17.28C Vancouver
ADS

Nov 12, 2020 8:25 PM -

ਟੋਰੌਂਟੋ 'ਚ ਗੈਂਗ ਹਿੰਸਾ ਸੰਬੰਧੀ ਗੋਲੀ ਚੱਲਣ ਦੀ ਘਟਨਾ 'ਚ 12 ਸਾਲਾ ਬੱਚੇ ਦੀ ਮੌਤ, ਦੋ ਸ਼ੱਕੀਆਂ 'ਤੇ ਲੱਗੇ ਫਰਸਟ ਡਿਗਰੀ ਕਤਲ ਦੇ ਦੋਸ਼

Share On
charges-upgraded-in-toronto-shooting-after-12-year-old-bystander-dies
File - Police say 12-year-old bystander caught in Toronto shooting has died. B.C. Government

ਪੁਲਿਸ ਦਾ ਕਹਿਣਾ ਹੈ ਕਿ ਟੋਰੌਂਟੋ 'ਚ ਵਾਪਰੀ ਗੋਲੀ ਚੱਲਣ ਦੇ ਘਟਨਾ 'ਚ ਜ਼ਖਮੀ ਹੋਏ 12 ਸਾਲਾ ਬੱਚੇ ਦੀ ਮੌਤ ਹੋ ਗਈ ਹੈ।

ਇਸ ਘਟਨਾ 'ਚ ਹੁਣ 2 ਸ਼ੱਕੀਆਂ ਖਿਲਾਫ਼ ਗਏ ਗਏ ਦੋਸ਼ਾਂ ਨੂੰ ਫਰਸਟ ਡਿਗਰੀ ਕਤਲ 'ਚ ਤਬਦੀਲ ਕਰ ਦਿੱਤਾ ਗਿਆ ਹੈ।

ਟੋਰੌਂਟੋ ਪੁਲਿਸ ਵੱਲੋਂ ਬੱਚੇ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ ਹੈ।

ਪੁਲਿਸ ਅਨੁਸਾਰ ਇਹ ਬੱਚਾ ਆਪਣੀ ਮਾਂ ਦੇ ਨਾਲ ਸ਼ੌਪਿੰਗ ਲਈ ਨਿਕਲਿਆ ਸੀ ਜਦ ਸ਼ਨੀਵਾਰ ਨੂੰ 2 ਲੋਕਾਂ ਨੇ ਇੱਕ ਵਾਹਨ 'ਤੇ ਗੋਲੀਆਂ ਚਲਾ ਦਿੱਤੀਆਂ।

ਘਟਨਾ 'ਚ ਵਾਹਨ 'ਚ ਬੈਠੇ ਇੱਕ 17 ਸਾਲਾ ਲੜਕੇ ਅਤੇ 2 ਹੋਰ ਲੋਕਾਂ ਨੂੰ ਜ਼ਖਮੀ ਹੋਇਆ ਦੱਸਿਆ ਗਿਆ ਸੀ, ਪਰ ਬਾਅਦ 'ਚ ਇਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ।

ਘਟਨਾ ਦੌਰਾਨ ਇੱਕ ਗੋਲੀ, ਇੱਕ ਸਟੋਰ ਦੇ ਬਾਹਰ ਖੜੇ ਬੱਚੇ ਨੂੰ ਜਾ ਵੱਜੀ।

ਇਸ ਮਾਮਲੇ 'ਚ 24 ਸਾਲਾ ਰਾਸ਼ੌਨ ਚੈਂਬਰਸ ਅਤੇ 25 ਸਾਲਾ ਜਾਵੇਨ ਸਮਾਰਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲਾ ਗੈਂਗ ਨਾਲ ਸੰਬੰਧਤ ਸ਼ੂਟਿੰਗ ਦਾ ਸੀ।

Latest news

vancouver-driver-crashes-into-tree-after-fleeing-police-through-underground-parking-garage
Punjabi

ਵੈਨਕੂਵਰ ਵਿਚ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਭਜਾਈ ਕਾਰ ਦਰੱਖਤ ਨਾਲ ਟਕਰਾਈ

ਵੈਨਕੂਵਰ ਵਿਚ ਬੀਤੇ ਕੱਲ੍ਹ ਇੱਕ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਇੱਕ ਅੰਡਰਗ੍ਰਾਊਂਡ ਪਾਰਕਿੰਗ ਗੈਰਾਜ ਰਾਹੀਂ ਗੱਡੀ ਭਜਾ ਲਈ, ਜੋ ਅੱਗੇ ਇੱਕ ਦਰਖ਼ਤ ਨਾਲ ਟਕਰਾ ਗਈ। ਪੁਲਿਸ ਮੁਤਾਬਕ, ਇਸ 30 ਸਾਲਾ ਨੌਜਵਾਨ 'ਤੇ ਗੱਡੀ ਚਲਾਉਣ ਦੀ ਪਾਬੰਦੀ ਲੱਗੀ ਹੋਈ ਸੀ ਅਤੇ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਦੀ ਗੱਡੀ ਵਿਚ ਲੱਗੇ ਆਟੋਮੈਟਿਕ ਲਾਇਸੈਂਸ ਪਲੇਟ ਰੀਡਰ ਨੇ ਇੱਕ ਕਾਰ ਦੀ ਪਛਾਣ ਕੀਤੀ, ਜਿਸ ਦਾ ਇਨਸ਼ੋਰੈਂਸ ਖ਼ਤਮ ਹੋ ਚੁੱਕਾ ਸੀ ਅਤੇ ਉਸ ਨੂੰ ਪਾਬੰਦੀਸ਼ੁਦਾ ਡਰਾਈਵਰ ਚਲਾ ਰਿਹਾ ਸੀ।
b-c-approves-underground-block-cave-mining-expansion-at-red-chris-mine
Punjabi

