Oct 15, 2026 6:57 PM - Connect Newsroom - Ramandeep Kaur

ਬੀ. ਸੀ. ਦੀ ਓਕਾਨਾਗਨ ਵੈਲੀ ਦੇ ਕੋਲਡਸਟ੍ਰੀਮ ਇਲਾਕੇ ਵਿਚ ਇੱਕ 55 ਸਾਲਾ ਡਰਾਈਵਰ ਨੂੰ ਨਸ਼ੇ ਦੀ ਹਾਲਤ ਵਿਚ ਤੇਜ਼ ਰਫ਼ਤਾਰ ਨਾਲ ਗੱਡੀ ਭਜਾਉਣ ਦੇ ਮਾਮਲੇ ਵਿਚ ਜੁਰਮਾਨੇ ਅਤੇ ਜ਼ਬਤ ਫੀਸਾਂ ਸਣੇ ਘੱਟੋ-ਘੱਟ $2,400 ਦੇ ਖ਼ਰਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਮੁਤਾਬਕ, 26 ਸਤੰਬਰ ਦੀ ਸਵੇਰੇ 8:30 ਵਜੇ ਹਾਈਵੇ-6 'ਤੇ ਲਾਲ ਰੰਗ ਦੀ ਕੋਰਵੇਟ ਕਾਰ ਨੇ ਇੱਕ ਬੀ.ਸੀ. ਹਾਈਵੇਅ ਪੈਟਰੋਲ ਅਧਿਕਾਰੀ ਨੂੰ 80 ਦੀ ਸਪੀਡ ਵਾਲੇ ਜ਼ੋਨ ਵਿਚ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਪਾਸ ਕੀਤਾ ਸੀ।
ਸਾਰਜੈਂਟ ਮਾਈਕਲ ਮੈਕਲਾਫਲਿਨ ਨੇ ਦੱਸਿਆ ਕਿ ਬਾਕੀ ਡਰਾਈਵਰ ਪੁਲਿਸ ਗੱਡੀ ਦੀਆਂ ਲਾਈਟਾਂ ਦੇਖ ਕੇ ਸੜਕ ਕਿਨਾਰੇ ਰੁਕ ਰਹੇ ਸਨ ਪਰ ਇਹ ਡਰਾਈਵਰ ਆਪਣੀ ਹੀ ਧੁਨ ਵਿਚ ਗੱਡੀ ਭਜਾਉਂਦਾ ਰਿਹਾ, ਅਖੀਰ ਇਹ ਕਾਰ ਇੱਕ ਮਿੰਨੀ ਮਾਲ ਕੋਲ ਰੁਕੀ, ਜਿੱਥੇ ਉਸ ਦੀ ਕਾਰ 30 ਦਿਨਾਂ ਲਈ ਇੰਪਾਊਂਡ ਕਰ ਲਈ ਗਈ ਅਤੇ ਇਹ ਡਰਾਈਵਰ 90 ਦਿਨਾਂ ਦੀ ਰੋਕ ਦਾ ਵੀ ਸਾਹਮਣਾ ਕਰ ਰਿਹਾ ਹੈ।




