12.6C Vancouver
ADS

Apr 2, 2024 7:22 PM - Connect Newsroom

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਲਈ ਕਾਂਗਰਸੀ ਆਗੂ ਲੈ ਕੇ ਆਏ ਖ਼ਾਸ ਕੇਕ, ਲਿਖਿਆ- ‘ਸਾਡਾ ਚੰਨੀ ਜਲੰਧਰ’

Share On
congress-leaders-brought-a-special-cake-for-former-chief-minister-charanjit-channi-written-sada-channi-jalandhar
Former Punjab Chief Minister Charjaneet Singh Channi cut a birthday cake at his residence in Morinda on Tuesday but the inscription 'Sada Channi Jalandhar' (Photo: Facebook/Charanjit Singh Channi)

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਜਨੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਆਪਣੀ ਮੋਰਿੰਡਾ ਸਥਿਤ ਰਿਹਾਇਸ਼ ਵਿਖੇ ਜਨਮ ਦਿਨ ਮੌਕੇ ਕੇਕ ਕੱਟਿਆ ਪਰ ਇਸ ’ਤੇ ਲਿਖੇ ‘ਸਾਡਾ ਚੰਨੀ ਜਲੰਧਰ’ ਨੇ ਕਾਂਗਰਸ ਵਿਚ ਸਿਆਸੀ ਮਾਹੌਲ ਗਰਮਾ ਦਿੱਤਾ, ਇਹ ਕੇਕ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਲੈ ਕੇ ਗਏ ਸਨ।

ਫਿਲੌਰ ਦੇ ਵਿਧਾਇਕ ਵਿਕਰਮਜੀਤ ਚੌਧਰੀ ਨੂੰ ਇਸ ’ਤੇ ’ਸਾਡਾ ਚੰਨੀ ਜਲੰਧਰ’ ਲਿਖਿਆ ਰਾਸ ਨਹੀਂ ਆਇਆ, ਉਨ੍ਹਾਂ ਕਿਹਾ ਕਿ ਚੰਨੀ ਦਾ ਦੁਆਬੇ ਨਾਲ ਕੋਈ ਸਬੰਧ ਨਹੀਂ ਅਤੇ ਨਾ ਹੀ ਉਹ ਇਸ ਦੇ ਸੱਭਿਆਚਾਰ ਨੂੰ ਜਾਣਦੇ ਹਨ ਅਤੇ ਦੋ ਸਾਲ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋਏ ਕੋਟਲੀ ਨੂੰ ਵੀ ਕਾਂਗਰਸ ਦੇ ਸੱਭਿਆਚਾਰ ਦਾ ਨਹੀਂ ਪਤਾ।

ਵਿਕਰਮਜੀਤ ਚੌਧਰੀ ਨੇ ਕੋਟਲੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਾਰਟੀ ਕੇਕ ’ਤੇ ਜਲੰਧਰ ਲਿਖ ਕੇ ਟਿਕਟ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਸ਼ਾਇਦ ਬਸਪਾ ਵਿਚ ਇਹ ਕਲਚਰ ਹੋ ਸਕਦਾ ਹੈ, ਜਿਸ ਦਾ ਕੋਟਲੀ ਪਹਿਲਾਂ ਹਿੱਸਾ ਸਨ।

ਗੌਰਤਲਬ ਹੈ ਕਿ ਵਿਕਰਮਜੀਤ ਦੇ ਪਿਤਾ ਚੌਧਰੀ ਸੰਤੋਖ ਸਿੰਘ ਜਲੰਧਰ ਸੀਟ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਪਿਛਲੇ ਸਾਲ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮਾਤਾ ਕਰਮਜੀਤ ਕੌਰ ਚੌਧਰੀ ਨੇ 2023 ਦੀ ਜ਼ਿਮਨੀ ਚੋਣ ਲੜੀ ਸੀ ਪਰ ਸੁਸ਼ੀਲ ਰਿੰਕੂ ਤੋਂ ਹਾਰ ਗਈ ਸੀ।

Latest news

b-c-conservatives-slam-eby-cabinet-shuffle
Punjabi

ਬੀ.ਸੀ. ਕੰਜ਼ਰਵੇਟਿਵਜ਼ ਵੱਲੋਂ ਈਬੀ ਦੇ ਕੈਬਨਿਟ ਫੇਰਬਦਲ ਦੀ ਤਿੱਖੀ ਆਲੋਚਨਾ

ਬੀ.ਸੀ.ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟੈਡ ਅਤੇ ਸਰੀ-ਕਲੋਵਰਡੇਲ ਦੀ ਵਿਧਾਇਕ ਏਲੇਨੋਰ ਸਟਰਕੋ ਨੇ ਪ੍ਰੀਮੀਅਰ ਡੇਵਿਡ ਈਬੀ ਦੇ ਨਵੇਂ ਕੈਬਨਿਟ ਫੇਰਬਦਲ 'ਤੇ ਤਿੱਖੇ ਹਮਲੇ ਕੀਤੇ ਹਨ। ਰਸਟੈਡ ਨੇ ਸੂਬਾ ਸਰਕਾਰ ਵਿਚ ਹੋਈਆਂ ਨਵੀਂਆਂ ਨਿਯੁਕਤੀਆਂ ਜਿਸ ਵਿਚ ਜੋਸੀ ਓਸਬੋਰਨ ਨੂੰ ਵਿੱਤ ਮੰਤਰਾਲਾ ਅਤੇ ਰਵੀ ਕਾਹਲੋਂ ਨੂੰ ਹੈਲਥ ਮਿਨਿਸਟਰੀ ਸੌਂਪੀ ਗਈ ਹੈ ਨੂੰ ਮਹਿਜ਼ ਕੁਰਸੀਆਂ ਦੀ ਅਦਲਾ-ਬਦਲੀ ਕਰਾਰ ਦਿੱਤਾ ਹੈ।
shots-fired-at-abbotsford-home-while-family-was-sleeping
Punjabi

