19.33C Vancouver
ADS

Mar 7, 2020 2:42 AM -

ਕੋਰੋਨਾ ਵਾਇਰਸ ਦੇ ਕਾਰਨ, ਅਟਾਰੀ-ਵਾਗਾਹ ਸਰਹੱਦ 'ਤੇ ਰਿਟੀਰੀਟ ਸੈਰੇਮਨੀ ਬੰਦ ਕਰਨ ਦਾ ਫੈਸਲਾ

Share On
coronavirus-public-parade-ceremony-at-attari-wagah-border-stopped-till-further-orders-from-march-7
Amritsar Deputy Commissioner (DC) Shiv Dullar Singh Dhillon speaking to media. Photo-ANI

ਭਾਰਤ ਸਰਕਾਰ ਵੱਲੋਂ ਅਟਾਰੀ ਵਾਹਗਾ ਸਰਹੱਦ ਤੇ ਰੋਜ਼ਾਨਾ ਸ਼ਾਮ ਨੂੰ ਹੁੰਦੀ ਰੀਟਰੀਟ ਸੈਰੇਮਨੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਕੋਰੋਨਾਵਾਇਰਸ 'ਤੇ ਸਾਵਧਾਨੀ ਵਰਤਦਿਆਂ ਕੇਂਦਰ ਸਰਕਾਰ ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਹੁੰਦੀ ਇਹ ਰੀਟਰੀਟ ਸੇਰੇਮਨੀ ਨੂੰ 7 ਮਾਰਚ ਤੋਂ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਅੰਮ੍ਰਿਤਸਰ ਦੇ ਡੀ.ਸੀ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਇਸ ਮਾਮਲੇ 'ਚ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਭਾਰਤ ਵਿੱਚ ਨਾ ਫੈਲ ਸਕੇ ਇਸ ਲਈ ਅਟਾਰੀ ਵਾਗਾਹ ਬਾਰਡਰ ਤੇ ਹੁੰਦਾ ਰੀਟਰੀਟ ਸਮਾਰੋਹ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ 20,000 ਤੋਂ 25,000 ਲੋਕ, ਵਿਦੇਸ਼ੀ ਯਾਤਰੀਆਂ ਸਮੇਤ ਰੀਟਰੀਟ ਸਮਾਰੋਹ ਵਿੱਚ ਇਕੱਤਰ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਹੋਟਲ ਮਾਲਕਾਂ ਨਾਲ ਵੀ ਮੀਟਿੰਗ ਕੀਤੀ ਗਈ ਹੈ।

ਉਨ੍ਹਾਂ ਨੂੰ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਉਹ ਆਪਣੇ ਹੋਟਲ ਦੀ ਸਾਫ-ਸਫਾਈ 'ਤੇ ਨਜ਼ਰ ਬਣਾ ਕੇ ਰੱਖਣ।

Latest news

new-westminster-police-seize-multiple-weapons-during-sexual-exploitation-investigation
Punjabi

ਜਿਨਸੀ ਸ਼ੋਸ਼ਣ ਜਾਂਚ ਦੌਰਾਨ ਨਿਊ ਵੈਸਟਮਿੰਸਟਰ ਪੁਲਿਸ ਵੱਲੋਂ ਕਈ ਹਥਿਆਰ ਬਰਾਮਦ

ਨਿਊ ਵੈਸਟਮਿੰਸਟਰ ਪੁਲਿਸ ਵੱਲੋਂ ਇੱਕ ਲੜਕੀ ਦੇ sexual exploitation ਦੇ ਮਾਮਲੇ ਦੀ ਜਾਂਚ ਕਰਦੇ ਹੋਏ ਸ਼ੱਕੀ ਦੇ ਘਰ ਵਿਚੋਂ ਵੱਡੀ ਗਿਣਤੀ ਵਿਚ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ ਹਨ। ਔਫੀਸਰ ਮੁਤਾਬਕ, 21 ਮਾਰਚ ਨੂੰ ਕਿਸੇ ਨੇ ਜਨਤਕ ਥਾਂ 'ਤੇ ਇੱਕ ਸ਼ੱਕੀ ਨੂੰ ਇੱਕ ਲੜਕੀ ਨਾਲ ਇਤਰਾਜ਼ਯੋਗ ਹਰਕਤਾਂ ਕਰਦੇ ਦੇਖਿਆ ਸੀ ਅਤੇ ਉਸ ਨੇ ਮੁਲਜ਼ਮ ਦੀ ਗੱਡੀ ਦਾ ਨੰਬਰ ਨੋਟ ਕਰਕੇ ਪੁਲਿਸ ਨੂੰ ਸੂਚਿਤ ਕੀਤਾ।
abbotsford-police-seize-fentanyl-during-patrol-investigation-on-south-fraser-way
Punjabi

ਐਬਟਸਫੋਰਡ ਪੁਲਿਸ ਵੱਲੋਂ ਸਾਊਥ ਫ੍ਰੇਜ਼ਰ ਵੇਅ ‘ਤੇ ਗਸ਼ਤ ਦੌਰਾਨ ਫੈਂਟਾਨਿਲ ਸਮੇਤ ਨਸ਼ੀਲੇ ਪਦਾਰਥ ਬਰਾਮਦ

