16.2C Vancouver
ADS

Apr 4, 2020 12:16 AM -

ਕੈਨੇਡਾ 'ਚ ਕੋਵਿਡ-19 ਦੇ 12,547 ਪਾਜ਼ਿਟਿਵ ਮਾਮਲੇ, 187 ਲੋਕਾਂ ਦੀ ਜਾ ਚੁੱਕੀ ਜਾਨ

Share On
covid-19-12-547-cases-in-canada-number-of-deaths-rise-to-187
FILE - In this illustration provided by the Centers for Disease Control and Prevention (CDC) in January 2020 shows the 2019 Novel Coronavirus (2019-nCoV). This virus was identified as the cause of an outbreak of respiratory illness first detected in Wuhan, China. A woman in the San Francisco Bay Area who became ill after returning from a trip to China has become the ninth person in the U.S. to test positive for a new virus, health authorities said Sunday, Feb. 2, 2020. (CDC via AP, File)

ਕੈਨੇਡਾ ਵਿੱਚ ਕੋਰੋਨਾ ਵਾਇਰਸ ਨਾਲ ਜੁੜੇ ਕੁੱਲ ਮਾਮਲੇ, 12,000 ਦੇ ਪਾਰ ਪਹੁੰਚ ਗਏ ਹਨ।

ਪੀੜਤ ਲੋਕਾਂ ਦੀ ਗਿਣਤੀ 12,547 ਹੋ ਗਈ ਹੈ।

ਅੱਜ ਇੱਕ ਪਾਸੇ ਔਂਟੈਰੀਓ 'ਚ 462 ਹੋਰ ਮਾਮਲੇ ਉਜਾਗਰ ਹੋਣ ਬਾਰੇ ਦੱਸਿਆ ਗਿਆ ਹੈ, ਜਦਕਿ ਦੂਜੇ ਪਾਸੇ ਬੀ.ਸੀ. ਵਿੱਚ 53 ਹੋਰ ਮਾਮਲੇ ਉਜਾਗਰ ਹੋਣ ਦੀ ਜਾਣਕਾਰੀ ਦਿੱਤੀ ਗਈ।

ਔਂਟੈਰੀਓ ਵਿੱਚ ਹੁਣ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 3,255 ਤਕ ਪਹੁੰਚ ਗਈ ਹੈ।

ਬੀ.ਸੀ. 'ਚ ਪੀੜਤਾਂ ਦੀ ਗਿਣਤੀ 1,174 ਹੋ ਚੁੱਕੀ ਹੈ।

ਬੀ.ਸੀ. 'ਚ ਇਸ ਵਾਇਰਸ ਕਾਰਨ 35 ਲੋਕਾਂ ਦੀ ਜਾਨ ਵੀ ਚਲੀ ਗਈ ਹੈ।

ਸ਼ੁੱਕਰਵਾਰ ਦੁਪਹਿਰ ਤਕ ਦੇ ਅੰਕੜਿਆਂ ਅਨੁਸਾਰ, ਕਿਊਬੈਕ 'ਚ ਪੀੜਤਾਂ ਦੀ ਗਿਣਤੀ 6,101 ਹੋ ਗਈ ਹੈ।

ਇਸਤੋਂ ਅਲਾਵਾ ਐਲਬਰਟਾ 'ਚ 1,075, ਸਸਕੈਚਵਿਨ ਵਿੱਚ 220, ਮੈਨੀਟੋਬਾ 'ਚ 182, ਨਿਊ ਬਰੰਸਵਿਕ 'ਚ 95, ਨੋਵਾ ਸਕੌਸ਼ੀਆ 'ਚ 207, ਪੀ.ਈ.ਆਈ. 'ਚ 22, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 195 ਮਾਮਲੇ ਸਾਹਮਣੇ ਆ ਚੁੱਕੇ ਹਨ।

