15.32C Vancouver
ADS

Aug 9, 2021 10:28 AM -

ਦਿੱਲੀ ਕੈਂਟ ਨਾਬਾਲਗ ਜਬਰ-ਜਨਾਹ ਮਾਮਲਾ: ਕ੍ਰਾਈਮ ਬ੍ਰਾਂਚ ਨੂੰ ਮਿਲੀ ਸਾਰੇ ਦੋਸ਼ੀਆਂ ਦੀ 3 ਦਿਨਾਂ ਦੀ ਰਿਮਾਂਡ

Share On
delhi-cantt-minor-rape-case-crime-branch-gets-three-days-remand-of-all-accused
Delhi Cantt Minor rape case: Crime Branch gets three days remand of all accused

ਸੋਮਵਾਰ ਨੂੰ ਦਿੱਲੀ ਦੀ ਅਦਾਲਤ ਨੇ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੂੰ 9 ਸਾਲਾ ਬੱਚੀ ਦੇ ਕਥਿਤ ਜਬਰ-ਜਨਾਹ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤੇ ਸਾਰੇ ਦੋਸ਼ੀਆਂ ਦੀ ਤਿੰਨ ਦਿਨਾਂ ਦੀ ਰਿਮਾਂਡ ਦਿੱਤੀ ਹੈ।

ਪਟਿਆਲਾ ਹਾਊਸ ਅਦਾਲਤ ਦੇ ਵਧੀਕ ਸੈਸ਼ਨ ਜੱਜ ਆਸ਼ੂਤੋਸ਼ ਕੁਮਾਰ ਨੇ, ਗਿਰਫ਼ਤਾਰ ਕੀਤੇ ਗਏ, ਸਾਰੇ ਦੋਸ਼ੀਆਂ ਦੀ ਰਿਮਾਂਡ ਦਾ ਹੁਕਮ ਦਿੱਤਾ ਹੈ।

ਇਸ ਤੋਂ ਪਹਿਲਾਂ ਉਹ ਨਿਆਇਕ ਹਿਰਾਸਤ ਵਿੱਚ ਸਨ।

ਸਾਰੇ ਦੋਸ਼ੀਆਂ ਨੂੰ ਵੀਡੀਓ ਕਾਨਫਰੈਂਸਿੰਗ ਜ਼ਰੀਏ ਅਦਾਲਤ ਸਾਹਵੇਂ ਪੇਸ਼ ਕੀਤਾ ਗਿਆ ਸੀ।

ਅਪਰਾਧਿਕ ਬ੍ਰਾਂਚ ਵੱਲੋਂ, ਰਿਮਾਂਡ ਅਰਜ਼ੀ ਜ਼ਰੀਏ, ਦਿੱਲੀ ਅਦਾਲਤ ਵਿੱਚ ਪਹੁੰਚ ਕਰਕੇ, ਗਵਾਹਾਂ ਸਾਹਮਣੇ ਪੇਸ਼ ਕਰਨ, ਸਬੂਤ ਅਤੇ ਦ੍ਰਿਸ਼ ਮੁੜ ਸਿਰਜਣ ਆਦਿ ਲਈ, ਦੋਸ਼ੀਆਂ ਦੀ 5 ਦਿਨਾਂ ਦੀ ਰਿਮਾਂਡ ਮੰਗੀ ਗਈ ਸੀ।

ਪੀੜਤ ਪਰਿਵਾਰ ਵੱਲੋਂ ਪੇਸ਼ ਹੋਏ ਵਕੀਲ ਜਿਤੇਂਦਰ ਝਾ ਅਤੇ ਸੁਰੇਸ਼ ਕੁਮਾਰ ਚੌਧਰੀ ਨੇ ਆਖਿਆ,"ਪੀੜਤ ਪਰਿਵਾਰ ਬਹੁਤ ਹੀ ਗ਼ਰੀਬ ਹੈ। ਸਾਨੂੰ ਦਿੱਲੀ ਪੁਲਿਸ ਵੱਲੋਂ, ਹਲੇ ਤੱਕ ਐੱਫਆਈਆਰ ਦੀ ਕਾਪੀ ਨਹੀਂ ਦਿੱਤੀ ਗਈ। ਦਿੱਲੀ ਪੁਲਿਸ ਦੇ ਸਥਾਨਕ ਥਾਣੇ ਵੱਲੋਂ ਕੀਤੀ ਗਈ ਛਾਣ-ਬੀਣ ਬਹੁਤ ਹੀ ਤਰਸਯੋਗ ਸੀ।"

