17.48C Vancouver
ADS

Oct 18, 2024 7:19 PM - Connect Newsroom - Mandeep Sandhu

ਮੁੱਖ ਮੰਤਰੀ ਭਗਵੰਤ ਮਾਨ ਨੇ ਸਿਖਲਾਈ ਲਈ ਫਿਨਲੈਂਡ ਜਾਣ ਵਾਲੇ ਅਧਿਆਪਕਾਂ ਦੇ ਪਹਿਲੇ ਬੈਚ ਨੂੰ ਕੀਤਾ ਰਵਾਨਾ

Share On
cm-mann-flag-off-first-batch-of-teachers-for-training-to-finland
He said that this is not merely a journey to a new country but it is an opportunity to explore new pedagogical techniques, best practices, and innovative ways of shaping the future of education in Punjab. (Photo: Facebook/Bhagwant Mann)

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ, ਰਾਜ ਸਰਕਾਰ ਨੇ ਸਿੱਧਾ ਅਧਿਆਪਕਾਂ, ਸਕੂਲਾਂ ਅਤੇ ਵਿਦਿਆਰਥੀਆਂ ਵਿਚ ਨਿਵੇਸ਼ ਕਰਕੇ ਸਿੱਖਿਆ ਖੇਤਰ ਵਿਚ ਇਕ “ਕ੍ਰਾਂਤੀਕਾਰੀ ਦੌਰ” ਦੀ ਸ਼ੁਰੂਆਤ ਕੀਤੀ ਹੈ।

ਮਾਨ ਨੇ ਇਹ ਗੱਲ ਫਿਨਲੈਂਡ ਟ੍ਰੇਨਿੰਗ ਲਈ ਚੁਣੇ ਗਏ 72 ਪ੍ਰਾਈਮਰੀ ਅਧਿਆਪਕਾਂ ਦੇ ਪਹਿਲੇ ਬੈਚ ਨੂੰ ਰਵਾਨਾ ਕਰਦੇ ਸਮੇਂ ਕਹੀ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਪੰਜਾਬ ਦੀ ਸਿੱਖਿਆ ਪ੍ਰਣਾਲੀ ਲਈ ਇਕ ਇਤਿਹਾਸਕ ਮੋੜ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਤਰਾ ਸਿਰਫ਼ ਵਿਦੇਸ਼ੀ ਟ੍ਰੇਨਿੰਗ ਲਈ ਨਹੀਂ, ਸਗੋਂ ਨਵੇਂ ਸਿੱਖਣ ਦੇ ਢੰਗ, ਵਿਸ਼ਵ ਪੱਧਰੀ ਅਧਿਆਪਨ ਮਾਡਲ ਅਤੇ ਨਵੀਨਤਾ ਭਰੇ ਵਿਚਾਰਾਂ ਨੂੰ ਸਮਝਣ ਦਾ ਮੌਕਾ ਹੈ। “ਇਹ ਸਿੱਖਣ ਦੀ ਪ੍ਰਕਿਰਿਆ ਨੂੰ ਬਦਲਣ ਵੱਲ ਇਕ ਵੱਡਾ ਕਦਮ ਹੈ,” ਉਨ੍ਹਾਂ ਕਿਹਾ।

ਅਧਿਕਾਰੀਆਂ ਮੁਤਾਬਕ, ਇਹ ਅਧਿਆਪਕ ਮੈਰਿਟ ਤੇ ਪ੍ਰਦਰਸ਼ਨ ਦੇ ਆਧਾਰ ’ਤੇ ਚੁਣੇ ਗਏ ਹਨ ਅਤੇ ਵਾਪਸੀ ’ਤੇ ਹੋਰ ਅਧਿਆਪਕਾਂ ਨੂੰ ਟ੍ਰੇਨਿੰਗ ਦੇਣਗੇ ਤਾਂ ਜੋ ਇਹ ਗਿਆਨ ਸੂਬੇ ਭਰ ਫੈਲ ਸਕੇ।

ਇਹ ਪ੍ਰੋਗਰਾਮ ਪੰਜਾਬ ਸਰਕਾਰ ਦੀ ਉਸ ਵੱਡੀ ਯੋਜਨਾ ਦਾ ਹਿੱਸਾ ਹੈ ਜਿਸਦਾ ਉਦੇਸ਼ ਸਰਕਾਰੀ ਸਕੂਲਾਂ ਦੀ ਗੁਣਵੱਤਾ ਸੁਧਾਰਨਾ ਅਤੇ ਵਿਦਿਆਰਥੀਆਂ ਲਈ ਵਿਸ਼ਵ ਪੱਧਰੀ ਸਿੱਖਿਆ ਯਕੀਨੀ ਬਣਾਉਣਾ ਹੈ।