ਸੀ.ਐਫ.ਬੀ. ਟ੍ਰੈਂਟਨ 'ਚ 13 ਮਾਮਲੇ ਸਾਹਮਣੇ ਆਏ ਹਨ।

ਜਦਕਿ 2,200 ਤੋਂ ਵਧੇਰੇ ਲੋਕਾਂ ਦੇ ਇਸ ਵਾਇਰਸ ਤੋਂ ਰਿਕਵਰ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ।

ਦੇਸ਼ ਵਿੱਚ ਕੁਲ 187 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ।

Latest news

vancouver-driver-crashes-into-tree-after-fleeing-police-through-underground-parking-garage
Punjabi

ਵੈਨਕੂਵਰ ਵਿਚ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਭਜਾਈ ਕਾਰ ਦਰੱਖਤ ਨਾਲ ਟਕਰਾਈ

ਵੈਨਕੂਵਰ ਵਿਚ ਬੀਤੇ ਕੱਲ੍ਹ ਇੱਕ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਇੱਕ ਅੰਡਰਗ੍ਰਾਊਂਡ ਪਾਰਕਿੰਗ ਗੈਰਾਜ ਰਾਹੀਂ ਗੱਡੀ ਭਜਾ ਲਈ, ਜੋ ਅੱਗੇ ਇੱਕ ਦਰਖ਼ਤ ਨਾਲ ਟਕਰਾ ਗਈ। ਪੁਲਿਸ ਮੁਤਾਬਕ, ਇਸ 30 ਸਾਲਾ ਨੌਜਵਾਨ 'ਤੇ ਗੱਡੀ ਚਲਾਉਣ ਦੀ ਪਾਬੰਦੀ ਲੱਗੀ ਹੋਈ ਸੀ ਅਤੇ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਦੀ ਗੱਡੀ ਵਿਚ ਲੱਗੇ ਆਟੋਮੈਟਿਕ ਲਾਇਸੈਂਸ ਪਲੇਟ ਰੀਡਰ ਨੇ ਇੱਕ ਕਾਰ ਦੀ ਪਛਾਣ ਕੀਤੀ, ਜਿਸ ਦਾ ਇਨਸ਼ੋਰੈਂਸ ਖ਼ਤਮ ਹੋ ਚੁੱਕਾ ਸੀ ਅਤੇ ਉਸ ਨੂੰ ਪਾਬੰਦੀਸ਼ੁਦਾ ਡਰਾਈਵਰ ਚਲਾ ਰਿਹਾ ਸੀ।
b-c-approves-underground-block-cave-mining-expansion-at-red-chris-mine
Punjabi

ਬੀ.ਸੀ. ਸਰਕਾਰ ਨੇ ਰੈੱਡ ਕ੍ਰਿਸ ਮਾਈਨ ਵਿੱਚ ਬਲਾਕ-ਕੇਵਿੰਗ ਖਣਨ ਨੂੰ ਦਿੱਤੀ ਮਨਜ਼ੂਰੀ

ਬੀ.ਸੀ. ਸਰਕਾਰ ਨੇ ਤਾਂਬਾ ਅਤੇ ਗੋਲਡ ਦੀ ਮਾਈਨਿੰਗ ਕਰਨ ਵਾਲੀ ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਇਹ ਖਾਨ ਉੱਤਰ-ਪੱਛਮੀ ਬੀ. ਸੀ. ਵਿਚ ਇਸਕੁਟ ਇਲਾਕੇ ਤੋਂ ਲਗਭਗ 18 ਕਿਲੋਮੀਟਰ ਦੀ ਦੂਰੀ 'ਤੇ ਹੈ।ਪ੍ਰੀਮੀਅਰ ਡੇਵਿਡ ਈਬੀ ਅਤੇ ਮਾਈਨਿੰਗ ਮੰਤਰੀ ਜਗਰੂਪ ਬਰਾੜ ਮੁਤਾਬਕ,ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੌਰਾਨ ਲਗਭਗ 1,800 ਨਵੇਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਇਹ ਪ੍ਰੋਜੈਕਟ ਕੰਪਨੀ ਨਾਲ ਪਹਿਲਾਂ ਤੋਂ ਕੰਮ ਕਰ ਰਹੇ 1,500 ਪੱਕੇ ਮੁਲਾਜ਼ਮਾਂ ਦੀਆਂ ਨੌਕਰੀਆਂ ਨੂੰ ਵੀ ਸੁਰੱਖਿਅਤ ਰੱਖੇਗਾ।
canada-imposes-10-temporary-tariff-on-certain-canned-vegetable-imports
Punjabi

