12.64C Vancouver
ADS

May 19, 2021 9:38 PM -

ਗੈਂਗ-ਲਾਈਫ਼ ਦੀ ਅਸਲ ਤਸਵੀਰ ਵਿਖਾਉਂਦੀ ਘਟਨਾ ਬਾਰੇ ਸਰੀ ਆਰ.ਸੀ.ਐਮ.ਪੀ. ਦਾ ਖੁਲਾਸਾ, ਲੋਕਾਂ ਨੂੰ ਕੀਤਾ ਸਾਵਧਾਨ

Share On
drug-stash-found-in-rectum-highlights-the-reality-of-gang-life
A drug-filled dialer-bag pulled from the rectum of a drug trafficker provides Surrey RCMP with an opportunity to educate would-be gang associates of the reality of the gang lifestyle. (Photo - Surrey RCMP/Twitter)

ਸਰੀ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਗੈਂਗ ਸੰਬੰਧੀ ਜੀਵਨ ਵੱਲ ਆਕਰਸ਼ਿਤ ਹੋਣ ਵਾਲੇ ਲੋਕਾਂ ਦੀਆਂ ਅੱਖਾਂ ਖੋਲ੍ਹਣ ਵਾਲੀ ਘਟਨਾ ਦਾ ਖੁਲਾਸਾ ਹੋਇਆ ਹੈ।

ਪੁਲਿਸ ਦਾ ਕਹਿਣਾ ਹੈ ਕਿ 14 ਮਈ ਨੂੰ ਸ਼ਾਮ ਕਰੀਬ 7.30 ਵਜੇ ਸਰੀ ਆਰ.ਸੀ.ਐਮ.ਪੀ. ਕਮਿਊਨਿਟੀ ਰਿਸਪੈਂਡ ਯੂਨਿਟ ਨੇ ਇੱਕ ਰੈਂਟਲ ਵਾਹਨ ਨੂੰ 16 ਐਵੀਨਿਊ ਦੇ 15200 ਬਲੌਕ ਦੇ ਕੋਲ ਰੋਕਿਆ ਸੀ।

ਇਸ ਵਾਹਨ ਨੂੰ ਬੀ.ਸੀ. ਮੋਟਰ ਵਹੀਕਲ ਐਕਟ ਦੇ ਉਲੰਘਣ ਤਹਿਤ ਰੋਕਿਆ ਗਿਆ ਸੀ।

ਜਦ ਵਾਹਨ ਚਾਲਕ ਤੋਂ ਪੁੱਛਗਿੱਛ ਹੋਈ ਤਾਂ ਡਰੱਗਸ ਸੰਬੰਧੀ ਸ਼ੱਕ ਹੋਇਆ।

ਵਾਹਨ ਚਾਲਕ ਅਤੇ ਸਵਾਰੀ ਨੂੰ ਹਿਰਾਸਤ 'ਚ ਲਿਆ ਗਿਆ।

ਵਧੇਰੇ ਜਾਂਚ ਦੌਰਾਨ ਪਹਿਲਾਂ ਕਈ ਸੈਲ ਫੋਨ ਮਿਲੇ ਅਤੇ ਫਿਰ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਗੱਡੀ ਦੀ ਸਵਾਰੀ ਦੇ ਰੈਕਟਮ ਤੋਂ ਵੱਡੀ ਮਾਤਰਾ 'ਚ ਡਰੱਗਸ ਵਾਲਾ ਇੱਕ ਪੈਕਿਟ ਮਿਲਿਆ।

ਇਸ 'ਚ ਸ਼ੱਕੀ ਕਰੈਕ ਕੋਕੇਨ ਅਤੇ ਕੋਕੇਨ ਪਾਊਡਰ ਸੀ।

ਇਸ ਸ਼ੱਕੀ ਕਰੈਕ ਕੋਕੇਨ ਦਾ ਕੁੱਲ ਭਰ 9.05 ਗ੍ਰਾਮ ਸੀ।

ਸ਼ੱਕੀ ਪਾਊਡਰ ਕੋਕੇਨ ਦਾ ਭਾਰ 14.05 ਗ੍ਰਾਮ ਸੀ।

ਦੋਵਾਂ ਸ਼ੱਕੀਆਂ ਨੂੰ ਵਧੇਰੇ ਜਾਂਚ ਦੇ ਚਲਦਿਆਂ ਰਿਹਾਅ ਕਰ ਦਿੱਤਾ ਗਿਆ ਸੀ।

ਕਾਂਸਟੇਬਲ ਸਰਬਜੀਤ ਸੰਘਾ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਗੈਂਗ ਮੈਂਬਰ ਖੁਦ ਨੂੰ ਬੜੇ ਐਸ਼ ਭਰੇ ਜੀਵਨ ਬਤੀਤ ਕਰਦੇ ਦਰਸ਼ਾਉਂਦੇ ਹਨ ਪਰ ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਦੇ ਰੈਕਟਮ 'ਚ ਡਰੱਗਸ ਦੇ ਪੈਕਟ ਮਿਲਣ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਜੀਵਨ ਕਿਸ ਪ੍ਰਕਾਰ ਦਾ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਲੋਕ ਹਰ ਵੇਲੇ ਕਿਸੇ ਵਿਰੋਧੀ ਗੈਂਗ ਜਾਂ ਪੁਲਿਸ ਦੇ ਅੜਿੱਕੇ ਚੜ੍ਹਨ ਦੇ ਡਰ 'ਚ ਜਿਉਂਦੇ ਹਨ।

