13.14C Vancouver
ADS

Oct 20, 2022 8:12 PM - Connect News

ਸਰੀ ਆਰ.ਸੀ.ਐਮ.ਪੀ. ਨੇ 2 ਮਹੀਨੇ ਦੇ ਆਪ੍ਰੇਸ਼ਨ ਦੌਰਾਨ ਵੱਡੀ ਮਾਤਰਾ 'ਚ ਡਰੱਗਸ, ਕੈਸ਼ ਅਤੇ ਹਥਿਆਰ ਕੀਤੇ ਜ਼ਬਤ

Share On
combined-efforts-leads-to-large-seizure-of-drugs-cash-and-firearms-surrey-rcmp
Surrey RCMP’s Gang Enforcement Team and Combined Forces Special Enforcement Unit’s Uniform Gang Enforcement Team are sharing the results of a two month project. (Photo - Surrey RCMP)

ਸਰੀ ਆਰ.ਸੀ.ਐਮ.ਪੀ. ਵੱਲੋਂ ਡਰੱਗਸ, ਕੈਸ਼ ਅਤੇ ਹਥਿਆਰਾਂ ਦੀ ਵੱਡੀ ਬਰਾਮਦਗੀ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਇਸੇ ਸਾਲ ਅਗਸਤ ਵਿੱਚ ਸਰੀ ਆਰ.ਸੀ.ਐਮ.ਪੀ. ਦੀ ਗੈਂਗ ਐਨਫੋਰਸਮੈਂਟ ਟੀਮ ਅਤੇ ਕੰਬਾਈਂਡ ਫੋਰਸਿਸ ਸਪੈਸ਼ਲ ਐਨਫੋਰਸਮੈਂਟ ਯੂਨਿਟ ਦੀ ਯੂਨੀਫੌਰਮ ਗੈਂਗ ਐਨਫੋਰਸਮੈਂਟ ਟੀਮ ਨੇ ਮਿਲ ਕੇ ਇੱਕ ਵਾਇਲੈਂਸ ਸਪਰੈਸ਼ਨ ਇਨੀਸ਼ੀਏਟਿਵ ਨੂੰ ਅੰਜਾਮ ਦਿੱਤਾ।

2 ਮਹੀਨੇ ਦੀ ਇਨੀਸ਼ੀਏਟਿਵ ਦੌਰਾਨ ਐਨਫੋਰਸਮੈਂਟ ਅਤੇ ਇੰਟਰਾਡਿਕਸ਼ਨਸ 'ਤੇ ਧਿਆਨ ਦਿੱਤਾ ਗਿਆ ਅਤੇ ਇਸ 'ਚ ਖਾਸ ਧਿਆਨ ਲੋਅਰ ਮੇਨਲੈਂਡ ਦੀ ਗੈਂਗ ਹਿੰਸਾ 'ਚ ਸ਼ਾਮਿਲ ਲੋਕਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ।

ਇਸ ਆਪ੍ਰੇਸ਼ਨ ਦੌਰਾਨ 43 ਕਂਟ੍ਰੋਲਡ ਡਰੱਗਸ ਅਤੇ ਸਬਸਟੈਂਸ ਐਕਟ ਇਨਵੈਸਟੀਗੇਸ਼ਨਸ ਨੂੰ ਅੰਜਾਮ ਦਿੱਤਾ ਗਿਆ।

ਜਾਂਚ ਤੋਂ ਬਾਅਦ 14 ਲੋਕਾਂ 'ਤੇ ਬਰੀਚ, ਵਾਰੰਟਸ, ਪੁਲਿਸ ਨੂੰ ਅੜਿੱਕੇ ਪੇਸ਼ ਕਰਨ, ਹਥਿਆਰਾਂ ਅਤੇ ਡਰੱਗਸ ਸੰਬੰਧੀ ਵੱਖੋ-ਵੱਖਰੇ ਦੋਸ਼ ਲੱਗੇ ਹਨ।

