Aug 13, 2024 4:26 PM - The Canadian Press

ਸਵੋਨਾ ਨੇੜੇ ਬੀਤੇ ਐਤਵਾਰ ਇਕ ਵਾਹਨ ਪਲਟਣ ਦੀ ਦਰਦਨਾਕ ਘਟਨਾ ਵਿਚ ਇਕ ਔਰਤ ਦੀ ਮੌਤ ਹੋ ਗਈ ਜਦਕਿ ਇਕ ਹੋਰ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਦੋਵੇਂ ਔਰਤਾਂ ਪੋਰਟ ਕੋਕੁਇਟਲਮ ਦੀਆਂ ਦੱਸੀਆਂ ਜਾਂਦੀਆਂ ਹਨ। ਇਸ ਹਾਦਸੇ ਤੋਂ ਬਾਅਦ ਰੂਰਲ ਆਰ.ਸੀ.ਐੱਮ.ਪੀ. ਅਤੇ ਬੀ.ਸੀ. ਹਾਈਵੇਅ ਪੈਟਰੋਲ ਨੇ ਤੁਰੰਤ ਕਾਰਵਾਈ ਕੀਤੀ।
ਪ੍ਰਾਪਤ ਜਾਕਾਰੀ ਅਨੁਸਾਰ ਮੁੱਢਲੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਇਹ ਦੋਹਵੇਂ ਔਰਤਾਂ ਵਿਚ ਪਿਕਅਪ ਟਰੱਕ ਵਿਚ ਜਾ ਰਹੀਆਂ ਸਨ ਜੋ ਇਕ ਖੱਡ ਨਾਲ ਟਕਰਾ ਗਿਆ ਸੀ। ਬਾਅਦ ਵਿਚ ਇਹ ਟਰੱਕ ਪਲਟੀਆਂ ਖਾਂਦਾ ਹੋਇਆ ਖੱਡ ਦੇ ਪੱਛਮ ਵੱਲ ਡਿੱਗ ਗਿਆ ਸੀ।
ਸੰਚਾਰ ਸੇਵਾਵਾਂ ਦੇ ਦੱਖਣ-ਪੂਰਬੀ ਜ਼ਿਲ੍ਹੇ ਦੇ ਜ਼ਿਲ੍ਹਾ ਸਲਾਹਕਾਰ ਐਨ.ਸੀ.ਓ.ਕਾਰਪੋਰਲ ਜੇਮਜ਼ ਗ੍ਰੈਂਡੀ ਨੇ ਦੱਸਿਆ ਕਿ ਦੋਵੇਂ ਔਰਤਾਂ ਟਰੱਕ ਵਿਚ ਫਸੀਆਂ ਹੋਈਆਂ ਸਨ ਅਤੇ ਸਥਾਨਕ ਫਾਇਰ ਡਿਪਾਰਟਮੈਂਟ ਨੂੰ ਇਨ੍ਹਾਂ ਨੂੰ ਕੱਢਣ ਵਿਚ ਮਦਦ ਕਰਨੀ ਪਈ।
ਪੁਲਿਸ ਮੁਤਾਬਿਕ ਇਸ ਹਾਦਸੇ ਵਿਚ ਇਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਕ ਮਹਿਲਾ ਡਰਾਇਵਰ ਨੂੰ ਜਾਨਲੇਵਾ ਸੱਟਾਂ ਨਾਲ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ਕਾਰਨ ਹਾਈਵੇ ਨੂੰ ਕਈ ਘੰਟਿਆਂ ਲਈ ਬੰਦ ਰੱਖਿਆ ਗਿਆ ਸੀ।