Latest news

quebec-premier-open-to-return-of-u-s-wines-if-trade-gains-are-made
Punjabi

Quebec premier open to return of U.S. wines if trade gains are made

ਕੈਨੇਡਾ ਦੀ ਅਮਰੀਕਾ ਨਾਲ ਚੱਲ ਰਹੀ ਵਪਾਰ ਵਾਰਤਾ ਵਿਚ ਸ਼ਰਾਬ ਦੇ ਮੁੱਦੇ ਨੂੰ ਲੈ ਕੇ ਚੱਲ ਰਹੇ ਟਕਰਾਅ ਵਿਚਕਾਰ ਕਿਊਬੈਕ ਦੀ ਪ੍ਰੀਮੀਅਰ Christine Fréchette ਨੇ ਸੂਬੇ ਦੇ liquor ਸਟੋਰਾਂ ਵਿਚ ਅਮਰੀਕੀ wines ਦੀ ਵਾਪਸੀ ਦੀ ਇਜਾਜ਼ਤ ਦੇਣ ਲਈ ਸਹਿਮਤੀ ਦੇਣ ਦਾ ਸੰਕੇਤ ਦਿੱਤਾ ਹੈ ਪਰ ਕਿਹਾ ਕਿ ਉਹ ਇਸ ਤੋਂ ਪਹਿਲਾਂ ਟ੍ਰੇਡ ਮੋਰਚੇ 'ਤੇ ਕੋਈ ਸਫਲਤਾ ਦੇਖਣਾ ਚਾਹੁੰਦੇ ਹਨ।
merritt-closes-hiking-and-biking-trails-amid-wildfire-risk
Punjabi

ਮੈਰਿਟ ਵਿੱਚ ਜੰਗਲੀ ਖੇਤਰਾਂ ਦੇ ਹਾਈਕਿੰਗ ਅਤੇ ਬਾਈਕਿੰਗ ਟ੍ਰੇਲ 15 ਸਤੰਬਰ ਤੱਕ ਬੰਦ

ਬੀ.ਸੀ. ਦੇ ਮੈਰਿਟ ਸ਼ਹਿਰ ਦੇ ਆਲੇ-ਦੁਆਲੇ ਮਨੁੱਖੀ ਕਾਰਨਾਂ ਕਰਕੇ ਜੰਗਲੀ ਅੱਗ ਭੜਕਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਸਿਟੀ ਦੇ ਫਾਇਰ ਚੀਫ਼ ਨੇ ਉਨ੍ਹਾਂ ਦੇ ਘੇਰੇ ਅੰਦਰ ਆਉਂਦੇ ਸਾਰੇ ਜੰਗਲੀ ਖੇਤਰ ਵਿਚ ਹਾਈਕਿੰਗ ਅਤੇ ਬਾਈਕਿੰਗ ਲਈ ਵਰਤੇ ਜਾਣ ਵਾਲੇ ਰਸਤੇ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਹੈ। ਇਹ ਫੈਸਲਾ ਸ਼ਹਿਰ ਦੇ ਬਾਇ ਲਾਅ ਤਹਿਤ ਲਿਆ ਗਿਆ ਹੈ, ਜੋ ਪ੍ਰਸ਼ਾਸਨ ਨੂੰ ਜਨਜੀਵਨ ਅਤੇ ਸੰਪਤੀ ਦੀ ਸੁਰੱਖਿਆ ਲਈ ਅਜਿਹੇ ਖੇਤਰਾਂ ਨੂੰ ਬੰਦ ਕਰਨ ਦਾ ਅਧਿਕਾਰ ਦਿੰਦਾ ਹੈ।
overnight-highway-99-closures-planned-in-delta-for-bridge-work
Punjabi