ਇਸੇ ਦੌਰਾਨ 28 ਵਾਹਨ ਵੀ ਇੰਪਾਉਂਡ ਜਾਂ ਸੀਜ ਕੀਤੇ ਗਏ, ਅਤੇ ਕਰੀਬ $25,000 ਕੈਸ਼ ਬਰਾਮਦ ਹੋਇਆ।

ਜਾਂਚ ਦੌਰਾਨ 26 ਫਾਇਰਆਰਮ ਵੀ ਬਰਾਮਦ ਹੋਏ।

ਸਰੀ ਆਰ.ਸੀ.ਐਮ.ਪੀ. ਦੇ ਪਰੋਐਕਟਿਵ ਐਨਫੋਰਸਮੈਂਟ ਅਫ਼ਸਰ ਇੰਸਪੈਕਟਰ ਰਾਇਨ ਐਲੀਮੈਂਟ ਦਾ ਕਹਿਣਾ ਸੀ ਕਿ ਇਸ ਐਨਫੋਰਸਮੈਂਟ ਦਾ ਮੁੱਖ ਉਦੇਸ਼ ਇਹ ਸੁਨੇਹਾ ਦੇਣਾ ਸੀ ਕਿ ਗੈਂਗ ਮੈਂਬਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਸਾਡੇ ਸਮਾਜ 'ਚ ਕੋਈ ਸਵਾਗਤ ਨਹੀਂ ਹੈ।

Latest news

charges-approved-following-break-in-to-chinatown-business
Punjabi

ਸ਼ੀਸ਼ਾ ਤੋੜ ਕੇ ਕਾਰੋਬਾਰੀ ਇਮਾਰਤ 'ਚ ਦਾਖਲ ਹੋਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਵੱਲੋਂ ਲੰਘੇ ਕੱਲ੍ਹ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਉਸ 'ਤੇ ਬਰੇਕ ਐਂਡ ਐਂਟਰ ਦੇ ਚਾਰਜਸ ਤੈਅ ਹੋਏ ਹਨ। ਸਵੇਰੇ 7 ਵਜੇ ਤੋਂ ਬਾਅਦ ਵੈਨਕੂਵਰ ਪੁਲਿਸ ਵਿਭਾਗ ਨੇ ਜਾਰਜੀਆ ਸਟਰੀਟ ਐਂਡ ਗੋਰ ਐਵੇਨਿਊ ਦੇ ਕੋਲ ਇਕ ਬਿਜ਼ਨਸ 'ਚ ਖਿੜਕੀ ਟੁੱਟੇ ਹੋਣ ਦੀ ਸੂਚਨਾ ਮਗਰੋਂ ਮੌਕੇ 'ਤੇ ਪਹੁੰਚ ਕੇ ਇਮਾਰਤ ਦੀ ਤਲਾਸ਼ੀ ਲਈ।ਇਕ ਕਰਮਚਾਰੀ ਨੇ ਦੱਸਿਆ ਕਿ ਉਸ ਨੇ ਇਕ ਵਿਅਕਤੀ ਨੂੰ ਖਿੜਕੀ ਤੋੜ ਕੇ ਅੰਦਰ ਦਾਖਲ ਹੁੰਦਿਆਂ ਦੇਖਿਆ ਸੀ। ਵੀਡੀਓ ਫੁਟੇਜ ਦੇਖਣ ਮਗਰੋਂ ਪੁਲਿਸ ਨੂੰ ਲੱਗਾ ਕਿ ਸ਼ੱਕੀ ਅਜੇ ਵੀ ਅੰਦਰ ਹੀ ਹੈ। ਇਸ ਮਗਰੋਂ ਸ਼ੱਕੀ ਨੂੰ ਭਾਲ ਕੇ ਬਿਨਾਂ ਕਿਸੇ ਘਟਨਾ ਦੇ ਗ੍ਰਿਫ਼ਤਾਰ ਕਰ ਲਿਆ। 28 ਸਾਲਾ ਰੇਮੰਡ ਚੈਨ 'ਤੇ ਬਰੇਕ ਐਂਡ ਐਂਟਰ ਦੇ ਚਾਰਜਸ ਲਾਏ ਗਏ ਹਨ।
b-c-wildfire-official-warns-of-arson-risk-as-major-fires-intensify
Punjabi

ਬੀ.ਸੀ. ਵਿੱਚ ਵਾਈਲਡਫਾਇਰ ਦੀ ਸਥਿਤੀ ਗੰਭੀਰ, ਜਾਣਬੁੱਝ ਕੇ ਅੱਗ ਲਗਾਉਣ ਵਾਲਿਆਂ ਨੂੰ ਦਿੱਤੀ ਚਿਤਾਵਨੀ