ਐਬਟਸਫੋਰਡ ਵਿਚ ਇੱਕ ਘਰ ’ਤੇ ਚੱਲੀਆਂ ਗੋਲੀਆਂ, ਸੁੱਤੇ ਪਰਿਵਾਰ ਦਾ ਹੋਇਆ ਬਚਾਅ

ਐਬਟਸਫੋਰਡ ਵਿਚ ਇੱਕ ਘਰ 'ਤੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ। ਪੁਲਿਸ ਮੁਤਾਬਕ, ਉਨ੍ਹਾਂ ਨੂੰ ਐਤਵਾਰ ਰਾਤ ਲਗਭਗ 1 ਵਜੇ ਮੈਕਮਿਲਨ ਰੋਡ ਨੇੜੇ ਐਂਡਰਬੀ ਸਟ੍ਰੀਟ ਦੇ 2100 ਬਲਾਕ ਵਿਚ ਸਥਿਤ ਇੱਕ ਘਰ 'ਤੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਗੋਲੀਆਂ ਸਿੱਧੀਆਂ ਘਰ ਦੀ ਇਮਾਰਤ 'ਤੇ ਲੱਗੀਆਂ ਸਨ।
bjp-announces-major-organisational-reshuffle-ahead-of-2027-punjab-assembly-polls
Punjabi

2027 ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਫੇਰਬਦਲ, ਮਨਪ੍ਰੀਤ ਬਾਦਲ ਤੇ ਤਰੁਣ ਚੁੱਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਸੰਗਠਨਾਤਮਕ ਪੱਧਰ ’ਤੇ ਵੱਡਾ ਫੇਰਬਦਲ ਕਰਦਿਆਂ ਪੰਜਾਬ ਨਾਲ ਜੁੜੇ ਦੋ ਅਹਿਮ ਚਿਹਰਿਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪਣ ਦਾ ਫੈਸਲਾ ਕੀਤਾ ਹੈ।
historic-energy-deal-reached-between-quebec-and-newfoundland-and-labrador
Punjabi

ਕਿਊਬੈਕ ਅਤੇ ਨਿਊਫਾਊਂਡਲੈਂਡ ਦੇ ਪ੍ਰੀਮੀਅਰ ਵਿਚਾਲੇ ਹੋਵੇਗਾ ਐਨਰਜੀ ਸ਼ੇਅਰ ਐਗਰੀਮੈਂਟ : ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਕਿਊਬੈਕ ਅਤੇ ਨਿਊਫਾਊਂਡਲੈਂਡ-ਲੈਬਰਾਡੋਰ ਦੇ ਪ੍ਰੀਮੀਅਰ ਵਿਚਾਲੇ ਇਤਿਹਾਸਕ ਐਨਰਜੀ ਸ਼ੇਅਰ ਐਗਰੀਮੈਂਟ ਹੋਣ ਦਾ ਐਲਾਨ ਕੀਤਾ ਹੈ, ਜਿਸ ਨਾਲ ਦੋਹਾਂ ਸੂਬਿਆਂ ਵਿਚਕਾਰ ਚਰਚਿਲ ਰਿਵਰ ਦੇ ਪਣ-ਬਿਜਲੀ ਪ੍ਰੋਜੈਕਟ ਨੂੰ ਲੈ ਕੇ ਚੱਲ ਰਿਹਾ ਦਹਾਕਿਆਂ ਪੁਰਾਣਾ ਵਿਵਾਦ ਹੁਣ ਖ਼ਤਮ ਹੋਣ ਦੀ ਉਮੀਦ ਹੈ।
edmonton-teen-girl-dies-after-weekend-shooting
Punjabi

ਐਡਮਿੰਟਨ ਵਿੱਚ ਗੋਲੀਬਾਰੀ ਦੌਰਾਨ 16 ਸਾਲਾ ਲੜਕੀ ਦੀ ਮੌਤ

ਨੌਰਥਈਸਟ ਐਡਮਿੰਟਨ ਦੇ 139 ਐਵੇਨਿਊ ਅਤੇ 32 ਸਟ੍ਰੀਟ ਇਲਾਕੇ ਵਿੱਚ ਐਤਵਾਰ ਗੋਲੀ ਚੱਲੀ, ਜਿਸ ਕਾਰਨ ਨਾਬਾਲਗ ਲੜਕੀ ਦੀ ਮੌਤ ਹੋ ਗਈ ਅਤੇ ਪੁਲਿਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੂੰ ਸਵੇਰੇ ਲਗਭਗ 7 ਵਜੇ ਇਲਾਕੇ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ, ਜਿੱਥੇ ਪਹੁੰਚਣ 'ਤੇ ਉਨ੍ਹਾਂ ਨੂੰ 16 ਸਾਲਾ ਲੜਕੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link