13.09C Vancouver
ADS

Apr 10, 2024 2:17 PM - The Canadian Press

ਬੈਂਕ ਆਫ਼ ਕੈਨੇਡਾ ਵਲੋਂ 6ਵੀਂ ਵਾਰ ਵਿਆਜ ਦਰਾਂ ਨੂੰ 5 ਫੀਸਦੀ ’ਤੇ ਰੱਖਿਆ ਗਿਆ ਸਥਿਰ

Share On
central-bank-to-hold-interest-rate-steady-pm-testifies-at-inquiry
Forecasters expect the central bank to begin lowering its key rate in June as the economy continues to slow and inflation trends lower.

ਬੈਂਕ ਆਫ਼ ਕੈਨੇਡਾ ਵਲੋਂ ਲਗਾਤਾਰ 6ਵੀਂ ਵਾਰ ਵਿਆਜ ਦਰਾਂ ਨੂੰ 5 ਫੀਸਦੀ ’ਤੇ ਸਥਿਰ ਰੱਖਿਆ ਗਿਆ ਹੈ। ਸੈਂਟਰਲ ਬੈਂਕ ਨੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿਚ ਮਹਿੰਗਾਈ ਵਿਚ ਹੋਰ ਕਮੀ ਆਈ ਹੈ ਜਿਸ ਨੂੰ ਲੈ ਕੇ ਉਹ ਉਤਸ਼ਾਹਤ ਹਨ ਪਰ ਦਰਾਂ ਵਿਚ ਕਟੌਤੀ ਲਈ ਹੋਰ ਸਬੂਤਾਂ ਦੀ ਲੋੜ ਹੋਵੇਗੀ।

ਗਵਰਵਰ ਟਿਫ ਮੈਕਲੇਮ ਨੇ ਵਿਆਜ ਦਰਾਂ ਨੂੰ ਘਟਾਉਣ ਬਾਰੇ ਕੋਈ ਸਮਾਂ-ਸੀਮਾ ਨਹੀਂ ਦਿੱਤੀ। ਮੈਕਲੇਮ ਨੇ ਕਿਹਾ ਕਿ ਹਾਲ ਹੀ ਦੇ ਮਹਿੰਗਾਈ ਅੰਕੜਿਆਂ ਤੋਂ ਆਤਮਵਿਸ਼ਵਾਸ ਵਧਿਆ ਹੈ ਕਿ ਮਹਿੰਗਾਈ ਆਪਣੇ ਟੀਚੇ ’ਤੇ ਵਾਪਸ ਜਾ ਰਹੀ ਹੈ ਪਰ ਬੈਂਕ ਅਗਲਾ ਕਦਮ ਚੁੱਕਣ ਤੋਂ ਪਹਿਲਾਂ ਇਸ ਗੱਲ ਨੂੰ ਯਕੀਨੀ ਕਰਨਾ ਚਾਹੁੰਦਾ ਹੈ ਕਿ ਮਹਿੰਗਾਈ ਦਾ ਰੁਖ਼ ਹੇਠਾਂ ਵੱਲ ਬਰਕਰਾਰ ਹੈ।

ਬੈਂਕ ਨੇ ਬੁੱਧਵਾਰ ਨੂੰ ਜਾਰੀ ਮੁਦਰਾ ਨੀਤੀ ਰਿਪੋਰਟ ਵਿਚ ਕਿਹਾ ਕਿ ਉਸ ਨੂੰ 2025 ਵਿਚ ਮਹਿੰਗਾਈ ਦਰ ਆਪਣੇ ਦੋ ਫੀਸਦੀ ਦੇ ਟੀਚੇ ’ਤੇ ਵਾਪਸ ਆਉਣ ਦੀ ਉਮੀਦ ਹੈ। ਫਰਵਰੀ ਵਿਚ ਇਹ 2.8 ਫੀਸਦੀ ਤੱਕ ਆ ਚੁੱਕੀ ਹੈ। ਮੈਕਲੇਮ ਨੇ ਕਿਹਾ ਕਿ ਬੈਂਕ ਇਹ ਡਾਊਨਵਾਰਡ ਟਰੈਂਡ ਸਥਿਰ ਹੋਣ ਦੀ ਉਡੀਕ ਕਰ ਰਿਹਾ ਹੈ।

