Aug 12, 2024 6:39 PM - The Canadian Press

ਕੈਨੇਡਾ ਦੇ ਨਵ-ਨਿਯੁਕਤ ਹਿਊਮਨ ਰਾਈਟਸ ਕਮਿਸ਼ਨ ਬਿਰਜੂ ਦੱਤਾਨੀ ਨੇ ਇਜ਼ਰਾਈਲ ’ਤੇ ਅਤੀਤ ਵਿਚ ਕੀਤੀਆਂ ਗਈਆਂ ਟਿੱਪਣੀਆਂ ਦਾ ਮਾਮਲਾ ਭੱਖਣ ’ਤੇ ਅਸਤੀਫਾ ਦੇ ਦਿੱਤਾ ਹੈ। ਕੈਨੇਡੀਅਨ ਯਹੂਦੀ ਸੰਗਠਨਾਂ ਨੇ ਦੱਤਾਨੀ ਦੀਆਂ ਪਿਛਲੀਆਂ ਗਤੀਵਧੀਆਂ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ ਅਤੇ ਉਨ੍ਹਾਂ ਦੇ ਹਿਊਮਨ ਰਾਈਟਸ ਕਮਿਸ਼ਨ ਬਣਨ ’ਤੇ ਚਿੰਤਾ ਜ਼ਾਹਰ ਕੀਤੀ ਸੀ, ਜਿਸ ਮਗਰੋਂ ਜਸਟਿਸ ਮਿਨਿਸਟਰ ਨੇ ਜਾਂਚ ਲੌਂਚ ਕੀਤੀ। ਦੱਤਾਨੀ ਪਹਿਲਾਂ ਸਾਰੇ ਦੋਸ਼ਾਂ ਦਾ ਖੰਡਨ ਕਰ ਰਹੇ ਸਨ ਕਿ ਉਨ੍ਹਾਂ ਨੇ ਇਜ਼ਰਾਇਲ ਵਿਰੋਧੀ ਕੋਈ ਟਿੱਪਣੀ ਨਹੀਂ ਕੀਤੀ।
ਹਾਲਾਂਕਿ, ਨਿਆਂ ਮੰਤਰੀ ਆਰਿਫ ਵਿਰਾਨੀ ਨੂੰ ਇੱਕ ਪੱਤਰ ਲਿਖਿਆ, ਜਿਸ ਵਿਚ ਮਿਨਿਸਟਰ ਨੇ ਕਿਹਾ ਕਿ ਜਾਂਚ ਦੇ ਨਤੀਜਿਆਂ ਨੇ ਉਨ੍ਹਾਂ ਦੀ ਨਿਯੁਕਤੀ ਬਾਰੇ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਹਨ। ਇਸ ਤੋਂ ਬਾਅਦ ਬਿਰਜੂ ਦੱਤਾਨੀ ਨੇ ਅੱਜ ਅਸਤੀਫਾ ਦੇਣ ਦਾ ਫੈਸਲਾ ਕੀਤਾ।
ਉਨ੍ਹਾਂ ਪਿਛਲੇ ਵੀਰਵਾਰ ਜ਼ਿੰਮੇਵਾਰੀ ਸੰਭਾਲਣੀ ਸੀ ਪਰ ਜਸਟਿਸ ਮਿਨਿਸਟਰ ਦੇ ਕਹਿਣ ’ਤੇ ਉਹ ਛੁੱਟੀ ’ਤੇ ਜਾਣ ਲਈ ਸਹਿਮਤ ਹੋ ਗਏ ਸਨ। ਨਿਆਂ ਮੰਤਰੀ ਆਰਿਫ ਵਿਰਾਨੀ ਨੇ ਕਿਹਾ ਕਿ ਹੁਣ ਨਵੇਂ ਹਿਊਮਨ ਰਾਈਟਸ ਕਮਿਸ਼ਨ ਦੀ ਨਿਯੁਕਤੀ ਜਲਦ ਕੀਤੀ ਜਾਵੇਗੀ।




