13.04C Vancouver
ADS

Feb 6, 2020 3:35 AM -

ਕੇਜਰੀਵਾਲ ਨੇ ਕਿਹਾ, ਸ਼ਾਹੀਨ ਬਾਗ 'ਚ ਗੋਲੀ ਚਲਾਉਣ ਵਾਲੇ ਦਾ ਨਿਕਲੇ 'ਆਪ' ਕਨੈਕਸ਼ਨ, ਤਾਂ ਦੁੱਗਣੀ ਕਰ ਦਿਓ ਸਜ਼ਾ

Share On
double-the-punishment-of-shaheen-bagh-shooter-if-he-is-connected-to-aap-kejriwal
Delhi CM Arvind Kejriwal addressing media. File photo-ANI

8 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਦਿੱਲੀ 'ਚ ਵੋਟਿੰਗ ਹੋਵੇਗੀ, ਪਰ ਇਸ ਤੋਂ ਪਹਿਲਾਂ ਹੁਣ ਸ਼ਾਹੀਨ ਬਾਗ 'ਚ ਹੋਈ ਗੋਲੀਬਾਰੀ ਨੂੰ ਲੈ ਕੇ ਹੰਗਾਮਾ ਜ਼ੋਰਾਂ 'ਤੇ ਹੈ।

ਭਾਜਪਾ ਅਤੇ ਆਮ ਆਦਮੀ ਪਾਰਟੀ ਦੋਵੇਂ ਇੱਕ ਦੂਜੇ 'ਤੇ ਮਾੜੀ ਰਾਜਨੀਤੀ ਕਰਨ ਦਾ ਦੋਸ਼ ਲਗਾ ਰਹੇ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਮਲੇ 'ਚ ਆਪਣਾ ਪੱਖ ਰੱਖਦਿਆਂ ਆਖਿਆ ਹੈ ਕਿ ਜੇਕਰ ਗੋਲੀ ਚਲਾਉਣ ਵਾਲੇ ਦਾ ਆਮ ਆਦਮੀ ਪਾਰਟੀ ਨਾਲ ਕੋਈ ਕਨੈਕਸ਼ਨ ਹੈ, ਤਾਂ ਉਸਦੀ ਸਜ਼ਾ ਦੁੱਗਣੀ ਕਰ ਦਿਓ।

ਉਨ੍ਹਾਂ ਕਿਹਾ ਇਸ ਯੁਵਕ ਦੇ ਸਿਆਸੀ ਕਨੈਕਸ਼ਨ ਬਾਰੇ ਤਾਂ ਕੁਝ ਨਹੀਂ ਪਤਾ, ਪਰ ਓਹ ਸਖਤ ਸਜ਼ਾ ਦਾ ਹੱਕਦਾਰ ਹੈ।

ਜਦੋਂ ਗੋਲੀ ਚਲਾਉਣ ਵਾਲੇ ਨੌਜਵਾਨ ਦੀ ਤਸਵੀਰ ‘ਆਪ’ ਦੇ ਨੇਤਾਵਾਂ ਨਾਲ ਸਾਹਮਣੇ ਆਈ ਤਾਂ ਭਾਜਪਾ ਨੇ ਕਿਹਾ ਸੀ ਕਿ ਕੇਜਰੀਵਾਲ ਦੀ ਪਾਰਟੀ ਹੁਣ ਬੇਨਕਾਬ ਹੋ ਗਈ ਹੈ।

ਕੇਂਦਰੀ ਮੰਤਰੀ ਅਤੇ ਭਾਜਪਾ ਦੇ ਦਿੱਲੀ ਦੇ ਚੋਣ ਇੰਚਾਰਜ ਪ੍ਰਕਾਸ਼ ਜਾਵਡੇਕਰ ਨੇ ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਆਖਿਆ, "ਇਹ ਸਾਬਤ ਕਰਦਾ ਹੈ ਕਿ 'ਆਪ' ਨੌਜਵਾਨਾਂ ਨੂੰ ਭੰਬਲਭੂਸੇ 'ਚ ਪਾਉਂਦੀ ਹੈ ਅਤੇ ਉਨ੍ਹਾਂ ਨੂੰ ਗਲਤ ਰਾਹ 'ਤੇ ਧੱਕ ਰਹੀ ਹੈ।”