ਕੈਨੇਡਾ ਸਰਕਾਰ ਨੇ ਕੁਝ ਡੱਬਾਬੰਦ ਸਬਜ਼ੀਆਂ ਦੇ ਆਯਾਤ 'ਤੇ 10% ਲਗਾਇਆ ਟੈਰਿਫ

ਕੈਨੇਡਾ ਸਰਕਾਰ ਨੇ ਡੱਬਾਬੰਦ ​​ਸਬਜ਼ੀਆਂ ਦੇ ਇੰਪੋਰਟ 'ਤੇ 10 ਫੀਸਦੀ ਟੈਰਿਫ ਲਗਾ ਦਿੱਤਾ ਹੈ। ਵਿੱਤ ਮਿਨਿਸਟਰ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿਚ ਦੱਸਿਆ ਕਿ ਇਹ ਟੈਰਿਫ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਵੱਧ ਤੋਂ ਵੱਧ 200 ਦਿਨਾਂ ਤੱਕ ਜਾਰੀ ਰਹੇਗਾ।
crane-driver-missing-after-vehicle-plunges-into-wapiti-river-near-grande-prairie
Punjabi

ਉੱਤਰ-ਪੱਛਮੀ ਐਲਬਰਟਾ ਵਿੱਚ ਨਦੀ 'ਚ ਡਿੱਗੀ ਕਰੇਨ, ਡਰਾਈਵਰ ਲਾਪਤਾ

ਉੱਤਰ-ਪੱਛਮੀ ਐਲਬਰਟਾ ਵਿੱਚ ਮੰਗਲਵਾਰ ਇਕ ਕਰੇਨ ਨਦੀ ਵਿਚ ਡਿੱਗ ਗਈ, ਜਿਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਮੰਗਲਵਾਰ ਨੂੰ Grande Prairie ਦੇ ਨੇੜੇ ਵਾਪਰੀ। ਪੁਲਿਸ ਮੁਤਾਬਕ, ਇੱਕ ਕਮਰਸ਼ੀਅਲ ਕਰੇਨ ਵਾਪਿਟੀ ਰਿਵਰ ਬ੍ਰਿਜ ਦੀ ਗਾਰਡਰੇਲ ਨੂੰ ਤੋੜਦੀ ਹੋਈ ਸਿੱਧੀ ਪਾਣੀ ਵਿੱਚ ਜਾ ਡਿੱਗੀ।
skm-delegation-raises-bbmb-membership-water-management-concerns-with-punjab-governor
Punjabi

ਐੱਸ.ਕੇ.ਐੱਮ. ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ,ਬੀਬੀਐੱਮਬੀ ਮੈਂਬਰਸ਼ਿਪ ਅਤੇ ਪਾਣੀ ਦੇ ਮੁੱਦੇ ਚੁੱਕੇ

ਸੰਯੁਕਤ ਕਿਸਾਨ ਮੋਰਚਾ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਅੱਜ ਲੋਕ ਭਵਨ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਇੱਕ ਅਹਿਮ ਮੀਟਿੰਗ ਕੀਤੀ। ਕਰੀਬ ਡੇਢ ਘੰਟਾ ਚੱਲੀ ਇਸ ਮੁਲਾਕਾਤ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਕਿਸਾਨੀ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਰਾਜਪਾਲ ਨੂੰ ਇੱਕ ਮੰਗ-ਪੱਤਰ ਸੌਂਪਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link