Feb 3, 2022 1:20 AM - Connect News

ਕੈਮਲੂਪਸ ਵਿੱਚ ਸੈਂਕੜੇ-ਹਜ਼ਾਰਾਂ ਡਰੱਗਸ ਦੀਆਂ ਖੁਰਾਕਾਂ ਜਬਤ ਕੀਤੀਆਂ ਗਈਆਂ ਹਨ।
ਇੰਟਰ-ਏਜੈਂਸੀ ਜਾਂਚ ਤੋਂ ਬਾਅਦ 5 ਲੋਕਾਂ ਖਿਲਾਫ ਦੋਸ਼ ਵੀ ਤੈਅ ਕੀਤੇ ਗਏ ਹਨ।
ਜਾਂਚ ਦੀ ਸ਼ੁਰੂਆਤ ਅਪ੍ਰੈਲ 2020 'ਚ ਕੈਮਲੂਪਸ ਆਰ.ਸੀ.ਐਮ.ਪੀ. ਟਾਰਗੈਟਿਡ ਇੰਫੋਰਸਮੈਂਟ ਯੂਨਿਟ ਵੱਲੋਂ ਕੀਤੀ ਗਈ ਸੀ।
ਟੀ.ਈ.ਯੂ. ਸਾਰਜੈਂਟ ਟੌਡ ਵੂਨ ਦਾ ਕਹਿਣਾ ਸੀ ਕਿ ਸਟ੍ਰੀਟ ਪੱਧਰ 'ਤੇ ਹੋ ਰਹੀ ਡਰੱਗ ਡੀਲਿੰਗ ਤੋਂ ਜਾਂਚ ਸ਼ੁਰੂ ਕਰਨ ਤੋਂ ਬਾਅਦ ਪਤਾ ਲਗਾਇਆ ਗਿਆ ਕਿ ਕਮਿਊਨਿਟੀ 'ਚ ਡਰੱਗਸ ਲਿਆਉਣ ਪਿੱਛੇ ਕਿਹੜੇ ਲੋਕ ਜਿੰਮੇਵਾਰ ਸਨ।
ਇਸ ਮਾਮਲੇ 'ਚ ਜੁਲਾਈ 2020 'ਚ ਕੋਮੌਕਸ ਐਵੀਨਿਊ ਦੇ 600 ਬਲੌਕ 'ਚ ਸਥਿਤ ਇੱਕ ਘਰ 'ਚ ਛਾਪੇਮਾਰੀ ਕੀਤੀ ਗਈ ਸੀ।
ਇਸ ਦੌਰਾਨ ਕੋਕੇਨ, ਫੈਂਟਾਨਿਲ ਜਿਹੇ ਡਰੱਗਸ ਤੋਂ ਇਲਾਵਾ ਇੱਕ ਭਰੀ ਹੋਈ ਪ੍ਰੋਹਿਬੀਟਿਡ ਬੰਦੂਕ ਮਿਲੀ ਸੀ।
ਜਾਂਚ ਦੌਰਾਨ ਨਿਊ ਵੈਸਟਮਿਨਸਟਰ ਦੇ ਇੱਕ ਡਰੱਗ ਤਸਕਰ ਬਾਰੇ ਪਤਾ ਲੱਗਿਆ ਜਿਸ ਨੂੰ ਕਿ ਕੈਮਲੂਪਸ 'ਚ ਡਰੱਗਸ ਪਹੁੰਚਾਉਣ ਦਾ ਜਿੰਮੇਵਾਰ ਮੰਨਿਆ ਜਾ ਰਿਹਾ ਸੀ।
ਨਿਊ ਵੈਸਟਮਿਨਸਟਰ ਪੁਲਿਸ ਡਿਪਾਰਟਮੈਂਟ ਨਾਲ ਮਿਲ ਕੇ ਜਾਂਚ ਅੱਗੇ ਵਧਾਈ ਗਈ।
ਇਸ ਦੇ ਚਲਦਿਆਂ ਅਗਸਤ 2020 'ਚ ਚੈਰੀ ਕਰੀਕ ਦੇ ਇੱਕ ਆਦਮੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲ 1kg ਕੋਕੇਨ ਮਿਲੀ।
ਇਸੇ ਤਰ੍ਹਾਂ ਹੋਰ ਏਜੈਂਸੀਆਂ ਨਾਲ ਮਿਲ ਕੇ ਕੀਤੀ ਗਈ ਜਾਂਚ ਤੋਂ ਬਾਅਦ ਨਿਊ ਵੈਸਟਮਿਨਸਟਰ 'ਚ 13kg ਕੋਕੇਨ, 10kg ਮੈਥਮਫਿਟਾਮੀਨ, 2 ਹੈਂਡਗਨਸ ਅਤੇ ਕਰੀਬ $3,00,000 ਕੈਸ਼ ਬਰਾਮਦ ਹੋਇਆ।
ਮਾਮਲੇ 'ਚ 31 ਸਾਲਾ ਲੌਰੈਂਸ ਲਾਇਡ ਪੂਲੀ, 36 ਸਾਲਾ ਡੇਵਿਡ ਜੈਫਰੀ ਟ੍ਰੇਨਬਲੇ, 24 ਸਾਲਾ ਰਾਇਲੀ ਲੌਰੀਨ ਬੈਂਸ, 50 ਸਾਲਾ ਜੇਸਨ ਰੇਅ ਸੌਕਾ ਅਤੇ 36 ਸਾਲਾ ਰੌਬਰਟ ਸਿਲੀ ਲੂਪੀ 'ਤੇ ਦੋਸ਼ ਲੱਗੇ ਹਨ।
ਬੀ.ਸੀ. ਆਰ.ਸੀ.ਐਮ.ਪੀ. ਵੱਲੋਂ ਜਾਰੀ ਪੂਰੀ ਜਾਣਕਾਰੀ ਲਈ ਲਿੰਕ ਕਲਿਕ ਕਰੋ:
https://bc-cb.rcmp-grc.gc.ca/ViewPage.action?siteNodeId=2087&languageId=1&contentId=73303




