Jun 6, 2024 5:17 PM - The Canadian Press

ਦੂਜੇ ਵਿਸ਼ਵ ਯੁੱਧ ਦੌਰਾਨ ਸੇਵਾ ਨਿਭਾਉਣ ਵਾਲੇ ਐਬਟਸਫੋਰਡ ਦੇ ਸਾਬਕਾ ਫੌਜੀ ਨੂੰ ਅੱਜ ਵੈਨਕੂਵਰ ਵਿਚ ਫਰਾਂਸ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ। 99 ਸਾਲਾ ਜੋਸਫ ਵੋਗਲਗੇਸਨ 80 ਸਾਲ ਪਹਿਲਾਂ 14000 ਕੈਨੇਡੀਅਨਜ਼ ਨਾਲ ਫਰਾਂਸ ਗਏ ਸਨ । ਵੈਨਕੂਵਰ ਵਿਚ ਫਰਾਂਸ ਦੇ ਕੌਂਸਲੇਟ ਜਨਰਲ ਨੇ ਦੱਸਿਆ ਕਿ ਵੋਗਲਗੇਸਾਂਗ ਨੂੰ ਲੀਜਨ ਆਫ਼ ਆਨਰ ਦੇ ਨਾਈਟ ਵਜੋਂ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਫਰਾਂਸ ਲਈ ਬਹਾਦਰੀ ਨਾਲ ਲੜਾਈ ਕੀਤੀ।
ਕੌਂਸਲ ਜਨਰਲ ਨਿਕੋਲਸ ਬੌਡੌਇਨ ਮੁਤਾਬਕ ਉਨ੍ਹਾਂ ਨੇ 19 ਸਾਲ ਦੀ ਉਮਰ ਵਿਚ ਡੀ-ਡੇਅ ਵਿਚ ਆਪਣਾ ਮਹੱਤਵਪੂਰਣ ਯੋਗਦਾਨ ਪਾਇਆ ਸੀ। ਵੋਗਲਗੇਸਾਂਗ ਹੁਣ ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਵਿਚ ਰਹਿ ਰਹੇ ਹਨ। ਉਹ 17 ਸਾਲ ਦੀ ਉਮਰ ਵਿਚ ਕੈਲਗਰੀ ਹਾਈਲੈਂਡਰਜ਼ ਵਜੋਂ ਇੰਗਲੈਂਡ ਵੀ ਗਏ ਸਨ।
ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰ ਰਹੇ ਹਨ। ਉਹ ਕੈਨੇਡਾ ਅਤੇ ਫਰਾਂਸ ਲਈ ਹੀਰੋ ਹਨ। ਕੌਂਸਲੇਟ ਜਨਰਲ ਨੇ ਕਿਹਾ ਕਿ ਜੇਕਰ ਕਿਸੇ ਨੂੰ ਪਤਾ ਹੋਵੇ ਕਿ ਕਿਸੇ ਕੈਨੇਡੀਅਨ ਫੌਜੀ ਨੇ ਫਰਾਂਸ ਲਈ ਲੜਾਈ ਲੜੀ ਸੀ ਤਾਂ ਉਹ ਓਟਵਾ ਵਿਚ ਫਰੈਂਚ ਅੰਬੈਸੀ ਨਾਲ ਸੰਪਰਕ ਕਰ ਕੇ ਦੱਸ ਸਕਦਾ ਹੈ।




