Aug 19, 2024 4:40 PM - The Canadian Press

ਕੈਲਗਰੀ ਵਿਚ ਪਾਣੀ ਦੀ ਪਾਈਪ ਨੂੰ ਹੋਏ ਨੁਕਸਾਨ ਸਬੰਧੀ ਗੱਲ ਕਰਦਿਆਂ ਫੈਡਰੇਸ਼ਨ ਆਫ ਕੈਨੇਡੀਅਨ ਮਿਉਂਸਪੈਲਟੀਜ਼ ਦੇ ਮੁਖੀ ਨੇ ਦੱਸਿਆ ਕਿ ਦੇਸ਼ ਭਰ ਵਿਚ ਅਜਿਹੇ ਬਹੁਤ ਸਾਰੇ ਸ਼ਹਿਰ ਹਨ ਜਿੱਥੇ ਫੀਡਰ ਪਾਈਪ ਖਰਾਬ ਹੋ ਚੁੱਕੀਆਂ ਹਨ। ਕੈਲਗਰੀ ਦੀ ਮੇਅਰ ਜੋਤੀ ਗੋਂਡੇਕ ਨੇ ਦੱਸਿਆ ਕਿ 10 ਕਿਲੋਮੀਟਰ ਦੇ ਇਲਾਕੇ ਦੀ ਪਾਈਪ ਵਿਚ ਕਾਫੀ ਖਰਾਬੀ ਦੇਖੀ ਗਈ ਹੈ।
ਜੂਨ ਵਿਚ ਫੈਡਰੇਸ਼ਨ ਦੀ ਸਾਲਾਨਾ ਆਮ ਮੀਟਿੰਗ ਵਿਚ ਇਸ ਸਬੰਧੀ ਚਰਚਾ ਕੀਤੀ ਗਈ ਸੀ। ਮਾਂਟਰੀਅਲ ਦੇ ਜੈਕ ਕਾਰਟੀਅਰ ਬ੍ਰਿਜ ਨੇੜੇ ਪਾਣੀ ਦੀ ਪਾਈਪ ਦੀ ਖਰਾਬੀ ਕਾਰਨ ਵੱਡੀ ਗਿਣਤੀ ਵਿਚ ਲੋਕ ਪ੍ਰਭਾਵਿਤ ਹੋਏ।
ਇਸ ਕਾਰਨ ਤਕਰੀਬਨ 15 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ ਅਤੇ ਲੋਕਾਂ ਨੂੰ ਪਾਣੀ ਉਬਾਲ ਕੇ ਵਰਤਣ ਦੀ ਸਲਾਹ ਦਿੱਤੀ ਗਈ ਸੀ। ਇਸ ਕਾਰਨ ਬਿਲਡਿੰਗਜ਼ ਨੂੰ ਖਾਲੀ ਕਰਵਾਇਆ ਗਿਆ ਸੀ। 26 ਅਗਸਤ ਤੋਂ ਸਤੰਬਰ ਦੇ ਆਖਿਰ ਤੱਕ ਇਸ ਪਾਈਪ ਨੂੰ ਠੀਕ ਕਰਨ ਲਈ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਲੋਕਾਂ ਨੂੰ ਪਾਣੀ ਦੀ ਸੀਮਤ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।