Latest news

b-c-premier-david-eby-begins-first-trade-mission-to-china
Punjabi

ਪ੍ਰੀਮੀਅਰ ਈਬੀ ਚੀਨ ਦੇ ਪਹਿਲੇ ਵਪਾਰਕ ਦੌਰੇ 'ਤੇ, ਅਮਰੀਕੀ ਨਿਰਭਰਤਾ ਘਟਾਉਣ 'ਤੇ ਫੋਕਸ

ਪ੍ਰੀਮੀਅਰ ਡੇਵਿਡ ਈਬੀ ਸ਼ਨੀਵਾਰ ਤੋਂ ਚੀਨ ਦੇ ਆਪਣੇ ਪਹਿਲੇ ਵਪਾਰਕ ਦੌਰੇ 'ਤੇ ਹਨ, ਜਿਸ ਦਾ ਮੁੱਖ ਉਦੇਸ਼ ਅਮਰੀਕਾ 'ਤੇ ਸੂਬੇ ਦੀ ਨਿਰਭਰਤਾ ਨੂੰ ਘਟਾਉਣਾ ਅਤੇ ਅਗਲੇ 10 ਸਾਲਾਂ ਵਿਚ ਗੈਰ-ਅਮਰੀਕੀ ਬਾਜ਼ਾਰਾਂ ਨਾਲ ਅੰਤਰਰਾਸ਼ਟਰੀ ਵਪਾਰ ਨੂੰ ਦੁੱਗਣਾ ਕਰਨਾ ਹੈ। ਚੀਨ ਬੀ.ਸੀ. ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਇਸ ਯਾਤਰਾ ਦੌਰਾਨ ਈਬੀ ਬੀਜਿੰਗ, ਸ਼ੰਘਾਈ ਅਤੇ Guangzhou ਵਰਗੇ ਪ੍ਰਮੁੱਖ ਸ਼ਹਿਰਾਂ ਵਿਚ ਸਰਕਾਰੀ ਅਤੇ ਕਾਰੋਬਾਰੀ ਆਗੂਆਂ ਨਾਲ ਮੁਲਾਕਾਤਾਂ ਕਰਨਗੇ।
federal-government-relaunches-green-home-retrofit-program-in-b-c-and-other-provinces
Punjabi

ਫੈਡਰਲ ਸਰਕਾਰ ਨੇ ਬੀ.ਸੀ. ਅਤੇ ਹੋਰ ਸੂਬਿਆਂ ਵਿੱਚ ਗ੍ਰੀਨ ਹੋਮ ਰੀਟ੍ਰੋਫਿਟ ਪ੍ਰੋਗਰਾਮ ਮੁੜ ਕੀਤਾ ਸ਼ੁਰੂ

ਕੈਨੇਡਾ ਦੀ ਫੈਡਰਲ ਸਰਕਾਰ ਨੇ $500 ਮਿਲੀਅਨ ਦੀ ਫੰਡਿੰਗ ਨਾਲ ਬੀ.ਸੀ. ਸਮੇਤ 4 ਸੂਬਿਆਂ ਵਿਚ ਗ੍ਰੀਨ ਹੋਮ ਰੀਟ੍ਰੋਫਿਟ ਪ੍ਰੋਗਰਾਮ ਰੀਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਪ੍ਰੋਗਰਾਮ ਵਿਚ 35,000 ਤੋਂ ਵੱਧ ਪਰਿਵਾਰਾਂ ਨੂੰ ਬਿਨਾਂ ਕਿਸੇ ਖ਼ਰਚੇ ਦੇ ਘਰਾਂ ਵਿਚ ਹੀਟ ਪੰਪ ਲਗਵਾਉਣ, ਇਨਸੂਲੇਸ਼ਨ ਅਤੇ ਏਅਰ ਸੀਲਿੰਗ ਵਰਗੇ Energy-efficient upgrades ਕਰਵਾਉਣ ਲਈ ਰਿਬੇਟ ਮਿਲੇਗੀ।
pro-separatist-billboard-sparks-alberta-independence-rally-in-taber
Punjabi

