13.7C Vancouver
ADS

Sep 9, 2020 1:39 AM -

ਲੌਂਗ ਵੀਕਐਂਡ ਦੌਰਾਨ ਐਲਬਰਟਾ, ਕਿਊਬੈਕ, ਔਂਟੈਰੀਓ ਤੇ ਬੀ.ਸੀ. 'ਚ ਕੋਵਿਡ-19 ਮਾਮਲਿਆਂ 'ਚ ਵੱਡਾ ਵਾਧਾ

Share On
covid-19-cases-rise-in-quebec-ontario-b-c-and-ontario-over-the-long-weekend
In this Thursday, Jan. 23, 2020 file photo, a patient receives an influenza vaccine in Mesquite, Texas. THE CANADIAN PRESS/AP/LM Otero

ਮੰਗਲਵਾਰ ਦੁਪਹਿਰ ਤੱਕ ਕੈਨੇਡਾ 'ਚ ਵਾਇਰਸ ਸੰਬੰਧੀ 133,747 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 9,153 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਅੱਜ ਕੈਨੇਡਾ 'ਚ ਵਾਇਰਸ ਸੰਬੰਧੀ 806 ਮਾਮਲੇ ਰਿਪੋਰਟ ਹੋਏ ਹਨ। ਕੈਨੇਡਾ ਦੇ 1,17,000 ਤੋਂ ਵਧੇਰੇ ਵਾਇਰਸ ਪੀੜਤ ਹੁਣ ਰਿਕਵਰ ਕਰ ਚੁੱਕੇ ਹਨ।

ਬੀ.ਸੀ. 'ਚ ਲੌਂਗ ਵੀਕਐਂਡ 'ਤੇ ਮਾਮਲਿਆਂ 'ਚ ਵੱਡਾ ਵਾਧਾ

ਬੀ.ਸੀ. 'ਚ ਕੋਰੋਨਾ ਵਾਇਰਸ ਦੇ 429 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਦੁੱਖ ਦੀ ਖਬਰ ਰਹੀ ਕਿ 2 ਹੋਰ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਦੱਸਿਆ ਗਿਆ ਹੈ। ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 6,591 ਹੋ ਗਈ ਹੈ। ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 213 ਹੈ। ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 1,386 ਤੱਕ ਪਹੁੰਚ ਗਏ ਹਨ।

ਔਂਟੈਰੀਓ 'ਚ ਲਗਾਤਾਰ 13ਵੇਂ ਦਿਨ 100 ਤੋਂ ਵੱਧ ਮਾਮਲੇ ਹੋਏ ਰਿਪੋਰਟ

ਔਂਟੈਰੀਓ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਅੱਜ 185 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਐਤਵਾਰ ਨੂੰ ਸੂਬੇ 'ਚ 190 ਮਾਮਲੇ ਦਰਜ ਕੀਤੇ ਜਾਣ ਦੀ ਉਜਾਨਕਾਰੀ ਜਾਰੀ ਕੀਤੀ ਗਈ ਹੈ, ਜਿਸ ਨਾਲ ਬੀਤੇ ਦੋ ਦਿਨ ਦਾ ਅੰਕੜਾ 375 ਮਾਮਲਿਆਂ ਦਾ ਰਿਹਾ ਹੈ। ਲਗਾਤਾਰ 13 ਦਿਨ ਹੋ ਚੁੱਕੇ ਹਨ, ਜਦ ਔਂਟੈਰੀਓ 'ਚ ਵਾਇਰਸ ਸੰਬੰਧੀ ਮਾਮਲਿਆਂ ਦੀ ਗਿਣਤੀ 100 ਤੋਂ ਪਾਰ ਰਹੀ ਹੈ। ਸੂਬੇ 'ਚ ਵਾਇਰਸ ਪੀੜਤਾਂ ਦੀ ਗਿਣਤੀ 43,536 ਤੱਕ ਪਹੁੰਚ ਗਈ ਹੈ। ਹਾਲਾਂਕਿ ਸੂਬੇ ਦੇ 39,196 ਮਾਮਲੇ ਸੁਲਝ ਗਏ ਦੱਸੇ ਗਏ ਹਨ। ਹੁਣ ਤੱਕ ਔਂਟੈਰੀਓ ਦੇ 2,813 ਵਾਇਰਸ ਪੀੜਤ ਦਮ ਤੋੜ ਚੁੱਕੇ ਹਨ। ਸੂਬੇ ਦੇ ਐਕਟਿਵ ਮਾਮਲਿਆਂ ਦੀ ਗਿਣਤੀ 1,527 ਹੈ।