ਡੈਲਟਾ ਵਿੱਚ ਬ੍ਰਿਜ ਕੰਮ ਲਈ ਹਾਈਵੇ 99 ’ਤੇ ਰਾਤ ਸਮੇਂ ਬੰਦ ਰਹਿਣਗੀਆਂ ਲੇਨਾਂ

ਡੈਲਟਾ ਵਿਚ ਹਾਈਵੇਅ 99 'ਤੇ ਡਰਾਈਵਰਾਂ ਨੂੰ ਅੱਜ ਤੋਂ ਦੋ ਰਾਤਾਂ ਦੇਰੀ ਦਾ ਸਾਹਮਣਾ ਕਰਨਾ ਪਵੇਗਾ। ਸ਼ਹਿਰ ਵਲੋਂ 78th ਸਟ੍ਰੀਟ ਓਵਰਪਾਸ ਲਈ ਨਵੇਂ ਪੁਲ ਦੇ ਗਰਡਰ ਲਗਾਉਣ ਦੇ ਕੰਮ ਦੇ ਚੱਲਦਿਆਂ ਟ੍ਰੈਫ਼ਿਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸੋਮਵਾਰ ਅਤੇ ਮੰਗਲਵਾਰ ਰਾਤ ਹਾਈਵੇ 99 ਪੂਰੀ ਤਰ੍ਹਾਂ ਬੰਦ ਰਹੇਗਾ। ਇਹ ਸ਼ਾਮ ਨੂੰ ਸਿੰਗਲ ਲੇਨ ਨੂੰ ਬੰਦ ਕਰਨ ਨਾਲ ਸ਼ੁਰੂ ਹੋਵੇਗਾ ਤੇ ਇੱਕ ਘੰਟੇ ਬਾਅਦ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।
canadian-armed-forces-on-standby-as-b-c-wildfires-displace-thousands-in-okanagan
Punjabi

ਬੀ.ਸੀ. ਵਿਚ ਜੰਗਲੀ ਅੱਗ ਦੇ ਮੱਦੇਨਜ਼ਰ ਕੈਨੇਡੀਅਨ ਆਰਮਡ ਫੋਰਸਿਜ਼ ਸਟੈਂਡਬਾਏ 'ਤੇ

ਬੀ. ਸੀ. ਵਿਚ ਜੰਗਲੀ ਅੱਗ ਦੇ ਸੰਕਟ ਅਤੇ ਓਕਾਨਾਗਨ ਖੇਤਰ ਵਿਚ ਹਜ਼ਾਰਾਂ ਲੋਕਾਂ ਦੇ ਬੇਘਰ ਹੋਣ ਦੇ ਮੱਦੇਨਜ਼ਰ ਕੈਨੇਡੀਅਨ ਆਰਮਡ ਫੋਰਸਿਜ਼ ਨੂੰ ਪ੍ਰਭਾਵਿਤ ਇਲਾਕਿਆਂ ਵਿਚ ਮਦਦ ਲਈ ਸਟੈਂਡਬਾਏ ਰਹਿਣ ਦੇ ਹੁਕਮ ਦਿੱਤੇ ਗਏ ਹਨ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਪੁਸ਼ਟੀ ਕੀਤੀ ਕਿ ਬੀ.ਸੀ. ਸਰਕਾਰ ਦੇ ਆਦੇਸ਼ ਮਿਲਦੇ ਹੀ ਫੌਜੀ ਸਹਾਇਤਾ ਨੂੰ ਤਾਇਨਾਤ ਕਰ ਦਿੱਤਾ ਜਾਵੇਗਾ।
vancouver-police-seek-public-help-identifying-suspect-in-kitsilano-assault
Punjabi

ਕਿਟਸੀਲਾਨੋ ਹਮਲੇ ਦੇ ਸ਼ੱਕੀ ਦੀ ਪਛਾਣ ਲਈ ਵੈਨਕੂਵਰ ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਵੈਨਕੂਵਰ ਪੁਲਿਸ ਨੇ ਕਿਟਸੀਲਾਨੋ ਇਲਾਕੇ ਵਿਚ ਇੱਕ ਬਜ਼ੁਰਗ 'ਤੇ ਹਮਲਾ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ ਆਮ ਜਨਤਾ ਤੋਂ ਮਦਦ ਮੰਗੀ ਹੈ ਅਤੇ ਉਸ ਦੀ ਇੱਕ ਤਸਵੀਰ ਵੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਘਟਨਾ 31 ਜੁਲਾਈ ਨੂੰ ਵਾਪਰੀ, ਜਾਂਚਕਰਤਾ ਦਾ ਮੰਨਣਾ ਹੈ ਕਿ 73 ਸਾਲਾ ਬਜ਼ੁਰਗ ਨੇ ਇੱਕ ਅਣਪਛਾਤੇ ਵਿਅਕਤੀ ਨੂੰ ਉੱਥੋਂ ਲੰਘਣ ਵਾਲੇ ਲੋਕਾਂ 'ਤੇ ਉੱਚੀ-ਉੱਚੀ ਚੀਕਣ ਤੋਂ ਰੋਕਿਆ ਸੀ ਅਤੇ ਉੱਥੋਂ ਚਲੇ ਜਾਣ ਲਈ ਕਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link