ਉਨ੍ਹਾਂ ਕਿਹਾ, “ਆਪ ਆਗੂ ਸੰਜੇ ਸਿੰਘ ਨੇ ਕਿਹਾ ਸੀ ਕਿ ਦਿੱਲੀ ਵਿਚ ਹਿੰਸਾ ਹੋਵੇਗੀ।

ਦਿੱਲੀ ਪੁਲਿਸ ਨੇ ਉਨ੍ਹਾਂ ਦੀ ਸਾਜਿਸ਼ ਦਾ ਖੁਲਾਸਾ ਕੀਤਾ ਹੈ।”

ਇਸ ਦੇ ਨਾਲ ਹੀ ‘ਆਪ’ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਸ ਨੂੰ ਭਾਜਪਾ ਦੀ ਗਲਤ ਰਾਜਨੀਤੀ ਦੱਸਿਆ।

ਹਾਲਾਂਕਿ ਮੁਲਜ਼ਮ ਦੇ ਪਿਤਾ ਨੇ ‘ਆਪ’ ਨਾਲ ਕਪਿਲ ਦੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।


Latest news

surrey-police-investigate-overnight-shooting-at-residence-possible-extortion-link
Punjabi

ਸਰੀ ਵਿੱਚ ਰਿਹਾਇਸ਼ੀ ਘਰ 'ਤੇ ਅੱਧੀ ਰਾਤ ਹੋਈ ਗੋਲੀਬਾਰੀ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਸਰੀ ਵਿਚ ਕਿੰਗ ਜਾਰਜ ਬੁਲੇਵਾਰਡ ਅਤੇ 88 ਐਵੇਨਿਊ ਨੇੜੇ ਇੱਕ ਘਰ 'ਤੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ। ਪੁਲਿਸ ਨੇ ਇਸ ਦੇ ਐਕਸਟੋਸ਼ਨ ਨਾਲ ਸਬੰਧਤ ਹੋਣ ਦਾ ਖ਼ਦਸ਼ਾ ਜਤਾਇਆ ਹੈ।
new-trial-ordered-in-alberta-homicide-case-after-appeal-court-overturns-murder-conviction
Punjabi

ਐਲਬਰਟਾ ਵਿੱਚ ਕਤਲ ਮਾਮਲੇ ‘ਚ ਨਵੀਂ ਸੁਣਵਾਈ ਦਾ ਹੁਕਮ, ਅਪੀਲ ਅਦਾਲਤ ਨੇ ਦੋਸ਼ੀ ਦੀ ਸਜ਼ਾ ਕੀਤੀ ਰੱਦ

ਐਲਬਰਟਾ ਵਿਚ ਆਪਣੀ ਪਾਰਟਨਰ ਦਾ ਕਤਲ ਕਰਨ ਵਾਲੇ ਵਿਅਕਤੀ ਦੀ ਉਮਰ ਕੈਦ ਦੀ ਸਜ਼ਾ ਨੂੰ ਬਦਲਣ ਲਈ ਸੂਬੇ ਦੀ ਅਪੀਲ ਅਦਾਲਤ ਨੇ ਇਸ ਦਾ ਟ੍ਰਾਇਲ ਮੁੜ ਸ਼ੁਰੂ ਕਰਾਉਣ ਦਾ ਹੁਕਮ ਦਿੱਤਾ ਹੈ। ਰਿਆਨ ਐਪਲਗਾਰਥ ਨੇ 2020 ਵਿਚ ਆਪਣੀ 26 ਸਾਲਾ ਕਾਮਨ-ਲਾਅ ਪਾਰਟਨਰ ਚੈਂਟੇਲ ਫਾਇਰਿੰਗਸਟੋਨੀ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਨੂੰ 2023 ਵਿਚ ਸੈਕਿੰਡ ਡਿਗਰੀ ਮਰਡਰ ਦਾ ਦੋਸ਼ੀ ਠਹਿਰਾਇਆ ਗਿਆ ਸੀ।
liberals-plan-motion-to-secure-majority-on-house-committees-mackinnon-says
Punjabi

