12.26C Vancouver
ADS

Mar 20, 2020 11:38 PM -

ਕੈਨੇਡਾ 'ਚ ਕੋਵਿਡ-19 ਦੇ ਪੀੜਤ ਲੋਕਾਂ ਦੀ ਗਿਣਤੀ 1,000 ਦੇ ਪਾਰ

Share On
covid-19-1-085-confirmed-and-presumptive-cases-in-canada
People leave a COVID-19 assessment centre Saturday, March 14, 2020 in Ottawa. THE CANADIAN PRESS/Adrian Wyld

ਕੈਨੇਡਾ ਵਿੱਚ ਕੋਰੋਨਾ ਵਾਇਰਸ ਨਾਲ ਜੁੜੇ ਕੁੱਲ ਮਾਮਲੇ, 1,000 ਦਾ ਅੰਕੜਾ ਪਾਰ ਕਰ ਗਏ ਹਨ।

ਪੀੜਤ ਲੋਕਾਂ ਦੀ ਗਿਣਤੀ 1,085 ਹੋ ਗਈ ਹੈ।

ਅੱਜ ਇੱਕ ਪਾਸੇ ਔਂਟੈਰੀਓ 'ਚ 50 ਹੋਰ ਮਾਮਲੇ ਉਜਾਗਰ ਹੋਣ ਬਾਰੇ ਦੱਸਿਆ ਗਿਆ ਹੈ, ਜਦਕਿ ਦੂਜੇ ਪਾਸੇ ਬੀ.ਸੀ. ਵਿੱਚ 77 ਹੋਰ ਮਾਮਲੇ ਉਜਾਗਰ ਹੋਣ ਦੀ ਜਾਣਕਾਰੀ ਦਿੱਤੀ ਗਈ।

ਔਂਟੈਰੀਓ ਵਿੱਚ ਹੁਣ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 318 ਤਕ ਪਹੁੰਚ ਗਈ ਹੈ।

ਬੀ.ਸੀ. 'ਚ ਵੀ ਪੀੜਤਾਂ ਦੀ ਗਿਣਤੀ 348 ਹੋ ਚੁੱਕੀ ਹੈ। ਬੀ.ਸੀ. 'ਚ ਇਸ ਵਾਇਰਸ ਕਾਰਨ 8 ਲੋਕਾਂ ਦੀ ਜਾਨ ਗਈ ਹੈ।

ਸ਼ੁੱਕਰਵਾਰ ਦੁਪਹਿਰ ਤਕ ਦੇ ਅੰਕੜਿਆਂ ਅਨੁਸਾਰ,ਕਿਊਬੈਕ 'ਚ ਵੀ 18 ਹੋਰ ਮਾਮਲੇ ਉਜਾਗਰ ਹੋ ਚੁੱਕੇ ਹਨ, ਅਤੇ ਸੂਬੇ 'ਚ ਪੀੜਤਾਂ ਦੀ ਗਿਣਤੀ 139 ਹੋ ਗਈ ਹੈ।

ਇਸਤੋਂ ਅਲਾਵਾ ਐਲਬਰਟਾ 'ਚ 195, ਸਸਕੈਚਵਿਨ ਵਿੱਚ 26, ਮੈਨੀਟੋਬਾ 'ਚ 17, ਨਿਊ ਬਰੰਸਵਿਕ 'ਚ 11, ਨੋਵਾ ਸਕੌਸ਼ੀਆ 'ਚ 15, ਪੀ.ਈ.ਆਈ. 'ਚ 2, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 4 ਮਾਮਲੇ ਸਾਹਮਣੇ ਆ ਚੁੱਕੇ ਹਨ।

ਸੀ.ਐਫ.ਬੀ. ਟ੍ਰੈਂਟਨ 'ਚ 10 ਮਾਮਲੇ ਸਾਹਮਣੇ ਆਏ ਹਨ।

ਇਸ 'ਚ 41 ਪ੍ਰਿਜੰਪਟਿਵ ਮਾਮਲੇ ਦੱਸੇ ਗਏ ਹਨ, ਜਦਕਿ 11 ਲੋਕਾਂ ਦੇ ਇਸ ਵਾਇਰਸ ਤੋਂ ਰਿਕਵਰ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ।

