Aug 24, 2026 3:35 PM - Connect Newsroom - Ramandeep Kaur with files from The Canadian Press

ਕੈਨੇਡਾ-ਅਮਰੀਕਾ ਵਿਚਕਾਰ ਸ਼ੁਰੂ ਹੋਈ ਲੇਟਸਟ ਟਰੇਡ ਵਾਰ ਵਿਚਾਲੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਟਰੰਪ ਦੀ ਵਪਾਰਕ ਜੰਗ ਖ਼ਰਾਬ ਦੌਰ ਵਿਚ ਪਹੁੰਚਦੀ ਹੈ ਤਾਂ ਉਨ੍ਹਾਂ ਦੇ ਸੂਬੇ ਵਲੋਂ ਸੰਯੁਕਤ ਰਾਜ ਅਮਰੀਕਾ ਨੂੰ ਦਿੱਤੀ ਜਾਂਦੀ ਬਿਜਲੀ ਅਤੇ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਰੋਕ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਸ਼ੁੱਕਰਵਾਰ ਦੇਰ ਰਾਤ ਵਪਾਰ ਵਾਰਤਾ ਤੋਂ ਪਿੱਛੇ ਹਟਣ ਤੋਂ ਬਾਅਦ ਫੋਰਡ ਨੇ ਕਿਹਾ ਕਿ ਜਵਾਬੀ ਕਦਮ ਵਿਚ ਹੁਣ ਸਭ ਕੁਝ ਵਿਚਾਰ ਅਧੀਨ ਹੈ। ਉਥੇ ਹੀ, ਕੈਨੇਡਾ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਜੀਨ ਚਾਰਸਟ ਨੇ ਇੱਕ ਅਮਰੀਕੀ ਚੈਨਲ ਨਾਲ ਗੱਲ਼ਬਾਤ ਕਰਦਿਆਂ ਕਿਹਾ ਕਿ ਇਹ ਟਰੇਡ ਵਾਰ ਪੂਰੀ ਤਰ੍ਹਾਂ ਪਟੜੀ ਤੋਂ ਉਤਰ ਗਈ ਹੈ, ਜਿਸ ਦਾ ਮਤਲਬ ਹੈ ਕਿ ਅਮਰੀਕੀ ਪਰਿਵਾਰਾਂ ਲਈ ਸਾਲਾਨਾ ਔਸਤਨ $1,000 ਦਾ ਖ਼ਰਚ ਵਧਣ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੈਨੇਡਾ ਇਸ ਟਰੇਡ ਵਾਰ ਵਿਚ ਆਪਣੀ sovereignty ਲਈ ਖੜ੍ਹਿਆ ਹੈ ਅਤੇ ਖੜ੍ਹਾ ਰਹੇਗਾ। ਚਾਰਸਟ ਨੇ ਕਿਹਾ ਕਿ ਇਹ ਗੱਲ ਸਪੱਸ਼ਟ ਹੈ ਕਿ ਅਮਰੀਕਾ ਨੂੰ ਕੈਨੇਡਾ ਵਰਗਾ ਕੋਈ ਦੋਸਤ, ਸਾਥੀ ਅਤੇ ਭਰੋਸੇਯੋਗ ਸਪਲਾਇਰ ਨਹੀਂ ਮਿਲੇਗਾ।




