਬਕ, ਐਲਡਰਗਰੋਵ ਵਿਚ ਬੁੱਧਵਾਰ ਸਵੇਰੇ ਇੱਕ ਗੰਭੀਰ ਸੜਕ ਹਾਦਸਾ ਵਾਪਰਿਆ ਹੈ। ਆਰ.ਸੀ.ਐਮ.ਪੀ. ਅਨੁਸਾਰ, ਸਵੇਰੇ ਕਰੀਬ 8:10 ਵਜੇ ਕ੍ਰੈਸ਼ ਦੀ ਇਹ ਘਟਨਾ ਹਾਈਵੇ 13 'ਤੇ ਹੋਈ। ਸਾਰਜੈਂਟ ਜ਼ਾਈਨਲ ਸ਼ਾਰੂਮ ਨੇ ਦੱਸਿਆ ਕਿ ਇਸ ਹਾਦਸੇ ਵਿਚ ਇੱਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ, ਜਿਸ ਦੀ ਹਾਲਤ ਹਸਪਤਾਲ ਵਿਚ ਬੇਹੱਦ ਨਾਜ਼ੁਕ ਅਤੇ ਜਾਨਲੇਵਾ ਦੱਸੀ ਜਾ ਰਹੀ ਹੈ।
coquihalla-highway-reopens-after-trailer-fire-sparked-roadside-wildfire
Punjabi

ਕੋਕੀਹਾਲਾ ਹਾਈਵੇਅ ਜੰਗਲੀ ਅੱਗ ਮਗਰੋਂ ਕਈ ਘੰਟੇ ਬੰਦ ਰਹਿਣ ਮਗਰੋਂ ਮੁੜ ਖੁੱਲ੍ਹਾ

ਬੀ.ਸੀ. ਦੇ ਲੋਅਰ ਮੇਨਲੈਂਡ ਨੂੰ ਇੰਟੀਰੀਅਰ ਨਾਲ ਜੋੜਨ ਵਾਲਾ ਕੋਕੀਹਾਲਾ ਹਾਈਵੇਅ ਕਈ ਘੰਟੇ ਬੰਦ ਰਹਿਣ ਮਗਰੋਂ ਮੰਗਲਵਾਰ ਸ਼ਾਮ ਟ੍ਰੈਫਿਕ ਲਈ ਮੁੜ ਖੁੱਲ੍ਹਾ ਹੈ। ਹੋਪ ਅਤੇ ਮੈਰਿਟ ਵਿਚਕਾਰ ਇਹ ਹਾਈਵੇਅ ਸੋਮਵਾਰ ਰਾਤ ਇੱਕ ਸੈਮੀ-ਟ੍ਰੇਲਰ ਨੂੰ ਅੱਗ ਲੱਗਣ ਕਾਰਨ ਲਗਭਗ ਪੂਰਾ ਦਿਨ ਬੰਦ ਰਿਹਾ ਸੀ ਅਤੇ ਸੜਕ 'ਤੇ ਫੈਲੇ ਜ਼ਹਿਰੀਲੇ ਪਦਾਰਥ ਨੂੰ ਹਟਾਉਣ ਲਈ ਇਹ ਦੂਜੇ ਦਿਨ ਵੀ ਪ੍ਰਭਾਵਿਤ ਰਿਹਾ।
faa-reports-near-miss-between-air-canada-and-republic-airways-flights-at-jfk
Punjabi

