18.49C Vancouver
ADS

Mar 22, 2020 3:42 AM -

ਜਨਤਾ ਕਰਫਿਊ ਕਾਰਨ ਦਿੱਲੀ ਵਿੱਚ ਦੁਕਾਨਾਂ ਬੰਦ

Share On
delhi-gears-up-by-shutting-shops-to-follow-janta-curfew
Shops closed in Delhi markets/ ANI

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਾਰੀ ਜਨਤਾ ਕਰਫਿਊ ਦੀ ਅਪੀਲ ਦੇ ਜਵਾਬ ਵਿੱਚ ਸ਼ੁੱਕਰਵਾਰ ਸ਼ਾਮ ਤੋਂ ਦਿੱਲੀ ਦੀ ਆਰ. ਕੇ. ਆਸ਼ਰਮ ਮਾਰਕੀਟ ਵਿੱਚ ਸਾਰੀਆਂ ਦੁਕਾਨਾਂ ਬੰਦ ਨਜ਼ਰ ਆਈਆਂ।

ਆਰ ਕੇ ਆਸ਼ਰਮ ਦੇ ਇੱਕ ਦੁਕਾਨਦਾਰ ਯੋਗੇਸ਼ ਕੁਮਾਰ ਨੇ ਕਿਹਾ, "ਇੱਥੇ 20 ਮਾਰਚ ਰਾਤ 8 ਵਜੇ ਤੋਂ ਸਾਰੀਆਂ ਦੁਕਾਨਾਂ ਬੰਦ ਹਨ। ਅਸੀਂ ਸਰਕਾਰ ਦੇ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਾਂ ਮੈਨੂੰ ਪਤਾ ਹੈ ਕਿ ਇਸ ਨਾਲ ਵਪਾਰ ਨੂੰ ਨੁਕਸਾਨ ਹੋਵੇਗਾ ਪਰ ਇਹ ਜ਼ਿੰਦਗੀ ਤੋਂ ਜ਼ਿਆਦਾ ਮਹੱਤਵਪੂਰਨ ਨਹੀਂ ਹੈ।"

ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਦੁਕਾਨ ਦੋ ਦਿਨਾਂ ਲਈ ਬੰਦ ਕੀਤੀ ਹੈ ਅਤੇ ਸਰਕਾਰੀ ਨਿਰਦੇਸ਼ਾਂ ਦੇ ਮੁਤਾਬਕ ਅਗਾਂਹ ਵੀ ਬੰਦ ਕਰਨ ਲਈ ਤਿਆਰ ਹਨ।

ਕਰਫਿਊ ਤੋਂ ਪਹਿਲਾਂ ਦਿੱਲੀ ਵਿੱਚ ਲੋਕ ਗਰੋਸਰੀ ਸਟੋਰਾਂ ਤੇ ਜ਼ਰੂਰਤ ਦਾ ਸਾਮਾਨ ਖਰੀਦਦੇ ਨਜ਼ਰ ਆਏ। ਇੱਕ ਖਰੀਦਦਾਰ ਅਨਿਲ ਕੁਮਾਰ ਨੇ ਕਿਹਾ ਕਿ ਉਹ ਮਾੜੇ ਤੋਂ ਮਾੜੇ ਸਮੇਂ ਲਈ ਤਿਆਰੀ ਕਰਨ ਲਈ ਜ਼ਰੂਰੀ ਚੀਜ਼ਾਂ ਖਰੀਦ ਰਹੇ ਹਨ।

ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਐਤਵਾਰ ਸਵੇਰ ਸੱਤ ਵਜੇ ਤੋਂ ਰਾਤ ਨੌਂ ਵਜੇ ਤੱਕ ਘਰ ਰਹਿ ਕੇ ਜਨਤਾ ਕਰਫਿਊ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਸੀ।

ਕੇਂਦਰੀ ਸਿਹਤ ਵਿਭਾਗ ਦੇ ਮੁਤਾਬਕ ਭਾਰਤ ਵਿੱਚ ਕਰੋਨਾ ਵਾਇਰਸ ਦੇ 283 ਮਾਮਲੇ ਹੋ ਗਏ ਹਨ।

ਦਿੱਲੀ, ਕਰਨਾਟਕਾ, ਪੰਜਾਬ ਅਤੇ ਮਹਾਰਾਸ਼ਟਰ ਵਿੱਚ ਕੁੱਲ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਤਾਜ਼ਾ ਅੰਕੜਿਆਂ ਮੁਤਾਬਕ ਅਜੇ ਤੱਕ ਦਿੱਲੀ ਵਿੱਚ 25, ਕਰਨਾਟਕ ਵਿੱਚ 15, ਆਂਧਰਾ ਪ੍ਰਦੇਸ਼ ਵਿੱਚ 3, ਛੱਤੀਸਗੜ੍ਹ ਵਿੱਚ 1, ਗੁਜਰਾਤ ਵਿੱਚ 7, ਹਰਿਆਣਾ ਵਿੱਚ 3 ਅਤੇ ਹਿਮਾਚਲ ਪ੍ਰਦੇਸ਼ ਵਿੱਚ ਕਰੋਨਾਵਾਇਰਸ ਦੇ 2 ਮਾਮਲੇ ਹਨ।