"ਹੁਣ ਜਦੋਂ ਮਾਮਲਾ ਅਪਰਾਧਿਕ ਬ੍ਰਾਂਚ ਕੋਲ ਤਬਦੀਲ ਕਰ ਦਿੱਤਾ ਗਿਆ ਹੈ, ਅਸੀਂ ਆਜ਼ਾਦ ਅਤੇ ਸਹੀ ਜਾਂਚ ਦੀ ਉਮੀਦ ਕਰਦੇ ਹਾਂ। ਸਾਡੀ ਮੰਗ ਹੈ ਕਿ ਦਿੱਲੀ ਪੁਲਿਸ ਨੂੰ ਮਾਪਿਆਂ ਨੂੰ ਸੁਰੱਖਿਆ ਮੁਹਈਆ ਕਰਾਉਣੀ ਚਾਹੀਦੀ ਹੈ ਅਤੇ ਪਹਿਲਾਂ ਗਵਾਹਾਂ ਦੀ ਵੀ ਸੁਰੱਖਿਆ ਦੇ ਇੰਤਜ਼ਾਮ ਕਰਨੇ ਚਾਹੀਦੇ ਹਨ ਅਤੇ ਇਸ ਲਈ ਅਸੀਂ ਸਹੀ ਫੋਰਮ ਤੱਕ ਪਹੁੰਚ ਕਰਾਂਗੇ,"ਵਕੀਲਾਂ ਨੇ ਆਖਿਆ।

ਦੱਸਣਯੋਗ ਹੈ ਕਿ ਨਾਬਾਲਗ ਕੁੜੀ ਦੇ ਕਥਿਤ ਤੌਰ 'ਤੇ ਹੋਏ ਜਬਰ ਜਨਾਹ, ਕਤਲ ਅਤੇ ਦਿੱਲੀ ਦੇ ਪੁਰਾਣੇ ਨੰਗਲ ਸ਼ਮਸ਼ਾਨ ਘਾਟ ਵਿੱਚ, ਬਿਨਾਂ ਪਰਿਵਾਰ ਦੀ ਇਜਾਜ਼ਤ ਦੇ ਉਸਦਾ ਸਸਕਾਰ ਕਰਨ ਦੇ ਮਾਮਲੇ ਨੂੰ ਤੇਜ਼ੀ ਨਾਲ ਜਾਂਚ ਲਈ ਅਪਰਾਧਿਕ ਸ਼ਾਖਾ ਕੋਲ ਤਬਦੀਲ ਕੀਤਾ ਗਿਆ ਹੈ।

ਦਿੱਲੀ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਇਸ ਮਾਮਲੇ ਨੂੰ ਤਬਦੀਲ ਕਰਨ ਦੀ ਹਦਾਇਤ ਦਿੱਤੀ ਹੈ।

ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕਥਿਤ ਜਬਰ ਜਨਾਹ ਅਤੇ ਕਤਲ ਕੀਤੀ ਗਈ ਇਸ ਨਾਬਾਲਗ ਬੱਚੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਸਨ ਅਤੇ ਉਨ੍ਹਾਂ ਵੱਲੋਂ ਦਸ ਲੱਖ ਦੇ ਮੁਆਵਜ਼ੇ ਦਾ ਪੁਲਿਸ ਮੁਤਾਬਕ, 1 ਅਗਸਤ ਨੂੰ ਇੱਕ ਪੁਜਾਰੀ ਅਤੇ ਸ਼ਮਸ਼ਾਨ ਘਾਟ ਦੇ ਤਿੰਨ ਕਾਮਿਆਂ ਵੱਲੋਂ, ਦੱਖਣ-ਪੂਰਬੀ ਦਿੱਲੀ ਵਿੱਚ, ਦਿੱਲੀ ਕੈਨਟੋਨਮੈਂਟ ਨੇੜੇ ਇੱਕ 9 ਸਾਲਾ ਬੱਚੀ ਦਾ ਕਥਿਤ ਤੌਰ 'ਤੇ ਜਬਰ-ਜਨਾਹ ਅਤੇ ਉਸਦਾ ਕਤਲ ਕੀਤਾ ਗਿਆ।

ਦਿੱਲੀ ਪੁਲਿਸ ਵੱਲੋਂ ਨਾਬਾਲਗ ਬੱਚੀ ਦੀ ਮਾਂ ਦੇ ਬਿਆਨ ਦੇ ਅਧਾਰ 'ਤੇ, ਚਾਰ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਸਨੇ ਇਲਜ਼ਾਮ ਲਾਇਆ ਹੈ ਕਿ ਐਤਵਾਰ ਨੂੰ ਉਸਦੀ ਧੀ ਦਾ ਜਬਰ-ਜਨਾਹ ਅਤੇ ਕਤਲ ਕੀਤਾ ਗਿਆ ਅਤੇ ਉਸਦਾ ਸਸਕਾਰ ਉਨ੍ਹਾਂ ਦੀ ਮਰਜ਼ੀ ਖ਼ਿਲਾਫ਼ ਕੀਤਾ ਗਿਆ ਹੈ।