ਟੇਬਰ 'ਚ ਐਲਬਰਟਾ ਦੀ ਆਜ਼ਾਦੀ ਦੇ ਸਮਰਥਨ ਵਿੱਚ ਰੈਲੀ, ਵਿਵਾਦਿਤ ਬਿਲਬੋਰਡ ਬਣਿਆ ਕੇਂਦਰ

ਐਲਬਰਟਾ ਦੇ ਕਸਬੇ ਟੇਬਰ ਵਿੱਚ ਲੱਗਾ ਸੂਬੇ ਨੂੰ ਵੱਖਰਾ ਦੇਸ਼ ਬਣਾਉਣ ਪੱਖੀ ਬਿਲਬੋਰਡ ਐਤਵਾਰ ਨੂੰ ਹੋਈ ਇੱਕ ਰੈਲੀ ਦਾ ਮੁੱਖ ਕੇਂਦਰ ਬਣ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਐਲਬਰਟਾ ਨੂੰ ਕੈਨੇਡਾ ਤੋਂ ਆਜ਼ਾਦ ਕਰਨ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਈ ਗਈ।ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਬਾਵਜੂਦ ਲਗਭਗ 150 ਲੋਕਾਂ ਨੇ ਸਮਿੱਟੀ ਰੈਸਟੋਰੈਂਟ ਦੀ ਪਾਰਕਿੰਗ ਵਿੱਚ ਇਕੱਠੇ ਹੋਏ।
24-year-old-woman-killed-in-crash-near-banff-national-park
Punjabi

ਬੈਨਫ ਨੈਸ਼ਨਲ ਪਾਰਕ ਨੇੜੇ ਸੜਕ ਹਾਦਸੇ ਵਿੱਚ 24 ਸਾਲਾ ਮਹਿਲਾ ਦੀ ਹੋਈ ਮੌਤ

ਬੈਨਫ ਦੇ ਨੇੜੇ ਐਤਵਾਰ ਸਵੇਰੇ ਵਾਪਰੇ ਇੱਕ ਸਿੰਗਲ ਵ੍ਹੀਕਲ ਹਾਦਸੇ ਵਿੱਚ ਕੈਨਮੋਰ ਦੀ 24 ਸਾਲਾ ਲੜਕੀ ਦੀ ਮੌਤ ਹੋ ਗਈ। ਆਰ.ਸੀ.ਐਮ.ਪੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਵੇਰੇ 5:30 ਵਜੇ ਦੇ ਕਰੀਬ ਹਾਈਵੇਅ 1 'ਤੇ, ਬੈਨਫ਼ ਨੈਸ਼ਨਲ ਪਾਰਕ ਦੇ ਗੇਟ ਤੋਂ ਲਗਭਗ ਦੋ ਕਿਲੋਮੀਟਰ ਵੈਸਟ ਵੱਲ ਵਾਪਰਿਆ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀ ਮੌਕੇ ‘ਤੇ ਪਹੁੰਚੇ।
canada-makes-history-becomes-first-team-to-reach-fifa-world-cup-2026-round-of-16
Punjabi

ਕੈਨੇਡਾ ਨੇ ਰਚਿਆ ਇਤਿਹਾਸ, ਫੀਫਾ ਵਰਲਡ ਕੱਪ 2026 ਦੇ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ

ਕੈਨੇਡਾ ਦੀ ਫੁੱਟਬਾਲ ਟੀਮ ਫੀਫਾ ਵਰਲਡ ਕੱਪ 2026 ਦੇ ਦੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਸੋਮਵਾਰ ਨੂੰ ਆਪਣੇ ਆਖਰੀ ਸਕੂਲ ਮੈਚ ਵਿਚ ਕੈਨੇਡਾ ਨੇ ਦੱਖਣੀ ਅਫਰੀਕਾ ਦੀ ਮਜ਼ਬੂਤ ਟੀਮ ਨੂੰ ਇਕ ਗੋਲ ਨਾਲ ਹਰਾ ਦਿੱਤਾ। ਇਹ ਪਹਿਲਾ ਮੌਕਾ ਹੈ ਜਦੋਂ ਕੈਨੇਡਾ ਨੇ ਇਸ ਟੂਰਨਾਮੈਂਟ ਦਾ ਨਾਕਆਊਟ ਮੈਚ ਜਿੱਤਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link