Oct 23, 2026 4:51 PM - Connect Newsroom - Ramandeep Kaur with files from The Canadian Press

ਬੀ.ਸੀ. ਵਿਚ ਸ਼ਨੀਵਾਰ ਨੂੰ ਹੋਣ ਵਾਲੀ ਵੋਟਿੰਗ ਦੇ ਆਖਰੀ ਮੌਕੇ 'ਤੇ ਡੇਵਿਡ ਈਬੀ ਨੇ ਇੱਕ ਵਾਰ ਫਿਰ ਗ੍ਰੀਨ ਪਾਰਟੀ ਦੇ ਸਮਰਥਕਾਂ ਨੂੰ ਬੀ.ਸੀ. ਐਨ.ਡੀ.ਪੀ. ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਆਪਣੇ ਬਿਆਨ ਵਿਚ ਈਬੀ ਨੇ ਕਿਹਾ ਕਿ ਬੀ.ਸੀ. ਐਨ.ਡੀ.ਪੀ. ਅਤੇ ਗ੍ਰੀਨ ਪਾਰਟੀ ਦੇ ਸਮਰਥਕਾਂ ਦੀ ਸੋਚ ਅਤੇ ਰਾਹ ਇੱਕੋ-ਜਿਹੇ ਹਨ, ਜਿਨ੍ਹਾਂ ਵਿਚ ਪਬਲਿਕ ਹੈਲਥ ਕੇਅਰ ਨੂੰ ਮਜ਼ਬੂਤ ਕਰਨਾ, ਵਾਤਾਵਰਣ ਨੂੰ protect ਕਰਨਾ ਅਤੇ ਇੱਕ ਮਜ਼ਬੂਤ ਬ੍ਰਿਟਿਸ਼ ਕੋਲੰਬੀਆ ਦੇ ਨਿਰਮਾਣ ਲਈ ਸੂਬੇ ਦੇ ਸਭ ਤੋਂ ਅਮੀਰ ਲੋਕਾਂ ਦੀ ਇਨਕਮ 'ਤੇ ਟੈਕਸ ਲਗਾਉਣਾ ਸ਼ਾਮਲ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਬੀ.ਸੀ.ਕੰਜ਼ਰਵੇਟਿਵ ਨੂੰ ਮੌਕਾ ਮਿਲਿਆ ਤਾਂ ਉਹ ਸਰਕਾਰੀ ਸਹੂਲਤਾਂ ਵਿਚ ਕਟੌਤੀ ਕਰ ਸਕਦੇ ਹਨ, ਜਿਸ ਨਾਲ ਪੂਰਾ ਸਿਸਟਮ ਵਿਗੜ ਸਕਦਾ ਹੈ,ਇਸ ਲਈ ਕੰਜ਼ਰਵੇਟਿਵ ਨੂੰ ਸੱਤਾ ਵਿਚ ਆਉਣ ਤੋਂ ਰੋਕਣ ਲਈ ਬੀ. ਸੀ. ਗ੍ਰੀਨ ਪਾਰਟੀ ਦੇ ਸਮਰਥਕਾਂ ਦਾ ਬੀ. ਸੀ. ਐਨ.ਡੀ.ਪੀ. ਦੇ ਹੱਕ ਵਿਚ ਵੋਟ ਕਰਨਾ ਜ਼ਰੂਰੀ ਹੈ। ਈਬੀ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਦੋਵੇਂ ਪੱਖ ਇੱਕਠੇ ਖੜ੍ਹੇ ਹੁੰਦੇ ਹਨ ਤਾਂ ਉਹ ਮਿਲ ਕੇ ਬੀ.ਸੀ. ਨੂੰ ਹੋਰ ਮਜ਼ਬੂਤ ਅਤੇ ਬਿਹਤਰ ਬਣਾ ਸਕਦੇ ਹਨ।