ਦੇਸ਼ ਵਿੱਚ ਕੁਲ 12 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ।

Latest news

rcmp-seek-publics-help-to-identify-suspect-in-attempted-abduction-of-9-year-old-girl
Punjabi

ਲੋਇਡਮਿੰਸਟਰ 'ਚ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼, RCMP ਨੇ ਸ਼ੱਕੀ ਦਾ ਸਕੈਚ ਕੀਤਾ ਜਾਰੀ

ਲੋਇਡਮਿੰਸਟਰ ਵਿੱਚ ਮਾਊਂਟੀਜ਼ ਨੇ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਦੀ ਪਛਾਣ ਕਰਨ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਆਰ.ਸੀ.ਐਮ.ਪੀ. ਮੁਤਾਬਕ ਇਹ ਘਟਨਾ 14 ਅਗਸਤ ਨੂੰ ਵਾਪਰੀ ਸੀ। ਪੁਲਿਸ ਨੇ ਮਾਮਲੇ ਸਬੰਧੀ ਹੋਰ ਵੇਰਵੇ ਜਾਰੀ ਨਹੀਂ ਕੀਤੇ ਹਨ। ਸ਼ੁੱਕਰਵਾਰ ਨੂੰ ਆਰ.ਸੀ.ਐਮ.ਪੀ. ਨੇ ਸ਼ੱਕੀ ਵਿਅਕਤੀ ਦਾ ਕੰਪੋਜ਼ਿਟ ਸਕੈਚ ਜਾਰੀ ਕੀਤਾ।
dripa-repeal-petition-approved-as-harman-bhangu-takes-aim-at-eby-government
Punjabi

ਹਰਮਨ ਭੰਗੂ ਨੇ ਈਬੀ ਸਰਕਾਰ ’ਤੇ ਸਾਧਿਆ ਨਿਸ਼ਾਨਾ, DRIPA ਖ਼ਿਲਾਫ਼ ਪਟੀਸ਼ਨ ਨੂੰ ਹਰੀ ਝੰਡੀ

ਬੀ.ਸੀ. ਦੀ ਵਿਰੋਧੀ ਧਿਰ ਦੇ ਵਿਧਾਇਕ ਹਰਮਨ ਭੰਗੂ ਨੇ ਇਲੈਕਸ਼ਨ ਡਿਪਾਰਟਮੈਂਟ ਵਲੋਂ Declaration on the Rights of Indigenous Peoples Act ਨੂੰ ਰੱਦ ਕਰਨ ਦੀ ਪਟੀਸ਼ਨ ਸ਼ੁਰੂ ਕਰਨ ਨੂੰ ਦਿੱਤੀ ਗਈ ਮਨਜ਼ੂਰੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰੀਮੀਅਰ ਡੇਵਿਡ ਈਬੀ 'ਤੇ ਨਿਸ਼ਾਨਾ ਸਾਧਿਆ ਹੈ।
amid-u-s-trade-war-b-c-takes-major-steps-to-remove-internal-trade-barriers
Punjabi

ਅਮਰੀਕਾ ਨਾਲ ਟਰੇਡ ਵਾਰ ਵਿਚਕਾਰ ਬੀ.ਸੀ. ਨੇ ਅੰਦਰੂਨੀ ਵਪਾਰ ਰੁਕਾਵਟਾਂ ਹਟਾਉਣ ਲਈ ਚੁੱਕੇ ਵੱਡੇ ਕਦਮ