ਏਅਰ ਕੈਨੇਡਾ ਅਤੇ ਅਮੈਰੀਕਨ ਏਅਰਲਾਈਨਜ਼ ਦੇ ਜਹਾਜ਼ ਵਿਚਕਾਰ ਕਰੀਬੀ ਟੱਕਰ ਤੋਂ ਬਚਾਅ

ਏਅਰ ਕੈਨੇਡਾ ਅਤੇ ਅਮੈਰੀਕਨ ਏਅਰਲਾਈਨਜ਼ ਦੇ ਜਹਾਜ਼ ਵਿਚਕਾਰ ਸੋਮਵਾਰ ਦੁਪਹਿਰ ਨਿਊਯਾਰਕ ਦੇ ਜੌਨ ਐੱਫ. ਕੈਨੇਡੀ ਇੰਟਰਨੈਸ਼ਨਲ ਏਅਰਪੋਰਟ 'ਤੇ ਵੱਡਾ ਹਾਦਸਾ ਹੋਣੋਂ ਵਾਲ-ਵਾਲ ਬਚਿਆ ਹੈ। ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਮੁਤਾਬਕ, ਏਅਰ ਕੈਨੇਡਾ ਦਾ ਇੱਕ ਜਹਾਜ਼ ਅਤੇ ਰਿਪਬਲਿਕ ਏਅਰਵੇਜ਼ ਦੀ ਇੱਕ ਉਡਾਣ ਆਪਸ ਵਿਚ ਟਕਰਾਉਣ ਦੇ ਬਿਲਕੁਲ ਕਰੀਬ ਪਹੁੰਚ ਗਏ ਸਨ।
surrey-police-investigate-overnight-shooting-at-residence-possible-extortion-link
Punjabi

ਸਰੀ ਵਿੱਚ ਰਿਹਾਇਸ਼ੀ ਘਰ 'ਤੇ ਅੱਧੀ ਰਾਤ ਹੋਈ ਗੋਲੀਬਾਰੀ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਸਰੀ ਵਿਚ ਕਿੰਗ ਜਾਰਜ ਬੁਲੇਵਾਰਡ ਅਤੇ 88 ਐਵੇਨਿਊ ਨੇੜੇ ਇੱਕ ਘਰ 'ਤੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ। ਪੁਲਿਸ ਨੇ ਇਸ ਦੇ ਐਕਸਟੋਸ਼ਨ ਨਾਲ ਸਬੰਧਤ ਹੋਣ ਦਾ ਖ਼ਦਸ਼ਾ ਜਤਾਇਆ ਹੈ।
new-trial-ordered-in-alberta-homicide-case-after-appeal-court-overturns-murder-conviction
Punjabi

ਐਲਬਰਟਾ 'ਚ ਕਤਲ ਦੇ ਦੋਸ਼ੀ ਦੀ ਸਜ਼ਾ ਉਲਟਾਉਣ ਦੀ ਤਿਆਰੀ 'ਚ ਅਪੀਲ ਅਦਾਲਤ

ਐਲਬਰਟਾ ਵਿਚ ਆਪਣੀ ਪਾਰਟਨਰ ਦਾ ਕਤਲ ਕਰਨ ਵਾਲੇ ਵਿਅਕਤੀ ਦੀ ਉਮਰ ਕੈਦ ਦੀ ਸਜ਼ਾ ਨੂੰ ਬਦਲਣ ਲਈ ਸੂਬੇ ਦੀ ਅਪੀਲ ਅਦਾਲਤ ਨੇ ਇਸ ਦਾ ਟ੍ਰਾਇਲ ਮੁੜ ਸ਼ੁਰੂ ਕਰਾਉਣ ਦਾ ਹੁਕਮ ਦਿੱਤਾ ਹੈ। ਰਿਆਨ ਐਪਲਗਾਰਥ ਨੇ 2020 ਵਿਚ ਆਪਣੀ 26 ਸਾਲਾ ਕਾਮਨ-ਲਾਅ ਪਾਰਟਨਰ ਚੈਂਟੇਲ ਫਾਇਰਿੰਗਸਟੋਨੀ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਨੂੰ 2023 ਵਿਚ ਸੈਕਿੰਡ ਡਿਗਰੀ ਮਰਡਰ ਦਾ ਦੋਸ਼ੀ ਠਹਿਰਾਇਆ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link