ਗੌਰਤਲਬ ਹੈ ਕਿ ਇਹ ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਸੀ ਕਿ ਬੈਂਕ ਇਸ ਵਾਰ ਵੀ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਹੀਂ ਕਰਨਾ ਵਾਲਾ, ਉਥੇ ਹੀ ਬੈਂਕ ਵਲੋਂ ਮਹਿੰਗਾਈ ਲਈ ਅੱਗੇ ਜਾ ਕੇ ਜਤਾਏ ਗਏ ਰਿਸਕ ਨੂੰ ਦੇਖਦੇ ਹੋਏ ਅਰਥਸ਼ਾਸਤਰੀ ਨੇ ਜੂਨ ਵਿਚ ਦਰਾਂ ’ਚ ਕਟੌਤੀ ਦੀ ਉਮੀਦ ਨੂੰ ਘਟਾ ਦਿੱਤਾ ਹੈ।ਹਾਲਾਂਕਿ, ਮੈਕਲੇਮ ਨੇ ਕਿਹਾ ਕਿ ਜੂਨ ਵਿਚ ਦਰਾਂ ਵਿਚ ਕਟੌਤੀ ਸੰਭਾਵਨਾਵਾਂ ਦੇ ਦਾਇਰੇ ਵਿਚ ਹੈ।

Latest news

b-c-conservatives-slam-eby-cabinet-shuffle
Punjabi

ਬੀ.ਸੀ. ਕੰਜ਼ਰਵੇਟਿਵਜ਼ ਵੱਲੋਂ ਈਬੀ ਦੇ ਕੈਬਨਿਟ ਫੇਰਬਦਲ ਦੀ ਤਿੱਖੀ ਆਲੋਚਨਾ

ਬੀ.ਸੀ.ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟੈਡ ਅਤੇ ਸਰੀ-ਕਲੋਵਰਡੇਲ ਦੀ ਵਿਧਾਇਕ ਏਲੇਨੋਰ ਸਟਰਕੋ ਨੇ ਪ੍ਰੀਮੀਅਰ ਡੇਵਿਡ ਈਬੀ ਦੇ ਨਵੇਂ ਕੈਬਨਿਟ ਫੇਰਬਦਲ 'ਤੇ ਤਿੱਖੇ ਹਮਲੇ ਕੀਤੇ ਹਨ। ਰਸਟੈਡ ਨੇ ਸੂਬਾ ਸਰਕਾਰ ਵਿਚ ਹੋਈਆਂ ਨਵੀਂਆਂ ਨਿਯੁਕਤੀਆਂ ਜਿਸ ਵਿਚ ਜੋਸੀ ਓਸਬੋਰਨ ਨੂੰ ਵਿੱਤ ਮੰਤਰਾਲਾ ਅਤੇ ਰਵੀ ਕਾਹਲੋਂ ਨੂੰ ਹੈਲਥ ਮਿਨਿਸਟਰੀ ਸੌਂਪੀ ਗਈ ਹੈ ਨੂੰ ਮਹਿਜ਼ ਕੁਰਸੀਆਂ ਦੀ ਅਦਲਾ-ਬਦਲੀ ਕਰਾਰ ਦਿੱਤਾ ਹੈ।
shots-fired-at-abbotsford-home-while-family-was-sleeping
Punjabi

