Jul 19, 2022 2:56 PM - ANI

ਹਰਿਆਣਾ ਦੇ ਨੂਹ ਵਿਚ ਮੰਗਲਵਾਰ ਨੂੰ ਗੈਰ-ਕਾਨੂੰਨੀ ਮਾਈਨਿੰਗ 'ਤੇ ਛਾਪੇ ਲਈ ਗਏ ਡੀ. ਐੱਸ. ਪੀ. ਸੁਰਿੰਦਰ ਸਿੰਘ ਬਿਸ਼ਨੋਈ ਨੂੰ ਮਾਈਨਿੰਗ ਮਾਫੀਆ ਨੇ ਟਰੱਕ ਨਾਲ ਕੁਚਲ ਦਿੱਤਾ।
ਇਸ ਘਟਨਾ ਸਬੰਧੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬਿਸ਼ਨੋਈ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਮਾਈਨਿੰਗ ਮਾਫੀਆ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਖੱਟਰ ਨੇ ਕਿਹਾ ਕਿ ਮਾਈਨਿੰਗ ਇਲਾਕਿਆਂ ਵਿਚ ਪੁਲਿਸ ਪੋਸਟਾਂ ਬਣਾਈਆਂ ਜਾਣਗੀਆਂ ਅਤੇ ਮਾਈਨਿੰਗ ਵ੍ਹੀਕਲਸ ਤੇ ਉਨ੍ਹਾਂ ਦੇ ਸਾਜੋ-ਸਾਮਾਨਾਂ ਦੀ ਮੰਜ਼ਿਲ ਵੀ ਨਿਰਧਾਰਤ ਕੀਤੀ ਜਾਵੇਗੀ।
ਉਨ੍ਹਾਂ ਇੱਕ ਬਿਆਨ ਵਿਚ ਕਿਹਾ, "ਇਹ ਇੱਕ ਮੰਦਭਾਗੀ ਘਟਨਾ ਹੈ। ਰੇਤ ਮਾਫੀਆ ਦਾ ਇੱਕ ਟਰੱਕ ਡੀ. ਐੱਸ. ਪੀ. ਅਧਿਕਾਰੀ ਦੇ ਉੱਪਰ ਚੜ੍ਹਾ ਦਿੱਤਾ ਗਿਆ। ਅਸੀਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ। ਸ਼ਹੀਦ ਪੁਲਿਸ ਅਧਿਕਾਰੀ ਦੇ ਵਾਰਸਾਂ ਨੂੰ 1 ਕਰੋੜ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਵੀ ਦੇਵਾਂਗੇ।"




