Mar 17, 2022 8:30 PM - Connect News

ਬਰਨਬੀ 'ਚ ਇੱਕ ਸਕਿਨਕੇਅਰ ਬਿਜਨਸ 'ਤੇ ਵਾਪਰੇ ਕਥਿਤ ਜਿਨਸੀ ਹਮਲਿਆਂ ਦੇ ਮਾਮਲੇ 'ਚ ਇੱਕ ਆਦਮੀ 'ਤੇ ਦੋਸ਼ ਲੱਗੇ ਹਨ।
2 ਔਰਤਾਂ 'ਤੇ ਜਿਨਸੀ ਹਮਲੇ ਵਾਪਰਨ ਦੀ ਜਾਣਕਾਰੀ ਦਿੱਤੀ ਗਈ ਹੈ।
ਕਥਿਤ ਤੌਰ 'ਤੇ ਹਮਲੇ ਉਸ ਵੇਲੇ ਵਾਪਰੇ ਜਦ ਔਰਤਾਂ ਸਕਿਨਕੇਅਰ ਟਰੀਟਮੈਂਟ ਲਈ ਪਹੁੰਚੀਆਂ ਸਨ।
ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਦੀ ਉਮਰ 47 ਸਾਲ ਅਤੇ ਉਸ ਦਾ ਨਾਮ ਫਰਸ਼ਾਦ ਖੋਜਤੇਹ ਕਾਸ਼ਾਨੀ ਦੱਸੀ ਗਿਆ ਹੈ।
ਉਸ 'ਤੇ 'ਸੈਕਸ਼ੁਅਲ ਅਸੌਲਟ ਵਿਦ ਵੈਪਨ' ਯਾਨੀ ਕਿ ਹਥਿਆਰ ਦਾ ਇਸਤੇਮਾਲ ਕਰਦੇ ਹੋਏ ਜਿਨਸੀ ਹਮਲੇ ਕਰਨ ਸੰਬੰਧੀ 2 ਦੋਸ਼ ਲੱਗੇ ਹਨ।
ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਨੂੰ ਕਿਸੇ ਵੀ ਪ੍ਰਕਾਰ ਦੀ ਲੇਜ਼ਰ ਟਰੀਟਮੈਂਟ ਬੰਦ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ।
ਮਾਮਲਾ ਕਿੰਗਸਵੇ 'ਤੇ ਸਥਿਤ ਫੈਬ ਸਕਿਨ ਕੇਅਰ ਨਾਲ ਸੰਬੰਧਤ ਦੱਸਿਆ ਗਿਆ ਹੈ।
ਪਹਿਲੀ ਪੀੜਤ ਨੇ ਪੁਲਿਸ ਨੂੰ ਮਾਮਲੇ ਸੰਬੰਧੀ ਸਾਲ 2019 'ਚ ਰਿਪੋਰਟ ਕੀਤੀ ਸੀ।
ਸਾਲ 2021 'ਚ ਇੱਕ ਹੋਰ ਪੀੜਤ ਨੇ ਪੁਲਿਸ ਕੋਲ ਪਹੁੰਚ ਕੀਤੀ।
ਪੁਲਿਸ ਨੇ ਅਪੀਲ ਕੀਤੀ ਹੈ ਕਿ ਇਸ ਸੈਂਟਰ ਨਾਲ ਸੰਬੰਧਤ ਕੋਈ ਹੋਰ ਪੀੜਤ ਹੋਣ ਤਾਂ ਪੁਲਿਸ ਕੋਲ ਪਹੁੰਚ ਕਰਨ।
ਇਸ ਦੇ ਨਾਲ ਹੀ ਫਰੇਜ਼ਰ ਹੈਲਥ ਵੱਲੋਂ ਵੀ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਜੇਕਰ ਕਿਸੇ ਨੇ ਫੈਬ ਸਕਿਨਕੇਅਰ ਤਕ ਪਹੁੰਚ ਕੀਤੀ ਸੀ ਅਤੇ ਹਾਈ ਇੰਟੈਂਸਿਟੀ ਫੋਕਸਡ ਅਲਟਰਾਸਾਊਂਡ 'ਵਜਾਈਨਾਲ ਟਾਈਟਨਿੰਗ ਸੇਵਾਵਾਂ' ਹਾਸਿਲ ਕੀਤੀਆਂ ਸਨ ਤਾਂ ਸੈਕਸ਼ੁਅਲੀ ਟ੍ਰਾਂਸਮਿਟਿਡ ਇਨਫੈਕਸ਼ਨ ਲਈ ਟੈਸਟ ਕਰਵਾਇਆ ਜਾਵੇ।
ਫਰੇਜ਼ਰ ਹੈਲਥ ਦਾ ਟਵੀਟ:
Fraser Health advises individuals who received high intensity focused ultrasound (HIFU) vaginal tightening services at Fab Skin Care to seek screening for STIs. Learn more: http://ow.ly/NvTw50Im0az




