Oct 23, 2026 1:33 PM - Connect Newsroom - Ramandeep Kaur with files from The Canadian Press

ਬੀ.ਸੀ. ਚੋਣਾਂ ਦੇ ਅੰਤਿਮ ਦੌਰ ਵਿਚ ਸੂਬੇ ਦੀ ਸਿਆਸਤ ਹੋਰ ਗਰਮਾ ਗਈ ਹੈ।ਸਰੀ ਦੇ ਨਵੇਂ ਚੁਣੇ ਗਏ ਮੇਅਰ ਡੱਗ ਮੈਕਕਲਮ ਨੇ ਅਧਿਕਾਰਤ ਤੌਰ 'ਤੇ ਲੋਰਨ ਡੋਰਕਸਨ ਅਤੇ ਬੀ.ਸੀ. ਕੰਜ਼ਰਵੇਟਿਵ ਦਾ ਸਮਰਥਨ ਕਰ ਦਿੱਤਾ ਹੈ। ਨਿਊਟਨ ਵਿਖੇ ਬੀ. ਸੀ. ਕੰਜ਼ਰਵੇਟਿਵ ਦੀ ਰੈਲੀ ਵਿਚ ਬੀਤੀ ਰਾਤ ਇਕੱਠੇ ਹੋਏ 2,000 ਤੋਂ ਵੱਧ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੈਕਕਲਮ ਨੇ ਕਿਹਾ ਕਿ ਅਸੀਂ ਸਰੀ ਨੂੰ ਬਦਲ ਦਿੱਤਾ ਹੈ, ਆਓ ਹੁਣ ਬੀ. ਸੀ. ਨੂੰ ਬਦਲੀਏ।
ਮੈਕਕਲਮ ਦੇ ਨਾਲ-ਨਾਲ ਸਰੀ ਦੀਆਂ ਦੋ ਸਾਬਕਾ mayors Dianne Watts ਅਤੇ Linda Hepner ਨੇ ਵੀ ਮੰਚ 'ਤੇ ਆ ਕੇ ਬੀ.ਸੀ. ਕੰਜ਼ਰਵੇਟਿਵ ਪਾਰਟੀ ਨੂੰ ਜਿਤਾਉਣ ਦਾ ਸੱਦਾ ਦਿੱਤਾ।
ਮਾਹਰਾਂ ਦੀ ਮੰਨੀਏ ਤਾਂ ਮੈਕਕਲਮ ਦੇ ਇਸ ਐਲਾਨ ਨੇ ਸਰੀ ਦੀਆਂ 10 ਅਹਿਮ ਵਿਧਾਨ ਸਭਾ ਸੀਟਾਂ 'ਤੇ ਬੀ. ਸੀ. ਕੰਜ਼ਰਵੇਟਿਵ ਪਾਰਟੀ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਦੀ ਅਗਵਾਈ ਹੇਠ ਹਾਲ ਹੀ ਵਿਚ ਸੇਫ ਸਰੀ ਕੋਲੀਸ਼ਨ ਨੇ ਸਿਟੀ ਕੌਂਸਲ ਵਿਚ ਵੱਡੀ ਜਿੱਤ ਹਾਸਲ ਕੀਤੀ ਹੈ।




