13.28C Vancouver
ADS

Jun 23, 2026 4:09 PM - Connect Newsroom - Ramandeep Kaur with files from The Canadian Press

ਪੀ.ਐਮ. ਕਾਰਨੀ ਨੇ ਏਅਰ ਇੰਡੀਆ ਫਲਾਈਟ 182 ਦੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ

Share On
carney-pays-tribute-to-air-india-flight-182-victims-vows-stronger-security-measures
Carney said the attack claimed the lives of 329 innocent people, including 268 Canadians, making it the deadliest act of terrorism in Canadian history. (Photo: The Canadian Press)

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਤੋਂ 41 ਸਾਲ ਪਹਿਲਾਂ ਏਅਰ ਇੰਡੀਆ ਦੀ ਫਲਾਈਟ 182 'ਤੇ ਹੋਏ ਬੰਬ ਧਮਾਕੇ ਦੇ ਪੀੜਤਾਂ ਲਈ ਰਾਸ਼ਟਰੀ ਯਾਦਗਾਰੀ ਦਿਵਸ 'ਤੇ ਬਿਆਨ ਜਾਰੀ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਹਮਲੇ ਵਿਚ 268 ਕੈਨੇਡੀਅਨਜ਼ ਸਮੇਤ 329 ਬੇਕਸੂਰ ਲੋਕਾਂ ਦੀ ਜਾਨ ਲਈ ਗਈ,ਜੋ ਕਿ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਘਾਤਕ ਹਮਲਾ ਸੀ।

ਕਾਰਨੀ ਨੇ ਇਸ ਯਾਦਗਾਰੀ ਦਿਵਸ 'ਤੇ ਫਲਾਈਟ 182 ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕੈਨੇਡਾ ਵਿਚ ਹਿੰਸਕ ਕੱਟੜਵਾਦ ਵਿਰੁੱਧ ਚੌਕਸੀ ਅਤੇ ਨਵੇਂ ਸੁਰੱਖਿਆ ਕਾਨੂੰਨਾਂ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨਵੇਂ ਕਾਨੂੰਨਾਂ ਰਾਹੀਂ terrorist financing ਨੈੱਟਵਰਕਾਂ ਨੂੰ ਨਸ਼ਟ ਕਰਨ,ਰਾਸ਼ਟਰੀ ਸੁਰੱਖਿਆ ਸੰਸਥਾਵਾਂ ਨੂੰ ਮਜ਼ਬੂਤ ਕਰਨ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਹਰ ਤਰ੍ਹਾਂ ਦੇ ਕਦਮ ਉਠਾ ਰਹੀ ਹੈ।

ਕਾਰਨੀ ਨੇ ਕਿਹਾ ਕਿ ਸਰਕਾਰ ਦਾ ਸਭ ਤੋਂ ਪਹਿਲਾ ਅਤੇ ਮੁੱਖ ਫਰਜ਼ ਕੈਨੇਡੀਅਨਜ਼ ਦੀ ਹਿਫਾਜ਼ਤ ਕਰਨਾ ਹੈ ਅਤੇ ਇਹ ਹਮੇਸ਼ਾ ਸਾਡਾ ਮੁੱਖ ਉਦੇਸ਼ ਰਹੇਗਾ। 23 ਜੂਨ 1985 ਨੂੰ ਏਅਰ ਇੰਡੀਆ ਦੀ ਫਲਾਈਟ 182 ਟੋਰਾਂਟੋ ਤੋਂ ਮੁੰਬਈ ਲਈ ਰਵਾਨਾ ਹੋਈ ਸੀ, ਇਹ ਫਲਾਈਟ ਲੰਡਨ ਅਤੇ ਨਵੀਂ ਦਿੱਲੀ ਹੁੰਦੇ ਹੋਏ ਜਾਣ ਵਾਲੀ ਸੀ ਪਰ ਲੰਡਨ ਉਤਰਨ ਤੋਂ ਮਹਿਜ਼ 45 ਮਿੰਟ ਪਹਿਲਾਂ ਜਹਾਜ਼ ਅਚਾਨਕ ਰਾਡਾਰ ਤੋਂ ਗਾਇਬ ਹੋ ਗਿਆ ਅਤੇ ਆਇਰਲੈਂਡ ਦੇ ਸਮੁੰਦਰੀ ਤੱਟ ਨੇੜੇ ਅਟਲਾਂਟਿਕ ਮਹਾਂਸਾਗਰ ਦੇ ਉੱਪਰ ਬੰਬ ਧਮਾਕੇ ਨਾਲ ਫਟ ਗਿਆ ਸੀ।