ਬੀ.ਸੀ. ਸਰਕਾਰ ਨੇ ਅਮਰੀਕਾ ਨਾਲ ਵਪਾਰਕ ਅਨਿਸ਼ਚਿਤਤਾ ਦੇ ਦੌਰ ਵਿਚ ਅੰਦਰੂਨੀ ਵਾਪਰ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਸੂਬਿਆਂ ਵਿਚਕਾਰ ਕਈ ਮੁੱਦਿਆਂ 'ਤੇ ਸਹਿਮਤੀ ਬਣਨ ਦਾ ਐਲਾਨ ਕੀਤਾ ਹੈ। ਜੌਬਸ ਅਤੇ ਆਰਥਿਕ ਵਿਕਾਸ ਮਿਨਿਸਟਰ ਐਡਰੀਅਨ ਡਿਕਸ ਮੁਤਾਬਕ, ਵੀਰਵਾਰ ਨੂੰ ਫੈਡਰਲ, ਪ੍ਰੋਵਿੰਸ਼ੀਅਲ ਅਤੇ ਖੇਤਰੀ ਮੰਤਰੀ ਦੀ ਅੰਦਰੂਨੀ ਵਪਾਰ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਕੈਨੇਡੀਅਨ ਮੁਕਤ ਵਪਾਰ ਸਮਝੌਤੇ ਵਿਚ ਅਹਿਮ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
shooting-in-abbotsford-three-suspects-arrested
Punjabi

ਐਬਟਸਫੋਰਡ ਵਿੱਚ ਹੋਈ ਸ਼ੂਟਿੰਗ, 3 ਸ਼ੱਕੀ ਗ੍ਰਿਫ਼ਤਾਰ

ਐਬਟਸਫੋਰਡ ਵਿਚ ਸ਼ੂਟਿੰਗ ਦੀ ਵਾਰਦਾਤ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਬੁੱਧਵਾਰ ਸਵੇਰ ਕਰੀਬ 6:10 ਵਜੇ ਕਲੀਅਰਬਰੂਕ ਰੋਡ ਦੇ 2400 ਬਲਾਕ ਵਿਚ ਸਥਿਤ ਇੱਕ ਆਊਟਡੋਰ ਪਾਰਕਿੰਟ ਲੌਟ ਵਿਚ ਗੋਲੀਆਂ ਚੱਲੀਆਂ, ਜਿੱਥੇ ਔਫੀਸਰ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ੱਕੀ ਅਤੇ ਪੀੜਤ ਦੋਵੇਂ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ।
32-canadians-missing-after-nepal-tibet-border-floods
Punjabi

ਨੇਪਾਲ-ਤਿੱਬਤ ਹੜ੍ਹਾਂ ਮਗਰੋਂ 32 ਕੈਨੇਡੀਅਨ ਲਾਪਤਾ

ਕੈਨੇਡਾ ਸਰਕਾਰ ਨੇ ਨੇਪਾਲ-ਤਿੱਬਤ ਬਾਰਡਰ 'ਤੇ ਲਾਪਤਾ ਹੋਏ ਕੈਨੇਡੀਅਨਜ਼ ਦੀ ਗਿਣਤੀ 30 ਤੋਂ ਪਾਰ ਹੋਣ ਦੀ ਪੁਸ਼ਟੀ ਕੀਤੀ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਅੰਤਰਰਾਸ਼ਟਰੀ ਮਾਮਲਿਆਂ ਲਈ ਮੰਤਰੀ ਰਣਦੀਪ ਸਰਾਏ ਨੇ ਤਾਜ਼ਾ ਜਾਣਕਾਰੀ ਦਿੰਦਿਆ ਦੱਸਿਆ ਕਿ ਨੇਪਾਲ ਵਿਚ ਕੈਨੇਡਾ ਦੇ ਰਾਜਦੂਤ ਨੇ ਗਲੋਬਲ ਅਫੇਅਰਜ਼ ਕੈਨੇਡਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਕੁੱਲ ਲਾਪਤਾ 1,924 ਲੋਕਾਂ ਵਿਚ 32 ਕੈਨੇਡੀਅਨ ਸ਼ਾਮਲ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link