May 16, 2022 2:21 PM - ANI

ਬਾਇਓਲੋਜੀਕਲ ਈ ਲਿਮਟਿਡ ਨੇ ਭਾਰਤ ਵਿਚ ਕੋਵਿਡ ਵੈਕਸੀਨ ਕੋਰਬੇਵੈਕਸ ਦੀ ਕੀਮਤ ਵਿਚ ਵੱਡੀ ਕਟੌਤੀ ਕਰਦੇ ਹੋਏ 250 ਰੁਪਏ ਪ੍ਰਤੀ ਖੁਰਾਕ ਕਰ ਦਿੱਤੀ ਹੈ, ਪਹਿਲਾਂ ਇਸ ਦੀ ਕੀਮਤ 840 ਰੁਪਏ ਸੀ।
ਹਾਲਾਂਕਿ, ਫਾਰਮਾਸਿਊਟੀਕਲ ਕੰਪਨੀ ਨੇ ਕਿਹਾ ਕਿ ਟੈਕਸ ਤੇ ਇਸ ਨੂੰ ਲਾਉਣ ਦੇ ਚਾਰਜ ਪਾ ਕੇ ਲੋਕਾਂ ਨੂੰ ਡੋਜ਼ 400 ਰੁਪਏ ਵਿਚ ਪ੍ਰਾਪਤ ਹੋਵੇਗੀ।
ਬਾਇਓਲੋਜੀਕਲ ਈ ਲਿਮਟਿਡ ਦੀ ਕੋਵਿਡ-19 ਵੈਕਸੀਨ ਕੋਰਬੇਵੈਕਸ ਨੂੰ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀ. ਸੀ. ਜੀ. ਆਈ.) ਨੇ ਅਪ੍ਰੈਲ ਦੇ ਸ਼ੁਰੂ ਵਿਚ 5 ਸਾਲ ਤੋਂ 12 ਸਾਲ ਦੀ ਉਮਰ ਤੱਕ ਦੇ ਬੱਚਿਆ ਲਈ ਐਮਰਜੈਂਸੀ ਇਸਤੇਮਾਲ ਲਈ ਮਨਜ਼ੂਰੀ ਦਿੱਤੀ ਸੀ। ਮੌਜੂਦਾ ਸਮੇਂ ਕੋਰਬੇਵੈਕਸ 12 ਤੋਂ14 ਸਾਲ ਦੇ ਉਮਰ ਵਰਗ ਨੂੰ ਲਾਈ ਜਾ ਰਹੀ ਹੈ। ਬਾਇਓਲੋਜੀਕਲ ਈ ਲਿਮਟਿਡ ਨੇ ਕੋਰਬੇਵੈਕਸ ਦੀਆਂ 30 ਕਰੋ