ਗ਼ੌਰਤਲਬ ਹੈ ਕਿ ਦੋਸ਼ੀਆਂ ਖ਼ਿਲਾਫ਼ ਭਾਰਤੀ ਪੀਨਲ ਕੋਡ ਦੀਆਂ ਧਾਰਾਵਾਂ 302,376 ਅਤੇ 506 ਦੇ ਨਾਲ ਨਾਲ ਬੱਚਿਆਂ ਨੂੰ ਯੌਨ ਅਪਰਾਧਾਂ ਤੋਂ ਬਚਾਉਣ (ਪੀਓਸੀਐੱਸਓ) ਅਤੇ ਐੱਸਸੀ/ਐੱਸਟੀ ਧਾਰਾ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Latest news

woman-robbed-in-vancouvers-marpole-area-police-seek-witnesses
Punjabi

ਵੈਨਕੂਵਰ ਦੇ ਮਾਰਪੋਲ ਇਲਾਕੇ ’ਚ ਮਹਿਲਾ ਕੋਲੋਂ ਲੁੱਟ-ਖੋਹ, ਪੁਲਿਸ ਨੇ ਚਸ਼ਮਦੀਦਾਂ ਤੋਂ ਮੰਗੀ ਮਦਦ

ਵੈਨਕੂਵਰ ਦੇ ਮਾਰਪੋਲ ਇਲਾਕੇ ਵਿਚ ਇੱਕ ਮਹਿਲਾਂ ਕੋਲੋਂ ਲੁੱਟ-ਖੋਹ ਦੀ ਵਾਰਦਾਤ ਹੋਈ ਹੈ, ਜਿਸ ਦੀ ਜਾਂਚ ਦੇ ਸਬੰਧ ਵਿਚ ਪੁਲਿਸ ਵਲੋਂ ਚਸ਼ਮਦੀਦਾਂ ਕੋਲੋਂ ਮਦਦ ਮੰਗੀ ਗਈ ਹੈ। ਪੁਲਿਸ ਅਨੁਸਾਰ, ਘਟਨਾ 27 ਅਗਸਤ ਨੂੰ ਤੜਕੇ ਲਗਭਗ 1:30 ਵਜੇ ਵਾਪਰੀ, ਮਹਿਲਾ ਦੱਖਣ-ਪੱਛਮੀ ਮਰੀਨ ਡਰਾਈਵ ਨੇੜੇ ਗ੍ਰੈਨਵਿਲ ਸਟ੍ਰੀਟ ਦੇ 8600-ਬਲਾਕ ਦੀ ਵੈਸਟ ਲੇਨ ਵਿਚ ਪੈਦਲ ਜਾ ਰਹੀ ਸੀ, ਜਿਸ ਦੌਰਾਨ ਇੱਕ ਸ਼ੱਕੀ ਨੇ ਉਸ ਦੇ ਮੂੰਹ 'ਤੇ ਮੁੱਕਾ ਮਾਰ ਕੇ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
mysterious-floating-island-spotted-on-b-c-s-williston-lake-boaters-warned-to-stay-away
Punjabi

ਵਿਲਿਸਟਨ ਲੇਕ ’ਚ ਦਿਖਿਆ ਰਹੱਸਮਈ ਤੈਰਦਾ ਆਈਲੈਂਡ, ਬੋਟਿੰਗ ਕਰਨ ਵਾਲਿਆਂ ਨੂੰ ਜਾਰੀ ਕੀਤੀ ਗਈ ਚਿਤਾਵਨੀ

ਬੀ.ਸੀ. ਦੀ ਵਿਲਿਸਟਨ ਲੇਕ ਵਿਚ ਦਿਖਾਈ ਦਿੱਤੇ ਇੱਕ ਰਹੱਸਮਈ ਤੈਰਦੇ ਹੋਏ ਆਈਲੈਂਡ ਨੂੰ ਲੈ ਕੇ ਪ੍ਰਸ਼ਾਸਨ ਨੇ ਬੋਟਿੰਗ ਕਰਨ ਵਾਲਿਆਂ ਲਈ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਬੀਸੀ ਹਾਈਡਰੋ ਦੇ ਬੁਲਾਰੇ Bob Gammer ਅਨੁਸਾਰ, ਇਹ ਫਲੋਟਿੰਗ ਆਈਲੈਂਡ ਲਗਭਗ ਇੱਕ ਹੈਕਟੇਅਰ ਜਿੰਨਾ ਵੱਡਾ ਹੈ ਅਤੇ ਪੂਰੀ ਤਰ੍ਹਾਂ ਹਰੇ-ਭਰੇ ਰੁੱਖਾਂ ਅਤੇ ਹਰਿਆਵਲ ਨਾਲ ਢੱਕਿਆ ਹੋਇਆ ਹੈ।
relief-for-surrey-residents-no-new-extortion-or-shooting-cases-reported-in-august
Punjabi

