11.71C Vancouver
ADS

Aug 6, 2025 5:41 PM - The Canadian Press

ਕੈਨੇਡਾ: ਪੋਲੀਟੀਕਲ ਡੋਨੇਸ਼ਨਸ 'ਚ ਹੁਣ ਵੀ ਕੰਜ਼ਰਵੇਟਿਵਸ ਸਭ ਤੋਂ ਅੱਗੇ

Share On
conservatives-still-lead-in-party-fundraising-as-liberals-close-in
The Tories raised just over $9.1 million in the quarter that ended in June, through donations from more than 82,000 people.(Photo - The Canadian Press)

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਹੁਣ ਵੀ ਦਾਨ ਰਾਹੀਂ ਫੰਡ ਪ੍ਰਾਪਤ ਕਰਨ ਦੇ ਮਾਮਲੇ ਵਿਚ ਕਿਸੇ ਵੀ ਹੋਰ ਫੈਡਰਲ ਰਾਜਨੀਤਿਕ ਪਾਰਟੀ ਨਾਲੋਂ ਮੋਹਰੀ ਬਣੀ ਹੋਈ ਹੈ ਪਰ ਹਾਲ ਹੀ ਦੀਆਂ ਚੋਣਾਂ ਤੋਂ ਬਾਅਦ ਪਾਰਟੀ ਦੇ ਫੰਡ ਇਕੱਠਾ ਕਰਨ ਵਿਚ ਗਿਰਾਵਟ ਆਈ ਹੈ।

ਕੰਜ਼ਰਵੇਟਿਵ ਨੇ ਜੂਨ ਵਿਚ ਸਮਾਪਤ ਹੋਈ ਤਿਮਾਹੀ ਵਿਚ 82,000 ਤੋਂ ਵੱਧ ਲੋਕਾਂ ਕੋਲੋਂ $9.1 ਮਿਲੀਅਨ ਦਾ ਫੰਡ ਜੁਟਾਇਆ ਹੈ, ਜਿਸ ਵਿਚ ਇਸ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਲਿਬਰਲਸ ਨੂੰ ਪਛਾੜਿਆ ਹੈ, ਜਿਨ੍ਹਾਂ ਨੇ ਇਸ ਦੌਰਾਨ ਲਗਭਗ 116,000 ਦਾਨੀਆਂ ਤੋਂ 7.7 ਮਿਲੀਅਨ ਡਾਲਰ ਜੁਟਾਏ ਹਨ।

ਹਾਲਾਂਕਿ, ਕੁੱਲ ਮਿਲਾ ਕੇ ਕੰਜ਼ਰਵੇਟਿਵ ਨੇ ਚੋਣਾਂ ਤੋਂ ਪਹਿਲਾਂ ਫੰਡ ਇਕੱਠਾ ਕਰਨ ਦੀ ਤੁਲਨਾ ਵਿਚ ਭਾਰੀ ਗਿਰਾਵਟ ਦਾ ਸਾਹਮਣਾ ਕੀਤਾ ਹੈ, ਪਾਰਟੀ ਨੇ ਇਸ ਸਾਲ ਦੀ ਪਹਿਲੀ ਤਿਮਾਹੀ ਵਿਚ $28 ਮਿਲੀਅਨ ਜੁਟਾਏ ਸਨ।

ਉਥੇ ਹੀ,ਐਨ.ਡੀ.ਪੀ. ਦੀ ਸਥਿਤੀ ਸਥਿਰ ਬਣੀ ਹੋਈ ਹੈ, ਇਸ ਨੇ ਪਿਛਲੀ ਤਿਮਾਹੀ ਵਿਚ 38,000 ਲੋਕਾਂ ਤੋਂ $1.9 ਮਿਲੀਅਨ ਦਾ ਦਾਨ ਪ੍ਰਾਪਤ ਕੀਤਾ ਹੈ। ਨਿਊ ਡੈਮੋਕਰੇਟ ਕੋਲ ਅਪ੍ਰੈਲ ਵਿਚ ਚੋਣਾਂ ਮਗਰੋਂ ਅਧਿਕਾਰਤ ਪਾਰਟੀ ਦਾ ਦਰਜਾ ਨਹੀਂ ਹੈ।