ਐਬਟਸਫੋਰਡ ਵਿਚ ਇੱਕ ਘਰ ’ਤੇ ਚੱਲੀਆਂ ਗੋਲੀਆਂ, ਸੁੱਤੇ ਪਰਿਵਾਰ ਦਾ ਹੋਇਆ ਬਚਾਅ

ਐਬਟਸਫੋਰਡ ਵਿਚ ਇੱਕ ਘਰ 'ਤੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ। ਪੁਲਿਸ ਮੁਤਾਬਕ, ਉਨ੍ਹਾਂ ਨੂੰ ਐਤਵਾਰ ਰਾਤ ਲਗਭਗ 1 ਵਜੇ ਮੈਕਮਿਲਨ ਰੋਡ ਨੇੜੇ ਐਂਡਰਬੀ ਸਟ੍ਰੀਟ ਦੇ 2100 ਬਲਾਕ ਵਿਚ ਸਥਿਤ ਇੱਕ ਘਰ 'ਤੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਗੋਲੀਆਂ ਸਿੱਧੀਆਂ ਘਰ ਦੀ ਇਮਾਰਤ 'ਤੇ ਲੱਗੀਆਂ ਸਨ।
bjp-announces-major-organisational-reshuffle-ahead-of-2027-punjab-assembly-polls
Punjabi

2027 ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਫੇਰਬਦਲ, ਮਨਪ੍ਰੀਤ ਬਾਦਲ ਤੇ ਤਰੁਣ ਚੁੱਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਸੰਗਠਨਾਤਮਕ ਪੱਧਰ ’ਤੇ ਵੱਡਾ ਫੇਰਬਦਲ ਕਰਦਿਆਂ ਪੰਜਾਬ ਨਾਲ ਜੁੜੇ ਦੋ ਅਹਿਮ ਚਿਹਰਿਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪਣ ਦਾ ਫੈਸਲਾ ਕੀਤਾ ਹੈ।
historic-energy-deal-reached-between-quebec-and-newfoundland-and-labrador
Punjabi

ਕਿਊਬੈਕ ਅਤੇ ਨਿਊਫਾਊਂਡਲੈਂਡ ਦੇ ਪ੍ਰੀਮੀਅਰ ਵਿਚਾਲੇ ਹੋਵੇਗਾ ਐਨਰਜੀ ਸ਼ੇਅਰ ਐਗਰੀਮੈਂਟ : ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਕਿਊਬੈਕ ਅਤੇ ਨਿਊਫਾਊਂਡਲੈਂਡ-ਲੈਬਰਾਡੋਰ ਦੇ ਪ੍ਰੀਮੀਅਰ ਵਿਚਾਲੇ ਇਤਿਹਾਸਕ ਐਨਰਜੀ ਸ਼ੇਅਰ ਐਗਰੀਮੈਂਟ ਹੋਣ ਦਾ ਐਲਾਨ ਕੀਤਾ ਹੈ, ਜਿਸ ਨਾਲ ਦੋਹਾਂ ਸੂਬਿਆਂ ਵਿਚਕਾਰ ਚਰਚਿਲ ਰਿਵਰ ਦੇ ਪਣ-ਬਿਜਲੀ ਪ੍ਰੋਜੈਕਟ ਨੂੰ ਲੈ ਕੇ ਚੱਲ ਰਿਹਾ ਦਹਾਕਿਆਂ ਪੁਰਾਣਾ ਵਿਵਾਦ ਹੁਣ ਖ਼ਤਮ ਹੋਣ ਦੀ ਉਮੀਦ ਹੈ।
edmonton-teen-girl-dies-after-weekend-shooting
Punjabi

ਐਡਮਿੰਟਨ ਵਿੱਚ ਗੋਲੀਬਾਰੀ ਦੌਰਾਨ 16 ਸਾਲਾ ਲੜਕੀ ਦੀ ਮੌਤ

ਨੌਰਥਈਸਟ ਐਡਮਿੰਟਨ ਦੇ 139 ਐਵੇਨਿਊ ਅਤੇ 32 ਸਟ੍ਰੀਟ ਇਲਾਕੇ ਵਿੱਚ ਐਤਵਾਰ ਗੋਲੀ ਚੱਲੀ, ਜਿਸ ਕਾਰਨ ਨਾਬਾਲਗ ਲੜਕੀ ਦੀ ਮੌਤ ਹੋ ਗਈ ਅਤੇ ਪੁਲਿਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੂੰ ਸਵੇਰੇ ਲਗਭਗ 7 ਵਜੇ ਇਲਾਕੇ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ, ਜਿੱਥੇ ਪਹੁੰਚਣ 'ਤੇ ਉਨ੍ਹਾਂ ਨੂੰ 16 ਸਾਲਾ ਲੜਕੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link