Latest news

trump-signs-new-orders-restricting-some-canadian-imports-amid-trade-dispute
Punjabi

ਟਰੰਪ ਵੱਲੋਂ ਕੈਨੇਡੀਅਨ ਵਸਤੂਆਂ ’ਤੇ ਨਵੀਆਂ ਪਾਬੰਦੀਆਂ, 29 ਸਤੰਬਰ ਤੋਂ ਹੋਣਗੀਆਂ ਲਾਗੂ

ਕੈਨੇਡਾ ਨਾਲ ਚੱਲ ਰਹੀ ਟਰੇਡ ਵਾਰ ਨੂੰ ਹੋਰ ਤੇਜ਼ ਕਰਦਿਆਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਪੰਜ ਨਵੇਂ Executive Orders 'ਤੇ ਦਸਤਖਤ ਕੀਤੇ ਹਨ,ਜਿਨ੍ਹਾਂ ਤਹਿਤ ਕੈਨੇਡਾ ਤੋਂ ਅਮਰੀਕਾ ਆਉਣ ਵਾਲੀ ਬੀਅਰ, ਵਾਈਨ, ਵਿਸਕੀ ਅਤੇ ਵੋਡਕਾ ਸਮੇਤ ਕੈਨੇਡੀਅਨ ਮੋਟਰਸਾਈਕਲ, ਕੇਨ ਮੋਲਾਸੇਸ ਅਤੇ ਅਤੇ ਕੁਝ ਡੇਅਰੀ ਉਤਪਾਦ ਦੇ ਇੰਪੋਰਟ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
langley-school-district-bans-e-scooters-and-e-bikes-on-school-grounds
Punjabi

ਲੈਂਗਲੀ ਸਕੂਲ ਡਿਸਟ੍ਰਿਕਟ ਨੇ ਈ-ਸਕੂਟਰ ਤੇ ਈ-ਬਾਈਕਸ ’ਤੇ ਲਗਾਈ ਪਾਬੰਦੀ

ਬੀ.ਸੀ. ਦੀ ਲੈਂਗਲੀ ਸਕੂਲ ਡਿਸਟ੍ਰਿਕਟ ਨੇ ਨਵੇਂ ਅਕੈਡਮਿਕ ਸਾਲ ਦੀ ਸ਼ੁਰੂਆਤ 'ਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਈ-ਸਕੂਟਰ ਅਤੇ ਈ-ਬਾਈਕ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਹ ਨਵੇਂ ਨਿਯਮ ਡਿਸਟ੍ਰਿਕਟ ਦੇ ਸਾਰੇ elementary, ਮਿਡਲ ਅਤੇ ਸੈਕੰਡਰੀ ਸਕੂਲਾਂ 'ਤੇ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਏ ਹਨ।
behbal-kalan-firing-case-sukhbir-badal-summoned-again-by-sit-questioning-set-for-september-11
Punjabi

ਬਹਿਬਲ ਕਲਾਂ ਗੋਲੀਕਾਂਡ: ਸੁਖਬੀਰ ਸਿੰਘ ਬਾਦਲ ਨੂੰ SIT ਦਾ ਮੁੜ ਸੰਮਨ, 11 ਸਤੰਬਰ ਨੂੰ ਹੋਵੇਗੀ ਪੁੱਛਗਿੱਛ