Latest news

confirmed-ebola-cases-in-eastern-congo-rise-to-1-003-death-toll-reaches-254
Punjabi

ਕਾਂਗੋ ਵਿੱਚ ਈਬੋਲਾ ਵਾਇਰਸ ਦੇ ਪੁਸ਼ਟੀ ਮਾਮਲੇ 1,003 ਤੱਕ ਪਹੁੰਚੇ, 254 ਲੋਕਾਂ ਦੀ ਹੋਈ ਮੌਤ

ਕਾਂਗੋ ਦੇ ਪੂਰਬੀ ਹਿੱਸੇ ਵਿੱਚ ਫੈਲੇ ਈਬੋਲਾ ਵਾਇਰਸ ਦੇ ਪੁਸ਼ਟੀ ਕੀਤੇ ਗਏ ਮਾਮਲਿਆਂ ਦੀ ਗਿਣਤੀ 1,003 ਤੱਕ ਪਹੁੰਚ ਗਈ ਹੈ। ਇਸ ਬਿਮਾਰੀ ਕਾਰਨ ਹੁਣ ਤੱਕ ਲਗਭਗ 254 ਲੋਕਾਂ ਦੀ ਮੌਤ ਹੋ ਚੁੱਕੀ ਹੈ।
montreal-police-officer-injured-after-reports-of-gunfire-in-côte-des-neiges
Punjabi

ਮਾਂਟਰੀਅਲ ਦੇ ਇਲਾਕੇ ਵਿਚ ਗੋਲੀਬਾਰੀ ਦੌਰਾਨ ਪੁਲਿਸ ਅਧਿਕਾਰੀ ਸਮੇਤ ਤਿੰਨ ਦੀ ਹੋਈ ਮੌਤ

ਮਾਂਟਰੀਅਲ ਦੇ Côte-des-Neiges ਇਲਾਕੇ ਵਿਚ ਇੱਕ ਹਥਿਆਰਬੰਦ ਸ਼ੱਕੀ ਖ਼ਿਲਾਫ਼ ਚੱਲ ਰਹੇ ਓਪ੍ਰੇਸ਼ਨ ਦੌਰਾਨ ਹੋਈ ਫਾਇਰਿੰਗ ਵਿਚ ਇੱਕ ਪੁਲਿਸ ਔਫੀਸਰ, ਸ਼ੱਕੀ ਹਮਲਾਵਰ ਅਤੇ ਇੱਕ ਆਮ ਨਾਗਰਿਕ ਸਮੇਤ ਕੁੱਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇੱਕ ਹੋਰ ਔਫੀਸਰ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
explosion-at-qatar-gas-export-terminal-injures-54-leaves-18-missing-during-restart-attempt
Punjabi

ਕਤਰ ਦੇ ਗੈਸ ਨਿਰਯਾਤ ਟਰਮੀਨਲ 'ਤੇ ਹੋਏ ਧਮਾਕੇ ਵਿੱਚ 13 ਲੋਕਾਂ ਦੀ ਹੋਈ ਮੌਤ, ਕਈ ਜ਼ਖ਼ਮੀ

ਕਤਰ ਦੇ ਰਾਸ ਲੱਫਾਨ ਤਰਲ ਕੁਦਰਤੀ (LNG) ਗੈਸ ਕੰਪਲੈਕਸ ਵਿੱਚ ਐਤਵਾਰ ਸ਼ਾਮ ਨੂੰ ਇੱਕ ਭਿਆਨਕ ਧਮਾਕਾ ਹੋਇਆ। ਇਸ ਧਮਾਕੇ ਵਿੱਚ ਲਗਭਗ 13 ਲੋਕਾਂ ਦੀ ਮੌਤ ਹੋ ਗਈ ਅਤੇ 66 ਲੋਕ ਜ਼ਖ਼ਮੀ ਹੋ ਗਏ।
ottawa-reverses-course-on-some-lost-canadian-citizenship-certificate-cancellations
Punjabi