Latest news

vancouver-council-votes-to-oppose-planned-overdose-prevention-site-downtown
Punjabi

ਵੈਨਕੂਵਰ ਸਿਟੀ ਕੌਂਸਲ ਨੇ ਡਾਊਨਟਾਊਨ ਓਵਰਡੋਜ਼ ਪ੍ਰੀਵੈਂਸ਼ਨ ਸਾਈਟ ਖੋਲ੍ਹਣ ਦਾ ਕੀਤਾ ਸਖ਼ਤ ਵਿਰੋਧ

ਵੈਨਕੂਵਰ ਸਿਟੀ ਕੌਂਸਲ ਨੇ ਮੇਅਰ ਕੇਨ ਸਿਮ ਦੇ ਇੱਕ ਹੰਗਾਮੀ ਮਤੇ ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਵਿਚ ਸ਼ਹਿਰ ਦੀ 900 ਹੈਲਮਕੇਨ St. ਵਿਖੇ ਨਵੀਂ ਓਵਰਡੋਜ਼ ਪ੍ਰੀਵੈਂਸ਼ਨ ਸਾਈਟ ਖੋਲ੍ਹਣ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ। ਮੇਅਰ ਅਤੇ ਉਨ੍ਹਾਂ ਦੀ ਏ.ਬੀ.ਸੀ. ਪਾਰਟੀ ਦੇ ਕੌਂਸਲਰ ਦਾ ਦੋਸ਼ ਹੈ ਕਿ ਬੀ. ਸੀ. ਹੈਲਥ ਅਥਾਰਿਟੀ ਨੇ ਕਮਿਊਨਿਟੀ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਹੀ ਇਸ ਸਾਈਟ ਦਾ ਐਲਾਨ ਕਰ ਦਿੱਤਾ।
federal-government-signals-potential-social-media-ban-for-children-under-16
Punjabi

16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ 'ਤੇ ਫੈਡਰਲ ਸਰਕਾਰ ਕਰ ਰਹੀ ਗੰਭੀਰ ਵਿਚਾਰ

ਕੈਨੇਡਾ ਸਰਕਾਰ ਨਾਬਾਲਗਾਂ ਦੀ ਸੇਫਟੀ ਨੂੰ ਮੁੱਖ ਰੱਖਦਿਆਂ ਸੋਸ਼ਲ ਮੀਡੀਆ ਨੂੰ ਲੈ ਕੇ ਸਖ਼ਤ ਕਦਮ ਚੁੱਕਣ ਦੀ ਤਿਆਰੀ ਵਿਚ ਹੈ। Canadian Identity Minister ਮਾਰਕ ਮਿਲਰ ਨੇ ਮੰਗਲਵਾਰ ਨੂੰ ਹਾਊਸ ਔਫ ਕੌਮਨਜ਼ ਦੀ ਹੈਰੀਟੇਜ ਕਮੇਟੀ ਸਾਹਮਣੇ ਪੇਸ਼ ਹੁੰਦਿਆਂ ਮਜ਼ਬੂਤ ​​ਸੰਕੇਤ ਦਿੱਤਾ ਹੈ ਕਿ ਫੈਡਰਲ ਸਰਕਾਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਬਾਰੇ ਬਹੁਤ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।
criminal-defence-lawyer-charged-with-child-exploitation-offences-calgary-police-seek-additional-victims
Punjabi

ਕੈਲਗਰੀ ਦੇ ਵਕੀਲ ਨੂੰ ਜਿਨਸੀ ਸ਼ੋਸ਼ਣ ਸਮੱਗਰੀ ਨਾਲ ਜੁੜੇ ਕਈ ਗੰਭੀਰ ਦੋਸ਼ਾਂ ਕਰਕੇ ਕੀਤਾ ਗਿਆ ਗ੍ਰਿਫ਼ਤਾਰ