ਐਬਟਸਫੋਰਡ ਪੁਲਿਸ ਵੱਲੋਂ ਚਲਾਈ ਜਾ ਰਹੀ ਚੌਕਸੀ ਗਸ਼ਤ ਦੌਰਾਨ ਪੈਟਰੋਲ ਔਫੀਸਰ ਨੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਇੱਕ 48 ਸਾਲਾ ਸਥਾਨਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਕਾਰਵਾਈ ਬੁੱਧਵਾਰ ਨੂੰ ਦੁਪਹਿਰ ਲਗਭਗ 3:00 ਵਜੇ ਕੀਤੀ ਗਈ, ਸਰਗਰਮ ਗਸ਼ਤ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਸਾਊਥ ਫਰੇਜ਼ਰ ਵੇਅ ਦੇ 32400 ਬਲੌਕ ਵਿਚ ਸ਼ੱਕੀ ਨਸ਼ਾ ਤਸਕਰੀ ਦੀ ਗਤੀਵਿਧੀ ਹੁੰਦੀ ਦੇਖੀ।
niagara-police-homicide-unit-investigating-womans-death-in-st-catharines
Punjabi

ਭਾਰਤੀ ਵਿਦਿਆਰਥਣ ਦੀ ਸ਼ੱਕੀ ਹਾਲਤ 'ਚ ਹੋਈ ਮੌਤ ਦੇ ਮਾਮਲੇ 'ਚ 40 ਸਾਲਾ ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫ਼ਤਾਰ

ਓਨਟਾਰੀਓ ਦੀ ਨਿਆਗਰਾ ਰਿਜਨਲ ਪੁਲਿਸ ਸਰਵਿਸ ਨੇ 23 ਸਾਲਾ ਭਾਰਤੀ ਵਿਦਿਆਰਥਣ ਵਿਧੀ ਮੇਘਾ ਦੀ ਸ਼ੱਕੀ ਹਾਲਤ ਵਿਚ ਹੋਈ ਮੌਤ ਦੇ ਮਾਮਲੇ ਵਿਚ 40 ਸਾਲਾ ਮੁਲਜ਼ਮ Joshua ST OMER ਨੂੰ ਗ੍ਰਿਫ਼ਤਾਰ ਕੀਤਾ ਹੈ। ਨਿਆਗਰਾ ਪੁਲਿਸ ਮੁਤਾਬਕ, 15 ਮਈ ਨੂੰ ਸੇਂਟ ਕੈਥਰੀਨਜ਼ ਵਿਚ ਲੇਕਸ਼ੋਰ ਰੋਡ ਅਤੇ ਲੇਕ ਸਟ੍ਰੀਟ ਦੇ ਇੱਕ ਘਰ ਵਿਚ ਦੋ ਵਿਅਕਤੀਆਂ ਦੇ ਬੇਸੁਧ ਹੋਣ ਦੀ ਖ਼ਬਰ ਮਿਲੀ ਸੀ।
calgary-man-dies-after-being-struck-by-c-train-downtown
Punjabi

ਕੈਲਗਰੀ ਵਿੱਚ ਸੀ-ਟ੍ਰੇਨ ਦੀ ਟੱਕਰ ਨਾਲ ਜ਼ਖਮੀ ਹੋਏ ਵਿਅਕਤੀ ਦੀ ਹੋਈ ਮੌਤ

ਕੈਲਗਰੀ ਵਿੱਚ ਪਿਛਲੇ ਹਫ਼ਤੇ ਡਾਊਨਟਾਊਨ ਇਲਾਕੇ ਵਿੱਚ ਸੀ ਟਰੇਨ ਹੇਠਾਂ ਆਏ ਇੱਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ 21 ਮਈ ਨੂੰ ਸ਼ਾਮ 5:30 ਵਜੇ ਦੇ ਕਰੀਬ ਸੈਵਨਥ ਐਵੇਨਿਊ ਅਤੇ ਸੈਂਟਰ ਸਟ੍ਰੀਟ ਸਾਊਥ ਇਲਾਕੇ ਵਿੱਚ ਵਾਪਰੀ ਸੀ।
trump-says-u-s-blockade-in-strait-of-hormuz-to-be-lifted
Punjabi

ਟਰੰਪ ਵਲੋਂ ਈਰਾਨ ਦੀਆਂ ਬੰਦਰਗਾਹਾਂ 'ਤੇ ਨਾਕਾਬੰਦੀ ਹਟਾਉਣ ਦਾ ਐਲਾਨ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਵੱਲੋਂ ਈਰਾਨ ਦੀਆਂ ਬੰਦਰਗਾਹਾਂ ਉੱਤੇ ਲਗਾਈ ਗਈ ਨਾਕਾਬੰਦੀ ਹਟਾਉਣ ਦੀ ਗੱਲ ਆਖੀ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਉੱਤੇ ਕਿਹਾ ਕਿ ਹੋਰਮੁਜ਼ ਸਟ੍ਰੇਟ ਨੂੰ ਦੋਵਾਂ ਦਿਸ਼ਾਵਾਂ ਵਿੱਚ ਜਹਾਜ਼ਾਂ ਦੀ ਆਵਾਜਾਈ ਲਈ ਖੋਲ੍ਹਿਆ ਜਾਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link