ਔਟਵਾ ਨੇ ਕੁਝ ਲੋਸਟ ਕੈਨੇਡੀਅਨ ਦੇ ਨਾਗਰਿਕਤਾ ਸਰਟੀਫਿਕੇਟ ਰੱਦ ਕਰਨ ਦਾ ਫੈਸਲਾ ਲਿਆ ਵਾਪਸ

ਕੈਨੇਡਾ ਸਰਕਾਰ ਨੇ ਹਾਲ ਹੀ ਵਿਚ ਨਵੇਂ ਲੋਕਾਂ ਨੂੰ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟ ਵਾਪਸ ਕਰਨ ਦੇ ਆਪਣੇ ਫੈਸਲੇ ਨੂੰ ਪਲਟ ਦਿੱਤਾ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਵਿਭਾਗ ਨੇ 13 ਜੂਨ ਨੂੰ ਲੋਸਟ ਕੈਨੇਡੀਅਨ ਐਕਟ ਯਾਨੀ ਬਿੱਲ C-3 ਤਹਿਤ ਵੰਸ਼ ਦੇ ਆਧਾਰ 'ਤੇ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ ਨੂੰ ਨੋਟਿਸ ਭੇਜੇ ਸਨ, ਜਿਸ ਵਿਚ ਦਸਤਾਵੇਜ਼ ਅਤੇ ਪਰਿਵਾਰਕ ਸਬੰਧਾਂ ਦੇ ਸਬੂਤਾਂ ਵਿਚ ਕੁਝ ਕਮੀਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਆਪਣੇ ਸਰਟੀਫਿਕੇਟ ਤੁਰੰਤ ਵਾਪਸ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ ਅਤੇ ਇਸ ਦੀ ਜਾਂਚ ਦੌਰਾਨ ਪ੍ਰਭਾਵਿਤ ਲੋਕਾਂ ਦੇ ਕੈਨੇਡੀਅਨ ਪਾਸਪੋਰਟ ਵੀ ਰੋਕ ਦਿੱਤੇ ਗਏ ਸਨ।
b-c-records-more-than-300-wildfires-so-far-this-season-most-now-extinguished
Punjabi

ਬੀ.ਸੀ. ਵਿਚ ਇਸ ਸਾਲ ਹੁਣ ਤੱਕ 300 ਤੋਂ ਵੱਧ ਜੰਗਲੀ ਅੱਗਾਂ ਦੀਆਂ ਵਾਪਰੀਆਂ ਘਟਨਾਵਾਂ

ਬੀ.ਸੀ. ਵਿਚ ਇਸ ਸਾਲ 1 ਅਪ੍ਰੈਲ ਤੋਂ ਹੁਣ ਤੱਕ 300 ਤੋਂ ਵੱਧ ਜੰਗਲੀ ਅੱਗਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਹਾਲਾਂਕਿ, ਇਨ੍ਹਾਂ ਵਿਚੋਂ ਬੁਹਤੀਆਂ ਬੁਝਾਈਆਂ ਵੀ ਜਾ ਚੁੱਕੀਆਂ ਹਨ ਅਤੇ ਸੂਬੇ ਦੇ ਜੰਗਲਾਤ ਮਿਨਿਸਟਰ ਰਵੀ ਪਰਮਾਰ ਵਲੋਂ ਸਾਂਝੇ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਬੀ. ਸੀ. ਵਿਚ ਇਸ ਵੇਲੇ ਕੁੱਲ 20 ਅੱਗਾਂ ਸਰਗਰਮ ਹਨ, ਜਿਨ੍ਹਾਂ ਵਿਚੋਂ 5 ਨਵੇਂ ਮਾਮਲੇ ਪਿਛਲੇ 24 ਘੰਟਿਆਂ ਦੌਰਾਨ ਹੀ ਸਾਹਮਣੇ ਆਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link