ਕੈਲਗਰੀ ਦੇ ਇਕ ਡਿਫੈਂਸ ਵਕੀਲ ਨੂੰ ਬੱਚਿਆਂ ਨਾਲ ਔਨਲਾਈਨ ਅਸ਼ਲੀਲ ਗੱਲਬਾਤ ਕਰਨ ਅਤੇ ਜਿਨਸੀ ਸ਼ੋਸ਼ਣ ਸਮੱਗਰੀ ਨਾਲ ਜੁੜੇ ਗੰਭੀਰ ਦੋਸ਼ਾਂ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਅਲਰਟ ਨੇ ਲੰਬੀ ਜਾਂਚ ਤੋਂ ਬਾਅਦ 46 ਸਾਲਾ ਜੌਰਡਨ ਬੋਨਰ ਨੂੰ 30 ਅਪ੍ਰੈਲ ਨੂੰ ਹਿਰਾਸਤ ਵਿੱਚ ਲਿਆ।ਜਾਂਚ ਅਧਿਕਾਰੀਆਂ ਨੇ ਦੋਸ਼ ਲਾਇਆ ਹੈ ਕਿ ਬੋਨਰ ਨੇ ਦਸੰਬਰ 2025 ਦੌਰਾਨ ਸਨੈਪਚੈਟ ਰਾਹੀਂ 11 ਤੋਂ 15 ਸਾਲ ਦੀ ਉਮਰ ਦੇ ਕਈ ਬੱਚਿਆਂ ਨਾਲ ਸੰਪਰਕ ਕੀਤਾ ਸੀ।
canadian-privacy-commissioners-flag-concerns-over-openai-data-practices-in-joint-probe
Punjabi

ਕੈਨੇਡਾ ਦੇ ਫੈਡਰਲ ਅਤੇ ਸੂਬਾਈ ਪ੍ਰਾਈਵੇਸੀ ਕਮਿਸ਼ਨਰ ਨੇ ਓਪਨ ਏ.ਆਈ. ਬਾਰੇ ਸਾਂਝੀ ਜਾਂਚ ਦੀ ਰਿਪੋਰਟ ਕੀਤੀ ਜਾਰੀ

ਕੈਨੇਡਾ ਦੇ ਫੈਡਰਲ ਅਤੇ ਸੂਬਾਈ ਪ੍ਰਾਈਵੇਸੀ ਕਮਿਸ਼ਨਰ ਨੇ ਅੱਜ ਓਪਨ ਏ.ਆਈ. ਬਾਰੇ ਆਪਣੀ ਸਾਂਝੀ ਜਾਂਚ ਦੀ ਰਿਪੋਰਟ ਜਾਰੀ ਕੀਤੀ ਹੈ। ਇਸ ਵਿਚ ਕੰਪਨੀ ਵਲੋਂ ਸ਼ੁਰੂਆਤੀ ਦੌਰ ਵਿਚ ਏ.ਆਈ. ਚੈਟਬੋਟ ਚੈਟ ਜੀ.ਪੀ.ਟੀ. ਲਈ ਲੋਕਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਨ ਅਤੇ ਵਰਤੋਂ ਦੇ ਤਰੀਕਿਆਂ 'ਤੇ ਗੰਭੀਰ ਸਵਾਲ ਚੁੱਕੇ ਗਏ ਹਨ।
surrey-mayor-raises-concerns-after-daytime-shooting-calls-for-police-discussions
Punjabi

ਦਿਨ-ਦਿਹਾੜੇ ਵਾਪਰ ਰਹੀਆਂ ਗੋਲੀਬਾਰੀ ਦੀਆਂ ਘਟਵਾਨਾਂ ਨੂੰ ਲੈ ਕੇ ਸਰੀ ਦੀ ਮੇਅਰ ਨੇ ਕੀਤੀ ਚਿੰਤਾ ਪ੍ਰਗਟ

ਸਰੀ ਵਿਚ ਵਾਪਰੀਆਂ ਹਾਲੀਆ ਘਟਨਾਵਾਂ 'ਤੇ ਮੇਅਰ ਬ੍ਰੈਂਡਾ ਲੌਕ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ​ਸ਼ਹਿਰ ਵਿਚ ਜੋ ਕੁਝ ਹੋ ਰਿਹਾ ਹੈ ਉਸ ਵੱਲ ਬਹੁਤ ਗੰਭੀਰਤਾ ਨਾਲ ਦੇਖਣ ਦੀ ਲੋੜ ਹੈ ਅਤੇ ਇਹ ਸਭ ਕੁਝ ਇਸੇ ਤਰ੍ਹਾਂ ਜਾਰੀ ਨਹੀਂ ਰਹਿ ਸਕਦਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link