ਕਿਊਬੈਕ 'ਚ 163 ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ

ਕਿਊਬੈਕ 'ਚ ਅੱਜ ਕੋਰੋਨਾ ਵਾਇਰਸ ਦੇ 163 ਮਾਮਲੇ ਰਿਪੋਰਟ ਕੀਤੇ ਗਏ ਹਨ। ਕਿਊਬੈਕ 'ਚ ਬੀਤੇ ਦੋ ਦਿਨ ਵਾਇਰਸ ਸੰਬੰਧੀ ਮਾਮਲਿਆਂ ਦੀ ਗਿਣਤੀ 200 ਤੋਂ ਪਾਰ ਰਹੀ ਸੀ। ਹੁਣ ਕਿਊਬੈਕ 'ਚ 63,876 ਲੋਕ ਇਸ ਵਾਇਰਸ ਦੇ ਸੰਪਰਕ 'ਚ ਆ ਚੁੱਕੇ ਹਨ। ਕਿਊਬੈਕ 'ਚ ਕੱਲ 216 ਮਾਮਲੇ ਉਜਾਗਰ ਹੋਏ ਸਨ ਅਤੇ ਅੱਜ 163 ਨਵੇਂ ਮਾਮਲੇ ਰਿਪੋਰਟ ਹੋਏ ਹਨ। ਸੂਬੇ 'ਚ ਜਾਨ ਗਵਾਉਣ ਵਾਲੇ ਵਾਇਰਸ ਪੀੜਤਾਂ ਦੀ ਗਿਣਤੀ 5,779 ਦੱਸੀ ਗਈ ਹੈ। ਕਿਊਬੈਕ 'ਚ ਐਕਟਿਵ ਮਾਮਲਿਆਂ ਦੀ ਗਿਣਤੀ 1,944 ਹੈ।

ਲੌਂਗ ਵੀਕਐਂਡ ਦੌਰਾਨ ਐਲਬਰਟਾ 'ਚ 619 ਮਾਮਲੇ ਹੋਈ ਰਿਪੋਰਟ

ਐਲਬਰਟਾ ਦੇ ਵਿੱਚ ਕੋਵਿਡ-19 ਦੇ 619 ਹੋਰ ਮਾਮਲੇ ਉਜਾਗਰ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਪੀੜਤਾਂ ਦੀ ਗਿਣਤੀ 15,093 ਹੋ ਗਈ ਹੈ। ਐਲਬਰਟਾ 'ਚ 5 ਹੋਰ ਵਾਇਰਸ ਪੀੜਤਾਂ ਦੇ ਦਮ ਤੋੜਨ ਦੀ ਜਾਣਕਾਰੀ ਦਿੱਤੀ ਗਈ ਹੈ। ਸੂਬੇ 'ਚ ਜਾਨ ਗਵਾ ਚੁੱਕੇ ਵਾਇਰਸ ਪੀੜਤਾਂ ਦੀ ਗਿਣਤੀ 247 ਹੋ ਗਈ ਹੈ। ਹਾਲਾਂਕਿ ਇਹ ਅੰਕੜੇ 96 ਘੰਟੇ ਦਾ, ਯਾਨੀ ਕਿ ਬੀਤੇ 4 ਦਿਨਾਂ ਦਾ ਅੰਕੜਾ ਦਰਸ਼ਾਉਂਦੇ ਹਨ। ਐਲਬਰਟਾ 'ਚ ਸ਼ੁੱਕਰਵਾਰ ਨੂੰ 154, ਸ਼ਨੀਵਾਰ ਨੂੰ 171, ਐਤਵਾਰ ਨੂੰ 137 ਅਤੇ ਸੋਮਵਾਰ ਨੂੰ 157 ਮਾਮਲੇ ਰਿਪੋਰਟ ਹੋਏ। ਸੂਬੇ ਦੇ ਐਕਟਿਵ ਮਾਮਲਿਆਂ ਦੀ ਗਿਣਤੀ 1,500 ਦੇ ਕਰੀਬ ਹੈ। ਸੂਬੇ ਦੇ 45 ਵਾਇਰਸ ਪੀੜਤ ਹਸਪਤਾਲ 'ਚ ਹਨ, ਜਿੰਨਾ ਵਿੱਚ 10 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ। ਸੂਬੇ 'ਚ ਐਕਟਿਵ ਮਾਮਲਿਆਂ ਦੀ ਗਿਣਤੀ 1,692 ਤੱਕ ਪਹੁੰਚ ਗਈ ਹੈ, ਜੋ ਕਿ 9 ਮਈ ਤੋਂ ਬਾਅਦ, ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਸੂਬੇ ਦੀ ਚੀਫ਼ ਮੈਡਿਕਲ ਅਫ਼ਸਰ, ਡਾ. ਡੀਨਾ ਹਿੰਸ਼ਾ ਨੇ ਅੱਜ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਐਡਮਿੰਟਨ ਦੇ ਫੇਅਰਮੌਂਟ ਹੋਟਲ ਮੈਕਡੌਨਲਡ 'ਚ ਵਾਇਰਸ ਸੰਬੰਧੀ ਆਊਟਬ੍ਰੇਕ ਦਰਜ ਕੀਤੀ ਗਈ ਹੈ, ਅਤੇ ਇੱਥੇ 7 ਮਾਮਲੇ ਰਿਪੋਰਟ ਹੋਏ ਹਨ।

