Oct 5, 2026 3:24 PM - Connect Newsroom - Ramandeep Kaur with files from The Canadian Press

ਬੀ.ਸੀ. ਐਨ.ਡੀ.ਪੀ. ਵਲੋਂ ਦੁਬਾਰਾ ਪ੍ਰੀਮੀਅਰ ਬਣਨ ਦੀ ਦੌੜ ਵਿਚ ਸ਼ਾਮਲ ਡੇਵਿਡ ਈਬੀ ਨੇ ਸੱਤਾ ਵਿਚ ਵਾਪਸੀ 'ਤੇ ਸੂਬੇ ਦੇ millionaires 'ਤੇ ਟੈਕਸ ਵਧਾਉਣ ਦਾ ਐਲਾਨ ਕੀਤਾ ਹੈ। ਈਬੀ ਮੁਤਾਬਕ, ਇਸ ਫੰਡ ਦੀ ਵਰਤੋਂ ਹੈਲਥ ਕੇਅਰ ਦੇ ਖਰਚਿਆਂ ਨੂੰ ਸੰਭਾਲਣ ਲਈ ਕੀਤੀ ਜਾਵੇਗੀ।
ਇਸ ਯੋਜਨਾ ਤਹਿਤ ਬੀ.ਸੀ. ਐਨ.ਡੀ.ਪੀ. ਵਲੋਂ $1ਮਿਲੀਅਨ ਤੋਂ ਉੱਪਰ ਦੀ ਸਾਲਾਨਾ ਕਮਾਈ 'ਤੇ 24.5 ਫੀਸਦੀ ਟੈਕਸ ਲਗਾਇਆ ਜਾਵੇਗਾ, ਜੋ ਕਿ ਮੌਜੂਦਾ 20.5 ਫੀਸਦੀ ਤੋਂ 4 ਫੀਸਦੀ ਵੱਧ ਹੋਵੇਗਾ। ਪਾਰਟੀ ਨੇ ਇਸ ਨਾਲ ਸੂਬਾ ਸਰਕਾਰ ਨੂੰ ਹਰ ਸਾਲ ਲਗਭਗ $1 ਬਿਲੀਅਨ ਦੀ ਵਾਧੂ ਆਮਦਨ ਹੋਣ ਦੀ ਉਮੀਦ ਜਤਾਈ ਹੈ।
ਦੂਜੇ ਪਾਸੇ, ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਇਸ ਪ੍ਰਸਤਾਵ ਦੀ ਆਲੋਚਨਾ ਕਰਦਿਆਂ ਕਿਹਾ ਕਿ ਟੈਕਸ ਵਧਾਉਣ ਦੇ ਇਸ ਫੈਸਲੇ ਨਾਲ ਡਾਕਟਰਾਂ ਅਤੇ ਹੋਰ ਮਾਹਰ ਸੂਬਾ ਛੱਡ ਕੇ ਜਾ ਸਕਦੇ ਹਨ, ਜਿਨ੍ਹਾਂ ਨੂੰ ਆਪਣੇ ਇਲਾਕੇ ਵਿਚ ਲਿਆਉਣ ਲਈ ਹਰ ਭਾਈਚਾਰਾ ਪਹਿਲਾਂ ਹੀ ਸੰਘਰਸ਼ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀ.ਸੀ. ਐਨ.ਡੀ.ਪੀ. ਦੇ ਉਲਟ ਬੀ.ਸੀ. ਕੰਜ਼ਰਵੇਟਿਵ ਨੇ ਆਪਣੇ ਕਾਰਜਕਾਲ ਵਿਚ ਕਦੇ ਵੀ ਟੈਕਸ ਨਾ ਵਧਾਉਣ ਦਾ ਵਾਅਦਾ ਕੀਤਾ ਹੈ।