ਲਿਬਰਲ ਪਾਰਟੀ ਹਾਊਸ ਔਫ ਕਾਮਨ ਦੀਆਂ ਕਮੇਟੀਆਂ 'ਚ ਵਧਾਏਗੀ ਕੰਟਰੋਲ

ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਵਲੋਂ ਜਲਦ ਹਾਊਸ ਔਫ ਕਾਮਨ ਦੀਆਂ ਕਮੇਟੀਆਂ ਵਿਚ ਕੰਟਰੋਲ ਹਾਸਲ ਕੀਤਾ ਜਾ ਸਕਦਾ ਹੈ। ਇਹ ਕਦਮ ਹਾਲ ਹੀ ਵਿਚ ਬਹੁਮਤ ਪ੍ਰਾਪਤ ਕਰਨ ਮਗਰੋਂ ਉਠਾਇਆ ਜਾ ਰਿਹਾ ਹੈ। ਸਰਕਾਰੀ ਹਾਊਸ ਲੀਡਰ ਸਟੀਵਨ ਮੈਕਕਿਨਨ ਨੇ ਕਿਹਾ ਹੈ ਕਿ ਉਹ ਆਉਣ ਵਾਲੇ ਦਿਨਾਂ ਵਿਚ ਸਦਨ ਵਿਚ ਇਸ ਸਬੰਧੀ ਪ੍ਰਸਤਾਵ ਰੱਖ ਸਕਦੇ ਹਨ, ਜਿਸ ਦਾ ਮਕਸਦ ਜ਼ਿਆਦਾਤਰ ਕਮੇਟੀਆਂ ਵਿਚ ਲਿਬਰਲ ਐਮ.ਪੀਜ਼ ਦੀ ਗਿਣਤੀ ਨੂੰ ਹੋਰ ਪਾਰਟੀਆਂ ਦੇ ਮੈਂਬਰਸ ਨਾਲੋਂ ਵਧਾਉਣਾ ਹੈ।
alberta-ndp-accuses-ucp-government-of-undermining-democracy-over-riding-boundary-review
Punjabi

ਐਨ.ਡੀ.ਪੀ. ਨੇ ਪ੍ਰੀਮੀਅਰ ਸਮਿਥ ਦੀ ਯੂਨਾਈਟਿਡ ਕੰਜ਼ਰਵੇਟਿਵ ਸਰਕਾਰ 'ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੇ ਲਗਾਏ ਦੋਸ਼

ਐਲਬਰਟਾ ਦੀ ਵਿਰੋਧੀ ਧਿਰ ਐਨ.ਡੀ.ਪੀ. ਨੇ ਪ੍ਰੀਮੀਅਰ ਡੈਨੀਅਲ ਸਮਿਥ ਦੀ ਯੂਨਾਈਟਿਡ ਕੰਜ਼ਰਵੇਟਿਵ ਸਰਕਾਰ 'ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਇਹ ਵਿਵਾਦ ਰਾਈਡਿੰਗ ਮੈਪ ਦੀ ਮੁੜ ਸਮੀਖਿਆ ਕਰਨ ਦੀ ਸਰਕਾਰੀ ਯੋਜਨਾ ਕਾਰਨ ਪੈਦਾ ਹੋਇਆ ਹੈ।
trump-says-u-s-pauses-strikes-on-iran-following-pakistan-request
Punjabi

ਟਰੰਪ ਨੇ ਪਾਕਿਸਸਤਾਨ ਦੀ ਅਪੀਲ 'ਤੇ ਈਰਾਨ ਨਾਲ ਮੌਜੂਦਾ ਜੰਗਬੰਦੀ ਨੂੰ ਵਧਾਉਣ ਦਾ ਕੀਤਾ ਫੈਸਲਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਪਾਕਿਸਤਾਨ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਈਰਾਨ ਨਾਲ ਚੱਲ ਰਹੀ ਜੰਗਬੰਦੀ ਨੂੰ ਅਣ-ਮਿੱਥੇ ਸਮੇਂ ਲਈ ਵਧਾ ਰਿਹਾ ਹੈ। ਟਰੰਪ ਨੇ ਕਿਹਾ ਕਿ ਇਸ ਸਮੇਂ ਈਰਾਨ ਦੀ ਲੀਡਰਸ਼ਿਪ ਅਤੇ ਸਰਕਾਰ ਦੇ ਅੰਦਰ ਏਕਤਾ ਦੀ ਘਾਟ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link