ਬੀ.ਸੀ. ਵਾਈਲਡਫਾਇਰ ਸਰਵਿਸ ਦੇ ਨਿਰਦੇਸ਼ਕ ਕਲਿਫ ਚੈਪਮੈਨ ਨੇ ਸੂਬੇ ਵਿਚ ਵਾਈਲਡਫਾਇਰ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਜਤਾਉਂਦਿਆਂ ਜਾਣਬੁੱਝ ਕੇ ਲਗਾਈ ਜਾਣ ਵਾਲੀ ਅੱਗ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਉਨ੍ਹਾਂ ਅੱਜ ਜੰਗਲਾਤ ਮੰਤਰੀ ਰਵੀ ਪਰਮਾਰ ਅਤੇ Eਐਮਰਜੈਂਸੀ ਪ੍ਰਬੰਧਨ ਮੰਤਰੀ ਕੈਲੀ ਗ੍ਰੀਨ ਨਾਲ ਪ੍ਰੈਸ ਕਾਨਫਰੰਸ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਉਨ੍ਹਾਂ ਦਾ ਡਿਪਾਰਟਮੈਂਟ ਕਿਸੇ ਵੀ ਸ਼ੱਕੀ ਅੱਗ ਦੀ ਜਾਂਚ ਲਈ ਆਰ.ਸੀ.ਐੱਮ.ਪੀ. ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਕ੍ਰਾਈਮ Stoppers ਨਾਲ ਵੀ ਹੱਥ ਮਿਲਾਇਆ ਗਿਆ ਹੈ।
more-than-29-000-canadians-sign-petition-calling-for-removal-of-u-s-ambassador-pete-hoekstra
Punjabi

29,000 ਤੋਂ ਵੱਧ ਕੈਨੇਡੀਅਨਾਂ ਨੇ ਅਮਰੀਕੀ ਰਾਜਦੂਤ ਨੂੰ ਹਟਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਕੀਤੇ ਦਸਤਖਤ

ਕੈਨੇਡਾ ਦੀ ਰਾਜਨੀਤੀ ਵਿਚ ਦਖਲ ਦੇਣ ਅਤੇ ਵਿਵਾਦਪੂਰਨ ਬਿਆਨਬਾਜ਼ੀ ਦੇ ਦੋਸ਼ਾਂ ਤਹਿਤ ਅਮਰੀਕੀ ਰਾਜਦੂਤ ਪੀਟ ਹੋਇਕਸਟਰਾ ਨੂੰ ਹਟਾਉਣ ਲਈ 29,000 ਤੋਂ ਵੱਧ ਕੈਨੇਡੀਅਨ ਨਾਗਰਿਕਾਂ ਨੇ ਇੱਕ ਔਨਲਾਈਨ ਪਟੀਸ਼ਨ 'ਤੇ ਦਸਤਖਤ ਕੀਤੇ ਹਨ, ਜਿਸ ਨੂੰ ਇਸੇ ਫਾਲ ਵਿਚ ਗ੍ਰੀਨ ਪਾਰਟੀ ਦੀ ਲੀਡਰ ਐਲਿਜ਼ਾਬੈਥ ਮੇਅ ਵਲੋਂ ਹਾਊਸ ਔਫ਼ ਕਾਮਨਜ਼ ਵਿਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।
b-c-man-charged-after-police-find-more-than-14-000-child-exploitation-images-and-videos
Punjabi

ਸਰੀ 'ਚ 37 ਸਾਲਾ ਮੁਲਜ਼ਮ ਨੂੰ ਬੱਚਿਆਂ ਦੇ ਗਲਤ ਵੀਡੀਓ ਅਤੇ ਤਸਵੀਰਾਂ ਰੱਖਣ ਦੇ ਮਾਮਲੇ 'ਚ ਕੀਤਾ ਗਿਆ ਚਾਰਜ

ਸਰੀ ਵਿਚ ਇੱਕ 37 ਸਾਲਾ ਮੁਲਜ਼ਮ ਨੂੰ ਬੱਚਿਆਂ ਦੇ 14,000 ਦੇ ਕਰੀਬ ਗਲਤ ਵੀਡੀਓ ਅਤੇ ਤਸਵੀਰਾਂ ਰੱਖਣ ਦੇ ਮਾਮਲੇ ਵਿਚ ਚਾਰਜ ਕੀਤਾ ਗਿਆ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਉਨ੍ਹਾਂ ਨੂੰ ਇੱਕ ਸ਼ੱਕੀ ਕੋਲ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਹੋਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਇਹ ਜਾਂਚ ਮਈ 2025 ਵਿਚ ਸ਼ੁਰੂ ਹੋਈ ਸੀ।
canada-u-s-trade-talks-enter-final-stage-as-possible-deal-takes-shape
Punjabi