ਬੀ.ਸੀ. ਸਰਕਾਰ ਨੇ ਰੈੱਡ ਕ੍ਰਿਸ ਮਾਈਨ ਵਿੱਚ ਬਲਾਕ-ਕੇਵਿੰਗ ਖਣਨ ਨੂੰ ਦਿੱਤੀ ਮਨਜ਼ੂਰੀ

ਬੀ.ਸੀ. ਸਰਕਾਰ ਨੇ ਤਾਂਬਾ ਅਤੇ ਗੋਲਡ ਦੀ ਮਾਈਨਿੰਗ ਕਰਨ ਵਾਲੀ ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਇਹ ਖਾਨ ਉੱਤਰ-ਪੱਛਮੀ ਬੀ. ਸੀ. ਵਿਚ ਇਸਕੁਟ ਇਲਾਕੇ ਤੋਂ ਲਗਭਗ 18 ਕਿਲੋਮੀਟਰ ਦੀ ਦੂਰੀ 'ਤੇ ਹੈ।ਪ੍ਰੀਮੀਅਰ ਡੇਵਿਡ ਈਬੀ ਅਤੇ ਮਾਈਨਿੰਗ ਮੰਤਰੀ ਜਗਰੂਪ ਬਰਾੜ ਮੁਤਾਬਕ,ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੌਰਾਨ ਲਗਭਗ 1,800 ਨਵੇਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਇਹ ਪ੍ਰੋਜੈਕਟ ਕੰਪਨੀ ਨਾਲ ਪਹਿਲਾਂ ਤੋਂ ਕੰਮ ਕਰ ਰਹੇ 1,500 ਪੱਕੇ ਮੁਲਾਜ਼ਮਾਂ ਦੀਆਂ ਨੌਕਰੀਆਂ ਨੂੰ ਵੀ ਸੁਰੱਖਿਅਤ ਰੱਖੇਗਾ।
canada-imposes-10-temporary-tariff-on-certain-canned-vegetable-imports
Punjabi

ਕੈਨੇਡਾ ਸਰਕਾਰ ਨੇ ਕੁਝ ਡੱਬਾਬੰਦ ਸਬਜ਼ੀਆਂ ਦੇ ਆਯਾਤ 'ਤੇ 10% ਲਗਾਇਆ ਟੈਰਿਫ

ਕੈਨੇਡਾ ਸਰਕਾਰ ਨੇ ਡੱਬਾਬੰਦ ​​ਸਬਜ਼ੀਆਂ ਦੇ ਇੰਪੋਰਟ 'ਤੇ 10 ਫੀਸਦੀ ਟੈਰਿਫ ਲਗਾ ਦਿੱਤਾ ਹੈ। ਵਿੱਤ ਮਿਨਿਸਟਰ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿਚ ਦੱਸਿਆ ਕਿ ਇਹ ਟੈਰਿਫ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਵੱਧ ਤੋਂ ਵੱਧ 200 ਦਿਨਾਂ ਤੱਕ ਜਾਰੀ ਰਹੇਗਾ।
crane-driver-missing-after-vehicle-plunges-into-wapiti-river-near-grande-prairie
Punjabi

ਉੱਤਰ-ਪੱਛਮੀ ਐਲਬਰਟਾ ਵਿੱਚ ਨਦੀ 'ਚ ਡਿੱਗੀ ਕਰੇਨ, ਡਰਾਈਵਰ ਲਾਪਤਾ

ਉੱਤਰ-ਪੱਛਮੀ ਐਲਬਰਟਾ ਵਿੱਚ ਮੰਗਲਵਾਰ ਇਕ ਕਰੇਨ ਨਦੀ ਵਿਚ ਡਿੱਗ ਗਈ, ਜਿਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਮੰਗਲਵਾਰ ਨੂੰ Grande Prairie ਦੇ ਨੇੜੇ ਵਾਪਰੀ। ਪੁਲਿਸ ਮੁਤਾਬਕ, ਇੱਕ ਕਮਰਸ਼ੀਅਲ ਕਰੇਨ ਵਾਪਿਟੀ ਰਿਵਰ ਬ੍ਰਿਜ ਦੀ ਗਾਰਡਰੇਲ ਨੂੰ ਤੋੜਦੀ ਹੋਈ ਸਿੱਧੀ ਪਾਣੀ ਵਿੱਚ ਜਾ ਡਿੱਗੀ।
skm-delegation-raises-bbmb-membership-water-management-concerns-with-punjab-governor
Punjabi

ਐੱਸ.ਕੇ.ਐੱਮ. ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ,ਬੀਬੀਐੱਮਬੀ ਮੈਂਬਰਸ਼ਿਪ ਅਤੇ ਪਾਣੀ ਦੇ ਮੁੱਦੇ ਚੁੱਕੇ

ਸੰਯੁਕਤ ਕਿਸਾਨ ਮੋਰਚਾ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਅੱਜ ਲੋਕ ਭਵਨ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਇੱਕ ਅਹਿਮ ਮੀਟਿੰਗ ਕੀਤੀ। ਕਰੀਬ ਡੇਢ ਘੰਟਾ ਚੱਲੀ ਇਸ ਮੁਲਾਕਾਤ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਕਿਸਾਨੀ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਰਾਜਪਾਲ ਨੂੰ ਇੱਕ ਮੰਗ-ਪੱਤਰ ਸੌਂਪਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link