ਪੰਜਾਬ ਦੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ SIT ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਸੰਮਨ ਭੇਜਿਆ ਹੈ। ਗੋਲੀਕਾਂਡ ਮਾਮਲੇ ਵਿਚ ਸੁਖਬੀਰ ਬਾਦਲ ਤੋਂ 11 ਸਤੰਬਰ ਨੂੰ ਪੁੱਛਗਿੱਛ ਹੋਵੇਗੀ। ਇਸ ਤੋਂ ਪਹਿਲਾਂ ਸੁਖਬੀਰ ਬਾਦਲ 20 ਜੁਲਾਈ ਨੂੰ ਸਿੱਟ ਅੱਗੇ ਪੇਸ਼ ਹੋਏ ਸਨ। ਹੁਣ 11 ਸਤੰਬਰ ਨੂੰ ਸੁਖਬੀਰ ਬਾਦਲ ਨੂੰ ਪੁੱਛਗਿੱਛ ਲਈ ਚੰਡੀਗੜ੍ਹ ਸੱਦਿਆ ਗਿਆ ਹੈ।
canada-and-eu-to-unite-against-u-s-china-global-dominance
Punjabi

ਅਮਰੀਕਾ-ਚੀਨ ਦੇ ਦਬਦਬੇ ਖ਼ਿਲਾਫ਼ ਕੈਨੇਡਾ ਤੇ ਯੂਰਪੀ ਯੂਨੀਅਨ ਹੋਣਗੇ ਇੱਕਜੁੱਟ

ਕੈਨੇਡਾ ਅਤੇ ਯੂਰਪੀ ਯੂਨੀਅਨ ਮਿਲ ਕੇ ਅਮਰੀਕਾ ਤੇ ਚੀਨ ਦੇ ਗਲੋਬਲ ਦਬਦਬੇ ਦਾ ਟਾਕਰਾ ਕਰਨ ਲਈ ਵਪਾਰ ਤੋਂ ਲੈ ਕੇ ਸੁਰੱਖਿਆ ਤੱਕ ਇੱਕ ਨਵੇਂ ਰਣਨੀਤਕ ਗਠਜੋੜ ਬਣਾਉਣ ਦੀ ਸੰਭਾਵਨਾ ਤਲਾਸ਼ ਰਹੇ ਹਨ। ਰਿਪੋਰਟਸ ਮੁਤਾਬਕ, ਯੂਰਪੀ ਕਮਿਸ਼ਨ ਦੀ President Ursula von der Leye 16 ਸਤੰਬਰ ਨੂੰ ਫਰਾਂਸ ਦੇ ਸਟ੍ਰਾਸਬਰਗ ਵਿਖੇ ਆਪਣੇ ਸਲਾਨਾ ਸੰਬੋਧਨ ਦੌਰਾਨ ਇਸ ਰਣਨੀਤੀ ਦਾ ਰਸਮੀ ਐਲਾਨ ਕਰ ਸਕਦੇ ਹਨ।
surrey-police-board-begins-nationwide-search-for-new-chief-constable
Punjabi

ਸਰੀ ਪੁਲਿਸ ਬੋਰਡ ਵੱਲੋਂ ਨਵੇਂ ਚੀਫ਼ ਕਾਂਸਟੇਬਲ ਦੀ ਦੇਸ਼-ਵਿਆਪੀ ਭਾਲ ਸ਼ੁਰੂ

ਸਰੀ ਪੁਲਿਸ ਬੋਰਡ ਨੇ ਐਸ.ਪੀ.ਐਸ. ਦੀ ਕਮਾਂਡ ਸੰਭਾਲਣ ਲਈ ਨਵੇਂ ਚੀਫ਼ ਕਾਂਸਟੇਬਲ ਦੀ ਦੇਸ਼ ਵਿਆਪੀ ਭਾਲ ਅਧਿਕਾਰਤ ਤੌਰ 'ਤੇ ਸ਼ੁਰੂ ਕਰ ਦਿੱਤੀ ਹੈ। ਬੋਰਡ ਨੇ ਇਸ ਭਰਤੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਅਤੇ ਯੋਗ ਉਮੀਦਵਾਰ ਦੀ ਚੋਣ ਲਈ ਹਾਲ ਹੀ ਵਿਚ PFM Executive Search ਨਾਮਕ ਫਰਮ ਨੂੰ ਜ਼ਿੰਮੇਵਾਰੀ ਸੌਂਪੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link