ਕੈਨੇਡਾ-ਅਮਰੀਕਾ ਵਿਚਾਲੇ ਸੰਭਾਵੀ ਟਰੇਡ ਡੀਲ 'ਤੇ ਆਖਰੀ ਦੌਰ ਦੀ ਗੱਲਬਾਤ

ਕੈਨੇਡਾ-ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਜੈਮੀਸਨ ਗ੍ਰੀਰ ਵਲੋਂ ਸੋਮਵਾਰ ਤੱਕ ਟਰੰਪ ਕੋਲ ਸੰਭਾਵੀ ਡੀਲ ਦੀ ਰੂਪ-ਰੇਖਾ ਪੇਸ਼ ਕੀਤੀ ਜਾ ਸਕਦੀ ਹੈ। ਇਹ ਕਦਮ 19 ਅਗਸਤ ਤੋਂ ਕੈਨੇਡੀਅਨ ਨਿਰਯਾਤ 'ਤੇ ਲੱਗਣ ਵਾਲੇ 50 ਫ਼ੀਸਦੀ ਨਵੇਂ ਟੈਰਿਫਸ ਤੋਂ ਬਚਣ ਲਈ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਆਖਰੀ ਦੌਰ ਦੀ ਗੱਲਬਾਤ ਦਾ ਹਿੱਸਾ ਹੈ।
ADS

Related News

post card alt

ਸ਼ੀਸ਼ਾ ਤੋੜ ਕੇ ਕਾਰੋਬਾਰੀ ਇਮਾਰਤ 'ਚ ਦਾਖਲ ਹੋਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਵੱਲੋਂ ਲੰਘੇ ਕੱਲ੍ਹ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਉਸ 'ਤੇ ਬਰੇਕ ਐਂਡ ਐਂਟਰ ਦੇ ਚਾਰਜਸ ਤੈਅ ਹੋਏ ਹਨ। ਸਵੇਰੇ 7 ਵਜੇ ਤੋਂ ਬਾਅਦ ਵੈਨਕੂਵਰ ਪੁਲਿਸ ਵਿਭਾਗ ਨੇ ਜਾਰਜੀਆ ਸਟਰੀਟ ਐਂਡ ਗੋਰ ਐਵੇਨਿਊ ਦੇ ਕੋਲ ਇਕ ਬਿਜ਼ਨਸ 'ਚ ਖਿੜਕੀ ਟੁੱਟੇ ਹੋਣ ਦੀ ਸੂਚਨਾ ਮਗਰੋਂ ਮੌਕੇ 'ਤੇ ਪਹੁੰਚ ਕੇ ਇਮਾਰਤ ਦੀ ਤਲਾਸ਼ੀ ਲਈ।ਇਕ ਕਰਮਚਾਰੀ ਨੇ ਦੱਸਿਆ ਕਿ ਉਸ ਨੇ ਇਕ ਵਿਅਕਤੀ ਨੂੰ ਖਿੜਕੀ ਤੋੜ ਕੇ ਅੰਦਰ ਦਾਖਲ ਹੁੰਦਿਆਂ ਦੇਖਿਆ ਸੀ। ਵੀਡੀਓ ਫੁਟੇਜ ਦੇਖਣ ਮਗਰੋਂ ਪੁਲਿਸ ਨੂੰ ਲੱਗਾ ਕਿ ਸ਼ੱਕੀ ਅਜੇ ਵੀ ਅੰਦਰ ਹੀ ਹੈ। ਇਸ ਮਗਰੋਂ ਸ਼ੱਕੀ ਨੂੰ ਭਾਲ ਕੇ ਬਿਨਾਂ ਕਿਸੇ ਘਟਨਾ ਦੇ ਗ੍ਰਿਫ਼ਤਾਰ ਕਰ ਲਿਆ। 28 ਸਾਲਾ ਰੇਮੰਡ ਚੈਨ 'ਤੇ ਬਰੇਕ ਐਂਡ ਐਂਟਰ ਦੇ ਚਾਰਜਸ ਲਾਏ ਗਏ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link