ਬਾਕੀ ਸੂਬਿਆਂ ਦਾ ਹਾਲ

ਇਸ ਤੋਂ ਅਲਾਵਾ ਐਲਬਰਟਾ 'ਚ 15,093, ਸਸਕੈਚਵਿਨ ਵਿੱਚ 1,669, ਮੈਨੀਟੋਬਾ 'ਚ 1,349, ਨਿਊ ਬਰੰਸਵਿਕ 'ਚ 192, ਨੋਵਾ ਸਕੌਸ਼ੀਆ 'ਚ 1,086, ਪੀ.ਈ.ਆਈ. 'ਚ 53, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 270 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 9,153 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਕੈਨੇਡਾ ਦੇ 1,17,000 ਤੋਂ ਵਧੇਰੇ ਵਾਇਰਸ ਪੀੜਤ ਹੁਣ ਰਿਕਵਰ ਕਰ ਚੁੱਕੇ ਹਨ।

Latest news

vancouver-driver-crashes-into-tree-after-fleeing-police-through-underground-parking-garage
Punjabi

ਵੈਨਕੂਵਰ ਵਿਚ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਭਜਾਈ ਕਾਰ ਦਰੱਖਤ ਨਾਲ ਟਕਰਾਈ

ਵੈਨਕੂਵਰ ਵਿਚ ਬੀਤੇ ਕੱਲ੍ਹ ਇੱਕ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਇੱਕ ਅੰਡਰਗ੍ਰਾਊਂਡ ਪਾਰਕਿੰਗ ਗੈਰਾਜ ਰਾਹੀਂ ਗੱਡੀ ਭਜਾ ਲਈ, ਜੋ ਅੱਗੇ ਇੱਕ ਦਰਖ਼ਤ ਨਾਲ ਟਕਰਾ ਗਈ। ਪੁਲਿਸ ਮੁਤਾਬਕ, ਇਸ 30 ਸਾਲਾ ਨੌਜਵਾਨ 'ਤੇ ਗੱਡੀ ਚਲਾਉਣ ਦੀ ਪਾਬੰਦੀ ਲੱਗੀ ਹੋਈ ਸੀ ਅਤੇ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਦੀ ਗੱਡੀ ਵਿਚ ਲੱਗੇ ਆਟੋਮੈਟਿਕ ਲਾਇਸੈਂਸ ਪਲੇਟ ਰੀਡਰ ਨੇ ਇੱਕ ਕਾਰ ਦੀ ਪਛਾਣ ਕੀਤੀ, ਜਿਸ ਦਾ ਇਨਸ਼ੋਰੈਂਸ ਖ਼ਤਮ ਹੋ ਚੁੱਕਾ ਸੀ ਅਤੇ ਉਸ ਨੂੰ ਪਾਬੰਦੀਸ਼ੁਦਾ ਡਰਾਈਵਰ ਚਲਾ ਰਿਹਾ ਸੀ।
b-c-approves-underground-block-cave-mining-expansion-at-red-chris-mine
Punjabi

