Dec 2, 2020 8:26 PM -

ਕੰਜ਼ਰਵੇਟਿਵਸ ਨੇ ਟਰੂਡੋ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਟਰੂਡੋ ਸਰਕਾਰ ਨੇ ਵੈਕਸੀਨ ਹਾਸਿਲ ਕਰਨ ਲਈ ਸਮੇਂ ਸਿਰ ਤੇਜ਼ ਰਫਤਾਰ ਨਾਲ ਕੰਮ ਨਹੀਂ ਕੀਤਾ।
ਬ੍ਰਿਟੇਨ ਵੱਲੋਂ ਫਾਈਜ਼ਰ ਦੀ ਕੋਵਿਡ-19 ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਹਰੀ ਝੰਡੀ ਵਿਖਾਉਣ ਤੋਂ ਬਾਅਦ, ਇਹ ਸਵਾਲ ਖੜੇ ਕੀਤੇ ਗਏ ਹਨ।
ਹੈਲਥ ਕੈਨੇਡਾ ਵੱਲੋਂ ਅਜੇ ਵੀ ਇਸ ਡਰੱਗ ਦਾ ਰੀਵਿਊ ਕੀਤਾ ਜਾ ਰਿਹਾ ਹੈ।
ਕੰਜ਼ਰਵੇਟਿਵ ਐਮ.ਪੀ. ਮਾਈਕਲ ਬੈਰੇਟ ਦਾ ਕਹਿਣਾ ਹੈ ਕਿ ਕਨੇਡੀਅਨ ਲੋਕਾਂ ਨੂੰ ਉਡੀਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਦਕਿ ਯੂ.ਕੇ. 'ਚ ਇਸ ਨੂੰ ਮਨਜ਼ੂਰੀ ਮਿਲ ਗਈ ਹੈ।
ਉਨ੍ਹਾਂ ਕਿਹਾ ਕਿ ਜਲਦੀ ਹੀ ਅਮਰੀਕਾ ਅਤੇ ਹੋਰ ਦੇਸ਼ਾਂ 'ਚ ਵੀ ਇਸ ਨੂੰ ਮਨਜ਼ੂਰੀ ਮਿਲ ਸਕਦੀ ਹੈ।