ਸਰੀ ਵਾਸੀਆਂ ਲਈ ਰਾਹਤ: ਅਗਸਤ ’ਚ ਐਕਸਟੌਰਸ਼ਨ ਤੇ ਸ਼ੂਟਿੰਗ ਦਾ ਕੋਈ ਨਵਾਂ ਮਾਮਲਾ ਨਹੀਂ

ਸਰੀ ਪੁਲਿਸ ਸਰਵਿਸ ਨੇ ਸ਼ਹਿਰ ਦੇ ਵਸਨੀਕਾਂ ਅਤੇ ਕਾਰੋਬਾਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਂਝੀ ਕੀਤੀ ਹੈ। ਐਸ.ਪੀ.ਐਸ. ਵੱਲੋਂ ਜਾਰੀ ਤਾਜ਼ਾ ਬਿਆਨ ਅਨੁਸਾਰ, ਅਗਸਤ ਦੇ ਪੂਰੇ ਮਹੀਨੇ ਦੌਰਾਨ ਸਰੀ ਸ਼ਹਿਰ ਵਿਚ ਐਕਟੋਸ਼ਨ ਦੀ ਕੋਈ ਵੀ ਨਵੀਂ ਧਮਕੀ ਜਾਂ ਇਸ ਨਾਲ ਸਬੰਧਤ ਸ਼ੂਟਿੰਗ ਦਾ ਕੋਈ ਮਾਮਲਾ ਨਹੀਂ ਆਇਆ ਹੈ।
b-c-government-announces-nearly-1-200-new-child-care-spaces-across-22-school-districts
Punjabi

ਸਰੀ ਸਮੇਤ ਬੀ.ਸੀ. ਦੇ 22 ਸਕੂਲ ਜ਼ਿਲ੍ਹਿਆਂ ’ਚ 1,200 ਨਵੇਂ ਚਾਈਲਡ ਕੇਅਰ ਸਪੇਸ ਦਾ ਐਲਾਨ

ਬੀ.ਸੀ. ਸਰਕਾਰ ਵੱਲੋਂ ਸਰੀ ਸਮੇਤ ਸੂਬੇ ਦੇ 22 ਸਕੂਲ ਜ਼ਿਲ੍ਹਿਆਂ ਵਿਚ ਲਗਭਗ 1,200 ਨਵੇਂ ਲਾਇਸੰਸਸ਼ੁਦਾ before-and after-ਸਕੂਲ ਚਾਈਲਡ ਕੇਅਰ ਸਪੇਸ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਰੀ ਸਕੂਲ ਡਿਸਟ੍ਰਿਕਟ ਵਿਚ Peace Arch Elementary ਅਤੇ Theresa Clarke Elementary ਦੋਵਾਂ ਵਿਚੋਂ ਹਰ ਸਕੂਲ ਵਿਚ 24 ਨਵੇਂ ਚਾਈਲਡ ਕੇਅਰ ਸਪੇਸ ਤਿਆਰ ਕੀਤੇ ਜਾਣਗੇ।
nearly-400-alberta-specialist-doctors-show-interest-in-new-dual-practice-surgery-model
Punjabi

ਐਲਬਰਟਾ ਦੇ ਨਵੇਂ ਡਿਊਲ ਪ੍ਰੈਕਟਿਸ ਸਿਸਟਮ ਲਈ 400 ਦੇ ਕਰੀਬ ਮਾਹਰ ਡਾਕਟਰਾਂ ਨੇ ਦਿਖਾਈ ਦਿਲਚਸਪੀ

ਐਲਬਰਟਾ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਦੋਹਰੇ ਅਭਿਆਸ ਸਿਸਟਮ ਵਿੱਚ ਹਿੱਸਾ ਲੈਣ ਲਈ ਸੂਬੇ ਦੇ ਲਗਭਗ 400 ਮਾਹਰ ਡਾਕਟਰਾਂ ਨੇ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਇਸ ਨਵੇਂ ਮਾਡਲ ਤਹਿਤ ਡਾਕਟਰਾਂ ਨੂੰ ਪਬਲਿਕ ਸਿਹਤ ਪ੍ਰਣਾਲੀ ਵਿੱਚ ਕੰਮ ਕਰਨ ਦੇ ਨਾਲ-ਨਾਲ ਚੋਣਵੀਆਂ ਸਰਜਰੀਆਂ, ਜਿਵੇਂ ਕਿ ਹਿੱਪ ਤੇ ਗੋਡੇ ਬਦਲਣ ਦੀ ਸਰਜਰੀ ਲਈ ਨਿੱਜੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਇਜਾਜ਼ਤ ਮਿਲੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link