ਬੀ.ਸੀ. ਸਰਕਾਰ ਨੇ ਰੈੱਡ ਕ੍ਰਿਸ ਮਾਈਨ ਵਿੱਚ ਬਲਾਕ-ਕੇਵਿੰਗ ਖਣਨ ਨੂੰ ਦਿੱਤੀ ਮਨਜ਼ੂਰੀ

ਬੀ.ਸੀ. ਸਰਕਾਰ ਨੇ ਤਾਂਬਾ ਅਤੇ ਗੋਲਡ ਦੀ ਮਾਈਨਿੰਗ ਕਰਨ ਵਾਲੀ ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਇਹ ਖਾਨ ਉੱਤਰ-ਪੱਛਮੀ ਬੀ. ਸੀ. ਵਿਚ ਇਸਕੁਟ ਇਲਾਕੇ ਤੋਂ ਲਗਭਗ 18 ਕਿਲੋਮੀਟਰ ਦੀ ਦੂਰੀ 'ਤੇ ਹੈ।ਪ੍ਰੀਮੀਅਰ ਡੇਵਿਡ ਈਬੀ ਅਤੇ ਮਾਈਨਿੰਗ ਮੰਤਰੀ ਜਗਰੂਪ ਬਰਾੜ ਮੁਤਾਬਕ,ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੌਰਾਨ ਲਗਭਗ 1,800 ਨਵੇਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਇਹ ਪ੍ਰੋਜੈਕਟ ਕੰਪਨੀ ਨਾਲ ਪਹਿਲਾਂ ਤੋਂ ਕੰਮ ਕਰ ਰਹੇ 1,500 ਪੱਕੇ ਮੁਲਾਜ਼ਮਾਂ ਦੀਆਂ ਨੌਕਰੀਆਂ ਨੂੰ ਵੀ ਸੁਰੱਖਿਅਤ ਰੱਖੇਗਾ।
canada-imposes-10-temporary-tariff-on-certain-canned-vegetable-imports
Punjabi

ਕੈਨੇਡਾ ਸਰਕਾਰ ਨੇ ਕੁਝ ਡੱਬਾਬੰਦ ਸਬਜ਼ੀਆਂ ਦੇ ਆਯਾਤ 'ਤੇ 10% ਲਗਾਇਆ ਟੈਰਿਫ

ਕੈਨੇਡਾ ਸਰਕਾਰ ਨੇ ਡੱਬਾਬੰਦ ​​ਸਬਜ਼ੀਆਂ ਦੇ ਇੰਪੋਰਟ 'ਤੇ 10 ਫੀਸਦੀ ਟੈਰਿਫ ਲਗਾ ਦਿੱਤਾ ਹੈ। ਵਿੱਤ ਮਿਨਿਸਟਰ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿਚ ਦੱਸਿਆ ਕਿ ਇਹ ਟੈਰਿਫ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਵੱਧ ਤੋਂ ਵੱਧ 200 ਦਿਨਾਂ ਤੱਕ ਜਾਰੀ ਰਹੇਗਾ।
crane-driver-missing-after-vehicle-plunges-into-wapiti-river-near-grande-prairie
Punjabi

ਉੱਤਰ-ਪੱਛਮੀ ਐਲਬਰਟਾ ਵਿੱਚ ਨਦੀ 'ਚ ਡਿੱਗੀ ਕਰੇਨ, ਡਰਾਈਵਰ ਲਾਪਤਾ

ਉੱਤਰ-ਪੱਛਮੀ ਐਲਬਰਟਾ ਵਿੱਚ ਮੰਗਲਵਾਰ ਇਕ ਕਰੇਨ ਨਦੀ ਵਿਚ ਡਿੱਗ ਗਈ, ਜਿਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਮੰਗਲਵਾਰ ਨੂੰ Grande Prairie ਦੇ ਨੇੜੇ ਵਾਪਰੀ। ਪੁਲਿਸ ਮੁਤਾਬਕ, ਇੱਕ ਕਮਰਸ਼ੀਅਲ ਕਰੇਨ ਵਾਪਿਟੀ ਰਿਵਰ ਬ੍ਰਿਜ ਦੀ ਗਾਰਡਰੇਲ ਨੂੰ ਤੋੜਦੀ ਹੋਈ ਸਿੱਧੀ ਪਾਣੀ ਵਿੱਚ ਜਾ ਡਿੱਗੀ।
skm-delegation-raises-bbmb-membership-water-management-concerns-with-punjab-governor
Punjabi

ਐੱਸ.ਕੇ.ਐੱਮ. ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ,ਬੀਬੀਐੱਮਬੀ ਮੈਂਬਰਸ਼ਿਪ ਅਤੇ ਪਾਣੀ ਦੇ ਮੁੱਦੇ ਚੁੱਕੇ

ਸੰਯੁਕਤ ਕਿਸਾਨ ਮੋਰਚਾ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਅੱਜ ਲੋਕ ਭਵਨ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਇੱਕ ਅਹਿਮ ਮੀਟਿੰਗ ਕੀਤੀ। ਕਰੀਬ ਡੇਢ ਘੰਟਾ ਚੱਲੀ ਇਸ ਮੁਲਾਕਾਤ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਕਿਸਾਨੀ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਰਾਜਪਾਲ ਨੂੰ ਇੱਕ ਮੰਗ-ਪੱਤਰ ਸੌਂਪਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link